Navjot Dhillon

Navjot Dhillon Mindset Transformation & Empowerment Life Coach . Host & Producer at YouTube The Navjot Dhillon Wall

23 ਅਪ੍ਰੈਲ ਦਾ ਦਿਨ ‘ਵਿਸ਼ਵ ਕਿਤਾਬ ਦਿਹਾੜੇ’ ਵਜੋਂ ਮਨਾਇਆ ਜਾਂਦਾ ਹੈ। ‘ਆਪਣੀ ਕੰਧ’ ( The Navjot Dhillon Wall) ਸਾਹਮਣੇ ਬੈਠ ਕੇ ਕਿਤਾਬਾਂ ਬ...
04/23/2025

23 ਅਪ੍ਰੈਲ ਦਾ ਦਿਨ ‘ਵਿਸ਼ਵ ਕਿਤਾਬ ਦਿਹਾੜੇ’ ਵਜੋਂ ਮਨਾਇਆ ਜਾਂਦਾ ਹੈ। ‘ਆਪਣੀ ਕੰਧ’ ( The Navjot Dhillon Wall) ਸਾਹਮਣੇ ਬੈਠ ਕੇ ਕਿਤਾਬਾਂ ਬਾਰੇ ਅਤੇ ਕਿਤਾਬਾਂ ਲਿਖਣ ਵਾਲਿਆਂ ਨਾਲ ਗੱਲਾਂ ਕਰਨ ‘ਚ ਮੈਂ ਖ਼ੁਸ਼ੀ ਮਹਿਸੂਸ ਕਰਦੀ ਹਾਂ। ਬਹੁਤੀਆਂ ਕਿਤਾਬਾਂ ਤਾਂ ਮੈਂ ਨਹੀਂ ਪੜ੍ਹੀਆਂ ਹੋਈਆਂ, ਪਰ ਜਿਸ ਕਿਸੇ ਲੇਖਕ ਨਾਲ ਵੀ ਗੱਲ ਕਰਦੀ ਹਾਂ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਉਸ ਦਾ ਲਿਖਿਆ ਕੁਝ ਕੁ ਤਾਂ ਜ਼ਰੂਰ ਪੜ੍ਹਾਂ। ਕੱਲ ਨੂੰ ਇੱਕ ਖ਼ਾਸ ਤਰਾਂ ਦੀ ਕਿਤਾਬ ਬਾਰੇ, ਉਸ ਦੇ ਲੇਖਕ ਨਾਲ ਹੋਈ ਗੱਲਬਾਤ ਮੈਂ World Book Day ‘ਤੇ ਤੁਹਾਡੇ ਲਈ ਤੋਹਫ਼ੇ ਵਜੋਂ ਪੇਸ਼ ਕਰਾਂਗੀ😊 ਚਾਹੋ ਤਾਂ ਨਾਮ ਵੀ Guess ਕਰ ਸਕਦੇ ਹੋ।

ਹਾਲ ਦੀ ਘੜੀ ਤੁਸੀਂ ਮੇਰੀ ਕੰਧ ਦੀਆਂ ਇਨ੍ਹਾਂ ਤਸਵੀਰਾਂ ਬਾਰੇ ‘ਕੁਝ ਖ਼ਿਆਲ ਤੇ ਕੁਝ ਸਵਾਲ’ ਜ਼ਰੂਰ ਪੇਸ਼ ਕਰੋ।
ਹੋ ਸਕੇ ਤਾਂ, ਕੁਝ ਕਿਤਾਬਾਂ ਜਿਨ੍ਹਾਂ ਬਾਰੇ ਵਿਚਾਰ ਚਰਚਾ ਅਤੇ ਕੁਝ ਲੇਖਕਾਂ ਜਿਨ੍ਹਾਂ ਨਾਲ ਗੱਲਬਾਤ ਸੁਣਨ ਦੇ ਚਾਹੁੰਦੇ ਹੋ ਚਾਹਵਾਨ ਹੋ, ਉਨ੍ਹਾਂ ਦੇ ਨਾਮ ਵੀ ਜ਼ਰੂਰ ਲਿਖੋ।

ਭੂੰਡੀਏ! ਭੂੰਡੀਏ !! ਫੇਲ੍ਹ ਕਿ ਪਾਸ??ਅੱਜ ਮੈਨੂੰ ਧਨੀਆ ਚੁਗਦੀ ਨੂੰ  ‘ਫੇਲ੍ਹ ਕਿ ਪਾਸ’  ਦੱਸਣ ਵਾਲੀ ‘Lady Bug’ 🐞 ਲੱਭੀ, ਮੈਂ ਉਸ ਨੂੰ ਮਰੀ ਹੋ...
04/21/2025

ਭੂੰਡੀਏ! ਭੂੰਡੀਏ !! ਫੇਲ੍ਹ ਕਿ ਪਾਸ??

