30/03/2025
ਅੱਜ ਪੂਰੇ 50 ਸਾਲਾਂ ਬਾਅਦ ਦੂਜੀ ਵਾਰ ਸਾਡੇ ਸਕੂਲ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਜੀ ਦੇ ਚਰਨ ਪਏ। ਪਹਿਲੀ ਵਾਰ ਸੰਨ 1975 ਵਿੱਚ ਪ੍ਰਕਾਸ਼ ਹੋਏ ਸਨ ਉਦੋਂ ਇੱਥੇ ਟੋਭੇ ਨੂੰ ਪੂਰ ਕੇ ਸਕੂਲ ਬਣਾਇਆ ਗਿਆ ਸੀ। ਮਾਸਟਰ ਨਿਹਾਲ ਸਿੰਘ ਗਿੱਲ ਦੁੱਗਾਂ, ਮਾਸਟਰ ਹੰਸਰਾਜ ਜੀ ਹੁਰੀਂ ਹੁੰਦੇ ਸੀ ਉਦੋਂ। ਓਸ ਟਾਇਮ ਮੇਰੇ ਚਾਚੇ ਤਾਏ ਪੜ੍ਹਦੇ ਹੁੰਦੇ ਸੀ।
ਅੱਜ ਬੱਚਿਆਂ ਦੇ ਚਿਹਰਿਆਂ ਤੇ ਰੌਣਕ ਸੀ। ਬੱਚਿਆਂ ਦੇ ਮਾਪਿਆਂ 'ਚ ਉਤਸ਼ਾਹ ਸੀ। ਕਿਸੇ ਪਾਸਿਓਂ ਵੀ ਮਹਿੰਗਿਆਂ ਸਕੂਲਾਂ ਨਾਲੋਂ ਘੱਟ ਨਹੀਂ ਸੀ ਦਿਸ ਰਿਹਾ। ਵੱਡੀਆਂ ਬਿਲਡਿੰਗਾਂ,ਰੰਗ ਬਿਰੰਗੀਆਂ ਵਰਦੀਆਂ, ਬੱਸਾਂ ਜ਼ਰੂਰੀ ਨਹੀਂ ਕਿ ਉਹ ਪੜ੍ਹਾਈ ਦਾ ਉੱਚਾ ਸਤੰਭ ਬਣ ਸਕਦੀਆਂ ਹਨ। ਜੇ ਪੜ੍ਹਾਈ ਦੀ ਦਿਲੋਂ ਇੱਛਾ ਹੋਵੇ ਤਾਂ ਮੇਰੇ ਸਕੂਲ ਦੇ ਤੱਪੜਾਂ ਤੇ ਬੈਠਣ ਵਾਲੇ ਅੱਜ ਵੱਡੀਆਂ ਕੁਰਸੀਆਂ ਦੇ ਅਫਸਰ ਬਣੇ ਹੋਏ ਹਨ। ਪੜ੍ਹਾਈ 'ਚ ਤਾਂ ਸਾਡੇ ਸਰਕਾਰੀ ਸਕੂਲ ਦਾ ਕੋਈ ਤੋੜ ਨਹੀਂ। ਇੱਥੇ ਦੂਜੀ ਤੀਜੀ ਵਾਲੇ ਬੱਚੇ ਆਪਣੀ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹਨ ਅਤੇ ਕੀਰਤਨ ਵਾਰਾਂ ਦੇ ਵੀ ਮਹਾਂਰਥੀ ਬਣ ਰਹੇ ਹਨ। ਇਨ੍ਹਾਂ ਨਿੱਕੇ ਨਿੱਕੇ ਬੱਚਿਆਂ ਦੇ ਮੂੰਹੋਂ ਕੀਰਤਨ ਦਾ ਆਨੰਦ !!! ਵਾਹ !!! ਨਿਰੀ ਜੰਨਤ ਸੀ।
ਵੱਡਾ ਸਨਮਾਨ ਕਰਨਾ ਬਣਦਾ ਇਨ੍ਹਾਂ ਮਿਹਨਤਕਸ਼ ਅਧਿਆਪਕਾਂ ਦਾ। ਜਿਹੜੇ ਸਰਕਾਰ ਤੋਂ ਲਈ ਤਨਖਾਹ ਦਾ ਹਰ ਪਾਈ ਪਾਈ ਮੁੱਲ ਮੋੜ ਰਹੇ ਆ। ਸਾਡੇ ਪ੍ਰਾਇਮਰੀ ਸਕੂਲ ਦਾ ਨਤੀਜਾ ਹਰ ਸਾਲ ਬੇਹੱਦ ਵਧੀਆ ਰਿਹਾ। ਸਾਡੇ ਬੱਚੇ ਪੜ੍ਹਾਈ ਵਿੱਚ, ਖੇਡਾਂ ਵਿੱਚ, ਭਾਸ਼ਣ ਜਾਂ ਕਵਿਤਾ ਮੁਕਾਬਲਿਆਂ ਵਿੱਚ ਹਮੇਸ਼ਾਂ ਮੋਹਰੀ ਰਹੇ ਹਨ।ਇਸ ਸਾਰੀ ਮਿਹਨਤ ਦਾ ਸਿਹਰਾ ਸਾਡੇ ਸਤਿਕਾਰਤ ਅਧਿਆਪਕ ਸਾਹਿਬਾਨ ਨੂੰ ਜਾਂਦਾ ਹੈ।
