16/09/2025
ਰੁੱਤ ਹਾੜ੍ਹੀ ਦੀ ਆਈ-
ਅਲਬਰਟਾ, ਕਨੇਡਾ
ਸਸਕੈਚਵਨ ਸੂਬੇ ਤੋਂ ਬਾਅਦ ਕਨੇਡਾ ਵਿੱਚ ਅਲਬਰਟਾ ਸੂਬਾ ਸਾਲ 2025 ਵਿੱਚ ਕਣਕ ਪੈਦਾ ਕਰਨ ਵਾਲਾ ਦੂਸਰਾ ਸੂਬਾ ਹੈ।ਇਸ ਸੂਬੇ ਵਿੱਚ ਮੁੱਖ ਤੌਰ ਤੇ ਦੋ ਤਰੀਕਿਆਂ ਨਾਲ ਕਣਕ ਬੀਜੀ ਜਾਂਦੀ ਹੈ। ਸਰਦੀਆਂ ਦੀ ਕਣਕ ਅਤੇ ਗਰਮੀਆਂ ਦੀ ਕਣਕ। ਹੁਣ ਗਰਮੀਆਂ ਦੀ ਕਣਕ (ਹਾੜੀ) ਕੱਢੀ ਜਾਂ ਰਹੀ ਹੈ ਜੋ ਸਤੰਬਰ ਦੇ ਅੱਧ ਤੋਂ ਅਕਤੂਬਰ ਦੇ ਦੂਸਰੇ ਹਫ਼ਤੇ ਤੱਕ ਕੱਢ ਲਈ ਜਾਵੇਗੀ।
ਹੋਰ ਸੰਖੇਪ ਜਾਣਕਾਰੀ-
-ਅਲਬਰਟਾ ਵਿੱਚ ਹਾੜੀ (ਗਰਮੀਆਂ) ਦੀ ਕਣਕ ਦਾ ਝਾੜ ਔਸਤਨ 40 ਬੁਸ਼ਲ ਹੈ (ਇੱਕ ਬੁਸ਼ਲ 60 ਪੌਂਡ ਦਾ ਹੁੰਦਾ ਹੈ), ਲੱਗਭੱਗ 27 ਮਣ ਪ੍ਰਤੀ ਏਕੜ।
-ਕਣਕ ਦੀ ਕਢਾਈ ਤੋਂ 7 ਤੋਂ 15 ਦਿਨ ਪਹਿਲਾਂ ਖੜੀ ਕਣਕ ਤੇ ਸਪਰੇਹ ਕੀਤੀ ਜਾਂਦੀ ਹੈ ਤਾਂਜੋ ਨਾੜ ਨੂੰ ਸੁੱਕਣ ਵਿੱਚ ਮਦਦ ਕਰਦੀ ਹੈ ਕਣਕ ਦੇ ਦਾਣਿਆਂ ਦੀ ਨਮੀ ਘੱਟ ਕਰਦੀ ਹੈ। ਕਾਰਨ ਹੈ ਸਤੰਬਰ ਤੋਂ ਅਲਬਰਟਾ ਵਿੱਚ ਠੰਡ ਤੇ ਨਮੀ ਵੱਧਣ ਕਰਕੇ ਨਾੜ ਕੁਦਰਤੀ ਤੌਰ ਤੇ ਸੁੱਕਦਾ ਨਹੀਂ।
-ਕੁੱਲ ਔਸਤਨ ਆਮਦਨ ਪ੍ਰਤੀ ਏਕੜ (ਇੱਕ ਬੁਸ਼ਲ 9.50 ਡਾਲਰ ਦਾ)= 380$
-ਪ੍ਰਤੀ ਏਕੜ ਖ਼ਰਚੇ ਕੱਢਕੇ ਬੱਚਤ ਔਸਤਨ 150$ ਪਰ ਜੇਕਰ ਪੈਲੀ ਠੇਕੇ ਤੇ ਹੈ ਤਾਂ ਔਸਤਨ 80$
-ਬਹੁਤ ਕਿਸਾਨ ਸਾਰੇ ਸਾਧਨ ਨਾ ਹੋਣ ਕਰਕੇ ਜ਼ਮੀਨਾਂ ਵੱਡੇ ਫ਼ਾਰਮਰਾਂ ਨੂੰ ਠੇਕੇ ਤੇ ਦਿੰਦੇ ਹਨ।
