10/12/2025
ਪੰਜਾਬੀ ਫਿਲਮ ਦੀ ਵਿਵਾਦਿਤ ਸੀਨ ਫ਼ਿਲਮਾਉਣ ਤੇ ਅਦਾਕਾਰ ਸੋਨਮ ਬਾਜਵਾ ਅਤੇ ਫਿਲਮ ਦੀ ਸਮੁੱਚੀ ਟੀਮ ਵਲੋਂ ਪ੍ਰਧਾਨ ਪ੍ਰਿੰਸ ਦੇ ਮੌਜੂਦਗੀ ਤੇ ਆਪਸੀ ਸਾਂਝ ਦੇ ਚਲਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਤੇ ਸਮੁੱਚੇ ਮੁਸਲਿਮ ਭਾਈਚਾਰੇ ਤੋਂ ਮੰਗੀ ਲਿਖਤੀ ਮਾਫ਼ੀ
ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਕੀਤੀ ਗਈ ਸ਼ੂਟਿੰਗ ਨੂੰ ਲੈਕੇ ਅੱਜ ਫਿਲਮ ਦੀ ਹੀਰੋਇਨ ਸੋਨਮ ਬਾਜਵਾ ,ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਨੇ ਆਪਣੀ ਸਮੁੱਚੀ ਟੀਮ ਸਮੇਤ ਗੋਬਿੰਦਗੜ੍ਹ ਦੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੇ ਯਤਨਾਂ ਸਦਕਾ ਮੁਸਲਿਮ ਧਰਮ ਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਮੌਜੂਦਗੀ ਵਿੱਚ ਸਮੁੱਚੇ ਮੁਸਲਿਮ ਭਾਈਚਾਰੇ ਤੋਂ ਲਿਖਤ ਰੂਪ ਵਿਚ ਮਾਫ਼ੀ ਮੰਗੀ, ਇਸ ਦੇ ਨਾਲ ਹੀ ਫਿਲਮ ਦੀ ਸਮੁੱਚੀ ਟੀਮ ਵਲੋਂ ਇਹ ਵੀ ਭਰੋਸਾ ਦਿੱਤਾ ਗਿਆ ਕੀ ਇਸ ਪਵਿੱਤਰ ਭਗਤ ਸਦਨਾਂ ਜੀ ਦੀ ਮਸਜਿਦ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਨੂੰ ਕੱਟ ਦਿੱਤਾ ਜਾਏਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗ ਜਿਸ ਨਾਲ ਕਿਸੇ ਵੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚੇ।।
ਇਸ ਦੌਰਾਨ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵੀ ਮੌਜੂਦ ਰਹੇ । ਉਨ੍ਹਾਂ ਵਲੋਂ ਇਸ ਲਈ ਮੁਸਲਿਮ ਭਾਈਚਾਰੇ ਵਲੋਂ ਦਿੱਤੇ ਸਹਿਯੋਗ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਲਈ ਅਹਿਮ ਰੋਲ ਅਦਾ ਕੀਤਾ ਗਿਆ ਤੇ ਦੋਨੋ ਧਿਰਾਂ ਨੂੰ ਆਪਸੀ ਗਲ ਬਾਤ ਨਾਲ ਮਾਮਲੇ ਨੂੰ ਸੁਲਝਾਇਆ ਗਿਆ ।