Baba Shri Chand TV

  • Home
  • Baba Shri Chand TV

Baba Shri Chand TV ਸ਼੍ਰੀ ਚੰਦਰ ਕੋ ਦੀਨੋ ਨਾਮ, ਸਤਿਗੁਰੂ ਪੂਰੇ ਕੋ ਕੁਰਬਾਨ ।। This Page Is to share the knowledge about BABA SHRI CHAND JI MAHARAJ SON OF SHRI GURU NANAK DEV JI.
(2)

15/08/2025

ਹੁਕਮ ਓਸ ਪ੍ਰਮਾਤਮਾ ਦਾ ਜੋ ਇਸ ਦੀਨ ਦੁਨੀਆ ਦਾ ਮਾਲਕ ਹੈ
ਹੁਕਮ ਤੇ ਚੱਲਣਾ ਸਾਡਾ ਫਰਜ਼
ਹੁਕਮ ਤੇ ਚਲ ਕੇ ਹੀ ਭਲਾ

15/08/2025

ਸ਼ੁੱਭ ਸਵੇਰ ਸ਼ੁੱਭ ਸ਼ੁੱਕਰਵਾਰ
Shubh Din Shubh Shukarwaar
शुभ दिन शुभ शुक्रवार

15/08/2025
14/08/2025

Ghar Bahar Tera Bharwasa

Baba Ji Kirpa krna ang sang sahai rehna apna oat aasra bnayi rakhna charhdikala bakshna

14/08/2025

ਸੰਗਤ ਜੀ ਮੌਸਮ ਨੇ ਮੀਂਹ ਨੇ ਤੇਜ਼ੀ ਫੜ੍ਹੀ ਹੋਈ ਹੈ। ਆਪਣੇ ਪਰਿਵਾਰਾਂ ਦਾ ਬਜ਼ੁਰਗਾਂ ਦਾ ਧਿਆਨ ਰੱਖੋ।
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ

🌹ਸਾਖੀ: ਮਨ ਦਾ ਟਿਕਾਓ ਹੀ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਹੈ 🌹ਬੁਹਤ ਸਾਰੇ ਵਿਦਵਾਨ ਅਤੇ ਹੋਰ ਸੰਗਤਾਂ ਵੀ ਬਾਬਾ ਜੀ ਦੇ ਧੂਣੇ ਤੇ ਆਣ ਲਗ ਪਾਈਆਂ, ਸਵ...
14/08/2025

