
17/09/2025
T4A - Turbans 4 Australia ਦੇ ਸੰਸਥਾਪਕ ਸ: ਅਮਰ ਸਿੰਘ ਦੀ ਆਸਟ੍ਰੇਲੀਆ 'ਚ ਵਸਦੇ ਪੰਜਾਬੀ ਭਾਈਚਾਰੇ ਲਈ ਵੱਡੀ ਦੇਣ ਹੈ। ਉਨ੍ਹਾਂ ਟਰਬਨਜ਼ 4 ਆਸਟ੍ਰੇਲੀਆ ਦੀ ਸਥਾਪਨਾ ਕਰ ਕੇ ਸਾਰੇ ਆਸਟ੍ਰੇਲੀਆਈ ਲੋਕਾਂ ਦੀ ਮਦਦ ਅਤੇ ਸਿੱਖ ਭਾਈਚਾਰੇ ਬਾਰੇ ਸਿੱਖਿਅਤ ਕਰਨ ਦੀ ਮੁਹਿੰਮ ਸ਼ੁਰੂਆਤ ਕੀਤੀ। ਨਿਭਾਈਆਂ ਜਾ ਰਹੀਆਂ ਅਣਥੱਕ ਸੇਵਾਵਾਂ ਦੇ ਸਦਕਾ ਉਨ੍ਹਾਂ ਨੂੰ ਆਸਟ੍ਰੇਲੀਆ ਸਰਕਾਰ ਵਲੋਂ "ਹੀਰੋ ਆਫ਼ ਆਸਟ੍ਰੇਲੀਆ" 2023 ਪੁਰਸਕਾਰ ਪ੍ਰਦਾਨ ਕੀਤਾ ਹੈ। ਇਤਿਹਾਸ 'ਚ ਉਹ ਪਹਿਲੇ ਸਿੱਖ ਵਿਅਕਤੀ ਹਨ, ਜਿੰਨ੍ਹਾਂ ਨੂੰ ਇਹ ਐਵਾਰਡ ਪ੍ਰਾਪਤ ਹੋਇਆ ਹੈ।
ਪਿਛਲੇ ਦਿਨੀਂ ਬਾਈ ਤਰਨਦੀਪ ਬਿਲਾਸਪੁਰ ਹੁਰਾਂ ਦੇ ਯਤਨਾਂ ਸਦਕਾ ਪੰਜਾਬੀ ਟਰੈਵਲ ਕਪਲ ਦੀ ਮੈਲਬੌਰਨ ਫ਼ੇਰੀ ਮੌਕੇ ਰੱਖੇ ਪ੍ਰੋਗਰਾਮ ਦੌਰਾਨ ਇਸ ਮਹਾਨ ਸ਼ਖਸ਼ਤੀਅਤ ਨੂੰ ਮਿਲਣ ਦਾ ਮੌਕਾ ਮਿਲਿਆ। ਸਾਡੇ ਵੱਲੋਂ ਇਕ ਪੁਸਤਕ ਵੀ ਉਨ੍ਹਾਂ ਨੂੰ ਭੇਂਟ ਕੀਤੀ ਗਈ।
ਅਸੀਂ ਸ: ਅਮਰ ਸਿੰਘ ਜੀ ਵਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਦਿਲੋਂ ਸਲਾਮ ਕਰਦੇ ਹਾਂ।
---