14/04/2025
ਹਾਲਾਂਕਿ ਮੇਰੇ ਕੁਝ ਨਿੱਜੀ ਦੋਸਤ ਵੀ ਮੇਰੇ ਨਾਲ਼ ਇਸ ਗੱਲ 'ਤੇ ਅਸਹਿਮਤ ਸੀ ਪਰ ਮੈਨੂੰ ਲੱਗਦਾ ਸੀ ਕਿ ਅਮਨਦੀਪ ਕੌਰ ਉਰਫ ਥਾਰ ਵਾਲ਼ੀ ਬੀਬੀ ਦਾ ਮਾਮਲਾ ਕੇਂਦਰੀ ਏਜੰਸੀ NCB (ਨਾਰਕੋਟਿਕਸ ਕੰਟਰੋਲ ਬਿਊਰੋ) ਕੋਲ ਜਾਊਗਾ ਹੀ ਜਾਊਗਾ । ਆਖਰਕਾਰ ਅੱਜ ਖ਼ਬਰਾਂ ਆ ਗਈਆਂ ਕਿ ਮਾਮਲਾ NCB ਨੇ ਹੱਥਾਂ 'ਚ ਲੈ ਲਿਆ ਹੈ। ਹੁਣ ਸੁਆਲ ਇਹ ਹੈ ਕਿ ਮੈਨੂੰ ਕਿਉਂ ਲੱਗਦਾ ਸੀ ਕਿ ਏਡੀ ਛੋਟੀ ਰਿਕਵਰੀ ਦਾ ਮਾਮਲਾ NCB ਕੋਲ ਜਾ ਸਕਦਾ ਹੈ ? ਦਰਅਸਲ, ਇਹ ਮਾਮਲਾ ਛੋਟੀ ਰਿਕਵਰੀ ਦਾ ਜ਼ਰੂਰ ਪਰ ਇਸ ਦਾ ਪਾਸਾਰ ਤੇ 'ਕਾਰੋਬਾਰ', ਵਾਹਵਾ ਖਿਲਾਰੇ ਵਾਲੇ ਹਨ। ਇਹਦੀ ਜ਼ਦ 'ਚ ਇੱਕ ਠਾਣੇਦਾਰ (ਜੋ ਬਠਿੰਡਾ ਤੇ ਫ਼ਾਜ਼ਿਲਕਾ ਦੇ ਸੀਆਈਏ ਸਟਾਫ 'ਚ ਰਿਹੈ) ਤੋਂ ਲੈ ਕੇ ਇੱਕ IPS ਅਫਸਰ ਆਉਂਦਾ ਹੈ, ਜੋ ਖੁਦ ਵੀ ਫਾਜ਼ਿਲਕਾ ਤੇ ਬਠਿੰਡੇ 'ਚ ਰਿਹਾ ਹੈ। ਤੁਸੀਂ ਸੁਣਿਆ ਹੀ ਹੋਣੈਂ ਕਿ ਸੋਨੂੰ ਦੀ ਵਾਈਫ ਫ਼ਾਜ਼ਿਲਕਾ ਦਾ ਵਿਸ਼ੇਸ਼ ਜ਼ਿਕਰ ਕਰਦੀ ਹੈ ਕਿ ਇਹ ਕਥਿਤ ਤੌਰ 'ਤੇ ਉਥੋਂ 'ਸਮਾਨ' ਲਿਆਉਂਦੇ ਸੀ। ਕਾਬਲੇਗੌਰ ਹੈ ਫ਼ਾਜ਼ਿਲਕਾ ਸਰਹੱਦੀ ਇਲਾਕਾ ਹੈ। ਸੋ, ਅਮਨਦੀਪ ਹੀ ਨਹੀਂ, ਸੋਨੂੰ ਵੀ ਇਸ ਵੇਲੇ ਏਜੰਸੀ ਲਈ 'ਮਾਸਟਰ ਕੀ' ਸਾਬਤ ਹੋ ਸਕਦੈ ਜੇਕਰ ਉਨ੍ਹਾਂ ਫੜ੍ਹ ਲਿਆ ਤਾਂ। ਹੁਣ ਕੇਂਦਰ ਚਾਹੇਗਾ ਤਾਂ ਪੋਲ-ਪੱਟੀ ਖੋਲ੍ਹ ਸਕਦੈ ਨਹੀਂ ਤਾਂ ਫਾਈਲਾਂ ਤਾਂ ਬਣ ਹੀ ਜਾਣਗੀਆਂ । ਹੁਣ ਇੱਕ ਹੋਰ ਸੁਆਲ ਕਿ ਫਾਈਲਾਂ ਨਾਲ ਕੀ ਹੋਊ ? - ਕੁਝ ਨਹੀਂ 2027 'ਚ ਫਾਈਲਾਂ ਨਾਲ਼ 'ਫੈਲਾਅ' ਹੋਊ ; ਕਿਉਂਕਿ ਕਿਸੇ ਵੀ ਤਨਜ਼ੀਮ (ਪਾਰਟੀ) ਨੂੰ ਸੱਤ੍ਹਾ ਤੱਕ ਪਹੁੰਚਣ ਲਈ ਦੂਜੇ ਪਾਰਟੀਆਂ ਦੇ ਨੇਤਾ ਹੀ ਨਹੀਂ, ਸਰਵਿਸ ਵਿਚਲੇ ਅਫਸਰ ਵੀ ਚਾਹੀਦੇ ਹੁੰਦੇ ਹਨ, ਭਾਜਪਾ ਇਹੋ ਚਾਹੇਗੀ ਕਿ ਵੱਧ ਤੋਂ ਵੱਧ ਪੱਤੇ ਹੱਥ 'ਚ ਕੀਤੇ ਜਾਣ !!!!