ਅੱਜ ਮੈਨੂੰ ਧਨੀਆ ਚੁਗਦੀ ਨੂੰ ‘ਫੇਲ੍ਹ ਕਿ ਪਾਸ’ ਦੱਸਣ ਵਾਲੀ ‘Lady Bug’ 🐞 ਲੱਭੀ, ਮੈਂ ਉਸ ਨੂੰ ਮਰੀ ਹੋਈ ਸਮਝ ਕੇ Waste Bin ‘ਚ ਸੁੱਟ ਦਿੱਤਾ। ਅਗਲੇ ਹੀ ਪਲ ਮੈਨੂੰ Federal Elections ਦਾ ਖਿਆਲ ਆਇਆ ਤੇ ਸੋਚਿਆ ਕਿ ਪੰਜਾਬੀ ਉਮੀਦਵਾਰਾਂ ਖ਼ਾਸ ਕਰ ਕੇ ਸਰੀ ਨਿਊਟਨ ਵਾਲੇ ਉਮੀਦਵਾਰਾਂ ਦੇ ‘ਫੇਲ੍ਹ ਕਿ ਪਾਸ’ ਬਾਰੇ ਤਾਂ ਫੈਸਲਾ ‘ਬੀਬੀ ਭੂੰਡੀ’ ਨੇ ਜਿਊਂਦੇ-ਜੀ ਕਰ ਹੀ ਜਾਣਾ ਸੀ, ਪਰ ਜੇ ਉਹ ਸਮੇਂ ਸਿਰ ਮਿਲ ਜਾਂਦੀ ਤਾਂ ਹੀ ਸੀ। ਅਗਲੇ ਹੀ ਪਲ ਮੈਂ ਇਹ ਸੋਚਣੋਂ ਰਹਿ ਨਾ ਸਕੀ ਕਿ ਹੋ ਸਕਦਾ ‘ਬੀਬੀ ਭੂੰਡੀ’ ਜਿਊਂਦੀ ਹੋਵੇ, ਮੈਂ ਧਿਆਨ ਨਾ ਦਿੱਤਾ ਹੋਵੇ…Waste Bin ਖੋਲ੍ਹ ਕੇ ਦੁਬਾਰਾ ਦੇਖਣ ਦੀ ਸੋਚੀ… ਅਲ਼ਕਤ ਜਿਹੀ ਮਹਿਸੂਸ ਕੀਤੀ… ਫਿਰ ਯਾਦ ਆਇਆ ਕਿ Waste bin ਖਾਲੀ ਵਰਗਾ ਹੀ ਸੀ ਮੈਂ ਉਸ ‘ਚ ਧਨੀਏ ਦੀਆਂ ਡੰਡੀਆਂ ਹੀ ਸੁੱਟੀਆ ਸਨ। ਬੀਬਾ ਭੂੰਡੀ ਉਰਫ਼ ਫੇਲ੍ਹ-ਪਾਸ ਦੇ ਜਿਊਂਦੀ ਮਿਲ ਜਾਣ ਦੀ ਆਸ ਨਾਲ ਮੈਂ Waste bin ਫਰੋਲਣਾ ਸ਼ੁਰੂ ਕੀਤਾ , waste ‘ਚ ਪਏ ਧਨੀਏ ਦੀ ਇਕੱਲੀ ਇਕੱਲੀ ਡੰਡੀ ਛੇੜ ਕੇ ਦੇਖੀ… ‘ਬੀਬਾ ਬੱਗ’ ਨਾ ਜਿਊਂਦੀ ਲੱਭੀ ਨਾ ਮਰੀ ਹੋਈ…ਮੈਨੂੰ ਝਕਾਨੀ ਦੇ ਗਈ ਸੀ। ☹️ਸਾਡੇ ਵਰਗੇ ਭੋਲੇ ਭਾਲ਼ੇ ਪੰਜਾਬੀ ਬੱਚਿਆਂ ਦੇ ‘ਫੇਲ੍ਹ ਕਿ ਪਾਸ’ ਦੱਸਣ ਵਾਲੀ Lady Bug, ਪੰਜਾਬੀ politicians ਦੇ ‘ਫੇਲ੍ਹ ਕਿ ਫੇਲ੍ਹ’ ਦੱਸਣ ਤੋਂ ਕੰਨੀਂ ਕਤਰਾਅ ਗਈ😄 ਉਹ ਵੀ ਪੰਜਾਬੀਆਂ ਨਾਲ ਧੱਕਾ ਕਰ ਗਈ… ਕਿਹੜੀ ਕਿਸੇ politician ਤੋਂ ਘੱਟ ਨਿਕਲੀ।😊 ਪੰਜਾਬੀਆਂ ਨਾਲ ਹੀ ਹਮੇਸ਼ਾ ਏਦਾਂ ਕਿਉਂ ਹੁੰਦਾ☹️☹️?

