09/10/2026
12 ਜੂਨ 2007 ਵਾਲ਼ੇ ਦਿਨ, ਜਲੰਧਰ ਤੋਂ ਛੱਪਦੀ ਅਖਬਾਰ "ਅਜੀਤ" ਦੇ ਪਹਿਲੇ ਸਫ਼ੇ 'ਤੇ ਇਕ ਖ਼ਬਰ ਛਪੀ ਸੀ ਕਿ ਬੀਬੀ ਹਰਦੀਪ ਕੌਰ ਸਮਰਾਲਾ ਦੀ ਸ਼ਹਾਦਤ, ਜੋ ਭਾਰਤ ਦੇ ਅਖੌਤੀ ਕਾਨੂੰਨ ਅਤੇ ਪੰਜਾਬ ਪੁਲਿਸ' ਉੱਪਰ ਇੱਕ ਕਾਲਾ ਧੱਬਾ ਹੈ।
ਪੰਜਾਬ ਅੰਦਰ ਖਾੜਕੂ ਸੰਘਰਸ਼ ਦੇ ਦੌਰ ਵਿੱਚ ਬੀਬੀਆਂ ਦਾ ਯੋਗਦਾਨ ਕਿਸੇ ਵੀ ਪੱਖੋਂ ਘੱਟ ਨਹੀਂ ਹੈ ਅਤੇ ਨਾ ਹੀ ਭੁਲਾਇਆ ਹੀ ਜਾ ਸਕਦਾ ਹੈ , ਪਰ ਕਈ ਬੀਬੀਆਂ ਦੇ ਨਾਮ ਸਾਡੇ ਇਤਿਹਾਸ ਦੇ ਵਿੱਚੋਂ ਅਜੇ ਵੀ ਅਣਗੋਲੀਆਂ ਕੀਤੇ ਗਏ ਹਨ , ਜਿਨਾਂ ਦੇ ਵਿੱਚੋਂ ਇੱਕ ਬੀਬੀ ਹਰਦੀਪ ਕੌਰ ਸਮਰਾਲਾ ਦਾ ਨਾਮ ਵੀ ਹੈ , ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਿੰਘਣੀ ਸਨ । ਬੀਬੀ ਹਰਦੀਪ ਕੌਰ ਸਮਰਾਲਾ ਦਾ ਜਨਮ, ਸਰਦਾਰ ਜਗੀਰ ਸਿੰਘ ਅਤੇ ਮਾਤਾ ਬੀਬੀ ਜਸਵੰਤ ਕੌਰ ਦੇ ਘਰ, ਪ੍ਰੇਮ ਪੂਰਾ ਵਿਖੇ ਹੋਇਆ ਸੀ। ਭਾਰਤੀ ਹਕੂਮਤ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਦੇ ਬੁੱ/ਚੜਾਂ ਨੇ ਲੱਖਾਂ ਸਿੱਖ ਨੌਜਵਾਨਾਂ ਦਾ ਘਾਂ/ਣ ਤਾਂ ਕੀਤਾ ਹੀ ਪਰ ਇਹ ਹੈ/ਵਾਨ ਨੌਜਵਾਨ ਸਿੱਖ ਬੱਚੀਆਂ ਉੱਪਰ ਵੀ ਤਸ਼ੱ/ਦਦ ਕਰਨ ਦੀਆਂ ਸਾਰੀਆਂ ਹੱਦਾਂ ਵੀ ਪਾਰ ਕਰ ਗਏ ਸਨ । ਅਣ/ਮਨੁੱਖੀ ਤਸੀ/ਹਿਆਂ ਦੇ ਇਸ ਦੌਰ ਵਿੱਚ ਨਿੱਤ ਪੰਜਾਬ ਦੇ ਥਾਣਿਆਂ ਅੰਦਰ ਇਨਸਾਨੀਅਤ ਦਾ ਜੋ ਘਾ/ਣ ਕੀਤਾ ਗਿਆ, ਓਹ ਸ਼ਾਇਦ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਹੋਇਆ ਹੋਵੇਗਾ ।
