North east Calgary MINNI ਪੰਜਾਬ

North east Calgary MINNI ਪੰਜਾਬ ਕੈਲਗਰੀ ਦੇ ਬਾਰੇ ਹਰ ਤਰਾਂ ਦੀ ਜਾਣਕਾਰੀ ਅਤੇ ਲੋਕਲ ਖ਼ਬਰਾਂ ਲਈ ਪੇਜ ਨੂੰ ਲਾਈਕ ਕਰੋ plzz like the page for Calgary
(1)

Waheguru ji ka Khalsa … Waheguru ji ki FatehFirst Alberta Sikh Games Schedule🙏🏾
04/19/2025

Waheguru ji ka Khalsa … Waheguru ji ki Fateh
First Alberta Sikh Games Schedule🙏🏾

ਹਰਸਿਮਰਤ ਰੰਧਾਵਾ ਦੀ ਗੋਲੀ ਮਾਰ ਕਿ ਹੱਤਿਆ ਟੋਰਾਂਟੋ - ਅੱਪਰ ਜੇਮਸ 'ਤੇ ਗੋਲੀਬਾਰੀ ਦੌਰਾਨ ਇੱਕ ਪੰਜਾਬਣ ਕੁੜੀ ਨੂੰ ਗੋਲੀ ਲੱਗਣ ਤੋਂ ਬਾਅਦ ਹੈਮਿਲਟ...
04/18/2025

ਹਰਸਿਮਰਤ ਰੰਧਾਵਾ ਦੀ ਗੋਲੀ ਮਾਰ ਕਿ ਹੱਤਿਆ
ਟੋਰਾਂਟੋ - ਅੱਪਰ ਜੇਮਸ 'ਤੇ ਗੋਲੀਬਾਰੀ ਦੌਰਾਨ ਇੱਕ ਪੰਜਾਬਣ ਕੁੜੀ ਨੂੰ ਗੋਲੀ ਲੱਗਣ ਤੋਂ ਬਾਅਦ ਹੈਮਿਲਟਨ ਪੁਲਿਸ ਘਟਨਾਂ ਦੀ ਜਾਂਚ ਕਰ ਰਹੀ ਹੈ। ਉਸ ਦੀ ਪਛਾਣ ਭਾਰਤ ਤੋਂ ਹਰਸਿਮਰਤ ਰੰਧਾਵਾ ਵਜੋਂ ਹੋਈ ਹੈ। ਹਰਸਿਮਰਤ ਮੋਹਾਕ ਕਾਲਜ ਵਿੱਚ ਪੜ੍ਹਦੀ ਸੀ ਅਤੇ ਕੰਮ 'ਤੇ ਜਾਂਦੇ ਸਮੇਂ ਬੱਸ ਸਟਾਪ 'ਤੇ ਖੜ੍ਹੀ ਸੀ ਜਦੋਂ ਉਸਦੀ ਹੱਤਿਆ ਕਰ ਦਿੱਤੀ ਗਈ। 17 ਅਪ੍ਰੈਲ, 2025 ਨੂੰ ਸ਼ਾਮ ਦੇ ਲਗਭਗ 7:30 ਵਜੇ, ਹੈਮਿਲਟਨ ਪੁਲਿਸ ਨੂੰ ਅੱਪਰ ਜੇਮਸ ਅਤੇ ਸਾਊਥ ਬੈਂਡ ਰੋਡ ਨੇੜੇ ਗੋਲੀਬਾਰੀ ਦੀ ਰਿਪੋਰਟ ਮਿਲੀ। ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੇ ਇੱਕ 21 ਸਾਲਾ ਲੜਕੀ ਦੀ ਛਾਤੀ ਵਿੱਚ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਪਾਇਆ । ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਉਸ ਦੀ ਜ਼ਖ਼ਮਾਂ ਤੋਂ ਬਾਅਦ ਮੌਤ ਹੋ ਗਈ

ਓ ਜਲੰਧਰ ਆਲ਼ਾ 'ਸਿੰਘ' ਤਾਂ ਨਵੀਂ ਸਨਸਨੀ ਬਣ ਗਿਆ ਓਏ ਲੋਕੋ ! ਕਮਾਲ ਕਰ ਗਿਆ ਗੁਰਿੰਦਰਵੀਰ ਸਿੰਘ । ਕੱਲ੍ਹ ਗੁਰਿੰਦਰਵੀਰ ਸਿੰਘ ਨੇ ਇੰਡੀਅਨ ਗ੍ਰਾਂ ਪ...
03/29/2025