ਚੱਲੋ ਕੋਈ ਨਾ ਤੁਸੀਂ ਭੋਲੇ-ਭਾਲ਼ੇ ਪੰਜਾਬੀ ਦੱਸੋ ਕਿ ਤੁਹਾਡੇ ਇਲਾਕੇ ਦਾ ਕਿਹੜਾ ਉਮੀਦਵਾਰ ‘ਫੇਲ੍ਹ ਕਿ ਪਾਸ ‘??🤔

ਬਚਪਨ ‘ਚ ਮੈਂ ਤੇ ਮੇਰੀਆਂ ਸਹੇਲੀਆਂ ਰਲ਼ ਕੇ ਲੀਰਾਂ ਦੀਆਂ ਗੁੱਡੀਆਂ ਗੁੱਡੇ ਬਹੁਤ ਚਾਅ ਨਾਲ ਬਣਾਇਆ ਕਰਦੀਆਂ ਸਾਂ।ਖ਼ੈਰ ਕੱਲ੍ਹ ਮੇਰੀਆਂ ਕੁਝ ਸਹੇਲੀਆ...
12/25/2024

ਬਚਪਨ ‘ਚ ਮੈਂ ਤੇ ਮੇਰੀਆਂ ਸਹੇਲੀਆਂ ਰਲ਼ ਕੇ ਲੀਰਾਂ ਦੀਆਂ ਗੁੱਡੀਆਂ ਗੁੱਡੇ ਬਹੁਤ ਚਾਅ ਨਾਲ ਬਣਾਇਆ ਕਰਦੀਆਂ ਸਾਂ।
ਖ਼ੈਰ ਕੱਲ੍ਹ ਮੇਰੀਆਂ ਕੁਝ ਸਹੇਲੀਆਂ ਨੇ ਇੱਕ ਛੋਟੀ ਜਿਹੀ ਪਾਰਟੀ ਰੱਖੀ, ਹੱਸਣ-ਖੇਡਣ ਦੇ ਮਕਸਦ ਨਾਲ ਕਈ ਖੇਡਾਂ ਵੀ ਖੇਡੀਆਂ। ਇੱਕ ਖੇਡ ਸੀ- 5-6 ਮਿੰਟਾਂ ‘ਚ ਲੀਰਾਂ ਦੀ ਗੁੱਡੀ ਬਣਾਉਣੀ। ਮੈਂ ਤੇ ਮੇਰੀ ਟੀਮ ਮੈਂਬਰ Balvir Dhillon ਨੇ ਗੁੱਡੀ ਬਣਾਈ ਤੇ ਇਹ ਮੁਕਾਬਲਾ ਜਿੱਤ ਲਿਆ। ਕੋਈ 40-42 ਸਾਲ ਬਾਦ ਗੁੱਡੀ ਬਣਾਉਣੀ…ਖ਼ੁਸ਼ੀ ਮੁਕਾਬਲਾ ਜਿੱਤਣ ਦੀ ਨਹੀਂ ਸਗੋਂ ਉਨ੍ਹਾਂ ਅਨਮੋਲ ਪਲਾਂ ਨੂੰ ਮਾਣਨ ਦੀ ਸੀ…ਜਦੋਂ ਬਚਪਨ ਦੀਆਂ ਅਣਗਿਣਤ ਯਾਦਾਂ ਤਾਜ਼ਾ ਹੋ ਗਈਆਂ ਤੇ ਮੈਨੂੰ ਲੱਗਾ ਕਿ ਪੰਜਾਂ ਮਿੰਟਾਂ ‘ਚ ਜਿਵੇਂ ਬਚਪਨ ਦੁਬਾਰਾ ਜੀਅ ਲਿਆ ਹੋਵੇ। ਬੀਤਿਆ ਸਮਾਂ ਵਾਪਸ ਨਹੀਂ ਆਉਂਦਾ, ਪਰ ਕਦੇ ਕਦਾਈਂ ਬੀਤੇ ਚੰਗੇ ਸਮੇਂ ਨੂੰ ਯਾਦ ਕਰਦਿਆਂ ਝੂਰਨ ਦੀ ਥਾਂ ਇਵੇਂ ਵੀ ਮਾਣਿਆ ਜਾ ਸਕਦਾ ਹੁੰਦਾ। ਪਰ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ, ਝੂਰਨਾ ਸਾਨੂੰ ਸੌਖਾ ਲੱਗਦਾ। ਕੋਸ਼ਿਸ਼ ਤਾਂ ਕਰ ਕੇ ਦੇਖੋ, ਮੇਰਾ ਦਾਅਵਾ ਹੈ ਕਿ ਆਪਾਂ ਬਚਪਨ ਵੀ ਦੁਬਾਰਾ ਮਾਣ ਸਕਦੇ ਹਾਂ। ਸੋਚਦੀ ਹਾਂ ਕਿ ਸਾਡਾ ਬਚਪਨ ਸੱਚੀਂ ਨਿਰਾ ਭੋਲ਼ਾਪਣ ਸੀ, ਲੱਗਦਾ ਹੁੰਦਾ ਸੀ ਗੁੱਡੀ-ਗੁੱਡੇ ਦਾ ਵਿਆਹ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਉਦੇਸ਼ ਹੈ। ਅਸੀਂ ਰੋਜ਼ ਹੀ ਗੁੱਡੀ ਗੁੱਡੇ ਦੇ ਵਿਆਹ ਦੀ ਖੇਡ ਖੇਡੀ ਜਾਇਆ ਕਰਦੇ ਸਾਂ।😀ਫਿਰ ਜਦ ਹਿੰਦੀ ਪੰਜਾਬੀ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਤਾਂ ਪੱਕਾ ਯਕੀਨ ਹੋ ਗਿਆ ਕਿ ਜੇ ਤਿੰਨ ਘੰਟੇ ਦੀ ਸਾਰੀ ਦੀ ਸਾਰੀ ਫਿਲਮ ‘ਚ ਹੀਰੋ -ਹੀਰੋਇਨ ਦਾ ਸੰਘਰਸ਼ ਹੀ ‘ਵਿਆਹ ਕਰਾਉਣ’ ‘ਤੇ ਆ ਕੇ ਮੁੱਕ ਜਾਂਦਾ ਹੈ ਤਾਂ ਜ਼ਰੂਰ ਵਿਆਹ ਹੀ ਜ਼ਿੰਦਗੀ ਦਾ ਇੱਕੋ ਇੱਕ ਉਦੇਸ਼ ਹੁੰਦਾ ਹੋਣਾ😂 ਏਦਾਂ ਤਾਂ ਨਹੀਂ ਹੁੰਦਾ ਨਾ? ਖ਼ੈਰ ਜ਼ਿੰਦਗੀ ਆਪਣੇ ਆਪ ‘ਚ ਇੱਕ ਸੰਘਰਸ਼ ਹੈ, ਵਿਆਹ ਤਾਂ ਇਹਦਾ ਇੱਕ ਛੋਟਾ ਜਿਹਾ ਹਿੱਸਾ ਹੈ, ਸਾਰੇ ਵਿਆਹ ਕਰਾਉਣ ਇਹ ਵੀ ਜ਼ਰੂਰੀ ਨਹੀਂ। ਕੋਈ ਮੰਨੇ ਜਾਂ ਨਾ ਮੰਨੇ, ਜ਼ਿੰਦਗੀ ਦਾ ਸੱਚ ਇਹ ਵੀ ਹੈ।
ਮੈਂ ਬਲਵੀਰ ਢਿੱਲੋਂ ਹੁਰਾਂ ਦੀ ਇਜਾਜ਼ਤ ਨਾਲ ਇਸ ਗੁੱਡੀ ਦੀ full custody ਲੈ ਕੇ ਇਹਨੂੰ ਘਰ ਲੈ ਆਈ ਹਾਂ। ਹਾਂ, ਸੱਚ ਦੱਸ ਦਿਆਂ ਕਿ ਮੈਂ ਇਸ ਦੇ ਵਿਆਹ ਦੀ ਖੇਡ ਨਹੀਂ ਖੇਡਾਂਗੀ, ਇਹਦੀ ਆਪਣੀ ਮਰਜ਼ੀ ਹੋਵੇਗੀ ਤਾਂ ਵਿਆਹ ਕਰੇ, ਨਾ ਹੋਈ ਤੇ ਨਾ ਕਰੇ। ਫਿਲਹਾਲ ਕੋਸ਼ਿਸ਼ ਹੈ ਕਿ ਇਹਦਾ ਸਵੈ-ਵਿਸ਼ਵਾਸ ਤੇ ਸਵੈਮਾਣ ਵਧੇ ਤੇ ਆਪਣੇ ਫ਼ੈਸਲੇ ਆਪ ਲੈਣ ਦੇ ਯੋਗ ਬਣੇ।
Parminder Swaich
Preetpal Atwal Pooni

12/20/2024
ਕਿਤਾਬਾਂ ਵਰਗਿਆਂ ਲੋਕਾਂ ਨੂੰ….
08/15/2024

ਕਿਤਾਬਾਂ ਵਰਗਿਆਂ ਲੋਕਾਂ ਨੂੰ….

