BOL ਪੰਜਾਬੀ ਨੂੰ

BOL ਪੰਜਾਬੀ ਨੂੰ ਇਸ page ਤੋਂ ਸੱਭਿਅਕ ਅਤੇ ਮੰਨੋਰੰਜਨ ਭਰਪੂਰ videos ਦੇਖ ਸਕਦੇ ਓ ..!
(1)

NZ Sikh Games • BOL ਪੰਜਾਬੀ ਨੂੰ • Sony Dhillon
29/11/2025

NZ Sikh Games • BOL ਪੰਜਾਬੀ ਨੂੰ • Sony Dhillon

27/11/2025

Rana Ranbir ਆ ਰਹੇ ਨੇ ਆਸਟਰੇਲੀਆ ਨਾਟਕ - ‘ਬੰਦੇ ਬਣੋ ਬੰਦੇ’ ਲੈ ਕੇ ..! Sony Dhillon Team Rash - The Agency Pathak Bhupinder fans

- Sony Dhillon - BOL ਪੰਜਾਬੀ ਨੂੰ - Pathak Bhupinder
27/11/2025

- Sony Dhillon - BOL ਪੰਜਾਬੀ ਨੂੰ - Pathak Bhupinder

( Sony Dhillon - ਮੈਲਬਰਨ ) ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ Sikh Volunteers Australia ਦੇ ਉੱਦਮ ਸਦਕਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ...
27/11/2025

( Sony Dhillon - ਮੈਲਬਰਨ ) ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ Sikh Volunteers Australia ਦੇ ਉੱਦਮ ਸਦਕਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ‘ਤੇ ਦੇਸ਼ ਦੀ ਸੰਸਦ ਵਿੱਚ ਇੱਕ ਇਤਿਹਾਸਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੰਸਦ ਮੈਂਬਰਾਂ ਸਮੇਤ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕੀਤਾ ।
(- ਤਸਵੀਰਾਂ - OzVue ਦੇ ਪਰਮ ਨਰੈਣ ਦੁਆਰਾ )

Punjabi Scoop 🙏🙏🙏 Sony Dhillon - Rana Ranbir
26/11/2025

Punjabi Scoop 🙏🙏🙏 Sony Dhillon - Rana Ranbir

‼️ਰਾਣਾ ਰਣਬੀਰ ਆ ਰਹੇ ਨੇ ਆਸਟ੍ਰੇਲੀਆ ਟੂਰ ‘ਤੇ !

🔻”ਬੰਦੇ ਬਣੋ ਬੰਦੇ’ ਨਾਟਕ ਨਾਲ ਅਪ੍ਰੈਲ 2026 ਤੋਂ ਪਰਥ ਤੋਂ ਹੋਵੇਗੀ ਸ਼ੁਰੂਆਤ!

🔷ਮਸ਼ਹੂਰ ਪੰਜਾਬੀ ਅਦਾਕਾਰ, ਨਿਰਦੇਸ਼ਕ, ਲੇਖਕ, ਕਾਮੇਡੀਅਨ ਅਤੇ ਰੰਗਕਰਮੀ ਰਾਣਾ ਰਣਬੀਰ ਅਗਲੇ ਸਾਲ ਇੱਕ ਵਾਰ ਫੇਰ ਆਸਟ੍ਰੇਲੀਆ ਵਸਦੇ ਪੰਜਾਬੀਆਂ ਲਈ ਰੰਗਮੰਚ ਦੀ ਇੱਕ ਸ਼ਾਨਦਾਰ ਪੇਸ਼ਕਸ਼ ਲੈ ਕੇ ਆ ਰਹੇ ਹਨ। 2023 ਵਿੱਚ ਆਪਣੇ ਸੁਪਰਹਿੱਟ ਨਾਟਕ ‘ਮਾਸਟਰ ਜੀ’ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਤੋਂ ਬਾਅਦ ਰਾਣਾ ਰਣਬੀਰ ਹੁਣ 2026 ਵਿੱਚ ਨਵੇਂ ਨਾਟਕ ‘ਬੰਦੇ ਬਣੋ ਬੰਦੇ’ ਨਾਲ ਆਸਟ੍ਰੇਲੀਆ ਟੂਰ ਕਰਨ ਜਾ ਰਹੇ ਹਨ। ਇਸ ਨਾਟਕ ਵਿੱਚ ਰਾਣਾ ਰਣਬੀਰ ਦੇ ਨਾਲ ਮਸ਼ਹੂਰ ਰੰਗਕਰਮੀ ਰਾਜਵੀਰ ਬੋਪਾਰਾਏ ਵੀ ਸਾਂਝ ਪਾਉਣਗੇ।ਕੈਨੇਡਾ ਵਿੱਚ ਹੋਏ ਇਸ ਨਾਟਕ ਦੇ ਪ੍ਰੀਮੀਅਰ ਸ਼ੋਅਜ਼ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਸਰਾਹਿਆ ਗਿਆ ਹੈ। ਜਲਦ ਹੀ ਰਾਣਾ ਰਣਬੀਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਨਾਟਕ ਦਾ ਮੰਚਨ ਕਰਨਗੇ ਜਿਸ ਤੋਂ ਬਾਅਦ ਆਸਟ੍ਰੇਲੀਆ ਟੂਰ ਦੀ ਸ਼ੁਰੂਆਤ ਹੋਵੇਗੀ।