ਓ ਜਲੰਧਰ ਆਲ਼ਾ 'ਸਿੰਘ' ਤਾਂ ਨਵੀਂ ਸਨਸਨੀ ਬਣ ਗਿਆ ਓਏ ਲੋਕੋ ! ਕਮਾਲ ਕਰ ਗਿਆ ਗੁਰਿੰਦਰਵੀਰ ਸਿੰਘ । ਕੱਲ੍ਹ ਗੁਰਿੰਦਰਵੀਰ ਸਿੰਘ ਨੇ ਇੰਡੀਅਨ ਗ੍ਰਾਂ ਪ੍ਰੀ-1 ਵਿਚ ਦੌੜਦਿਆਂ 100 ਮੀਟਰ ਦੌੜ 10.20 ਸਕਿੰਟ 'ਚ ਕੱਢ ਕੇ ਕੌਮੀ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਗੁਰਿੰਦਰਵੀਰ ਨੇ ਲਗਭਗ ਅਸੰਭਵ ਜਿਹਾ ਦਿੱਸਣ ਵਾਲਾ ਮਣੀਕਾਂਤ ਹੋਬਲੀਧਰ ਦਾ 10.23 ਦਾ ਨੈਸ਼ਨਲ ਰਿਕਾਰਡ ਤੋੜਿਆ, ਜੋ ਉਸ ਨੇ ਦੋ ਕੂ ਸਾਲ ਪਹਿਲਾਂ ਬਣਾਇਆ ਸੀ। ਕਮਾਲ ਦੀ ਗੱਲ ਇਸ ਸੀ ਕਿ ਮਣੀਕਾਂਤ ਵੀ ਕੱਲ੍ਹ ਵਾਲ਼ੀ ਦੌੜ 'ਚ ਪੂਰੇ ਜ਼ੋਰ ਨਾਲ ਦੌੜਿਆ, ਪਰ ਉਹ ਆਪਣਾ ਰਿਕਾਰਡ ਟੁੱਟਦਾ ਵੇਖਦਾ ਹੀ ਰਹਿ ਗਿਆ। 24 ਸਾਲ ਦੇ ਇਸ ਗਭਰੇਟ ਗੁਰਿੰਦਰਵੀਰ ਸਿੰਘ ਨੇ 10.27 ਦੇ ਆਵਦੇ ਬੈਸਟ ਨੂੰ ਕੁਝ ਸਮੇਂ 'ਚ ਹੀ ਜਿਵੇਂ ਕੌਮੀ ਰਿਕਾਰਡ ਤੱਕ ਲਿਆਂਦਾ ਹੈ, ਉਮੀਦ ਹੈ ਕਿ ਮੁੰਡਾ ਏਸ਼ੀਆ ਹੀ ਨਹੀਂ, ਉਦੋਂ ਵੀ ਉੱਚੀ ਛਾਲ ਮਾਰ ਸਕਦੈ !!!
-ਮਿੰਟੂ ਗੁਰੂਸਰੀਆ

01/24/2025

Calgary's Parks are just as fun in the winter-- proves it, by hitting up Prairie Winds Park in the N.E.!

(He even made some new friends who were at the park training for ; they whipped Joey into shape!)

This 16-hectare gem offers everything from a tobogganing hill and lookout, art installations, outdoor skating, playgrounds, walking trails and more!

(Prairie Winds even has a tiny battery-powered Zamboni that maintains the ice surface-- it's SO CUTE. Come wave to our friendly operations staff as they zip past.)

Anytime is a great time to visit a YYC park -- you can find Prairie Winds Park at 223 Castleridge Blvd. N.E.!

More info: https://www.calgary.ca/parks/prairie-winds-park.html

ਕੈਲਗਰੀ ਤੋਂ ਪੰਜਾਬੀ ਮੂਲ ਦੇ ਕੌਂਸਲਰ ਰਾਜ ਧਾਲੀਵਾਲ ਵੱਲੋਂ ਸਿਟੀ ਕੌਂਸਲ ਦੀਆਂ ਤਨਖ਼ਾਹਾਂ ਨਾ ਵਧਾਉਣ ਦਾ ਮੋਸ਼ਨ ਪਾਸ ਨਹੀਂ ਹੋ ਸਕਿਆ Iਧਾਲੀਵਾਲ , ਜ...
01/24/2025

ਕੈਲਗਰੀ ਤੋਂ ਪੰਜਾਬੀ ਮੂਲ ਦੇ ਕੌਂਸਲਰ ਰਾਜ ਧਾਲੀਵਾਲ ਵੱਲੋਂ ਸਿਟੀ ਕੌਂਸਲ ਦੀਆਂ ਤਨਖ਼ਾਹਾਂ ਨਾ ਵਧਾਉਣ ਦਾ ਮੋਸ਼ਨ ਪਾਸ ਨਹੀਂ ਹੋ ਸਕਿਆ I

ਧਾਲੀਵਾਲ , ਜੋ ਕਿ ਵਾਰਡ ਨੰਬਰ 5 ਤੋਂ ਕੌਂਸਲਰ ਹਨ , ਨੇ ਲੰਘੇ ਹਫ਼ਤੇ ਇਹ ਮੋਸ਼ਨ ਲਿਆਂਦਾ I ਮੀਟਿੰਗ ਵਿੱਚ 7 ਕੋਂਸਲਰਜ਼ ਨੇ ਇਸਦੇ ਹੱਕ ਵਿੱਚ ਅਤੇ 7 ਨੇ ਵਿਰੋਧ ਵਿੱਚ ਵੋਟ ਪਾਈ I ਤਨਖ਼ਾਹਾਂ ਵਿੱਚ ਇਸ ਸਾਲ 3.07 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ I

ਮੇਅਰ ਸਮੇਤ 7 ਕੌਂਸਲਰਜ਼ ਨੇ ਹੱਕ ਵਿੱਚ ਪਾਈ ਵੋਟ : ਰਾਜ ਧਾਲੀਵਾਲ ਨੇ ਕਿਹਾ ਕਿ ਕੈਲਗਰੀ ਨਿਵਾਸੀ ਇਸ ਸਮੇਂ ਮਹਿੰਗਾਈ ਨਾਲ ਜੂਝ ਰਹੇ ਹਨ I ਧਾਲੀਵਾਲ ਨੇ ਕਿਹਾ ਮੈਂ ਪਿੱਛਲੇ ਸਾਲ ਵੀ ਤਨਖ਼ਾਹਾਂ ਵਿੱਚ ਵਾਧਾ ਰੋਕਣ ਬਾਰੇ ਗੱਲਬਾਤ ਕੀਤੀ ਸੀ ਪਰ ਕੁਝ ਠੋਸ ਨਹੀਂ ਹੋਇਆ ਅਤੇ ਇਸ ਸਾਲ ਮੈਂ ਮਤਾ ਲਿਆਉਣ ਬਾਰੇ ਸੋਚਿਆ I ਜਦੋਂ ਸ਼ਹਿਰ ਨਿਵਾਸੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਤਾਂ ਅਸੀਂ ਆਪਣੇ ਆਪ ਨੂੰ ਉਹਨਾਂ ਤੋਂ ਅਲੱਗ ਨਹੀਂ ਕਰ ਸਕਦੇ I

ਧਾਲੀਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਮਤੇ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਦੇ ਵਿਚਾਰ ਜਾਣੇ I ਧਾਲੀਵਾਲ ਨੇ ਕਿਹਾ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜਿੱਥੇ ਉਹ ਵੱਧ ਰਹੀਆਂ ਇੰਸ਼ੋਰੈਂਸ ਅਤੇ ਮੌਰਗੇਜ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ , ਉੱਥੇ ਹੀ ਸਿਟੀ ਕੌਂਸਲ ਲਗਾਤਾਰ ਆਪਣੀਆਂ ਤਨਖ਼ਾਹਾਂ ਵਿੱਚ ਵਾਧਾ ਲੈ ਰਹੀ ਹੈ I

ਐਡਮੰਟਨ ਵਿਚ ਸਾਊਥ ਏਸ਼ੀਅਨ ਬਿਲਡਰਾਂ ਕੋਲੋਂ ਜਬਰਨ ਵਸੂਲੀ ਅਤੇ ਉਸ ਨਾਲ ਜੁੜੇ ਅੱਗਜ਼ਨੀ ਦੇ ਮਾਮਲਿਆਂ ਨੂੰ ਅੰਜਾਮ ਦੇਣ ਦੇ ਮੁਲਜ਼ਮ ਮਨਿੰਦਰ ਸਿੰਘ ਧਾਲੀ...
01/24/2025

ਐਡਮੰਟਨ ਵਿਚ ਸਾਊਥ ਏਸ਼ੀਅਨ ਬਿਲਡਰਾਂ ਕੋਲੋਂ ਜਬਰਨ ਵਸੂਲੀ ਅਤੇ ਉਸ ਨਾਲ ਜੁੜੇ ਅੱਗਜ਼ਨੀ ਦੇ ਮਾਮਲਿਆਂ ਨੂੰ ਅੰਜਾਮ ਦੇਣ ਦੇ ਮੁਲਜ਼ਮ ਮਨਿੰਦਰ ਸਿੰਘ ਧਾਲੀਵਾਲ ਨੂੰ UAE ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਡਮੰਟਨ ਪੁਲਿਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਮਨਿੰਦਰ ਦੀ 2024 ਦੇ ਅਖ਼ੀਰ ਵਿਚ ਕਿਸੇ ਵੱਖਰੇ ਮਾਮਲੇ ਵਿਚ ਗ੍ਰਿਫ਼ਤਾਰੀ ਹੋਈ ਹੈ। ਨਿਊਜ਼ ਰਿਲੀਜ਼ ਅਨੁਸਾਰ ਪੁਲਿਸ ਨੇ ਮਨਿੰਦਰ ਦੀ ਐਲਬਰਟਾ ਵਿਚ ਹਵਾਲਗੀ ਲਈ ਅਰਜ਼ੀ ਵੀ ਦਾਇਰ ਕੀਤੀ ਹੈ।

ਪੁਲਿਸ ਦਾ ਦੋਸ਼ ਹੈ ਕਿ ਮਨਿੰਦਰ ਜਬਰਨ ਵਸੂਲੀ ਲਈ ਜ਼ਿੰਮੇਵਾਰ ਅਪਰਾਧਕ ਸੰਗਠਨ ਦਾ ਸਰਗ਼ਨਾ ਹੈ। ਐਡਮੰਟਨ ਪੁਲਿਸ ਨੇ 40 ਸਬੰਧਤ ਮਾਮਲਿਆਂ ਦੀ ਜਾਂਚ ਕੀਤੀ ਹੈ, ਜਿਸ ਵਿਚ ਅਖ਼ੀਰਲੀ ਘਟਨਾ - ਅੱਗਜ਼ਨੀ - 26 ਜੁਲਾਈ ਨੂੰ ਵਾਪਰੀ ਸੀ।

ਇੰਸਪੈਕਟਰ ਡੂਐਨ ਹੰਟਨ ਨੇ ਨਿਊਜ਼ ਰਿਲੀਜ਼ ਵਿਚ ਕਿਹਾ, ਇਹ ਜਾਂਚ ਈਪੀਐਸ ਦੇ ਜਾਂਚਕਰਤਾਵਾਂ ਲਈ ਇੱਕ ਵਿਸ਼ਾਲ ਕੋਸ਼ਿਸ਼ ਰਹੀ ਹੈ, ਜਿਸ ਵਿੱਚ ਅੰਤਰਰਾਸ਼ਟਰੀ ਤਾਲਮੇਲ ਨੂੰ ਸ਼ਾਮਲ ਕਰਨ ਵਾਲੀਆਂ ਪੇਚੀਦਗੀਆਂ ਪਹਿਲਾਂ ਕਦੇ ਨਹੀਂ ਵੇਖੀਆਂ ਗਈਆਂ ਸਨ।