The Navjot Dhillon Wall is a platform to initiate dialogue (in Punjabi) on various issues impacting our community. In episode Navjot Dhillon is talking to c...

05/22/2024
‘ਸੂਰਜ ਦਾ ਸਿਰਨਾਵਾਂ’ਗੁੰਮ ਗਿਆ ਹੈ।ਅੱਜ ਸੁਰਜੀਤ ਪਾਤਰ ਸਾਹਿਬ ਦੇ ਅਚਾਨਕ ਤੁਰ ਜਾਣ ਦੀ ਖ਼ਬਰ ਸਿਰਫ਼ ਮੈਨੂੰ ਹੀ ਨਹੀਂ, ਉਨ੍ਹਾਂ ਦੇ ਲੱਖਾਂ ਪ੍ਰਸ਼ੰ...
05/11/2024

‘ਸੂਰਜ ਦਾ ਸਿਰਨਾਵਾਂ’ਗੁੰਮ ਗਿਆ ਹੈ।
ਅੱਜ ਸੁਰਜੀਤ ਪਾਤਰ ਸਾਹਿਬ ਦੇ ਅਚਾਨਕ ਤੁਰ ਜਾਣ ਦੀ ਖ਼ਬਰ ਸਿਰਫ਼ ਮੈਨੂੰ ਹੀ ਨਹੀਂ, ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਉਦਾਸ ਕਰ ਗਈ ਹੈ।
ਯਾਦ ਆ ਰਿਹਾ ਬਹੁਤ ਕੁਝ…ਮੈਂ ਸ਼ਾਇਦ 10ਵੀਂ ‘ਚ ਪੜ੍ਹਦੀ ਸਾਂ। ਪਾਤਰ ਸਾਹਿਬ ਸਾਡੇ ਘਰ ਆਏ ਤਾਂ ਡੈਡੀ ਨੇ ਮੇਰੇ ਤੋਂ ਛੋਟੇ ਭਰਾ Navtej Khela (ਜੋ ਸ਼ਾਇਦ 7ਵੀਂ ਜਮਾਤ ‘ਚ ਸੀ ਉਦੋਂ) ਨੂੰ ਪੁੱਛਿਆ,”ਪਛਾਣਿਆਂ ਇਹ ਕੌਣ ਆ?” ਮੇਰੇ ਭਰਾ ਨੇ ਫੱਟ ਜੁਆਬ ਦਿੱਤਾ,”ਸੂਰਜ ਦਾ ਸਿਰਨਾਵਾਂ!” ਪਾਤਰ ਸਾਹਿਬ ਸਮੇਤ ਅਸੀਂ ਸਾਰੇ ਖਿੜਖਿੜਾ ਕੇ ਹੱਸ ਪਏ। ਪਾਤਰ ਸਾਹਿਬ ਉਸ ਵੇਲੇ ਦੂਰਦਰਸ਼ਨ ਜਲੰਧਰ ‘ਤੇ ‘ਸੂਰਜ ਦਾ ਸਿਰਨਾਵਾਂ’ ਨਾਂ ਦਾ ਪ੍ਰੋਗਰਾਮ ਕਰਿਆ ਕਰਦੇ ਸਨ ਅਤੇ ਸਾਨੂੰ ਉਨ੍ਹਾਂ ਦੇ ਵੱਡੇ ਕਵੀ ਹੋਣ ਬਾਰੇ ਕੋਈ ਇਲਮ ਨਹੀਂ ਸੀ… ਸਾਡੇ ਲਈ ਉਹ ‘ਸੂਰਜ ਦਾ ਸਿਰਨਾਵਾਂ’ ਹੀ ਸਨ।