🔷ਆਸਟ੍ਰੇਲੀਆ ਟੂਰ ਦੇ ਮੁੱਖ ਪ੍ਰਬੰਧਕ ਸੋਨੀ ਢਿਲੋਂ(BOL ਪੰਜਾਬੀ ਨੂੰ)ਨੇ ਦੱਸਿਆ ਕਿ ਦਰਸ਼ਕਾਂ ਦੀ ਪੁਰਜ਼ੋਰ ਮੰਗ ਦੇ ਚਲਦਿਆਂ ਰਾਣਾ ਰਣਬੀਰ ਇੱਕ ਵਾਰ ਮੁੜ ਆਸਟ੍ਰੇਲੀਆ ਵਾਸੀਆਂ ਦੀ ਕਚਹਿਰੀ ਵਿੱਚ ਹਾਜਰੀ ਲਗਵਾਉਣ ਆ ਰਹੇ ਹਨ ਤੇ ਉਮੀਦ ਹੈ ਕਿ ਦਰਸ਼ਕ ਇਸ ਵਾਰ ਵੀ ਭਰਪੂਰ ਸਾਥ ਦੇਣਗੇ । ਉਨਾਂ ਕਿਹਾ ਕਿ ਰਾਣਾ ਰਣਬੀਰ ਹੋਰਾਂ ਦੇ ਇਸ ਟੂਰ ਦੀ ਤਰੀਕਾਂ ਤੇ ਹੋਰ ਵੇਰਵੇ ਜਲਦ ਹੀ ਸਾਂਝੇ ਕੀਤੇ ਜਾਣਗੇ। ਸੋਨੀ ਢਿਲੌਂ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਆਯੋਜਕ ਆਪਣੇ ਸ਼ਹਿਰ ਵਿੱਚ “ਬੰਦੇ ਬਣੋ ਬੰਦੇ” ਨਾਟਕ ਦਾ ਮੰਚਨ ਕਰਵਾਉਣਾ ਚਾਹੁੰਦੇ ਹਨ ਉਹ ਉਨਾਂ ਨਾਲ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹਨ।
🔹 ਸ਼ੋਅ ਬੁਕਿੰਗ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ:
☎️ Sony Dhillon – 0433 752 667

Punjabi Scoop

Sony Dhillon - Pathak Bhupinder - BOL ਪੰਜਾਬੀ ਨੂੰ
25/11/2025

Sony Dhillon - Pathak Bhupinder - BOL ਪੰਜਾਬੀ ਨੂੰ

ਪਿਛਲੀ ਵਾਰ ਜਦੋਂ Rana Ranbir ਆਪਣਾ ਨਾਟਕ ‘ਮਾਸਟਰ ਜੀ’ ਲੈ ਕੇ ਆਸਟਰੇਲੀਆ ਆਏ ਸਨ ਤਾਂ ਉਸ ਵੇਲੇ ਪਰਥ ਸ਼ਹਿਰ ਦੀ ਵਾਰੀ ਨੀਂ ਆਈ ਸੀ , ਸੋ ਇਸ ਵਾਰ...
25/11/2025