🌹ਸਾਖੀ: ਮਨ ਦਾ ਟਿਕਾਓ ਹੀ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਹੈ 🌹

ਬੁਹਤ ਸਾਰੇ ਵਿਦਵਾਨ ਅਤੇ ਹੋਰ ਸੰਗਤਾਂ ਵੀ ਬਾਬਾ ਜੀ ਦੇ ਧੂਣੇ ਤੇ ਆਣ ਲਗ ਪਾਈਆਂ, ਸਵਾਲ ਜਵਾਬ ਵੀ ਹੁੰਦੇ। ਬੁਹਤ ਸਾਰੇ ਵਿਚਾਰ ਵੀ ਬਾਬਾ ਜੀ ਨਾਲ ਕੀਤੇ ਜਾਣ ਲੱਗੇ। ਇੱਕ ਦਿਨ ਸਭ ਨੇ ਮਸ਼ਵਰਾ ਕੀਤਾ ਕੇ ਬਾਬਾ ਜੀ ਨਾਲ ਬਚਨ ਕੀਤੇ ਜਾਣ ਹਰ ਰੋਜ਼ ਕਥਾ ਸਰਵਣ ਕਰਨ ਨਾਲ ਵੀ ਮਨ ਵਿੱਚ ਵੈਰਾਗ ਕਿਉਂ ਨਹੀਂ ਹੁੰਦਾ ਹੈ। ਸੰਗਤ ਜੁੜੀ, ਬਾਬਾ ਜੀ ਨੇ ਫਰਮਾਇਆ ਹੇ ਜਗਿਆਸੂ ਜਨੋ ਅਗਰ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਪ੍ਰਸ਼ਨ ਕਰ ਲਵੋ ਤਾਂ ਇੱਕ ਵਿਦਵਾਨ ਜਿਸਦਾ ਨਾਲ ਵਾਸਦੇਵ ਸੀ ਉਸਨੇ ਉੱਠ ਕੇ ਬੇਨਤੀ ਕੀਤੀ ਕਿ ਮਹਾਰਾਜ ਅਸੀ ਰੋਜ਼ ਕਥਾ ਸਰਵਣ ਕਰਦੇ ਹਾਂ ਮਗਰ ਸਾਡਾ ਮਨ ਬੜਾ ਡਾਵਾ ਡੋਲ ਰਹਿੰਦਾ ਹੈ ਏਹ ਮਨ ਘਰ ਦੇ ਕੰਮਾਂ ਦੀ ਖਿੱਚ ਪਾਈ ਰੱਖਦਾ ਹੈ। ਕਈ ਵਾਰ ਤਾਂ ਘਰ ਦੇ ਕੰਮਾਂ ਕਰਕੇ ਕਥਾ ਦੀ ਯਾਦ ਹੀ ਭੁਲਾ ਦਿੰਦਾ ਹੈ। ਜਦ ਏਹ ਮਨ ਦਾਓ ਪੇਚ ਮਾਰਦਾ ਹੈ ਸਮਝ ਨਹੀ ਆਂਦੀ ਕਿ ਕਿਧਰ ਨੂੰ ਲੈਣ ਕੇ ਜਾਏਗਾ।
ਬਾਬਾ ਜੀ ਨੇ ਫਰਮਾਇਆ ਭਗਤ ਜਨੋ ਏਹ ਮਨ ਬੜਾ ਪ੍ਰਬਲ ਹੈ। ਏਸ ਮਨ ਦੇ ਅੱਗੇ ਕਈ ਰਿਸ਼ੀਆਂ ਮੁਨੀਆਂ ਨੇ ਹਥਿਆਰ ਸੁੱਟ ਦਿੱਤੇ ਸਨ। ਨਾਰਦ ਮੁਨੀ ਵਰਗੇ ਵਿਦਵਾਨ ਏਸ ਮਨ ਦੀਆ ਖੇਡਾਂ ਦੇਖ ਹੈਰਾਨ ਸਨ। ਪਰ ਇੱਕ ਪਲ ਵਿੱਚ ਏਹ ਮਨ ਠੀਕ ਵੀ ਹੋ ਜਾਂਦਾ ਹੈ ਇਕ ਠੁੰਨਕਾ ਮਾਤਰ ਲੱਗ ਜਾਏ ਤਾਂ ਸੰਭਲ ਜਾਂਦਾ ਹੈ । ਬਾਬਾ ਜਿ ਇਸ ਪ੍ਰਥਾਏ ਪੁਰਾਤਨ ਪ੍ਰਕਰਣ ਵਰਨਣ ਕਰਨ ਲੱਗੇ:-
