PunAus TV

PunAus TV PunAus's vision is to break language and cultural barrier so information and knowledge can be passed on to viewers with attractive & positive way.

Our mission is to preserve, and promote Punjabi Language, Culture and Heritage with devotion and dedication.

38ਵੀਂ ਆਸਟ੍ਰੇਲੀਆਨ ਸਿੱਖ ਗੇਮਜ਼ 2026 – ਮੈਲਬੌਰਨਆਸਟ੍ਰੇਲੀਆ ਵਿਚ ਵੱਸਦੇ ਸਿੱਖ ਭਾਈਚਾਰੇ ਦੀਆਂ ਸਭ ਤੋਂ ਵੱਡੀਆਂ ਤੇ ਮਾਣ ਵਾਲੀਆਂ ਖੇਡਾਂ — ਆਸਟ੍...
02/04/2026

38ਵੀਂ ਆਸਟ੍ਰੇਲੀਆਨ ਸਿੱਖ ਗੇਮਜ਼ 2026 – ਮੈਲਬੌਰਨ

ਆਸਟ੍ਰੇਲੀਆ ਵਿਚ ਵੱਸਦੇ ਸਿੱਖ ਭਾਈਚਾਰੇ ਦੀਆਂ ਸਭ ਤੋਂ ਵੱਡੀਆਂ ਤੇ ਮਾਣ ਵਾਲੀਆਂ ਖੇਡਾਂ — ਆਸਟ੍ਰੇਲੀਆਨ ਸਿੱਖ ਗੇਮਜ਼ — ਇਸ ਸਾਲ ਆਪਣੀ 38ਵੀ ਵਾਰੀ ਨਾਲ ਸਾਡੇ ਸੋਹਣੇ ਸ਼ਹਿਰ ਮੈਲਬੌਰਨ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹ ਮਹਾਕੁੰਭ 3 ਤੋਂ 5 ਅਪ੍ਰੈਲ 2026 ਤੱਕ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।

ਇਸ ਵਿਸ਼ਾਲ ਸਮਾਗਮ ਵਿੱਚ 8000 ਤੋਂ ਵੱਧ ਖਿਡਾਰੀ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਹਿੱਸਾ ਲੈਣਗੇ। ਕਬੱਡੀ, ਫੁੱਟਬਾਲ, ਕ੍ਰਿਕਟ, ਵਾਲੀਬਾਲ ਅਤੇ ਹੋਰ ਕਈ ਖੇਡਾਂ ਵਿੱਚ ਜਬਰਦਸਤ ਮੁਕਾਬਲੇ ਵੇਖਣ ਨੂੰ ਮਿਲਣਗੇ। ਖਿਡਾਰੀਆਂ ਦੀ ਤਿਆਰੀ, ਜਜ਼ਬਾ ਤੇ ਖੇਡਾਂ ਦੀ ਰੌਣਕ ਇਸ ਸਮਾਗਮ ਨੂੰ ਹੋਰ ਵੀ ਖਾਸ ਬਣਾਉਂਦੀ ਹੈ।

ਇਸ ਤੋਂ ਇਲਾਵਾ, ਲਗਭਗ 1 ਲੱਖ ਤੋਂ ਵੱਧ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਜੋ ਇਸ ਸਮਾਗਮ ਨੂੰ ਇੱਕ ਵੱਡੇ ਮੇਲੇ ਦਾ ਰੂਪ ਦੇਵੇਗਾ। ਦੇਸ਼ ਦੇ ਹਰ ਕੋਨੇ ਤੋਂ ਲੋਕ ਆਪਣੇ ਪਰਿਵਾਰਾਂ ਸਮੇਤ ਮੈਲਬੌਰਨ ਵੱਲ ਰੁਖ ਕਰ ਰਹੇ ਹਨ, ਜਿਸ ਨਾਲ ਸ਼ਹਿਰ ਵਿੱਚ ਇੱਕ ਵੱਖਰੀ ਹੀ ਚਲਹਲ-ਪਹਿਲ ਬਣ ਗਈ ਹੈ।

ਮੈਲਬੌਰਨ ਵੱਸਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਆਯੋਜਕ ਕਮੇਟੀ ਵੱਲੋਂ ਬਹੁਤ ਹੀ ਪੁਖਤਾ ਤੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਹਰ ਆਉਣ ਵਾਲੇ ਮਹਿਮਾਨ ਅਤੇ ਖਿਡਾਰੀ ਨੂੰ ਵਧੀਆ ਤਜਰਬਾ ਮਿਲ ਸਕੇ।