ਅਸੀਂ ਧਾਲੀਵਾਲ ਦੀ ਹਵਾਲਗੀ ਬੇਨਤੀ ਦੇ ਨਾਲ ਇਸ ਨੂੰ ਪੂਰਾ ਹੁੰਦੇ ਦੇਖ ਕੇ ਤਸੱਲੀ ਵਿਚ ਹਾਂ।

ਕੈਨੇਡਾ ਅਤੇ UAE ਦਰਮਿਆਨ ਹਵਾਲਗੀ ਸੰਧੀ ਦੀ ਅਣਹੋਂਦ ਕਾਰਨ ਧਾਲੀਵਾਲ ਦੀ ਹਵਾਲਗੀ ਗੁੰਝਲਦਾਰ ਹੋ ਸਕਦੀ ਹੈ। ਅਜਿਹੀ ਸੰਧੀ ਨਾ ਹੋਣ ਦਾ ਮਤਲਬ ਹੈ ਕਿ ਦੇਸ਼ਾਂ ਦਰਮਿਆਨ ਅਜਿਹਾ ਕੋਈ ਸਮਝੌਤਾ ਨਹੀਂ ਹੈ ਜੋ ਇਹ ਨਿਰਧਾਰਿਤ ਕਰਦਾ ਹੈ ਕਿ ਕਿਸੇ ਅਪਰਾਧ ਦੇ ਦੋਸ਼ੀ ਵਿਅਕਤੀ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ UAE ਤੋਂ ਵਾਪਸ ਕੈਨੇਡਾ ਕਿਵੇਂ ਭੇਜਿਆ ਜਾ ਸਕਦਾ ਹੈ।
CBC News

***ਇੱਕ ਸੂਚਨਾ ਖੰਨੇ ਵਾਲਿਆਂ ਲਈ***ਜੋਂ ਕੈਲਗਰੀ ਵਿੱਚ ਰਹਿੰਦੇ ਹਨ ਖੰਨਾ ਸ਼ਹਿਰ ਦੇ ਨੇੜਲੇ ਪਿੰਡਾਂ ਵਾਲਿਆਂ ਲਈ ਇੱਕ ਜ਼ਰੂਰੀ ਸੂਚਨਾ, ਇੱਕ ਵਾਰ ਫ...
01/18/2025

***ਇੱਕ ਸੂਚਨਾ ਖੰਨੇ ਵਾਲਿਆਂ ਲਈ***
ਜੋਂ ਕੈਲਗਰੀ ਵਿੱਚ ਰਹਿੰਦੇ ਹਨ
ਖੰਨਾ ਸ਼ਹਿਰ ਦੇ ਨੇੜਲੇ ਪਿੰਡਾਂ ਵਾਲਿਆਂ ਲਈ ਇੱਕ ਜ਼ਰੂਰੀ ਸੂਚਨਾ, ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ get together, family reunion ਦੀਆਂ ਤਿਆਰੀਆਂ ਆਪਣੇ ਬਰਫ਼ਾਂ ਵਾਲੇ ਸ਼ਹਿਰ ਕੈਲਗਰੀ ਵਿੱਚ ਸ਼ੁਰੂ ਹੋ ਗਈਆਂ ਹਨ ! ਇਸ ਪਰਿਵਾਰਕ ਫੰਕਸ਼ਨ ਵਿੱਚ ਖੰਨਾ ਸ਼ਹਿਰ ਅਤੇ ਇਸ ਇਲਾਕੇ ਦੇ ਨਾਲ ਦੇ ਪਿੰਡਾਂ ਵਾਲਿਆਂ ਦਾ ਇੱਕ ਪਰਿਵਾਰਕ ਇਕੱਠ ਆਪਸੀ ਮੇਲ਼ ਜੋਲ਼ ਆਪਣੇ ਲਾਗਲੇ ਪਿੰਡਾਂ ਵਾਲਿਆਂ ਦੀ ਇੱਕ ਦੂਜੇ ਨਾਲ ਜਾਣ ਪਹਿਚਾਣ ਕਰਵਾਈ ਜਾਵੇਗੀ, ਜਿਵੇਂ ਕਿ 2020 ਵਿੱਚ ਰੱਖਿਆ ਗਿਆ ਸੀ ! ਉਸ ਇਕੱਠ ਨੂੰ ਸਾਰੇ ਪਰਿਵਾਰਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਬਹੁਤ ਪਸੰਦ ਕੀਤਾ ਸੀ ! ਸੋ ਆਪ ਜੀ ਨੂੰ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਦੱਸੀ ਜਾਵੇਗੀ ! ਕਿਰਪਾ ਕਰਕੇ ਖੰਨੇ ਦੇ ਤੇ ਆਸ ਪਾਸ ਦੇ ਪਿੰਡਾਂ ਵਾਲੇ ਪਰਿਵਾਰ ਨਵੇਂ ਚਾਹੇ ਪੁਰਾਣੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ !
403 903 5601 ਸਨੀ ਸਵੈਚ
403 434 0036 ਪ੍ਰਦੀਪ ਸਿੰਘ ਬੈਨੀਪਾਲ

ਕਿਸਮਤ ਦੇ ਨਾਲ਼ ਭਗਤੀ ਮਿਲਦੀ ਨਾਲ ਰੂਹਾਂ ਦੇ ਨੇਕੀਆਪਣੇ ਨਾਲ ਜਿਹੜਾ ਜੱਗ ਨੂੰ ਤਾਰੇ ਨਹੀਂ ਕਹਾਉਂਦਾ ਭੇਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ...
01/11/2025

