10/05/2025
ਲੰਘੀ ਰਾਤ ਜਿੱਥੇ ਭਾਰਤੀ ਏਅਰ ਡਿਫੈਂਸ ਸਿਸਟਮਂ ਭਾਰਤੀ ਆਇਰਨ ਡੋਂਮ ਅਕਾਂਸ਼ SAM ਨਾਲ S400 ਦਾ ਵੱਡਾ ਰੋਲ ਸੀ, ਓਸ ਦੇ ਨਾਲ ਭਾਰਤ ਨੇ ਇਕ ਨਵੀਂ ਤਕਨੀਕ ਵਰਤੀ ਜਿਸਦੀ ਚਰਚਾ ਜੇ ਤੁਸੀਂ ਪਾਕਿਸਤਾਨੀ ਮੀਡੀਆ ਸੁਣਿਆ ਤਾਂ ਓਥੇ ਜਰੂਰ ਸੁਣੀ ਹੋਵੇਗੀ ਕੇ ਭਾਰਤ ਨੇ ਆਪਣੇ ਏਅਰ ਸਪੇਸ ਵਿਚ GPS ਜੈਂਮਰ ਲਗਾਏ ਹੋਏ ਨੇ ।
ਖੈਰ ! ਇਹ ਸਿਸਟਮ ਸੀ DRDO ਦੇ ਵਿਗਿਆਨੀਆ ਦਾ ਖੋਜਿਆ ਹੋਇਆ ਅਤੇ BHEL ਭਾਰਤ ਹੈਵੀ ਇਲੈਕਟ੍ਰਿਕ ਦਾ ਮੈਨੂਫੈਕਚਰ ਕੀਤਾ ਹੋਇਆ ਐਂਟੀ ਡਰੋਨ ਸਿਸਟਮਂ । ਇਹ ਸਿਸਟਮ ਮੌਜੂਦਾ ਸਮੇਂ ਧਰਤੀ ਉਪਰ ਖੋਜੀਆ ਗਈਆਂ ਤਕਰੀਬਨ ਸਾਰੀਆ ਫਰੀਕੂਐਂਸੀਆ ਨੂੰ ਜੈਮਂ ਕਰਨ ਦੀ ਸਮਰੱਥਾ ਰੱਖਦਾ ਹੈ ਜਿਸ ਵਿਚ ਰਾਡਾਰ, IR ਕੈਮਰਾ, CCD, LRF, ਸਪੂਫਿੰਗ ਸਿਸਟਮਂ, RF ਕਮਿਊਨੀਕੇਸ਼ਨ, ਲੇਜਰ ਡਿਟੈਕਸ਼ਨ ਐਨਰਜੀ ਵੈਪਨ, ਨਾਲ ਸਭ ਤੋਂ ਵੱਡੀ ਚੀਜ ਪੂਰੇ ਖੇਤਰ ਦੇ GPS ਸਿਸਟਮਂ ਨੂੰ ਜੈਂਮ ਕਰ ਸਕਦਾ ਹੈ ।
ਮੌਜੂਦਾ ਸਮੇਂ ਦੁਨੀਆਂ ਵਿਚ 5 ਨੈਵੀਗੇਸ਼ਨ ਸਿਸਟਮਂ ਨੇ ਅਮਰੀਕਨ GPS, ਰਸ਼ੀਅਨ ਗਲੋਨਸ, ਯੂਰਪੀਅਨ ਗੈਲੀਲੀਓ, ਚੀਨੀ ਬਾਇਡੂ ਅਤੇ ਭਾਰਤ ਦਾ ਆਪਣਾ ਨੈਵੀਗੇਸ਼ਨ ਨਾਇਵਕ ਜੋ ਤਕਰੀਬਨ ਪੂਰੇ ਏਸ਼ੀਆ ਨੂੰ ਕਵਰ ਕਰਦਾ ਹੈ ।
ਅਗਰ ਭਾਰਤ ਚਾਹਵੇ ਤਾਂ ਖੇਤਰ ਅੰਦਰ ਆਪਣੇ ਨੈਵੀਗੇਸ਼ਨ ਸਿਸਟਮਂ ਨੂੰ ਛੱਡਕੇ ਸਾਰੇ ਨੇਵੀਗੇਸ਼ਨ ਜੈਂਮ ਕਰ ਸਕਦਾ ਇਸ ਜੈਮਿੰਗ ਸਿਸਟਮਂ ਨਾਲ ਜਿਸ ਕਰਕੇ ਕੋਈ ਡਰੋਨ ਜਾਂ ਮਿਜਾਇਲ ਭਾਰਤੀ ਏਅਰਸਪੇਸ ਵਿਚ ਆ ਕੇ ਕੰਮ ਨਹੀ ਕਰੇਗੀ ਨਿਸ਼ਾਨੇ ਤੇ ਨਹੀ ਜਾ ਸਕੇਗੀ ਅਤੇ ਬਿਨਾ ਏਅਰ ਡਿਫੈਂਸ ਦੇ ਥੱਲੇ ਡਿਗ ਪਵੇਗੀ ਕਿਉਕੇ ਓਸਦਾ ਕਮਿਊਨੀਕੇਸ਼ਨ ਸਿਸਟਮਂ ਫੇਲ ਕੀਤਾ ਜਾਵੇਗਾ ।
ਲੰਘੀ ਰਾਤ ਜਰੂਰੀ ਨਹੀ ਕੇ ਸਾਰੀਆਂ ਪਾਕਿਸਤਾਨੀ ਮਿਜਾਇਲਾਂ ਜਾਂ ਡਰੋਨ ਏਅਰ ਡਿਫੈਂਸ ਨੇ ਹੀ ਫੁੰਡੇ ਹੋਣ, ਜਿਹੜੀਆ ਮਿਜਾਇਲਾ ਜਾਂ ਡਰੋਨ ਸਾਬਤੇ ਸਬੂਤੇ ਥੱਲੇ ਡਿਗੇ ਜੋ ਥੱਲੇ ਡਿਗਕੇ ਟੁੱਟੇ ਦੇਖੇ ਹੋਣੇ ਤੁਸੀ ਵੀਡਿਓਜ ਵਿਚ ਓਹ ਇਸ ਅਭਿਮੰਨਿਊ ਹਥਿਆਰ ਦਾ ਤੋੜਿਆ ਹੋਇਆ ਚੱਕਰਵਿਊਹ ਹੋਵੇਗਾ ।