ਪਿਛਲੀ ਵਾਰ ਜਦੋਂ Rana Ranbir ਆਪਣਾ ਨਾਟਕ ‘ਮਾਸਟਰ ਜੀ’ ਲੈ ਕੇ ਆਸਟਰੇਲੀਆ ਆਏ ਸਨ ਤਾਂ ਉਸ ਵੇਲੇ ਪਰਥ ਸ਼ਹਿਰ ਦੀ ਵਾਰੀ ਨੀਂ ਆਈ ਸੀ , ਸੋ ਇਸ ਵਾਰ ਆਸਟਰੇਲੀਆ ਟੂਰ ਦੀ ਸ਼ੁਰੂਆਤ ਹੀ ਅਸੀਂ ਪਰਥ ਤੋਂ ਕਰਨ ਜਾ ਰਹੇ ਹਾਂ ..! Navpreet Singh ਅਤੇ Team Rash - The Agency ਦੇ ਵੱਲੋਂ ਪਰਥ ਵਾਸੀਆਂ ਨਾਟਕ ‘ਬੰਦੇ ਬਣੋ ਬੰਦੇ’ ਦਾ ਸ਼ੋਅ ਅਪ੍ਰੈਲ ਦੇ ਪਹਿਲੇ ਹਫਤੇ ਕਰਵਾਇਆ ਜਾ ਰਿਹਾ , ਜਿਸਦੀ ਤਾਰੀਕ ਤੇ ਸਥਾਨ ਬਾਰੇ ਜਲਦ ਹੀ ਦੱਸ ਦਿੱਤਾ ਜਾਵੇਗਾ । ਸੋ ਪਰਥ ਵਾਲਿਓ ਕਰ ਲਓ ਤਿਆਰੀ ..! ਨਾਟਕ ‘ਬੰਦੇ ਬਣੋ ਬੰਦੇ’ ਤੁਹਾਡੇ ਅਤੇ ਤੁਹਾਡੇ ਪਰਿਵਾਰ ਵਾਸਤੇ ਜ਼ਿੰਦਗੀ ਦਾ ਨਾ ਭੁੱਲਣਯੋਗ ਤਜਰਬਾ ਹੋਵੇਗਾ ਅਤੇ ਮੰਨੋਰੰਜਨ ਦੀ 1000% ਫੁੱਲ ਗਰੰਟੀ…! - Sony Dhillon - BOL ਪੰਜਾਬੀ ਨੂੰ - fans

23/11/2025

ਲੋਕ ਸੁਖਬੀਰ ਬਾਦਲ ਦੀ ਤਾਰੀਫ਼ ਕਰਦੇ ਨੇ ਪਰ ਵੋਟਾਂ ਵੇਲੇ ‘ਬਰਗਾੜੀ ਕਾਂਡ’ ਕਰਕੇ ਪਿੱਛੇ ਹੋ ਜਾਂਦੇ ਨੇ ..! Sony Dhillon Harmeet Singh Pathanmajra Harmeet Singh Dhillon Pathanmajra BOL ਪੰਜਾਬੀ ਨੂੰ #ਪੰਜਾਬ #ਅਕਾਲੀਦਲ

( Sony Dhillon ) ਆਸਟਰੇਲੀਆ ਅਤੇ ਇੰਗਲੈਂਡ ਵਿੱਚ ਖੇਡੀ ਜਾਂਦੀ ਇਤਿਹਾਸਿਕ Ashes ਦੀ ਕ੍ਰਿਕਟ ਲੜੀ ਜੋ ਕਿ ਇਸ ਵਾਰ ਆਸਟਰੇਲੀਆ ਵਿੱਚ ਖੇਡੀ ਜਾ ਰਹ...
23/11/2025