ਇੱਕ ਘੋੜ ਸਵਾਰ ਮੁਸਾਫ਼ਿਰ ਥਕ ਕੇ ਇੱਕ ਦਰੱਖਤ ਦੇ ਥੱਲੇ ਘੋੜਾ ਬੰਨ੍ਹ ਕੇ ਬੈਠ ਗਿਆ ਉਹ ਦਰੱਖਤ ਪਿੰਡ ਦੇ ਨੇੜੇ ਹੀ ਸੀ। ਜਿੱਥੇ ਬੁਹਤ ਸਾਰੇ ਲੋਕ ਉਸਨੇ ਆਂਦੇ ਜਾਂਦੇ ਦੇਖੇ। ਇੱਕ ਪੁਰਖ ਨੂੰ ਉਸ ਘੋੜ ਸਵਾਰ ਨੇ ਪੁੱਛਿਆ ਕਿ ਏਸ ਜਗ੍ਹਾ ਲੋਕ ਕੀ ਕਰਨ ਜਾਂਦੇ ਹਨ ਤਾਂ ਉਸ ਪੁਰਖ ਨੇ ਦੱਸਿਆ ਕਿ ਮੰਦਿਰ ਵਿੱਚ ਬੜੀ ਰਸਦਾਇਕ ਕਥਾ ਹੁੰਦੀ ਹੈ ਕਥਾ ਵਾਚਕ ਬੁਹਤ ਵਿਦਵਾਨ ਹਨ। ਉਸ ਮੁਸਾਫ਼ਿਰ ਦੇ ਮਨ ਵਿਚ ਵੀ ਕਥਾ ਸੁਣਨ ਦੀ ਇੱਛਾ ਹੋਈ, ਉਹ ਮੰਦਰ ਵੱਲ ਨੂੰ ਚਲਾ ਗਿਆ। ਕਥਾ ਵਾਚਕ ਨੇ ਜਗਤ ਮਿਥਿਆ ਦਾ ਪ੍ਰਸੰਗ ਸ਼ੁਰੂ ਕੀਤਾ ਹੋਇਆ ਸੀ ਭਰਥਰੀ ਦੇ ਵਰਾਗ ਸ਼ਤਕ ਆਦਿ ਗ੍ਰੰਥਾ ਦੇ ਸਲੋਕ ਉਚਾਰਨ ਕਰਕੇ ਵਿਆਖਿਆ ਕੀਤੀ ਕਿ ਜਗਤ ਮਿਥਿਆ ਹੈ ਕੋਈ ਵੀ ਵਸਤੂ ਮਨੁੱਖ ਦੇ ਸਾਥ ਨਹੀਂ ਜਾ ਸਕਦੀ ਏਹ ਜੀਵ ਸੰਸਾਰ ਵਿੱਚ ਨੰਗਿਆ ਹੀ ਆਇਆ ਹੈ ਨੰਗਾ ਹੀ ਜਾਏਗਾ। ਕੇਹਾ ਸੁਣ ਕੇ ਮੁਸਾਫ਼ਰ ਦੇ ਮਨ ਵਿੱਚ ਵੈਰਾਗ ਦੀ ਲਹਿਰ ਜਾਗ ਉਠੀ। ਉਸਨੇ ਆਪਣਾ ਸਾਰਾ ਸਮਾਨ, ਘੋੜਾ ਸਭ ਓਥੇ ਹੀ ਵੰਡ ਦਿਤਾ ਅਤੇ ਆਪ ਮਹਾਤਮਾ ਵਾਲਾ ਸਰੂਪ ਧਾਰ ਕੇ ਕਈ ਸਾਲ ਪ੍ਰੇਮ ਨਾਲ ਭਗਤੀ ਕਰਦਾ ਰਿਹਾ ਉਸਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ ਮਨ ਵਿੱਚ ਕੋਈ ਇੱਛਾ ਨਾ ਰਹੀ। ਓਹ ਮੁਸਾਫ਼ਿਰ ਇੱਕ ਦਿਨ ਫਿਰ ਉਸ ਜਗ੍ਹਾ ਆਇਆ ਜਿੱਥੇ ਘੋੜਾ ਬੰਨ੍ਹ ਕੇ ਓਹ ਬੈਠਾ ਸੀ ਓਸਨੇ ਦੇਖਿਆ ਓਸੇ ਤਰ੍ਹਾਂ ਲੋਕ ਮੰਦਰ ਵੱਲ ਨੂੰ ਜਾ ਰਹੇ ਹਨ। ਉਸਨੇ ਇੱਕ ਜਗਿਆਸੂ ਤੋਂ ਪੁੱਛਿਆ ਕਿ ਏਹ ਲੋਕ ਕਿਧਰ ਨੂੰ ਜਾ ਰਹੇ ਹਨ ਅਤੇ ਕਿੰਨੇ ਸਮੇਂ ਤੋਂ ਜਾ ਰਹੇ ਹਨ। ਜਗਿਆਸੂ ਨੇ ਦੱਸਿਆ ਏਹ ਕਥਾ ੨੦ ਸਾਲ ਤੋਂ ਮੰਦਰ ਵਿੱਚ ਹੁੰਦੀ ਹੈ ਪੰਡਤ ਜੀ ਵੀ ੨੦ ਸਾਲ ਤੋਂ ਕਥਾ ਕਰਦੇ ਹਨ। ਓਹ ਮੁਸਾਫ਼ਰ ਬੜ੍ਹਾ ਹੈਰਾਨ ਹੋਇਆ ਕਿ ਇੰਨੇ ਸਾਲਾਂ ਤੋਂ ਜਗਿਆਸੂ ਸਮਝੇ ਨਹੀਂ ਕਥਾ ਦਾ ਅਰਥ ਮੇਰੇ ਤਾਂ ਇੱਕ ਵਾਰ ਦੀ ਕਥਾ ਨਾਲ ਚਪੇੜ ਲਗੀ ਸੀ ਅਤੇ ਮੈਂ ਬਾਰਾਂ ਸਾਲ ਗੰਗਾ ਕਿਨਾਰੇ ਭਗਤੀ ਕੀਤੀ ਫਲ ਆਦਿ ਖਾ ਕੇ ਜੀਵਨ ਨਿਰਬਾਹ ਕੀਤਾ। ਧੰਨ ਹਨ ਏਹ ਸਰੋਤੇ ਜੋ ਲਗਾਤਾਰ ਕਥਾ ਪ੍ਰਸੰਗ ਸੁਣ ਕੇ ਵੀ ਮੋਹ ਮਾਇਆ ਤੋਂ ਮੁਕਤ ਨਹੀਂ ਹੋਏ ਕਥਾ ਕਰਨ ਵਾਲੇ ਪੰਡਿਤ ਜੀ ਵੀ ਮੁਕਤ ਨਹੀਂ ਹੋ ਪਾ ਰਹੇ। ਕਈ ਵਿਚਾਰ ਦੀਆਂ ਗਲਾਂ ਕਰਕੇ ਉਹ ਮੁਸਾਫ਼ਰ ਜੋ ਮਹਾਤਮਾ ਬਨ ਚੁੱਕਾ ਸੀ ਮੁੜ ਤਪੱਸਿਆ ਕਰਨ ਤੁਰ ਪਿਆ।
ਬਾਬਾ ਸ਼੍ਰੀ ਚੰਦ ਜੀ ਬੋਲੇ ਉਸ ਮੁਸਾਫ਼ਿਰ ਨੇ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਦਿਨ ਹੀ ਕਥਾ ਸੁਣੀ ਉਸਦੇ ਮਨ ਵਿੱਚ ਵੈਰਾਗ ਜਾਗ ਗਿਆ ਉਹ ਮਹਾਤਮਾ ਬਿਰਤੀ ਵਿਚ ਆ ਗਿਆ। ਜਦ ਕਿ ਰੋਜ਼ ਕਥਾ ਸੁਣਨ ਵਾਲੇ ਬੁਹਤ ਸਾਰੇ ਲੋਕ ਕਥਾ ਸੁਨਾਣ ਵਾਲੇ ਪੰਡਿਤ ਜੀ ਲੰਮਾ ਸਮਾ ਪਾ ਕੇ ਵੀ ਵੈਰਾਗ ਦੇ ਧਾਰਨੀ ਨਹੀਂ ਬਣੇ। ਬਾਬਾ ਸ਼੍ਰੀ ਚੰਦ ਜੀ ਨੇ ਫਰਮਾਇਆ ਆਪ ਸੱਭ ਇਕਾਗਰ ਮਨ ਨਾਲ ਪ੍ਰੇਮ ਭਾਵ ਨਾਲ ਕਥਾ ਸਰਵਣ ਕਰੋ ਮਨ ਦੀ ਇਕਾਗਰਤਾ ਮਨ ਦਾ ਠੇਰਾਵ ਆਪ ਸੱਭ ਨੂੰ ਵੈਰਾਗ ਦੀ ਪ੍ਰਾਪਤੀ ਕਰਵਾਏਗਾ। ਏਹ ਵਿਚਾਰ ਦੇ ਕੇ ਬਾਬਾ ਜੀ ਨੇ ਕਥਾ ਸਮਾਪਤ ਕੀਤੀ।

ਵਾਹਿਗੁਰੂ ਜੀ

13/08/2025

ਸੱਚੀ ਤੇਰੀ ਕੁਦਰਤ
ਸੰਗਤ ਜੀ ਕਰੋ ਕਿਰਪਾ ਆਸ਼ੀਰਵਾਦ ਦਿਉ ਲਾਇਕ ਕਰਨਾ

13/08/2025

ਸੱਚੀ ਤੇਰੀ ਕੁਦਰਤ
https://www.facebook.com/share/1EZFdAp9MG/

ਸ਼ਿਵ ਸਰੂਪ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨਾਨਕ ਨੰਦਨ ਜੀ ਨੂੰ ਸਮਰਪਿਤ । ਮੁੱਖ ਪ੍ਰੋਫਾਈਲ Baba Shri Chand TV । ਟੀਮ ਆਡੀਓ ਸਾਖੀਆਂ ਏਥੇ ਵੀ ਸਾਂਝੀਆਂ ਕਰੇਗੀ।

ਸਾਖੀ: ਬਾਬਾ ਸ਼੍ਰੀ ਚੰਦ ਜੀ ਵਲੋਂ ਉੱਚ ਸਿੱਖਿਆ ਲਈ / ਪੜ੍ਹਾਈ ਲਈ ਕਸ਼ਮੀਰ ਜਾਣਾ। ਸੰਗਤ ਜੀ ਪਰਵਾਨ ਕਰੋ
13/08/2025

ਸਾਖੀ: ਬਾਬਾ ਸ਼੍ਰੀ ਚੰਦ ਜੀ ਵਲੋਂ ਉੱਚ ਸਿੱਖਿਆ ਲਈ / ਪੜ੍ਹਾਈ ਲਈ ਕਸ਼ਮੀਰ ਜਾਣਾ। ਸੰਗਤ ਜੀ ਪਰਵਾਨ ਕਰੋ

ਇਹ ਸਾਖੀ ਬਾਬਾ ਸ਼੍ਰੀ ਚੰਦ ਜੀ ਦੀ ਉੱਚ ਸਿੱਖਿਆ ਉਤੇ ਹੈ ਜੌ ਓਹਨਾਂ ਨੇ ਕਸ਼ਮੀਰ ਜਾ ਕੇ ਪ੍ਰਾਪਤ ਕੀਤੀ। copyright reserved for Baba Shri Chand TV Facebook: https://www.facebook...

ਦਸਮ ਪਾਤਸ਼ਾਹ ਸਾਹਿਬੇ ਕਮਾਲਿ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾ...
13/08/2025

