Sikh Adventure Kids

Sikh Adventure Kids Sikh stories inspired by Sikh history and learn values and grow with faith, courage, and kindness.
2 % Wale Follow page for Sikhism

20/09/2026

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਅਤੇ ਉਦਾਸੀਨ ਸੰਪਰਦਾਇ ਦੇ ਬਾਨੀ, ਬ੍ਰਹਮ ਗਿਆਨੀ ਬਾਬਾ ਸ੍ਰੀ ਚੰਦ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ।

ਬਾਬਾ ਸ੍ਰੀ ਚੰਦ ਜੀ ਦੀ ਪਵਿੱਤਰ ਜੀਵਨ-ਜਾਚ, ਤਿਆਗ ਅਤੇ ਅਧਿਆਤਮਿਕਤਾ ਸਾਡੇ ਸਾਰਿਆਂ ਲਈ ਸਦਾ ਪ੍ਰੇਰਣਾ ਦਾ ਸਰੋਤ ਬਣੀ ਰਹੇ।

20/09/2026

ਸ੍ਰੀ ਗੁਰੂ ਰਾਮਦਾਸ ਜੀ - ਬਾਬਾ ਸ਼੍ਰੀ ਚੰਦ ਜੀ ਨਾਲ ਮੇਲ

ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਆਪ ਨੇ ਉਦਾਸ ਮੱਤ ਧਾਰਨ ਕਰ ਲਿਆ ਸੀ ਅਤੇ ਜਤੀ ਸਤੀ ਰਹਿ ਕੇ ਉਨ੍ਹਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ।

ਉਨ੍ਹਾਂ ਗੁਰੂ ਅਮਰ ਦਾਸ ਜੀ ਦੀ ਵੀ ਬੜੀ ਮਹਿਮਾ ਸੁਣੀ ਸੀ, ਪਰ ਉਹ ਉਨ੍ਹਾਂ ਨੂੰ ਮਿਲਣ ਨਹੀਂ ਸੀ ਆਏ। ਪਰ ਜਦ ਉਨ੍ਹਾਂ ਅੰਮ੍ਰਿਤਸਰ ਸ਼ਹਿਰ ਦੇ ਵਸਾਉਣ, ਸੁੰਦਰ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਅਤੇ ਗੁਰੂ ਅਮਰਦਾਸ ਜੀ ਦੀ ਅਪਾਰ ਮਹਿਮਾ ਸੁਣੀ ਤਾਂ ਉਨ੍ਹਾਂ ਪਾਸੋਂ ਰਿਹਾ ਨਾ ਗਿਆ ਤੇ ਉਹ ਗੁਰੂ ਜੀ ਨੂੰ ਮਿਲਣ ਵਾਸਤੇ ਆਪ ਅੰਮ੍ਰਿਤਸਰ ਵਿਖੇ ਆਏ।

ਉਸ ਸਮੇਂ ਉਨ੍ਹਾਂ ਦੀ ਆਯੂ ਨੱਬੇ ਸਾਲ ਦੇ ਲਗਭਗ ਸੀ ਪਰ ਨਾਮ ਦੀ ਕਮਾਈ ਦੀ ਬਖਸ਼ਿਸ਼ ਹੋਣ ਕਰਕੇ ਉਨ੍ਹਾਂ ਦਾ ਸਰੀਰ ਬੜਾ ਫੁਰਤੀਲਾ ਅਤੇ ਰਿਸ਼ਟ ਪੁਸ਼ਟ ਸੀ।

ਉਹ ਭਗਵਾਂ ਬਾਣਾ ਪਾਉਂਦੇ ਸਨ ਅਤੇ ਸਿਰ ਉਤੇ ਭਗਵੇ ਰੰਗ ਦੀ ਦਸਤਾਰ ਸਜਾਉਂਦੇ ਸਨ। ਉਨ੍ਹਾਂ ਵਿਚ ਜੋਗੀਆਂ ਜਾਂ ਤਪਿਆਂ ਵਾਲੀ ਕੋਈ ਗੱਲ ਨਹੀਂ ਸੀ। ਉਸ ਸਮੇਂ ਇਨੀ ਉਮਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਦਾੜ੍ਹੀ ਚਿੱਟੀ ਨਹੀਂ ਸੀ ਹੋਈ।

ਜਦ ਉਹ ਆਪਣੇ ਚੇਲਿਆਂ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ ਤਾਂ ਗੁਰੂ ਜੀ ਆਪ ਉੱਠ ਕੇ ਉਨ੍ਹਾਂ ਨੂੰ ਅੱਗੋਂ ਮਿਲਣ ਗਏ।

ਗੁਰੂ ਪੁੱਤਰ ਹੋਣ ਕਰਕੇ ਗੁਰੂ ਜੀ ਨੇ ਝੁਕ ਕੇ ਨਮਸਕਾਰ ਕੀਤੀ ਅਤੇ ਹਾਲ ਚਾਲ ਪੁੱਛਿਆ। ਫਿਰ ਗੁਰੂ ਜੀ ਉਨ੍ਹਾਂ ਨੂੰ ਨਾਲ ਲੈ ਕੇ ਦਰਬਾਰ ਵਿਚ ਆ ਗਏ। ਆਪਣੇ ਲਾਗੇ ਹੀ ਬਿਠਾ ਲਿਆ।

