24/07/2025
ਅਸਲੀ ਹੀਰੋ ਇਹ ਨੌਜਵਾਨ ਵੀ ਏ 11 ਲੋਕਾਂ ਦੀ ਜਾਨ ਬਚਾਉਣ ਵਾਲਾ
ਜਸਕਰਨ ਸਿੰਘ ਨਾਮ ਦਾ ਨੌਜਵਾਨ ਆਇਆ ਸਾਹਮਣੇ ਕਿਹਾ ਕਿ ਸਾਰਿਆਂ ਤੋਂ ਪਹਿਲਾਂ ਨਹਿਰ ਵਿੱਚ ਛਾਲ ਮੈਂ ਮਾਰੀ ਸੀ ਜਿਸ ਸਬੰਧੀ ਪੁਲਿਸ ਮੁਲਾਜ਼ਮ ਤੋਂ ਪਤਾ ਕੀਤਾ ਜਾ ਸਕਦਾ ਹੈ,ਮੇਰੇ ਆਉਣ ਤੋਂ ਬਾਅਦ ਹੀ ਹੌਲਦਾਰ ਅਤੇ ਥਾਣੇਦਾਰ ਨੇ ਵੀ ਨਹਿਰ ਵਿੱਚ ਛਾਲ ਮਾਰੀ ਸੀ।
ਜਸਕਰਨ ਸਿੰਘ ਬੀੜ ਬਹਿਮਣ ਦੋਸਤੋ ਇਸ ਨੌਜਵਾਨ ਨੇ ਆਪਣੇ ਨਾਲ ਫੋਨ ਤੇ ਕਾਫੀ ਟਾਈਮ ਗੱਲਬਾਤ ਕਰਕੇ ਦੱਸਿਆ ਕਿ ਜੋ 11 ਜਣੇ ਕੱਲ ਨਹਿਰ ਵਿੱਚੋਂ ਕੱਢੇ ਹਨ । ਇਸ ਨੋਜਵਾਨ ਦਾ ਖੇਤ ਬਿਲਕੁਲ ਨਾਲ ਹੈ, ਸਭ ਤੋਂ ਪਹਿਲਾਂ ਮੋਟਰਸਾਈਕਲ ਛੱਡ ਕੇ ਇਸਨੇ ਛਾਲ ਮਾਰੀ ਸੀ, ਅਤੇ ਇਸਨੇ ਇੱਕ ਇੱਕ ਕਰਕੇ ਬੰਦੇ ਬਾਹਰ ਕੱਢੇ ਜੋ ਜਸਪਾਲ ਸਿੰਘ ਪੁਲਿਸ ਮੁਲਾਜ਼ਮ ਉਹ ਬਾਹਰ ਖੜ ਕੇ ਰੱਸਾ ਖਿੱਚ ਰਿਹਾ, ਸੀ ਅਤੇ ਇਹ ਬੀਰ ਕੱਲੇ ਕੱਲੇ ਜਣੇ ਨੂੰ ਕੱਢ ਰਿਹਾ ਸੀ ਇਸ ਨੇ ਦੱਸਿਆ ਕਿ ਅੱਠ ਜਣਿਆਂ ਨੂੰ ਇਸਨੇ ਆਪਣੇ ਹੱਥੀ ਕੱਢਿਆ ਹੈ, ਇਸਦੀ ਪੱਗ ਅਤੇ ਕੇਸਰੀ ਵੀ ਨਹਿਰ ਵਿੱਚ ਰੁੜ ਗਈ ਸੀ, ਸੈਂਕੜੇ ਲੋਕ ਇਸਦੇ ਪਿੰਡ ਅਤੇ ਆੜ ਗਵਾਡ ਦੇ ਇਸ ਗੱਲ ਦੇ ਗਵਾਹ ਹਨ ਕਿ ਸਾਰਿਆਂ ਤੋਂ ਪਹਿਲਾਂ ਇਸ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰੀ ਸੀ। ਅਤੇ ਇਸਦੇ ਦੱਸਣ ਅਨੁਸਾਰ ਇੱਕ ਥਾਣੇਦਾਰ ਜੋ ਨਹਿਰ ਵਿੱਚ ਸੀ ਉਸਨੂੰ ਵੀ ਡੁੱਬਣ ਤੋਂ ਬਚਾਉਣ ਲਈ ਇਸਨੇ ਚੁੱਕ ਗੱਡੀ ਤੇ ਖੜਾਇਆ ਸੀ ਇਸ ਦਾ ਕਹਿਣਾ ਹੈ ਕਿ ਮੇਰੇ ਪਿੰਡ ਅਤੇ ਆਸ ਦੇ ਲੋਕ ਇਸ ਗੱਲ ਦੇ ਗਵਾਹ ਹਨ ਪਰ ਇਹ ਉਨਾਂ ਬੰਦਿਆਂ ਨੂੰ ਕੱਢ ਕੇ ਉਸੇ ਸਮੇਂ ਆਪਣੇ ਖੇਤ ਚਲਾ ਗਿਆ ਸੀ। ਪਰ ਜਦੋਂ ਇਸਨੇ ਵੀਡੀਓ ਵੇਖੀਆਂ ਇਸ ਦਾ ਕਹਿਣਾ ਹੈ ਕਿ ਇਸਦਾ ਨਾਮ ਕਿਸੇ ਨੇ ਨਹੀਂ ਲਿਆ ਜਦਕਿ ਇਸ ਨੌਜਵਾਨ ਦਾ ਕਹਿਣਾ ਹੈ ਕਿ ਸਾਰਿਆਂ ਤੋਂ ਪਹਿਲਾਂ ਨਹਿਰ ਵਿੱਚ ਛਾਲ ਮੇਰੇ ਵੱਲੋਂ ਮਾਰੀ ਗਈ ਸੀ। ਅਤੇ ਬਾਹਾਂ ਤੇ ਲੱਤਾਂ ਵੀ ਪਾਣੀ ਵਿੱਚ ਛਿੱਲੀਆਂ ਗਈਆਂ ਹਨ ਜੋ ਮੈਂ ਤੁਹਾਨੂੰ ਵਿਖਾ ਸਕਦਾ ਹਾਂ।
Australian Rang ਆਸਟ੍ਰੇਲੀਅਨ ਰੰਗ
fans