ਖੇਡਾਂ ਦੇ ਨਾਲ-ਨਾਲ, ਕਲਚਰਲ ਨਾਈਟਸ ਵੀ ਇਸ ਸਮਾਗਮ ਦਾ ਮੁੱਖ ਆਕਰਸ਼ਣ ਹਨ। 3 ਅਤੇ 4 ਅਪ੍ਰੈਲ ਦੀਆਂ ਸ਼ਾਮਾਂ 7 ਤੋਂ 11 ਵਜੇ ਤੱਕ ਭੰਗੜਾ ਤੇ ਗਿੱਧਾ ਮੁਕਾਬਲੇ ਹੋਣਗੇ, ਜਿੱਥੇ ਆਸਟ੍ਰੇਲੀਆ ਦੀਆਂ ਟਾਪ ਟੀਮਾਂ ਆਪਣਾ ਜਲਵਾ ਵਿਖਾਉਣਗੀਆਂ। ਰੰਗ-ਬਰੰਗੇ ਕਪੜੇ, ਜੋਸ਼ ਭਰੇ ਡਾਂਸ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਦਰਸ਼ਕਾਂ ਨੂੰ ਮੋਹ ਲਵੇਗੀ।

ਇਹ ਸਿਰਫ ਖੇਡਾਂ ਹੀ ਨਹੀਂ, ਸਗੋਂ ਸਾਡੇ ਵਿਰਸੇ, ਸੱਭਿਆਚਾਰ ਅਤੇ ਇਕੱਠ ਦੀ ਨਿਸ਼ਾਨੀ ਹੈ। ਆਓ ਸਾਰੇ ਮਿਲਕੇ ਇਸ ਮਹਾਨ ਸਮਾਗਮ ਦਾ ਹਿੱਸਾ ਬਣੀਏ ਅਤੇ ਆਪਣੀ ਹਾਜ਼ਰੀ ਨਾਲ ਇਸਨੂੰ ਹੋਰ ਵੀ ਯਾਦਗਾਰ ਬਣਾਈਏ।

✍️ ਪਲਵਿੰਦਰ ਠੁੱਲੀਵਾਲ

ਜ਼ਰੂਰੀ ਸੂਚਨਾ – ਆਖਰੀ ਮੌਕਾSikh Games 2026 ਲਈ ਜਿਹੜੇ ਵੀ ਸੱਜਣ Sponsorship ਲੈਣ ਜਾਂ Booth ਬੁੱਕ ਕਰਨ ਬਾਰੇ ਸੋਚ ਰਹੇ ਹਨ, ਉਹ ਕਿਰਪਾ ਕਰਕ...
03/03/2026

ਜ਼ਰੂਰੀ ਸੂਚਨਾ – ਆਖਰੀ ਮੌਕਾ

Sikh Games 2026 ਲਈ ਜਿਹੜੇ ਵੀ ਸੱਜਣ Sponsorship ਲੈਣ ਜਾਂ Booth ਬੁੱਕ ਕਰਨ ਬਾਰੇ ਸੋਚ ਰਹੇ ਹਨ, ਉਹ ਕਿਰਪਾ ਕਰਕੇ ਤੁਰੰਤ ਕਾਰਵਾਈ ਕਰਨ। ਮਾਰਕੀਟਿੰਗ ਸਮੱਗਰੀ ਦੀ ਤਿਆਰੀ ਅਤੇ ਹੋਰ ਪ੍ਰਬੰਧਾਂ ਲਈ ਪੂਰਾ ਸਮਾਂ ਯਕੀਨੀ ਬਣਾਉਣ ਲਈ ਆਖਰੀ ਮਿਤੀ 15 ਮਾਰਚ ਰੱਖੀ ਗਈ ਹੈ।

ਹੇਠਾਂ ਦਿੱਤੇ ਲਿੰਕਾਂ ਰਾਹੀਂ ਆਪਣਾ ਫਾਰਮ ਜ਼ਰੂਰ ਭਰੋ:

Sponsorship ਲਈ:
https://asgmel2026.com/sponsorship-eoi/

Booth Application ਲਈ:
https://asgmel2026.com/booth-application-form/

ਕਿਰਪਾ ਕਰਕੇ ਦੇਰੀ ਨਾ ਕਰੋ — ਆਪਣੀ ਜਗ੍ਹਾ ਅੱਜ ਹੀ ਪੱਕੀ ਕਰੋ ਅਤੇ Sikh Games 2026 ਦਾ ਹਿੱਸਾ ਬਣੋ।

Address

35 Tallis Cct
Truganina, VIC
3029

Alerts

Be the first to know and let us send you an email when PunAus TV posts news and promotions. Your email address will not be used for any other purpose, and you can unsubscribe at any time.

Contact The Business

Send a message to PunAus TV:

Shortcuts

Share