22 ਜਨਵਰੀ 2004 ਵਾਲੇ ਦਿਨ ਚੰਡੀਗੜ੍ਹ ਦੀ ਅੱਤਿ ਸੁਰੱਖਿਅਤ ਬੁੜੈਲ ਜੇਲ੍ਹ ਵਿਚੋਂ 108 ਫੁੱਟ ਲੰਬੀ ਸੁਰੰਗ ਪੁੱਟ ਕੇ ਬੱਬਰ ਖਾਲਸਾ ਜਥਬੰਦੀ ਦੇ ਨਾਲ ਸੰਬੰਧਿਤ ਖਾੜਕੂ ਸਿੰਘ , ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ , ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਫ਼ਰਾਰ ਹੋਣ ਵਿੱਚ ਸਫਲ ਹੋ ਗਏ ਸਨ । ਉਸ ਵਕ਼ਤ ਤਿੰਨੇ ਖਾੜਕੂ ਸਿੰਘ ਬੇਅੰਤੇ ਬੁੱ/ਚੜ ਦੇ ਕਥਿੱਤ ਕ/ਤਲ ਕਾਂਡ ਦੇ ਚਲ ਰਹੇ ਕੇਸ ਦੇ ਸੰਬੰਧ ਵਿੱਚ ਬੁੜੈਲ ਜੇਲ ਵਿਚ ਨਜਰਬੰਦ ਸਨ। ਪਰ ਬਾਅਦ ਵਿੱਚ 6 ਜੂਨ 2005 ਵਾਲ਼ੇ ਦਿਨ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਦੁਬਾਰਾ ਦਿੱਲੀ ਸਪੈਸ਼ਲ ਫੋਰਸ ਨੇ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ । ਬੀਬੀ ਹਰਦੀਪ ਕੌਰ ਨੇ ਇਸ ਖਬਰ ਨੂੰ ਸੁਣਿਆ ਤਾਂ ਉਹ ਇਕ ਐਸੀਟੀਡੀ ਟੈਲੀਫੋਨ ਬੂਥ ਉਪਰ ਗਏ ਅਤੇ ਭਾਈ ਹਵਾਰਾ ਦੇ ਮੋਬਾਈਲ ਉਪਰ ਫੋਨ ਕੀਤਾ। ਜਦੋਂ ਪੁਲਿਸ ਨੇ ਭਾਈ ਹਵਾਰਾ ਹੁਣਾਂ ਦਾ ਮੋਬਾਈਲ ਫੋਨ ਆਪਣੀ ਕਬਜ਼ੇ ਵਿੱਚ ਲੈ ਲਿਆ ਤਾਂ ਫੋਨ ਟਰੇਸ ਰਾਹੀਂ ਪੁਲਿਸ ਉਸ ਐਸਟੀਡੀ ਤਕ ਪਹੁੰਚਣ ਵਿੱਚ ਸਫਲ ਹੋ ਗਈ , ਜਿੱਥੋਂ ਬੀਬੀ ਹਰਦੀਪ ਕੌਰ ਹੁਣਾਂ ਨੇ ਭਾਈ ਹਵਾਰਾ ਨੂੰ ਫੋਨ ਕੀਤਾ ਸੀ ਤੇ ਪੁਲਿਸ ਵੱਲੋਂ ਇਸ ਤਰਾਂ ਬੀਬੀ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ।
ਇਸਤੋਂ ਬਾਅਦ ਬੀਬੀ ਹਰਦੀਪ ਕੌਰ ਨੂੰ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਰੱਖਿਆ ਗਿਆ ਅਤੇ ਭ੍ਰਿਸ਼ਟ ਪੁਲਿਸ ਅਧਿਕਾਰੀ ਗੁਰਮੀਤ ਪਿੰਕੀ ਦੀ ਅਗਵਾਹੀ ਹੇਠ ' ਬੀਬੀ ਜੀ ਨੂੰ ਬੜੀ ਬੇਰਹਿਮੀ ਦੇ ਨਾਲ ਅਣ/ਮਨੁੱਖੀ ਤ/ਸੀਹੇ ਦਿੱਤੇ ਗਏ। ਬੀਬੀ ਜੀ ਨੂੰ ਪੁਲਿਸ ਰਾਤ ਨੂੰ ਨਦੀ ਦੇ ਕਿਨਾਰੇ ਲੈ ਜਾਂਦੀ ਅਤੇ ਪੁਲਿਸ ਵਾਲੇ ਉਨ੍ਹਾਂ ਦੇ ਕੰ/ਨ ਦੇ ਲਾਗੇ, ਰਾਈ/ਫਲ ਰੱਖ ਕੇ ਗੋ/ਲੀਆਂ ਚਲਾਉਂਦੇ , ਬੀਬੀ ਜੀ ਨੂੰ ਕਈ ਮਹੀਨਿਆਂ ਤੱਕ ਹਨੇਰੇ ਅਤੇ ਛੋਟੀਆਂ ਕੋਠੜੀਆਂ ਵਿੱਚ ਰੱਖਿਆ ਗਿਆ। ਇਸੇ ਦੌਰਾਨ ਪੁਲਿਸ ਨੇ ਬੀਬੀ ਜੀ ਪਾਸੋਂ ਕੁੱਝ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਵਾ ਲਏ, ਜਿਨ੍ਹਾਂ ਕਾਗਜ਼ਾਂ ਨੂੰ ਹੀ ਬਾਅਦ ਵਿੱਚ ਪੁਲਿਸ ਨੇ ਇਕਬਾਲੀਆ ਬਿਆਨ ਵਜੋਂ ਅਦਾਲਤ ਵਿਚ ਵਰਤਿਆ ਸੀ । ਬੀਬੀ ਹਰਦੀਪ ਕੌਰ ਸਮਰਾਲਾ ਨੂੰ ਪੰਜਾਬ ਪੁਲਿਸ ਵੱਲੋਂ ਬੜੀ ਬੇ/ਰਹਿਮੀ ਦੇ ਨਾਲ ਤ/ਸੀਹੇ ਦਿੱਤੇ ਗਏ , ਉਨ੍ਹਾਂ ਨੂੰ ਥ/ਰਡ ਡਿਗਰੀ ਟਾਰ/ ਚਰ ਦਾ ਸ਼ਿ/ਕਾਰ ਬਣਾਇਆ ਗਿਆ । ਸਰਹੰਦ ਸੀ.ਆਈ.ਏ. ਸਟਾਫ ਦੁਆਰਾ ਬੀਬੀ ਜੀ 'ਤੇ ਘੋ/ਟਣਾ ਫੇ/ਰਿਆ ਗਿਆ , ਜਿਸ ਕਾਰਨ ਉਹਨਾਂ ਦੀਆਂ ਦੋਵੇਂ ਲੱਤਾਂ ਨ/ਕਾਰਾ ਹੋ ਗਈਆਂ। ਇਸ ਤੋਂ ਇਲਾਵਾ ਬੀਬੀ ਜੀ ਨੂੰ ਬਿ/ਜਲੀ ਦੇ ਝ/ਟਕੇ ਦਿੱਤੇ ਗਏ, ਰਾਈ/ਫਲਾਂ ਦੇ ਬੱਟ ਸਿ/ਰ ਵਿੱਚ ਮਾ/ਰ-2 ਕੇ ਤਸ਼ੱ/ਦਦ ਦੀਆਂ ਸਾਰੀਆਂ ਸੀਮਾਵਾਂ ਤੋੜ ਦਿੱਤੀਆਂ ,, ਜਿਸ ਕਾਰਨ, ਉਨ੍ਹਾਂ ਦੇ ਦਿਮਾਗ ਵਿੱਚ ਖ਼ੂ/ਨ ਜੰਮਣ ਲੱਗ ਪਿਆ ਤੇ ਉਹਨਾਂ ਦੀ ਸਿਹਤ ਦਿਨੋ ਦਿਨ ਵਿਗ/ੜਦੀ ਚਲੀ ਗਈ। ਸਰੀਰ ਦੀ ਸ਼ਕਤੀ ਖ/ਤਮ ਹੁੰਦੀ ਗਈ ਤੇ ਬਾਹਾਂ ਦੇ ਵਿੱਚ ਕੋਈ ਜੋਰ ਸਤ ਨਾ ਰਿਹਾ ! ਅਜਿਹੇ ਹਾਲਾਤਾਂ ਦੇ ਵਿੱਚ ਬੀਬੀ ਜੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਲਿਆਂਦਾ ਗਿਆ । ਆਖਿਰ ਹਾਲਾਤ ਇਥੋਂ ਤੱਕ ਬਣ ਗਏ ਕਿ ਬੀਬੀ ਜੀ ਦਾ ਸ/ਰੀਰ ਹਿਲਣ ਜੁਲਣ ਦੇ ਵੀ ਕਾਬਲ ਨਾ ਰਿਹਾ ।