( Sony Dhillon ) ਆਸਟਰੇਲੀਆ ਅਤੇ ਇੰਗਲੈਂਡ ਵਿੱਚ ਖੇਡੀ ਜਾਂਦੀ ਇਤਿਹਾਸਿਕ Ashes ਦੀ ਕ੍ਰਿਕਟ ਲੜੀ ਜੋ ਕਿ ਇਸ ਵਾਰ ਆਸਟਰੇਲੀਆ ਵਿੱਚ ਖੇਡੀ ਜਾ ਰਹੀ ਹੈ । ਇਸ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਆਸਟਰੇਲੀਆ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਪਰ ਇਸ ਜਿੱਤ ਦੇ ਬਾਵਜੂਦ ਵੀ ਆਸਟਰੇਲੀਆ ਦਾ ਕ੍ਰਿਕਟ ਬੋਰਡ ਖੁਸ਼ ਨਹੀ ਹੈ ਕਿਉਂਕਿ ਇਹ ਪੰਜ ਦਿਨਾਂ ਦਾ ਇਹ ਟੈਸਟ ਮੈਚ ਸਿਰਫ ਦੋ ਦਿਨਾਂ ਵਿੱਚ ਹੀ ਖਤਮ ਹੋ ਗਿਆ । ਇਸ ਮੈਚ ਵਿੱਚ ਦਰਸ਼ਕ ਭਾਰੀ ਗਿਣਤੀ ਵਿੱਚ ਖੇਡ ਵੇਖਣ ਲਈ ਮੈਦਾਨ ਵਿੱਚ ਪਹੁੰਚ ਰਹੇ ਸਨ, ਪਰ ਮੈਚ ਦੇ ਦੂਜੇ ਦਿਨ ਹੀ ਖੇਡ ਖਤਮ ਹੋਣ ਨਾਲ ਮੈਦਾਨ ਬਾਕੀ ਬਚੇ ਤਿੰਨ ਦਿਨਾਂ ਲਈ ਖਾਲੀ ਰਿਹਾ, ਜਿਸ ਨਾਲ ਆਸਟਰੇਲੀਆ ਕ੍ਰਿਕਟ ਬੋਰਡ ਨੂੰ ਟਿਕਟਾਂ ਤੋਂ ਹੋਣ ਵਾਲੇ ਰੈਵੀਨਿਊ ਦਾ ਨੁਕਸਾਨ ਜਿਸ ਦੀ ਕੀਮਤ ਲਗਭਗ ਤਿੰਨ ਮਿਲੀਅਨ ਡਾਲਰ ਮੰਨਿਆ ਜਾ ਰਿਹਾ ਹੈ । Ashes Test series ਦੇ 100 ਸਾਲਾਂ ਤੋਂ ਜ਼ਿਆਦਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਟੈਸਟ ਮੈਚ ਦੋ ਦਿਨਾਂ ਵਿੱਚ ਹੀ ਖਤਮ ਹੋ ਗਿਆ ।

( Sony Dhillon - ਮੈਲਬਰਨ ) Travel + Leisure ਗਰੁੱਪ ਵੱਲੋਂ ਸਾਲ 2026 ਦੀ ਦੁਨੀਆ ਦੇ ਲੋਕਾਂ ਵੱਲੋਂ ਘੁੰਮਣ ਲਈ ਜਾਣ ਵਾਲੇ ਸ਼ਹਿਰਾਂ ਦੀ ਸੂਚ...
23/11/2025

( Sony Dhillon - ਮੈਲਬਰਨ ) Travel + Leisure ਗਰੁੱਪ ਵੱਲੋਂ ਸਾਲ 2026 ਦੀ ਦੁਨੀਆ ਦੇ ਲੋਕਾਂ ਵੱਲੋਂ ਘੁੰਮਣ ਲਈ ਜਾਣ ਵਾਲੇ ਸ਼ਹਿਰਾਂ ਦੀ ਸੂਚੀ ਕਾਰੀ ਕੀਤੀ ਗਈ ਹੈ । ਇਸ ਸੂਚੀ ਵਿੱਚ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ । ਸ਼ਹਿਰ ਦੇ ਇਲਾਕੇ ਰਿਚਮੰਡ ਦੀ ‘Swan Street’ ਨੂੰ The Coolest street of the World ਦਾ ਟਾਈਟਲ ਦਿੱਤਾ ਗਿਆ ਹੈ । BOL ਪੰਜਾਬੀ ਨੂੰ
Pathak Bhupinder

TAG Real Estate Victoria ਵੱਲੋਂ ਮੈਲਬਰਨ ਦੇ ਹੋਟਲ Grand Hyatt ਵਿੱਚ ਦੁਬਈ ਦੀ ਮਸ਼ਹੂਰ ਕੰਪਨੀ BINGHATTI ਦੇ ਸਹਿਯੋਗ ਨਾਲ ਮੈਲਬਰਨ ਦੇ Re...
23/11/2025

TAG Real Estate Victoria ਵੱਲੋਂ ਮੈਲਬਰਨ ਦੇ ਹੋਟਲ Grand Hyatt ਵਿੱਚ ਦੁਬਈ ਦੀ ਮਸ਼ਹੂਰ ਕੰਪਨੀ BINGHATTI ਦੇ ਸਹਿਯੋਗ ਨਾਲ ਮੈਲਬਰਨ ਦੇ Real Estate ਨਿਵੇਸ਼ਕਾਂ ਲਈ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ , ਜਿਸ ਵਿੱਚ Dubai ਤੋਂ ਖਾਸ ਤੌਰ ‘ਤੇ ਕੰਪਨੀ ਦੇ ਪ੍ਰਬੰਧਕਾਂ ਨੇ ਭਾਗ ਲਿਆ ਅਤੇ ਦੁਬਈ ਵਿੱਚ ਨਿਵੇਸ਼ ਕਰਨ ਦੇ ਤਰੀਕਿਆਂ ਅਤੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ । ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਦੁਬਈ ਵਿੱਚ ਨਿਵੇਸ਼ ਕਰਨ ਦੇ ਚਾਹਵਾਨਾਂ ਵੱਲੋਂ ਹਿੱਸਾ ਲਿਆ ਗਿਆ । TAG Real Estate ਦੇ ਅਵੀ ਢਿੱਲੋਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਿਸਥਾਰ ਵਿੱਚ ਸਾਰੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ । BOL ਪੰਜਾਬੀ ਨੂੰ - Sony Dhillon -
Pathak Bhupinder -

( Sony Dhillon - ਮੈਲਬਰਨ ) ਉੱਘੇ ਸਿੱਖ ਚਿੰਤਕ Ajmer Singh ਜੀ ਜੋ ਕਿ ਆਸਟਰੇਲੀਆ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਵ...
22/11/2025

( Sony Dhillon - ਮੈਲਬਰਨ ) ਉੱਘੇ ਸਿੱਖ ਚਿੰਤਕ Ajmer Singh ਜੀ ਜੋ ਕਿ ਆਸਟਰੇਲੀਆ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਉਚੇਚੇ ਤੌਰ ਮੈਲਬਰਨ ਪਹੁੰਚੇ ਹੋਏ ਹਨ ਉਨ੍ਹਾਂ ਦਾ ਇੱਕ ਸਮਾਗਮ ਭਲਕੇ ਗੁਰਦੁਆਰਾ ਮੀਰੀ ਪੀਰੀ ਸਾਹਿਬ, Deanside ਵਿਖੇ ਹੋਵੇਗਾ । ਵਧੇਰੇ ਜਾਣਕਾਰੀ ਲਈ ਪੋਸਟਰ ਉੱਪਰ ਦਿੱਤੇ ਹੋਏ ਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ । BOL ਪੰਜਾਬੀ ਨੂੰ
- Sikh Volunteers Australia -

Address

BOL PUNJABI NU/studio
Clyde North, VIC
3000

Website

Alerts

Be the first to know and let us send you an email when BOL ਪੰਜਾਬੀ ਨੂੰ posts news and promotions. Your email address will not be used for any other purpose, and you can unsubscribe at any time.

Contact The Business

Send a message to BOL ਪੰਜਾਬੀ ਨੂੰ:

Share