
01/15/2025
ਇਸ ਸਰਦਾਰ ਸਾਹਬ ਨੇ ਕੱਢ ਦਿੱਤੇ ਵੱਟ। ਅਮਰੀਕਾ ਰਹਿੰਦਾ ਇਹ ਪਰਿਵਾਰ, ਅਮੀਰਾਂ ਦੀ ਸੂਚੀ ਵਿੱਚ ਅਡਾਨੀ ਤੋਂ ਵੀ ਵੱਧ ਅਮੀਰ ਬਣਿਆ।
ਇਹ ਪੋਸਟ ਪਾਉਣ ਦੇ 5 ਮਿੰਟਾਂ 'ਚ ਹੀ ਕਈ Like ਆ ਗਏ। ਕੁਝ ਕੰਮੈਂਟ ਵੀ।
ਮੈਂ ਇਹ ਪੋਸਟ ਸਿਰਫ ਇੱਕ ਤਜਰਬਾ ਕਰਨ ਨੂੰ ਪਾਈ ਹੈ ਕਿ ਅੱਜ ਕੱਲ AI ਨਾਲ ਕੁਝ ਵੀ ਬਣਾ ਕੇ ਸੋਸ਼ਲ ਮੀਡੀਆ ਤੋਂ ਕਮਾਈ ਕਰਨ ਵਾਲੇ ਪਾ ਦਿੰਦੇ ਨੇ ਤੇ ਅਸੀਂ ਧੜ ਧੜ Like Share ਕਰ ਦਿੰਦੇ ਹਾਂ। ਸਾਡੀ ਇਹੀ ਅਣਗਹਿਲੀ ਕੱਲ ਨੂੰ ਸਾਡੇ ਲਈ ਕਿਸੇ ਵੱਡੇ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਐ।
ਸੋ ਜੋ ਵੀ ਸੋਸ਼ਲ ਮੀਡੀਆ 'ਤੇ ਦਿਸੇ, ਉਸ ਨੂੰ ਸੱਚ ਨਾ ਮੰਨ ਲਿਆ ਕਰੋ।
ਧੰਨਵਾਦ