ਦਸਮ ਪਾਤਸ਼ਾਹ ਸਾਹਿਬੇ ਕਮਾਲਿ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ ।

1.ਕਿਰਤ ਧਰਮ ਦੀ ਕਰਨੀ
2.ਦਸਵੰਦ ਦੇਣਾ
3.ਗੁਰਬਾਣੀ ਕੰਠ ਕਰਨੀ
4.ਅਮ੍ਰਿਤ ਵੇਲੇ ਜਾਗਣਾ
5.ਪਿਆਰ ਨਾਲ ਗੁਰਸਿਖਾ ਦੀ ਸੇਵਾ ਕਰਨੀ
6.ਗੁਰਸਿਖਾ ਪਾਸੋ ਗੁਰਬਾਣੀ ਦੇ ਅਰਥ ਸਮਝਣੇ
7.ਪੰਜ ਕਕਾਰਾ ਦੀ ਰਹਿਤ ਦ੍ਰਿੜ ਰਖਣੀ
8. ਸ਼ਬਦ ਦਾ ਅਭਿਆਸ ਕਰਨਾ
9.ਧਿਆਨ ਸਤਿ-ਸਰੂਪ ਦਾ ਕਰਨਾ
10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣਾ
11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ
12.ਜੰਮਨ ,ਮਰਨ ਵਿਆਹ ਆਨੰਦ ਆਦਿ ਸਮੇ ਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ ਪ੍ਰਸਾਦਿ ਤਿਆਰ ਕਰਕੇ , ਆਨੰਦ ਸਾਹਿਬ
ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ
13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ
14.ਵਿਆਹ ਆਨੰਦ ਬਿਨਾ ਗ੍ਰਹਿਸਤ ਨਹੀ ਕਰਨਾ
15.ਪਰ -ਇਸਤਰੀ ਮਾ ਭੈਣ ਕਰ ਜਾਣਨੀ
16.ਇਸਤਰੀ ਦਾ ਮੂੰਹ ਨਹੀ ‌ਫਿਟਕਾਰਨਾ
17.ਜਗਤ -ਜੂਠ ਤਮਾਕੂ, ਬਿਖਿਆ ਦਾ ਤਿਆਗ ਕਰਨਾ
18.ਰਹਿਤਵਾਨ ਤੇ ਨਾਮ ਜਪਣ ਵਾਲਿਆ ਗੁਰਸਿੱਖਾ ਦੀ ਸੰਗਤ ਕਰਨੀ
19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇ
ਕਰਨ ਵਿਚ ਆਲਸ ਨਹੀ ਕਰਨੀ
20. ਗੁਰਬਾਣੀ ਦਾ ਕੀਰਤਨ ਰੋਜ ਸੁਨਣਾ ਤੇ ਕਰਨਾ
21. ਕਿਸੇ ਦੀ ਨਿੰਦਾ ਚੁਗਲੀ ਤੇ ਈਰਖਾ ਨਹੀ ਕਰਨੀ
22. ਧਨ ਜੁਆਨੀ ਕੁਲ-ਜਾਤ ਦਾ ਮਾਨ ਨਹੀ ਕਰਨਾ
23. ਮੱਤ ਉਚੀ ਤੇ ਸਚੀ ਰਖਣੀ
24. ਸ਼ੁੱਭ ਕੰਮ ਕਰਦੇ ਰਹਿਣਾ
25. ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ
26. ਕਸਮ ਸੁੰਹ ਚੁੱਕਣ ਵਾਲੇ ਤੇ ਇਤਬਾਰ ਨਹੀ ਕਰਨਾ
27.ਸੁਤੰਤਰ ਵਿਚਰਨਾ
28.ਰਾਜਨੀਤੀ ਵੀ ਪੜਣੀ
29.ਸ਼ਤਰੂ ਨਾਲ ਸਾਮ ਦਾਮ ਤੇ ਭੇਦ ਆਦਿਕ ਉਪਾਉ
ਵਰਤਣੇ , ਯੁੱਧ ਕਰਨਾ ਧਰਮ ਹੈ
30.ਸ਼ਸਤਰ ਵਿਦਿਆ ਤੇ ਘੌੜਸਵਾਰੀ ਦਾ ਅਭਿਆਸ ਕਰਨਾ
31.ਦੂਸਰੇ ਮੱਤਾ ਦੀਆ ਪੁਸਤਕਾ , ਵਿਦਿਆ ਪੜਨੀ, ਪਰ ਭਰੋਸਾ ਦ੍ਰਿੜ .ਗੁਰਬਾਣੀ , ਅਕਾਲ ਪੁਰਖ ਉੱਤੇ ਹੀ ਰੱਖਣਾ