ਕਿਸਮਤ ਦੇ ਨਾਲ਼ ਭਗਤੀ ਮਿਲਦੀ
ਨਾਲ ਰੂਹਾਂ ਦੇ ਨੇਕੀ
ਆਪਣੇ ਨਾਲ ਜਿਹੜਾ ਜੱਗ ਨੂੰ
ਤਾਰੇ ਨਹੀਂ ਕਹਾਉਂਦਾ ਭੇਖੀ
ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ 11 ਜਨਵਰੀ 2025 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਪਹੁੰਚ ਰਹੇ ਹਨ
ਸਮਾਂ 11:00 AM ਤੋਂ 12:00pm
ਦਾਸ : ਪ੍ਰਦੀਪ ਸਿੰਘ ਬੈਨੀਪਾਲ

ਟਰੰਪ ਬਨਾਮ 51ਵਾਂ ਸੂਬਾ ਕੈਨੇਡਾ ਬਨਾਮ ਗਰੀਨਲੈਂਡ: ਟਰੰਪ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਰ ਰਿਹਾ ਹੈ ਤੇ ਨਾਲ ਹੀ ਗਰ...
01/07/2025

ਟਰੰਪ ਬਨਾਮ 51ਵਾਂ ਸੂਬਾ ਕੈਨੇਡਾ ਬਨਾਮ ਗਰੀਨਲੈਂਡ:

ਟਰੰਪ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਰ ਰਿਹਾ ਹੈ ਤੇ ਨਾਲ ਹੀ ਗਰੀਨਲੈਂਡ ‘ਤੇ ਮਲਕੀਅਤ ਦੀ। ਟਰੰਪ ਵਲੋਂ ਸਿੰਗ ਮਿੱਟੀ ਚੁੱਕਣ ਪਿੱਛੇ ਅਸਲੀ ਰੌਲਾ ਇਹ ਹੈ।

ਦੁਨੀਆ ਦਾ ਇੱਕ ਅਣਲਿਖਤ ਅਸੂਲ ਹੈ ਕਿ ਜਿਹਦੀ ਪਾਣੀਆਂ ‘ਚ ਸਰਦਾਰੀ, ਓਹਦਾ ਵਪਾਰ ਵਧਣਾ ਤੇ ਸਸਤਾ ਪੈਣਾ। ਜਿਹਦਾ ਜਿੰਨਾ ਵੱਡਾ ਵਪਾਰ, ਓਹਦੀ ਓਨੀ ਵੱਡੀ ਇਕੌਨਮੀ, ਜਿਹਦੀ ਜਿੰਨੀ ਵੱਡੀ ਇਕੌਨਮੀ, ਓਹਦੀ ਓਨੀ ਵੱਡੀ ਪਾਵਰ। ਵੱਡੇ ਮੁਲਕ ਵਪਾਰਕ ਲਾਂਘਿਆਂ ‘ਤੇ ਸਰਦਾਰੀ ਚਾਹੁੰਦੇ ਹਨ।

ਧਰਤੀ ਗੋਲ ਹੈ, ਜਿਹੋ ਜਿਹੀ ਸਿੱਧੇ ਨਕਸ਼ੇ ‘ਤੇ ਦਿਸਦੀ ਓਹੋ ਜਿਹੀ ਨਹੀਂ ਹੈ। ਸਿੱਧੇ ਨਕਸ਼ੇ ‘ਤੇ ਰੂਸ-ਚੀਨ ਬਹੁਤ ਦੂਰ ਲਗਦੇ ਪਰ ਗਲੋਬ ‘ਤੇ ਐਨ ਲਾਗੇ ਹਨ ਕਿਉਂਕਿ ਦੋਵੇਂ ਸਿਰੇ ਗਲੋਬ ‘ਤੇ ਜੁੜੇ ਹੋਏ ਹਨ।

ਧਰਤੀ ਦੇ ਦੋ ਧੁਰੇ ਹਨ, ਸਾਊਥ ਪੋਲ ਅਤੇ ਨਾਰਥ ਪੋਲ।

ਕੈਨੇਡਾ ਦਾ ਨੁਨਾਵਟ ਇਲਾਕਾ ਅਤੇ ਗਰੀਨਲੈਂਡ ਲਾਗੇ-ਲਾਗੇ ਹਨ ਤੇ ਉਪਰ ਨਾਰਥ ਪੋਲ ਦੇ ਲਾਗੇ, ਜਿੱਥੇ ਸਦੀਆਂ ਤੋਂ ਬਰਫ ਜੰਮੀ ਹੋਈ ਹੈ। ਇਸਨੂੰ ਆਰਕਟਿਕ ਵੀ ਕਹਿੰਦੇ ਹਨ, ਜੋ ਪੋਲਰ ਬੀਅਰਜ਼ ਅਤੇ ਪੈਂਗੁਇਨ ਕਰਕੇ ਮਸ਼ਹੂਰ ਹੈ। ਨੌਰਥ ਪੋਲ ਦੇ ਲਾਗੇ ਹੀ ਅਮਰੀਕਾ ਦਾ ਅਲਾਸਕਾ ਖੇਤਰ ਪੈਂਦਾ ਤੇ ਪਰਲੇ ਪਾਸੇ ਰੂਸ।

ਕੋਲਡ ਵਾਰ ਤੋਂ ਬਾਅਦ ਕਿਸੇ ਦੀ ਵੀ ਆਰਕਟਿਕ ਜਾਂ ਗਰੀਨਲੈਂਡ ਮੁਲਕ ‘ਚ ਦਿਲਚਸਪੀ ਨਹੀਂ ਸੀ, ਹਾਲਾਂਕਿ ਇੱਥੇ ਮਿਨਰਲਜ਼ ਤੇ ਮੈਟਲਜ਼ ਬਹੁਤ ਹਨ। ਹੁਣ ਕੀ ਹੋਇਆ ਕਿ ਕੁਝ ਸਾਲਾਂ ਤੋਂ ਗਲੋਬਲ ਵਾਰਮਿੰਗ ਕਾਰਨ ਬਰਫ ਪਿਘਲਣ ਲੱਗੀ ਹੈ ਤੇ ਗਰਮੀਆਂ ਨੂੰ 40 ਕੁ ਫੀਸਦੀ ਖੁਰ ਜਾਂਦੀ, ਸੋ ਨਵਾਂ ਸਮੁੰਦਰ ਹੋਂਦ ‘ਚ ਆ ਜਾਂਦਾ, ਜੋ ਆਪਸੀ ਵਪਾਰ ਲਈ ਬਹੁਤ ਛੋਟਾ ਤੇ ਸਸਤਾ ਰੂਟ ਬਣ ਜਾਂਦਾ।

ਇਹ ਪਾਣੀ ਗਰੀਨਲੈਂਡ ਦੇ ਹਨ ਜਾਂ ਕੈਨੇਡਾ ਦੇ।

ਕੈਨੇਡਾ ਦੇ ਨੁਨਾਵਟ ਇਲਾਕੇ ਤੋਂ ਉਪਰ ਕੈਨੇਡੀਅਨ ਆਈਲੈਂਡਜ਼ ਹਨ, ਇਨ੍ਹਾਂ ਦੇ ਵਿਚਾਲੇ ਪਾਣੀਆਂ ਦੇ ਲਾਂਘੇ ਹਨ, ਜੋ ਗਲੋਬਲ ਵਾਰਮਿੰਗ ਕਾਰਨ ਗਰਮੀਆਂ ਨੂੰ ਹੁਣ ਖੁੱਲ੍ਹ ਜਾਂਦੇ ਹਨ ਤੇ 2040 ਤੱਕ ਬਹੁਤਾਤ ਮਹੀਨੇ ਖੁੱਲ੍ਹੇ ਰਿਹਾ ਕਰਨਗੇ। ਹੁਣ ਇਹ 120 ਤੋਂ 150 ਦਿਨ ਖੁੱਲ੍ਹ ਜਾਂਦੇ ਹਨ, 2040 ਤੱਕ ਤਾਂ ਛੇ ਮਹੀਨੇ ਤੋਂ ਵੱਧ ਖੁੱਲ੍ਹੇ ਰਿਹਾ ਕਰਨਗੇ।

ਲੜਾਈ ਇਸ ਨਵੇਂ ਵਪਾਰਕ ਲਾਂਘਿਆਂ ‘ਤੇ ਕਬਜੇ ਦੀ ਆ। ਗਰੀਨਲੈਂਡ ਦੇ ਇੱਕ ਪਾਸੇ ਕੈਨੇਡਾ ਲਗਦਾ ਤੇ ਦੂਜੇ ਪਾਸੇ ਰੂਸ, ਉਹ ਵੀ ਆਪਣਾ ਵਪਾਰ ਵਧਾਊਗਾ, ਚੀਨ ਵੀ। ਕੈਨੇਡਾ ਵਾਲੇ ਪਾਸੇ ਖੁੱਲ੍ਹੇ ਨਵੇਂ ਰੂਟ ਨੂੰ ‘ਨੌਰਥਵੈਸਟ ਪੈਸੇਜ’ ਕਹਿੰਦੇ ਹਨ ਤੇ ਰੂਸ ਵਾਲੇ ਪਾਸੇ ਨੂੰ ‘ਨਾਰਦਰਨ ਸੀਅ ਰੂਟ’। ‘ਨਾਰਦਰਨ ਸੀਅ ਰੂਟ’ ਚੀਨ ਅਤੇ ਰੂਸ ਲਈ ਯੂਰਪ ਨਾਲ ਵਪਾਰ ਵਾਸਤੇ ਸ਼ੌਰਟ ਕੱਟ ਰਾਹ ਹੈ।

ਇਸੇ ਲਈ ਟਰੰਪ ਵਾਰ-ਵਾਰ ਗਰੀਨਲੈਂਡ ਦਾ ਨਾਮ ਜਪ ਰਿਹਾ। ਗਰੀਨਲੈਂਡ ਨੇ ਚੀਨ ਨਾਲ ਕੁਝ ਸਮਝੌਤੇ ਕਰ ਲਏ ਸਨ, ਕੁਝ ਤਾਂ ਅਮਰੀਕਾ ਵਲੋਂ ਮੁਕਰਾ ਦਿੱਤੇ ਗਏ, ਪਰ ਕੁਝ ਹਾਲੇ ਕਾਇਮ ਹਨ।

ਅੱਜ ਦੀ ਤਾਰੀਖ ‘ਚ ਦੁਨੀਆ ਕੋਲ ਵਪਾਰ ਵਾਸਤੇ ਸਟਰੇਟ ਆਫ ਮਲਾਕਾ, ਸਟਰੇਟ ਆਫ ਹਰਮੋਜ਼, ਪਨਾਮਾ ਕੈਨਾਲ, ਸਵੇਜ਼ ਕੈਨਾਲ ਆਦਿ ਮੁੱਖ ਲਾਂਘੇ ਰਹੇ ਹਨ। ਪਰ ਹੁਣ ਇਹ ਲਾਂਘੇ ਬਹੁਤ ਰੁੱਝੇ ਹੋਏ ਹਨ, ਕੁਝ ਹਮਲਿਆਂ ਹੇਠ ਹਨ ਜਾਂ ਹੋ ਸਕਦੇ ਹਨ, ਜਾਂ ਮਹਿੰਗੇ ਪੈਂਦੇ ਹਨ, ਸੋ ਦੁਨੀਆ ਵਪਾਰ ਲਈ ਨਵੇਂ ਲਾਂਘੇ ਖੋਜ ਰਹੀ ਆ।