-ਅਲਬਰਟਾ ਵਿੱਚ ਇੱਕ ਸ਼ੈਕਸ਼ਨ 640 ਏਕੜ) ਜ਼ਮੀਨ ਤੇ ਖੇਤੀ ਕਰਨਾ ਲਾਹੇਵੰਦ ਨਹੀਂ,
-ਅਲਬਰਟਾ ਦਾ ਔਸਤਨ ਇੱਕ ਫਾਰਮ ਦਾ ਸਾਈਜ਼ 1184 ਏਕੜ ਹੈ।
ਹੋਰ ਤੱਥ: -ਅਲਬਰਟਾ ਵਿੱਚ ਮੰਡੀਬੋਰਡ ਨਹੀਂ, ਕੋਈ ਐਮ ਐਸ ਪੀ ਨਹੀਂ। ਹਰ ਕਿਸਾਨ ਆਪਣੀ ਫ਼ਸਲ ਵੇਚਣ ਲਈ ਆਪ ਪ੍ਰਾਈਵੇਟ ਖਰੀਦਦਾਰ ਲੱਭਦਾ ਹੈ, ਜਾਂ ਸਟੀਲ ਜਾਂ ਗਰੇਨ ਬੈਗ (10 ਫੁੱਟ ਚੌੜੇ ਤੇ 400 ਫੁੱਟ ਤੱਕ ਲੰਬੇ) ਵਿੱਚ ਕਣਕ ਖੇਤ ਵਿੱਚ ਰੱਖਦਾ ਹੈ।
-ਬਹੁਤੇ ਪੰਜਾਬੀ ਰੀਸੋ-ਰੀਸ ਕੁਆਟਰ ਸ਼ੈਕਸ਼ਨ (160 ਏਕੜ) ਜ਼ਮੀਨ ਕਿਉਂਕੇ ਇਸ ਤੋ ਘੱਟ ਮਿਲਦੀ ਨਹੀਂ ਮੁੱਲ ਲਈ ਬੈਠੇ ਹਨ ਕਿ ਕਿਸੇ ਦਿਨ ਸ਼ਹਿਰ ਨੇੜੇ ਆ ਗਿਆ ਜਾਂ ਕੋਈ ਕਾਉਟੀਂ ਵੱਸ ਗਈ ਤਾਂ ਮਹਿੰਗੀ ਹੋਵੇਗੀ ਤੇ ਪੱਲਿਓ ਸਾਰੀ ਉਮਰ ਕਿਸ਼ਤਾਂ ਭਰਦੇ ਹਨ, ਕਿਉਂਕਿ ਠੇਕਾ ਔਸਤਨ ਸਿਰਫ਼ 65 ਡਾਲਰ ਏਕੜ ਹੈ ਤੇ ਇਸੇ ਤਰਾਂ ਇਹ ਜ਼ਮੀਨ ਇੱਕ ਪੀੜੀ ਦੇ ਚਾਅ ਖਾ ਜਾਂਦੀ ਹੈ ਤੇ ਬਹੁਤੀ ਵਾਰ ਦੂਸਰੀ ਤੇ ਤੀਸਰੀ ਦੇ ਵੀ।
ਸਿੱਟਾ: ਕੁੱਲ ਮਿਲਾਕੇ ਸੰਖੇਪ ਵਿੱਚ ਆਖ ਸਕਦੇ ਹਾਂ ਕਿ ਸਾਰੀ ਦੁਨੀਆਂ ਵਿੱਚ ਵੱਡੇ ਮਗਰਮੱਛਾਂ ਦੇ ਗਲਬੇ ਹੇਠ ਬਣਦੀਆਂ ਸਰਕਾਰਾਂ ਕਰਕੇ ਖੇਤੀ ਲਈ (ਪੰਜਾਬ ਵਿੱਚ ਪੰਜ ਕਿੱਲੇ ਤੇ ਕਨੇਡਾ ਵਿੱਚ ਪੰਜ ਹਜ਼ਾਰ ਕਿੱਲੇ ਵਾਲੇ) ਕਿਸਾਨਾਂ ਦੀਆਂ ਚਣੋਤੀਆਂ ਬਰਾਬਰ ਹਨ।-ਮੇਪਲ ਪੰਜਾਬੀ ਮੀਡੀਆ।
Our Website :
www.maplepunjabimedia.com