ਇਥੇ ਪੰਜਾਬ ਪੁਲਿਸ ਦੀ ਹੈ/ ਵਾਨੀਅਤ ਦੀ ਹੱਦ ਦੇਖੋ ਕਿ ਕਿਸੇ ਵੀ ਔਰਤ ਨੂੰ ਗਿਰਫਤਾਰ ਕਰਣ ਜਾਂ ਉਹਨਾਂ ਦੇ ਨਾਲ ਪੁੱਛਗਿੱਛ ਕਰਨ ਦੇ ਲਈ ਮਹਿਲਾ ਪੁਲਿਸ ਦਾ ਹੋਣਾ ਜਰੂਰੀ ਹੁੰਦਾ ਹੈ , ਪਰ ਜਦੋਂ ਕਾਨੂੰਨ ਨੂੰ ਆਪਣੀ ਜੇਬ ਦੇ ਵਿੱਚ ਪਾ ਲਿਆ ਗਿਆ ਹੋਵੇ ਅਤੇ ਪੁਲਿਸ ਵਾਲਿਆਂ ਨੂੰ ਇਹ ਕਹਿ ਦਿੱਤਾ ਗਿਆ ਹੋਵੇ ਕਿ ਤੁਹਾਡੇ ਪਾਸੋਂ ਕੁਝ ਵੀ ਪੁੱਛਿਆ ਨਹੀਂ ਜਾਵੇਗਾ ਤਾਂ ਉਸ ਵਕਤ ਨਾ ਵਾਰੰਟ ਦੀ ਲੋੜ ਹੁੰਦੀ ਹੈ ਨਾ ਮਹਿਲਾ ਪੁਲਿਸ ਦੀ । ਸਿੱਖਾਂ ਦੇ ਅਜੌਕੇ ਇਤਿਹਾਸ ਦੇ ਵਿੱਚ ਅਨੇਕਾਂ ਹੀ ਨੌਜਵਾਨ ਸਿੱਖ ਬੀਬੀਆਂ ਦਾ ਜ਼ਿਕਰ ਹੈ ਜਿਨ੍ਹਾਂ' ਉੱਪਰ ਖਾੜਕੂ ਸਿੰਘਾਂ ਵਾਂਗੂੰ ਹੀ ਜ਼ੁ/ ਲਮ ਢਾਏ ਗਏ ,, ਇਸ ਦੌਰ ਵਿੱਚ ਥਾਣਿਆਂ ਅੰਦਰ ਜ਼ੋਰ ਜਬਰਦਸਤੀ ਜਿਹਨੂੰ ਆਪਾਂ ਬਲਾ/ਤਕਾਰ ਕਹਿੰਦੇ ਹਾਂ, ਇਹ ਬੁੱ/ਚੜਾਂ ਵਾਸਤੇ ਆਮ ਜਿਹੀ ਗੱਲ ਹੋ ਗਈ ਸੀ।
ਜਦੋਂ ਭਾਈ ਮੋਖਮ ਸਿੰਘ ਲੁਧਿਆਣਾ, ਭਾਈ ਕੁਲਵਿੰਦਰ ਸਿੰਘ ਖਾਨਪੁਰ ਅਤੇ ਭਾਈ ਬਲਜੀਤ ਸਿੰਘ ਭਾਊ, ਬੀਬੀ ਜੀ ਨੂੰ ਮਿਲਣ ਹਸਪਤਾਲ ਆਏ ਤਾਂ ਉਹਨਾਂ ਨੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਗੁਰੂ ਅੱਗੇ ਅਰਦਾਸ ਕਰਿਓ ਕਿ ਸਤਿਗੁਰੂ ਮੈਨੂੰ ਜਲਦੀ ਆਪਣੇ ਪਾਸ ਬੁਲਾ ਲੈਣ।
ਆਖਰ, 4 ਜੂਨ 2007 ਵਾਲ਼ੇ ਦਿਨ ਪਟਿਆਲਾ ਦੇ, ਪ੍ਰੀਤ ਕੈਂਸਰ ਹਸਪਤਾਲ,ਵਿਖੇ ਬੀਬੀ ਜੀ ਨੇ ਜਾਮੇ ਸ਼ਹਾਦਤ ਪੀ ਕੇ ਗੁਰੂ ਦੀ ਸਿੰਘਣੀ ਹੋਣ ਦਾ ਸਬੂਤ ਦਿੱਤਾ। 12 ਜੂਨ 2007 ਵਾਲ਼ੇ ਦਿਨ ਸਮਰਾਲਾ ਬੱਸ ਅੱਡੇ ਦੇ ਸਾਹਮਣੇ ਇਕ ਗੁਰਦੁਆਰਾ ਸਾਹਿਬ ਵਿਖੇ, ਬੀਬੀ ਜੀ ਦੇ ਨੀਮਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ।