14/06/2026
ਕਨੇਡਾ ਤੋਂ ਬਾਅਦ ਪਿਛਲੇ ਕੁੱਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਵੀ ਇਕ ਹਵਾ ਬਣਾਈ ਗਈ ਕੇ ਛੇਤੀ ਛੇਤੀ ਜ਼ਮੀਨਾਂ ਘਰ ਖਰੀਦ ਲਵੋ ਮਗਰੋਂ ਕੁੱਝ ਨਹੀਂ ਮਿਲਣਾ ਤੇ ਬਹੁਤ ਹੱਦ ਤੱਕ ਆਸਟ੍ਰੇਲੀਆ ਵਿੱਚ ਇਹ ਹਵਾ ਬਣ ਵੀ ਗਈ ਖੁੰਬਾਂ ਵਾਂਗੂ ਰੀਅਲ ਅਸਟੇਟ ਏਜੰਟਾਂ ਦੀ ਭਰਮਾਰ ਹੋ ਗਈ 3 ਚਾਰ ਲੱਖ ਵਾਲਾ ਘਰ ਵੀ ਮਿਲੀਅਨ ਤੋਂ ਉੱਪਰ ਵੇਚ ਦਿੱਤੇ ਜੋਂ ਅਜੇ ਵੀ ਲਗਾਤਾਰ ਜਾਰੀ ਹੈ ਆਮ ਇਨਸਾਨ ਦੇ ਹੱਥੋ ਇਕ ਘਰ ਦਾ ਸੁਫਨਾ ਵੀ ਖਤਮ ਕਰ ਦਿੱਤਾ ਪਰ ਸਾਡੇ ਦੇਸੀ ਲੋਕਾਂ ਨੇ ਅੱਕ ਚੱਬੇ ਕਈਆਂ ਨੇ ਇੰਡੀਆਂ ਤੋਂ ਜ਼ਮੀਨਾਂ ਵੇਚੀਆਂ ਤੇ ਏਥੇ investment ਕੀਤੀ । ਪਰ ਹੁਣ ਹਲਾਤ ਬਦਲ ਰਹੇ ਕਿਉ ਕੇ ਮਹਿੰਗਾਈ ਬਹੁਤ ਵੱਧ ਗਈ ਹੈ ਲੋਕਾਂ ਕੋਲੋ ਅਪਣੇ ਹੋਰ ਦੂਸਰੇ ਖਰਚੇ ਨਹੀਂ ਪੂਰੇ ਹੋ ਰਹੇ ਤੇ ਦੂਸਰਾ ਘਰਾਂ ਵੱਧਦੇ ਮੁੱਲ ਤੋਂ ਪੂਰੇ ਦੁੱਖੀ ਨੇ । ਇਸ ਕਰਕੇ ਹਰ ਖਰੀਦਾਰ ਘਰ ਖ਼ਰੀਦਣ ਤੋਂ ਪਹਿਲਾਂ ਦੱਸ ਵਾਰ ਸੋਚ ਰਿਹਾ ਹੈ ਮੁਕਾਬਲੇਬਾਜ਼ੀ ਦਿਨੋਂ ਦਿਨ ਘੱਟ ਰਹੀ ਹੈ ਜੇਕਰ ਏਸੇ ਤਰਾਂ ਹੀ ਚਲਦਾ ਰਿਹਾ Australia ਦੀ ਘਰਾਂ ਮਾਰਕੀਟ ਵੀ ਛੇਤੀ ਡਿੱਗੇਗੀ l ਇਕ ਸਰਕਾਰ ਨੇ ਹੋਰ ਚੰਗਾ ਫੈਸਲਾ ਲਿਆ ਜਿਹਨਾਂ ਲੋਕਾਂ ਨੇ ਨਵੀਂ investment proprietary ਲਈ ਹੋਈ ਹੈ ਉਹਨਾਂ ਦੀ ਟੈਕਸ ਬਚਾਉਣ ਦੀ ਸਹੂਲਤ ਵੀ ਟੋਟਲ ਖਤਮ ਕਰ ਦਿੱਤੀ ਗਈ ਹੈ ਜਿਸ ਨਾਲ ਹੁਣ ਨਵੀਂ ਖਰੀਦ ਘਟੇਗੀ ਮਾਰਕੀਟ ਵਿੱਚ ਵੱਧ ਰਹਿਣਗੇ ।
ਬਾਕੀ ਅਰਦਾਸ ਕਦੇ ਹਾਂ ਹਰ ਇਨਸਾਨ ਕੋਲ ਘੱਟੋ ਘੱਟ ਆਪਣਾ ਇਕ ਘਰ ਤਾਂ ਹੋਵੇ 🙏