Navdeep Kaur U.K.

  • Home
  • Navdeep Kaur U.K.

Navdeep Kaur U.K. ਵਾਹਿਗੁਰੂ

ਦਮਦਮੀ ਟਕਸਾਲ ਦੇ ਸਟਾਰ ਪ੍ਰਚਾਰਕ ਬਾਬਾ ਬੰਤਾ ਸਿੰਘ ਨੇ ਪ੍ਰੋ ਗੁਰਮੁੱਖ ਸਿੰਘ,ਗਿਆਨੀ ਦਿੱਤ ਸਿੰਘ ਅਤੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਵਰਗੇ ਸੁਹਿਰਦ...
11/06/2026

ਦਮਦਮੀ ਟਕਸਾਲ ਦੇ ਸਟਾਰ ਪ੍ਰਚਾਰਕ ਬਾਬਾ ਬੰਤਾ ਸਿੰਘ ਨੇ ਪ੍ਰੋ ਗੁਰਮੁੱਖ ਸਿੰਘ,ਗਿਆਨੀ ਦਿੱਤ ਸਿੰਘ ਅਤੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਵਰਗੇ ਸੁਹਿਰਦ ਗੁਰਸਿਖਾਂ ਤੇ ਸਰਕਾਰੀ ਹੋਣ ਦੇ ਲਾਂਛਨ ਲਾਏ ਨੇ।
ਮੈਂ ਏਸ ਭਾਈ ਨੂੰ ਕਹਿਣਾ ਚਹੁੰਦੀ ਆ ਕਿ ਭਾਈ ਛੱਜ ਤਾਂ ਬੋਲੇ ਪਰ ਛਾਨਣੀ ਵੀ ਬੋਲੇ ਜੀਹਦੇ ਚ ਬੱਤੀ ਸੌ ਛੇਕ🤔🤔
ਕਿਥੇ ਸਾਡੇ ਉਹ ਬਜੁਰਗ ਬਾਬੇ ਜਿਹਨਾ ਨੇ ਸਿਰ ਧੜ ਦੀ ਬਾਜੀ ਲਾਕੇ ਗੁਰਮਤਿ ਦਾ ਪ੍ਰਚਾਰ ਕੀਤਾ। ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਤੁਹਾਡੇ ਸੰਪਰਦਾਈ ਲਾਣੇ ਵਲੋ ਸਥਾਪਿਤ ਕੀਤੀਆਂ ਜਾ ਚੁੱਕੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਇਹਨਾ ਯੋਧਿਆਂ ਨੇ ਹੀ ਚੁਕਵਾਈਆਂ ਸਨ।ਤੁਹਾਡੇ ਵੱਡੇ ਬਾਬੇ ਦਾ ਪਲੰਘ ਜੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਡਹਿੰਦਾ ਸੀ ਜਿਥੇ ਉਹ ਸੰਗਤ ਤੋ ਮੱਥੇ ਟਿਕਵਾਉਂਦਾ ਸੀ ਉਹ ਵੀ ਸਾਡੇ ਇਹਨਾ ਸਿਆਣੇ ਤੇ ਸਿਰੜੀ ਬਜ਼ੁਰਗਾਂ ਕਰਕੇ ਉਥੋਂ ਕਢਿਆ ਜਾ ਸਕਿਆ।
ਇਹਨਾ ਦੀ ਬਦੌਲਤ ਖਾਲਸਾ ਕਾਲਜਾਂ ਤੇ ਸਿੰਘ ਸਭਾ ਸਕੂਲ ਗੁਰਦੁਆਰੇ ਬਣਨੇ ਸ਼ੁਰੂ ਹੋਏ। ਗਿਆਨੀ ਦੀ ਪੜਾਈ ਸ਼ੁਰੂ ਹੋਈ,ਲੋਕ ਜਾਗਰੁਕ ਹੋਣ ਲੱਗੇ,ਸਿਧਾਂਤਕ ਲਿਟਰੇਚਰ ਛਪਿਆ ਤੇ ਪੜਿਆ ਜਾਣ ਲਗਿਆ।
ਏਸੇ ਕਰਕੇ ਤੁਹਾਨੂੰ ਸੰਪਰਦਾਈਆਂ ਨੂੰ ਐਨੇ ਬੁਰੇ ਲੱਗਣ ਲਗ ਪਏ ਕਿ ਅਪਣੇ ਵੱਡੇ ਪੁਜਾਰੀ ਨੂੰ ਕਹਿਕੇ ਇਹਨਾ ਵਿਰੁਧ ਫਤਵਾ ਜਾਰੀ ਕਰਵਾ ਦਿਤਾ।
ਤੁਸੀ ਅਜ ਤਕ ਇਹਨਾ ਮਹਾਨ ਸਖਸ਼ੀਅਤਾਂ ਦੇ ਵਿਰੁੱਧ ਵਿਹੂ ਘੋਲਣੋ ਬਾਜ ਨੀ ਆਉਂਦੇ।