ਹਾਲੇ ਵੀ ਸਮੁੰਦਰੀ ਵਪਾਰ ਬਾਕੀ ਸਾਧਨਾਂ ਨਾਲੋਂ ਸਸਤਾ ਪੈਂਦਾ। ਜਿਵੇਂਕਿ

ਸਮੁੰਦਰੀ ਜਹਾਜ਼- 50 ਸੈਂਟ ਪ੍ਰਤੀ ਕਿੱਲੋ
ਰੇਲ ਗੱਡੀ: 2 ਡਾਲਰ ਪ੍ਰਤੀ ਕਿੱਲੋ
ਟਰੱਕ: 4-5 ਡਾਲਰ ਪ੍ਰਤੀ ਕਿੱਲੋ
ਹਵਾਈ ਜਹਾਜ਼: 12-15 ਡਾਲਰ ਪ੍ਰਤੀ ਕਿਲੋ

ਵੈਨਕੂਵਰ ਤੋਂ ਫਿਨਲੈਂਡ ਕੋਲੇ ਦਾ ਜਹਾਜ਼ ਗਿਆ, 7000 ਕਿਲੋਮੀਟਰ ਘੱਟ ਦੂਰੀ ਪਈ ਤੇ ਦੋ ਹਫਤੇ ਦਾ ਸਮਾਂ ਬਚਿਆ। ਪਨਾਮਾ ਕੈਨਾਲ ਲਾਂਘੇ ਦੀ ਦੋ ਲੱਖ ਡਾਲਰ ਫੀਸ ਬਚੀ ਅਤੇ ਹਜਾਰਾਂ ਡਾਲਰਾਂ ਦਾ ਜਹਾਜ਼ ਨੂੰ ਚਲਾਉਣ ਵਾਲਾ ਤੇਲ ਬਚਿਆ।

ਹੁਣ ਕੈਨੇਡਾ-ਅਮਰੀਕਾ ਨੂੰ ਆਉਂਦੇ ਬਹੁਤੇ ਜਹਾਜ਼ ਪਨਾਮਾ ਕੈਨਾਲ ਲੰਘ ਕੇ ਆਉਂਦੇ, ਜੋ ਇੱਕ ਸ਼ਿਪ ਲੰਘਾਉਣ ਦਾ 60,000 ਤੋਂ 3 ਲੱਖ ਡਾਲਰ ਚਾਰਜ ਕਰਦੇ ਤੇ ਇੱਥੋਂ ਵੱਧ ਤੋਂ ਵੱਧ ਪੰਜਾਹ ਫੁੱਟ ਚੌੜਾ ਜਹਾਜ਼ ਹੀ ਲੰਘ ਸਕਦਾ। ਜਦਕਿ ਨਵੇਂ ਰੂਟ ‘ਤੇ ਸ਼ਿਪ ਦੀ ਚੌੜਾਈ ਦੀ ਕੋਈ ਹੱਦ ਨਹੀਂ, ਸਮੁੰਦਰ ਖੁੱਲ੍ਹਾ ਪਿਆ। ਸਮਾਂ ਅਤੇ ਤੇਲ ਵੀ ਘੱਟ ਲਗਦਾ।

ਮਸਲਾ ਉਦੋਂ ਖੜ੍ਹਾ ਹੋਇਆ ਜਦੋਂ ਕੁਝ ਸਾਲ ਪਹਿਲਾਂ ਅਮਰੀਕਾ ਨਵੇਂ ਲਾਂਘੇ ਤੋਂ ਕੈਨੇਡਾ ਨੂੰ ਪੁੱਛੇ ਬਿਨਾ ਸ਼ਿਪ ਲੰਘਾ ਕੇ ਦੇਖਣ ਲੱਗਾ ਸੀ, ਕੈਨੇਡਾ ਨੇ ਇਤਰਾਜ਼ ਕੀਤਾ ਕਿ ਸਾਡੇ ਪਾਣੀ ਹਨ, ਲੰਘਣਾ ਤਾਂ ਕੁਝ ਦਿਓ।

ਸੋ ਇਸੇ ਲਈ ਟਰੰਪ ਟੈਰਿਫਾਂ ਦਾ ਰੌਲਾ ਪਾ ਕੇ ਬੈਠਾ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਵਾਰ-ਵਾਰ ਕਰ ਰਿਹਾ ਤਾਂ ਕਿ ਕੈਨੇਡਾ ਬਹਿ ਕੇ ਗੱਲਬਾਤ ਕਰੇ ਤੇ ਅਮਰੀਕਾ ਟੈਰਿਫਾਂ ਦਾ ਡਰਾਵਾ ਦੇ ਕੇ ਇਸ ਨਵੇਂ ਲਾਂਘੇ ਰਾਹੀਂ ਸ਼ਿਪ ਮੁਫਤ ਲੰਘਾਉਣ ਲਈ ਕੈਨੇਡਾ ਨੂੰ ਮਨਾ ਲਵੇ।