ਬਾਬਾ ਸ਼੍ਰੀ ਚੰਦ ਜੀ ਗੁਰੂ ਜੀ ਦੇ ਚਿਹਰੇ ਦੇ ਜਲਾਲ ਵੱਲ ਬੜਾ ਚਿਰ ਵੇਖਦੇ ਰਹੇ। ਉਨ੍ਹਾਂ ਦੇ ਮੁੱਖ ਤੇ ਉਨ੍ਹਾਂ ਨੂੰ ਉਹੋ ਨੂਰ ਦਿੱਸਿਆ ਜਿਹੜਾ ਕਿ ਉਹ ਅਪਣੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਤੇ ਵੇਖਦੇ ਹੁੰਦੇ ਸਨ।

ਗੁਰੂ ਜੀ ਦੀ ਪਿਆਰੀ ਸ਼ਖਸਿਅਤ ਨੇ ਉਨ੍ਹਾਂ ਨੂੰ ਮੋਹ ਲਿਆ ਸੀ। ਫਿਰ ਗੁਰੂ ਜੀ ਦੇ ਨੂਰਾਨੀ ਚਿਹਰੇ ਵਲ ਤੱਕ ਕੇ ਬੋਲੇ, ‘ਏਡਾ ਸੁੰਦਰ ਦਾੜ੍ਹਾ ਕਿਵੇਂ ਵਧਾ ਲਿਆ ਹੈਂ?’

ਗੁਰੂ ਰਾਮਦਾਸ ਜੀ ਵੀ ਬਾਬਾ ਜੀ ਵਲ ਬੜੇ ਧਿਆਨ ਨਾਲ ਵੇਖ ਰਹੇ ਸਨ ਅਤੇ ਉਹ ਇਸ ਗੱਲ ਤੇ ਬੜੇ ਖੁਸ਼ ਸਨ ਕਿ ਜਦ ਤੋਂ ਬਾਬਾ ਜੀ ਉਥੇ ਆਏ ਸਨ ਉਨ੍ਹਾਂ ਦੇ ਚਿਹਰੇ ਉੱਤੇ ਗੁਲਾਬ ਦੇ ਫੁੱਲ ਵਾਂਗ ਮੁਸਕਰਾਹਟ ਖਿੜੀ ਹੋਈ ਸੀ।

ਗੁਰੂ ਜੀ ਨਿਮਰਤਾ ਭਾਵ ਨਾਲ ਬੋਲੇ, ‘ਇਹ ਦਾੜ੍ਹਾ ਆਪ ਜੈਸੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੈ’। ਇਹ ਉਤਰ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਖਿੜਖਿੜਾ ਕੇ ਹੱਸ ਪਏ ਅਤੇ ਕਹਿਣ ਲੱਗੇ, ‘ਧੰਨ ਹੋ ਤੁਸੀਂ ਅਤੇ ਧੰਨ ਤੁਹਾਡੀ ਨਿਮਰਤਾ, ਗੁਰੂ ਅੰਗਦ ਦੇਵ ਜੀ ਨੇ ਤਾਂ ਸੇਵਾ ਕਰਕੇ ਗੁਰ ਗੱਦੀ ਲਈ ਸੀ, ਪਰ ਤੁਸੀਂ ਨਿਮਰਤਾ ਅਤੇ ਪ੍ਰੇਮ ਨਾਲ ਇਸ ਨੂੰ ਪ੍ਰਾਪਤ ਕੀਤਾ ਹੈਂ। ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ, ਪਰ ਹੁਣ ਸਭ ਕੁਝ ਅੱਖੀਂ ਵੇਖ ਲਿਆ ਹੈ।

ਤੁਸੀਂ ਬੇਅੰਤ ਘਾਲ ਕਮਾਈ ਕਰਕੇ ਕੇਵਲ ਗੁਰ ਗੱਦੀ ਹੀ ਨਹੀਂ ਪਾਈ ਬਲਕਿ ਸਾਰੀ ਕਾਇਨਾਤ ਨੂੰ ਮੋਹ ਲਿਆ ਹੈ। ਤੁਹਾਡੀ ਮਹਿਮਾ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਤੁਹਾਡੀ ਘਾਲਣਾ ਨਾਲ ਵਸਾਇਆ ਇਹ ਸ਼ਹਿਰ ਵੇਖ ਕੇ ਮੈਂ ਬਹੁਤ ਪ੍ਰਸੰਨ ਹੋਇਆ ਹਾਂ।

16/09/2026

ਦੁਨੀਆ ਚਾਰ ਦਿਨਾ ਦਾ ਮੇਲਾ ਹੱਸ ਕੇ ਜੀਓ ਜ਼ਿੰਦਗੀ ਦਾ ਅਨੰਦ ਮਾਣੋ…

12/09/2026

ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ

ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਅਤੇ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ ਹੋਣ ਜੀ!

ਧੁਰ ਕੀ ਬਾਣੀ ਆਈ ॥ਤਿਨਿ ਸਗਲੀ ਚਿੰਤ ਮਿਟਾਈ ॥ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਿ-ਕੋ...
12/09/2026

ਧੁਰ ਕੀ ਬਾਣੀ ਆਈ ॥
ਤਿਨਿ ਸਗਲੀ ਚਿੰਤ ਮਿਟਾਈ ॥
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਿ-ਕੋਟਿ ਵਧਾਈਆਂ ਜੀ 🙏
#

09/09/2026

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ

03/09/2026

ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥

ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ।

Address

Canberra, ACT

Website

Alerts

Be the first to know and let us send you an email when Sikh Adventure Kids posts news and promotions. Your email address will not be used for any other purpose, and you can unsubscribe at any time.

Shortcuts

Share