ਜਦੋ ਕਿ ਸ਼ਰੇਆਮ ਦਿਸ ਰਿਹੈ ਕਿ ਸਰਕਾਰੀਆ ਕੌਣ ਐ??
ਤੁਹਾਡੀ ਟਕਸਾਲ ਸ਼ੁਰੂ ਤੋ ਅਜ ਤਕ ਸਨਾਤਨੀ ਪ੍ਰਚਾਰ ਕਰਦੀ ਆ ਰਹੀ ਐ ਤੇ ਸੰਘ ਨਾਲ ਯਾਰੀਆ ਲਾਕੇ ਰਖੀਆ ਨੇ। ਹੁਣ ਤਾਂ ਤੁਸੀ ਤੇ ਅਜੋਕੇ ਬਾਬਾ ਧੁੰਮਾ ਜੀ ਕੁੰਭ ਨਹਾ ਆਏ ਓ,ਚੌਰਾਸੀ ਦੇ ਸ਼ਹੀਦਾ ਦੀ ਯਾਦ ਵੀ ਉਹਨਾ ਨਾਲ ਰਲਕੇ ਮਨਾਈ ਜਿਹਨਾ ਦੀ ਸਲਾਹ ਤੇ ਸਮੇ ਦੀ ਪ੍ਰਧਾਨ ਮੰਤਰੀ ਨੇ ਹਮਲਾ ਕੀਤਾ ਸੀ ਤੇ ਇਹਨਾ ਉਹਨੂੰ ਦੁਰਗਾ ਦਾ ਖਿਤਾਬ ਦਿਤਾ ਸੀ।
ਹਦ ਈ ਐ ਬੰਤਾ ਸਿਊ ਤੇ ਇਹਦੇ ਵਰਗੇ ਹੋਰਾਂ ਤੇ ਜੋ ਹਰ ਝੂਠ ਨੂੰ ਸਚ ਬਣਾਉਣ ਦੇ ਯਤਨ ਕਰਨ ਲਗੇ ਹੋਏ ਨੇ ਤੇ ਧੰਨ ਨੇ ਦੇਸ ਬਿਦੇਸ਼ ਦੇ ਗੁਰਦੁਆਰਿਆ ਦੇ ਪ੍ਰਬੰਧਕ ਜਿਹਨਾ ਦਾ ਗੁਰੂ ਸਾਹਿਬਾਨ ਨਾਲ ਭੋਰਾ ਵੀ ਪਿਆਰ ਸਤਿਕਾਰ ਨਜਰ ਨੀ ਆਉਂਦਾ ਤੇ ਅੱਖਾਂ ਮੀਟਕੇ ਹਾਂ ਚ ਹਾਂ ਮਿਲਾ ਰਹੇ ਨੇ।
ਅਫਸੋਸ ਕਿ ਤੁਹਾਡੀ ਘਟੀਆ ਕਾਰਗੁਜਾਰੀ ਕਰਕੇ ਅਜ ਦਾ ਯੂਥ ਪ੍ਰੋ ਗੁਰਮੁੱਖ ਸਿੰਘ, ਕਾਹਨ ਸਿੰਘ ਨਾਭਾ,ਪ੍ਰੋ ਸਾਹਿਬ ਸਿੰਘ,ਕਰਮ ਸਿੰਘ ਹਿਸਟੋਰੀਅਨ ਤੋ ਸੇਧ ਲੈਣ ਦੀ ਥਾਂ ਉਹਨਾ ਜਿਹੇ ਸੁਹਿਰਦ ਤੇ ਪੰਥਕ ਬਣਨ ਦੀ ਥਾਂ ਗੁੰਡੇ ਤੇ ਬਦਮਾਸ਼ ਬਣ ਰਹੇ ਨੇ,ਲੋਕਾਂ ਚ ਧਰਮ ਨੀ ਐ ਬਸ ਦਿਖਾਵਾ ਹੈ,ਨਾਅਰੇ ਨੇ ਜੈਕਾਰੇ ਨੇ ਕੋਈ ਇਮਾਨਦਾਰੀ ਨੀ ਐ ਸਿਆਣਪ ਨੀ ਐ।
ਏਸੇ ਕਰਕੇ ਚੌਰਾਸੀ ਕਦੋ ਦੀ ਭੁਲ ਚੁਕੇ ਨੇ 😔ਹੁਣ ਤਾਂ ਗੱਲਾਂ ਦਾ ਕੜਾਹ ਈ ਐ ਬਸ ਜਿੰਨਾ ਮਰਜੀ ਬਣਾ ਲਵੋ।
ਕਾਸ਼ ਸਿਆਣੇ ਬਣਦੇ ਤਾਂ ਪੰਥ ਦੀ ਤਾਣੀ ਏਨੀ ਨਾ ਉਲਝਦੀ, ਅਕਲ ਦੀ ਗੱਲ ਕਰਨ ਵਾਲੇ ਨੂੰ ਧਮਕੀਆਂ ਨਾ ਦਿੰਦੇ ਤੇ ਹਮਲੇ ਨਾ ਕਰਦੇ।
ਕਿਰਪਾਨ ਦੀ ਦੁਰਵਰਤੋ ਨਾ ਕਰਦੇ।
ਕਾਸ਼ ਹਾਲੇ ਵੀ ਜਾਗ ਜਾਈਏ ਤੇ ਦੁਸ਼ਮਣ ਦੋਸਤ ਦੀ ਪਛਾਣ ਕਰ ਸਕਣ ਦੇ ਯੋਗ ਹੋ ਸਕੀਏ।

।। ਨਵਦੀਪ ਕੌਰ।।

19/12/2025

Address


Website

Alerts

Be the first to know and let us send you an email when Navdeep Kaur U.K. posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed Media Company?

Share