ਟਰੰਪ ਵਲੋਂ ਵਾਰ-ਵਾਰ ਕੈਨੇਡਾ ਤੇ ਗਰੀਨਲੈਂਡ ਦਾ ਨਾਮ ਜਪਣ ਪਿੱਛੇ ਮੁੱਖ ਕਾਰਨ ਇਹੀ ਹੈ।

ਕੈਨੇਡਾ ਚਾਹੁੰਦਾ ਕਿ ਕੁਦਰਤ ਨੇ ਸਾਨੂੰ ਇਹ ਨਿਆਮਤ ਬਖਸ਼ੀ ਹੈ ਤਾਂ ਪੈਸੇ ਵੀ ਅਸੀਂ ਬਣਾਵਾਂਗੇ ਪਰ ਅਮਰੀਕਾ ਹੋਰ ਪਾਸਿਓਂ ਬਾਂਹ ਮਰੋੜ ਕੇ ਇਹ ਲਾਂਘਾ ਚਾਹੁੰਦਾ। ਪਨਾਮਾ ਕਨਾਲ ਰਾਹੀਂ ਲੰਘਣ ਦੇ ਤਾਂ ਲੱਖ-ਦੋ ਲੱਖ ਡਾਲਰ ਪ੍ਰਤੀ ਸ਼ਿਪ ਦੇ ਰਿਹਾ ਪਰ ਕੈਨੇਡਾ ਤੋਂ ਮੁਫਤ ਭਾਲਦਾ।

ਇਹ ਹੈ ਟਰੰਪ ਵਲੋਂ ਸਿੰਗ ਮਿੱਟੀ ਚੁੱਕਣ ਪਿੱਛੇ ਅਸਲੀ ਰੌਲਾ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ ।

01/06/2025

ਗੁਰੂ ਤੇ ਭਰੋਸਾ 🙏 ਨੌਜਵਾਨਾਂ ਲਈ ਸੁਨੇਹਾ ✅
ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ

☬ ਜ਼ਰੂਰੀ ਬੇਨਤੀ ☬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਮੈਂਬਰਸ਼ਿਪ 1 ਜਨਵਰੀ...
01/02/2025

☬ ਜ਼ਰੂਰੀ ਬੇਨਤੀ ☬
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਕੈਲਗਰੀ
ਦੀ ਮੈਂਬਰਸ਼ਿਪ 1 ਜਨਵਰੀ 2025 ਤੋਂ 30 ਮਾਰਚ 2025 ਐਤਵਾਰ ਸ਼ਾਮ ਨੂੰ 4:00pm ਤੱਕ ਜਮਾਂ ਕਰਵਾਈ ਜਾਵੇਗੀ ! ਇਸ ਜਾਣਕਾਰੀ ਸਬੰਧੀ ਸਟੇਜ ਤੋ ਵੀ ਬੇਨਤੀ ਕੀਤੀ ਗਈ ਹੈ ! ਮੈਂਬਰਸ਼ਿਪ ਫਾਰਮ ਪੂਰਨ ਤੌਰ ਤੇ ਸੰਗਤਾਂ ਲਈ ਉਪਲੱਬਧ ਹੋ ਗਏ ਹਨ ! Lifetime ਮੈਂਬਰਸ਼ਿਪ ਦੀ ਫੀਸ $125 ਦੀ ਹੈ ! ਆਮ ਮੈਂਬਰਸ਼ਿਪ ਫੀਸ $2 ਡਾਲਰ ਦੀ ਹੈ ਸਿਰਫ 3 ਸਾਲ ਦੇ ਲ਼ਈ, ਅਤੇ ਸੀਨੀਅਰ ਦੀ ਮੈਂਬਰਸ਼ਿਪ 65 ਸਾਲ ਤੋਂ ਉੱਪਰ ਵਾਲਿਆਂ ਦੀ ਬਿਲਕੁਲ ਫ੍ਰੀ ਹੋਵੇਗੀ !
ਦਾਸ : ਪ੍ਰਦੀਪ ਸਿੰਘ ਬੈਨੀਪਾਲ
Joint secretary DCC Calgary

01/01/2025

*ਅਦਾਰਾ North East Calgary MINNI PUNJAB ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਨਵਾਂ ਵਰ੍ਹਾ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ,ਤਰੱਕੀਆਂ, ਇਤਫਾਕ ਲੈ ਕੇ ਆਵੇ। ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ, ਭਾਈਚਾਰਕ ਸਾਂਝ ਬਣੇ ਰਹਿਣ। ਪਰਮਾਤਮਾ ਦੁੱਖ ਸੁੱਖ ਵਿੱਚ ਅੰਗ ਸੰਗ ਸਹਾਈ ਹੁੰਦੇ ਹੋਏ , ਆਪਣੇ ਭਾਣੇ ਵਿੱਚ ਰੱਖੇ ਅਤੇ ਮਾਨਵਤਾ ਤੇ ਆਪਣੀ ਨਦਰਿ ਬਣਾਈ ਰੱਖੇ।_*

*ਇਸ ਅਰਦਾਸ ਨਾਲ ਤੁਹਾਨੂੰ ਸਾਰਿਆਂ ਨੂੰ "Happy New Year 2025"*
*_ਜੀ ਆਇਆ ਨੂੰ 2025_*

Address

Saddleridge
Calgary, AB
T3J5B5

Telephone

+16394702824

Website

Alerts

Be the first to know and let us send you an email when North east Calgary MINNI ਪੰਜਾਬ posts news and promotions. Your email address will not be used for any other purpose, and you can unsubscribe at any time.

Contact The Business

Send a message to North east Calgary MINNI ਪੰਜਾਬ:

Share