ਇਸ ਲਈ ਇਨ੍ਹਾਂ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਲਈ ਸਾਡੇ ਪਰਿਵਾਰ ਵੱਲੋਂ ਮੇਰੀ ਮਰਹੂਮ ਜਿੰਦ ਕਾਕਾ ਫਤਿਹਦੀਪ ਸਿੰਘ ਢਿੱਲੋਂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨਾਲ਼ ਉਨ੍ਹਾਂ ਮਾਵਾਂ ਭੈਣਾਂ ਦਾ ਵੀ ਸਨਮਾਨ ਕੀਤਾ ਜਿਹੜੀਆਂ ਹਰ ਰੋਜ਼ ਬੱਚਿਆਂ ਲਈ ਖਾਣਾ ਬਣਾਉਂਦੀਆਂ ਅਤੇ ਸਕੂਲ ਦੀ ਸਾਫ਼ ਸਫ਼ਾਈ ਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੀਆਂ ਹਨ।
ਇਸ ਰੰਗੀਨ ਸਮਾਗਮ ਵਿੱਚ ਡੀਓ ਦਫ਼ਤਰ ਚੋਂ ਮੇਰੇ ਪਿੰਡ ਦੀ ਜੰਮਪਲ ਸਾਡੀ ਭੈਣ ਅੰਮ੍ਰਿਤਪਾਲ ਕੌਰ ਸਪੁੱਤਰੀ ਦਰਸ਼ਨ ਸਿੰਘ (ਪ੍ਰਧਾਨ BKU) ਜਤਿੰਦਰ ਸਿੰਘ ਢਿੱਲੋਂ ਸਰਪੰਚ ਅਤੇ ਸਾਰੀ ਪੰਚਾਇਤ ਹਾਜ਼ਰ ਰਹੀ। ਸਾਡੇ ਨਗਰ ਦਾ ਵੱਡਾ ਮਾਣ ਬਾਬਾ ਮੱਖਣ ਸਿੰਘ ਜੀ ਅਤੇ ਉਨ੍ਹਾਂ ਦੀ ਕੀਰਤਨੀ ਫੁਲਵਾੜੀ, ਕੇਸਰ ਸਿੰਘ ਖਾਲਸਾ, ਬਲਵੀਰ ਸਿੰਘ ਸਰਾਓਂ,ਡਾਕਟਰ ਨਛੱਤਰ ਸਿੰਘ, ਮਾਸਟਰ ਕੇਸਰ ਸਿੰਘ,ਹਰਮੇਲ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ ਸਾਬਕਾ ਪੰਚ,ਸੁਰਜੀਤ ਸਿੰਘ,ਪੂਰਨ ਸਿੰਘ ਸਾਬਕਾ ਸਰਪੰਚ,ਡਾ.ਸਹਿਜਦੀਪ ਕੌਰ ਧਾਲੀਵਾਲ ਅਤੇ ਪੂਰਾ ਨਗਰ ਇਸ ਖੁਸ਼ੀਆਂ ਭਰੀ ਘੜੀ ਵਿੱਚ ਸਾਡੇ ਸੰਗ ਮੌਜੂਦ ਸਨ। ਸਕੂਲ ਪ੍ਰਬੰਧਕ ਕਮੇਟੀ ਅਤੇ ਬਾਬਾ ਅਮਰ ਸਿੰਘ ਸਰਾਓਂ ਜੀ ਦਾ ਬਹੁਤ ਬਹੁਤ ਧੰਨਵਾਦ 🙏
ਗਗਨਦੀਪ ਸਿੰਘ