32.ਗੁਰੂ ਉਪਦੇਸ਼ ਧਾਰਨ ਕਰਨੇ
33.ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕੇ ਅਰਦਾਸ ਕਰਨੀ
34.ਸੌਣ ਸਮੇ ਕੀਰਤਨ ਸੋਹਿਲੇ ਦਾ ਪਾਠ ਕਰਨਾ
35.ਕੇਸ ਨੰਗੇ ਨਹੀ ਰਖਣੇ
36.ਸਿੰਘਾ ਦਾ ਪੂਰਾ ਨਾਮ ਲੈ ਕੇ ਬੁਲਾਉਣਾ ,ਅੱਧਾ ਨਹੀ
37.ਸ਼ਰਾਬ ਨਹੀ ਸੇਵਨੀ
38.ਭਾਦਨੀ (ਸਿਰ ਮੁੰਨੇ ) ਨੂੰ ਕੰਨਿਆ
ਨਹੀ ਦੇਵਣੀ ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ
ਦੀ ਸਿੱਖੀ ਹੋਵੇ
39.ਸਭ ਕਾਰਜ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ ਹਨ ਜੀ
40.ਚੁਗਲੀ ਕਰ ਕੇ ਕਿਸੇ ਦਾ ਕ਼ੰਮ ਨਹੀ ਵਿਗਾੜਨਾ
41.ਕੌੜਾ ਬਚਨ ਕਰ ਕੇ ਕਿਸੇ ਦਾ ਦਿਲ ਨਹੀ ਦੁਖਾੳਣਾ
42.ਦਰਸ਼ਨ ਯਾਤਰਾ ਕੇਵਲ ਗੁਰੂਦਵਾਰਿਆ ਦੀ ਹੀ ਕਰਨੀ
43.ਬਚਨ ਕਰ ਕੇ ਪਾਲਣਾ
44.ਅਤਿਥੀ , ਪਰਦੇਸੀ ,ਲੌੜਵੰਦ ,ਦੁਖੀ, ਅਪੰਗ ,ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ
45.ਧੀ ਦੀ ਕਮਾਈ ,ਧਨ ਬਿਖ ਕਰ ਜਾਣਨਾ
46.ਦਿਖਾਵੇ ਦੇ ਸਿੱਖ ਨਹੀ ਬਣਨਾ
47.ਸਿੱਖੀ ਕੇਸਾ ਸੁਆਸਾਂ ਸੰਗ ਨਿਬਾਹੁਣੀ ,
ਕੇਸਾ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
48.ਚੋਰੀ ,ਯਾਰੀ , ਠਗੀ , ਧੋਖਾ ਨਹੀ ਕਰਨਾ
49.ਗੁਰਸਿੱਖ ਦਾ ਇਤਬਾਰ ਕਰਨਾ
50.ਝੂਠੀ ਗਵਾਹੀ ਨਹੀ ਦੇਣੀ
51.ਝੂਠ ਨਹੀ ਕਹਿਣਾ/ ਬੋਲਣਾ
52.ਲੰਗਰ ਪ੍ਰਸਾਦ ਇੱਕ ਰਸ ਵਰਤਾਉਣਾ

___________
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

12/08/2025

ਸੰਗਤ ਜੀਓ ( ਸੱਚੀ ਤੇਰੀ ਕੁਦਰਤ )ਟੀਮ ਦਾ ਬੈਕਅਪ ਪੇਜ ਹੈ ਜੋ ਤਕਨੀਕੀ ਕਾਰਨਾਂ ਕਰਕੇ ਹੁਣ ਐਕਟਿਵ ਕੀਤਾ ਹੈ ਕਿਰਪਾ ਲਾਇਕ ਕਰੋ
ਆਡੀਓ ਸਾਖੀਆਂ ਦੀ ਤਕਨੀਕੀ ਖਰਾਬੀ ਇਸ ਪੇਜ ਤੇ ਨਹੀਂ ਆਏਗੀ
ਸੱਚੀ ਤੇਰੀ ਕੁਦਰਤ

Address


Website

Alerts

Be the first to know and let us send you an email when Baba Shri Chand TV posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share