ਉਨ੍ਹਾਂ ਨੂੰ ਕਵੀ ਵਜੋਂ ਮੈਂ ਪਹਿਲੀ ਵਾਰ ਉਨ੍ਹਾਂ ਦੀ ਗ਼ਜ਼ਲ ‘ਕੁਝ ਕਿਹਾ ਤਾਂ…’ ਦੇ ਜ਼ਰੀਏ ਮਿਲੀ ਸਾਂ, ਫਿਰ ਉਨ੍ਹਾਂ ਦੀਆਂ ਕਿਤਾਬਾਂ ਦੇ ਜ਼ਰੀਏ, ਬਾਦ ‘ਚ ਬਹੁਤ ਵਾਰ ਕਵੀ ਦਰਬਾਰਾਂ ‘ਚ ਉਨ੍ਹਾਂ ਨੂੰ ਮੈਂ ਇੱਕ ਸਰੋਤੇ ਵਜੋਂ ਸੁਣਿਆ …. ਤੇ ਉਸ ਤੋਂ ਬਾਦ ਬਹੁਤ ਵਾਰ ਉਨ੍ਹਾਂ ਨਾਲ ਗੱਲਾਂਬਾਤਾਂ ਕਰਨ-ਸੁਣਨ ਦਾ ਸਬੱਬ ਬਣਿਆ। ਸਾਲ 2022 ‘ਚ ਦੁਆਬਾ ਕਾਲਜ ਜਲੰਧਰ ਵਿਖੇ ਹੋਏ ਇੱਕ ਸਮਾਗਮ ‘ਚ ਉਨ੍ਹਾਂ ਨਾਲ ਸਟੇਜ ਸਾਂਝੀ ਕਰਨੀ ਮੇਰੀ ਖ਼ੁਸ਼ਨਸੀਬੀ ਸੀ।
ਪਾਤਰ ਸਾਹਿਬ ਨਾਲ ਆਖ਼ਰੀ ਮਿਲਣੀ ਇਸੇ ਸਾਲ 3 ਮਾਰਚ ਨੂੰ ਹੋਈ ਸੀ….ਉਨ੍ਹਾ ਦੇ ਸ਼ਬਦ “ਜ਼ਰੂਰ ਮਿਲਦੇ ਹਾਂ” ਆਖਰੀ ਹੋਣਗੇ… ਸੋਚਿਆ ਨਹੀਂ ਸੀ।
ਇਸ ਸਾਲ 3 ਮਾਰਚ ਨੂੰ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਸਨ। ਮੇਰੀ ਵੋਟ ਨਹੀਂ ਸੀ .. ਮੇਰੇ ਲਈ ਤਾਂ ਇਹ ਚੋਣਾਂ ਇੱਕ ਸਬੱਬ ਸਨ…ਇੱਕ ਬਹਾਨਾ ਸਨ…ਕੁਝ ਪਿਆਰੇ ਤੇ ਖ਼ਾਸ ਵਿਅਕਤੀਆਂ ਨੂੰ ਇੱਕੋ ਦਿਨ ਇੱਕੋ ਥਾਂ ‘ਤੇ ਮਿਲਣ ਦਾ। ਇਹ ਮੌਕਾ ਮੈਂ ਖੁੰਝਾਉਣਾ ਨਹੀਂ ਸੀ ਚਾਹੁੰਦੀ। ਮੈਂ ਤੇ ਮੇਰੀ ਸਹੇਲੀ Ramanpreet ਬਹੁਤ ਉਤਸ਼ਾਹ ਨਾਲ ਇਨ੍ਹਾਂ ਚੋਣਾਂ ਦੇ ਇਕੱਠ ‘ਚ ਸ਼ਾਮਲ ਹੋਣ ਲਈ ਜਲੰਧਰ ਤੋਂ ਲੁਧਿਆਣੇ ਪੁੱਜੀਆਂ। ਯਕੀਨ ਕਰਿਓ ਕਿ ਸਾਨੂੰ ਚੋਣਾਂ ਨਾਲ ਕੋਈ ਮਤਲਬ ਹੀ ਨਹੀਂ ਸੀ।
ਉਹ ਲੋਕ ਜਿਨ੍ਹਾਂ ਨੂੰ ਅਸੀਂ ਉੱਥੇ ਮਿਲਣਾ ਚਾਹੰਦੀਆਂ ਸਾਂ, ਉਨ੍ਹਾਂ ‘ਚੋਂ ਬਹੁਤਿਆਂ ਨੂੰ ਉੱਥੇ ਮਿਲਣ ਤੋਂ ਬਾਦ ਵੀ ਕੁਝ ਕਮੀ ਰੜਕ ਰਹੀ ਸੀ… ਪਰ ਮੇਰਾ ਚਾਅ ਪੂਰਾ ਨਹੀਂ ਸੀ ਹੋਇਆ… ਮੇਰੀਆਂ ਨਜ਼ਰਾਂ ਲਗਾਤਾਰ ਜਸਵੰਤ ਜ਼ਫ਼ਰ ਸਾਹਿਬ ਤੇ ਸੁਰਜੀਤ ਪਾਤਰ ਸਾਹਿਬ ਨੂੰ ਲੱਭ ਰਹੀਆਂ ਸਨ। ਜ਼ਫਰ ਹੁਰਾਂ ਨਾਲ ਤਾਂ ਉਸ ਦਿਨ ਸਵੇਰੇ ਗੱਲ ਹੋ ਗਈ ਸੀ ਕਿ ਚੋਣਾਂ ਦੇ ਮੇਲੇ ‘ਚ ਮਿਲਦੇ ਹਾਂ, ਪਰ ਉਹ ਨਜ਼ਰ ਨਹੀਂ ਆਏ। ਦਿਨ ਢਲ਼ ਰਿਹਾ ਸੀ… ਅਸੀਂ ਜਲੰਧਰ ਵਾਪਸ ਵੀ ਆਉਣਾ ਸੀ। ਜਲਦੀ ਜਲਦੀ ਜ਼ਫ਼ਰ ਸਾਹਿਬ ਨੂੰ ਫੋਨ ਕੀਤਾ… ਕਹਿੰਦੇ ਤੁਸੀਂ ਸਾਨੂੰ ਲੱਭੇ ਨਹੀਂ (ਅਸੀਂ ਸ਼ਾਇਦ ਉਸ ਸਮੇਂ ਕੈਂਟੀਨ ‘ਚ ਚਾਹ ਪੀ ਰਹੀਆਂ ਹੋਵਾਂਗੀਆਂ)… ਅਸੀਂ ਘਰ ਆ ਗਏ ਹਾਂ ਤੇ 6 ਵਜੇ ਫਗਵਾੜੇ ਕਿਸੇ ਪ੍ਰੋਗਰਾਮ ‘ਤੇ ਪੁੱਜਣਾ। ਮੈਂ ਉਨ੍ਹਾਂ ਨੂੰ ਪਾਤਰ ਸਾਹਿਬ ਬਾਰੇ ਪੁੱਛਿਆ ਤਾਂ ਕਹਿੰਦੇ..ਉਹ ਗਏ ਹੀ ਨਹੀਂ ਚੋਣਾਂ ਲਈ…ਮੈਂ ਕਿਹਾ ਕਿ ਮੈਂ ਆ ਰਹੀ ਹਾਂ ਮਿਲਣ…ਪਰ ਫਗਵਾੜੇ ਜਾਣ ਤੋਂ ਲੇਟ ਨਹੀਂ ਕਰਨਾ ਤੁਹਾਨੂੰ। ਜ਼ਫ਼ਰ ਸਾਹਿਬ ਨੇ ਕਿਹਾ ਆ ਜਾਓ… ਅਸੀ ਉਡੀਕ ਰਹੇ ਹਾਂ। ਕਾਰ ‘ਚ ਬੈਠੀ-ਬੈਠੀ ਨੂੰ ਖ਼ਿਆਲ ਆ ਰਿਹਾ ਸੀ ਕਿ ਜ਼ਫ਼ਰ ਹੁਰਾਂ ਨੂੰ ਮਿਲਣ ਤੋਂ ਬਾਦ ਮੈਂ ਪਾਤਰ ਸਾਹਿਬ ਨੂੰ ਮਿਲਣ ਦਾ ਸਮਾਂ ਵੀ ਲੈ ਲੈਂਦੀ ਹਾਂ। ਮੈਂ ਤੁਰੰਤ ਪਾਤਰ ਸਾਹਿਬ ਨੂੰ ਫੋਨ ਲਾਇਆ…ਉਨ੍ਹਾਂ ਦਾ ਅੱਗੋਂ ਸੁਨੇਹਾ ਆਇਆ, “ ਹਾਂਜੀ ਨਵਜੋਤ!” ਮੈਂ ਹੈਰਾਨ ਸਾਂ ਕਿ ਫੋਨ ‘ਤੇ ਗੱਲ ਕਰਨ ਦੀ ਥਾਂ ਉਨ੍ਹਾਂ text ‘ਚ ਕਿਉਂ ਜੁਆਬ ਦਿੱਤਾ। ਮੈਂ ਵਾਪਸ ਫੋਨ ਲਾਇਆ ਤਾਂ ਉਨ੍ਹਾਂ ਨੇ ਫੋਨ ਚੁੱਕਦੇ ਸਾਰ ਹੈਰਾਨੀ ਜਿਹੀ ਪ੍ਰਗਟਾਈ ਤੇ ਕਹਿੰਦੇ,”ਮੈਂ ਸੋਚਿਆ ਕਿ ਤੁਸੀਂ ਕੈਨੇਡਾ ਹੀ ਹੋ… ਉੱਥੇ ਤਾਂ ਹਾਲੇ ਤੜਕਾ ਹੋਣਾ… ਸ਼ਾਇਦ ਤੁਹਾਥੋਂ ਗਲਤੀ ਨਾਲ ਫੋਨ ਲੱਗ ਗਿਆ ਹੋਣਾ… ਤਾਂ ਮੈਂ text message ਕਰਤਾ।” ਮੈਂ ਕਿਹਾ ਕਿ ਮੈਂ ਤਾਂ ਮਿਲਣ ਆ ਰਹੀ ਹਾਂ। ਪਾਤਰ ਸਾਹਿਬ ਨੇ ਅਫ਼ਸੋਸ ਭਰੀ ਅਵਾਜ਼ ‘ਚ ਕਿਹਾ,”ਆਪਾਂ ਜ਼ਰੂਰ ਮਿਲਦੇ … ਪਰ ਮੈਂ ਇਸ ਵੇਲੇ ਜਲੰਧਰ ਵੱਲ ਨੂੰ ਕਿਸੇ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਿਹਾ ਹਾਂ… ਕਬਾਨਾ ਹੋਟਲ ਫਗਵਾੜੇ ‘ਚ ਹੈ ਪਰੋਗਰਾਮ …।” ਇੱਕ ਮਿੰਟ ਦੇ ਅੰਦਰ ਅੰਦਰ ਦੂਜੀ ਵਾਰ ‘ਫਗਵਾੜਾ’ ਸੁਣਦੇ ਸਾਰ ਮੈਨੂੰ ਇਸ ਸ਼ਹਿਰ ਦੇ ਨਾਂ ਤੋਂ ਈਰਖਾ ਜਿਹੀ ਹੋਈ ਕਿ ਜਿਹਨਾਂ ਦੋ ਬੰਦਿਆਂ ਨੂੰ ਮਿਲਣ ਲਈ ਮੈਂ ਜਲੰਧਰ ਤੋਂ ਉਚੇਚਾ ਲੁਧਿਆਣੇ ਆਈ ਹਾਂ… ਉਨ੍ਹਾਂ ਦੋਹਾਂ ਨੇ ਜੇ ਇਹ ਵੀ ਕਿਹਾ ਹੁੰਦਾ ਕਿ ਅਸੀਂ ਕਿਸੇ ਸਮਾਗਮ ‘ਚ ਸ਼ਾਮਲ ਜਲੰਧਰ ਜਾ ਰਹੇ ਹਾਂ ਤਾਂ ਮੈਨੂੰ ਕੋਈ ਹਿਰਖ ਨਹੀਂ ਸੀ ਹੋਣਾ….ਸਗੋਂ ਮੈਨੂੰ ਵੱਧ ਚਾਅ ਹੋਣਾ ਸੀ ਕਿ ਉਹ ਮੇਰੇ ਸ਼ਹਿਰ ਆ ਰਹੇ ਹੋਣੇ ਸੀ… ਪਰ ਇਹ ਫਗਵਾੜਾ ਕਿੱਥੇ ਵਿਚਾਲੇ ਆ ਗਿਆ। ਪਾਤਰ ਸਾਹਿਬ ਨੇ ਪਤਾ ਨਹੀਂ ਮੇਰੀ ਗੱਲਬਾਤ ਵਿਚਲੇ pauses ਵਿੱਚੋਂ ਕੀ ਪੜ੍ਹ ਲਿਆ ਸੀ, ਕਹਿੰਦੇ,” ਮਿਲਣਾ ਤਾਂ ਮੈਂ ਵੀ ਚਾਹੁੰਨਾ.. ਜੇ ਤੁਸੀਂ ਜਲੰਧਰ ਵੱਲ ਹੀ ਆਉਣਾ ਤਾਂ ਤੁਸੀਂ ਵੀ ਫਗਵਾੜੇ ਆ ਜਾਓ.. ਮੈਂ ਤੁਹਾਨੂੰ ਸੱਦਾ ਪੱਤਰ ਭੇਜਦਾ ਹਾਂ।” ਇੱਧਰ ਸੱਦਾ ਪੱਤਰ ਪੁੱਜਾ, ਓਧਰ ਅਸੀਂ ਜ਼ਫ਼ਰ ਸਾਹਿਬ ਦੇ ਘਰ ਪੁੱਜ ਗਈਆਂ। ਪਾਤਰ ਸਾਹਿਬ ਦਾ ਸੁਨੇਹਾ ਆਇਆ- ਸਮਾਂ ਹੋਇਆ ਤਾਂ ਜ਼ਰੂਰ ਆਇਓ। ਕੁਝ ਗੱਲਾਂਬਾਤਾਂ ਕਰਨ ਤੇ ਚਾਹ-ਪਾਣੀ ਪੀਣ ਸਾਰ ਹੀ ਅਸੀਂ ਜ਼ਫ਼ਰ ਸਾਹਿਬ ਦੇ ਘਰੋਂ ਜਲਦੀ ਉੱਠ ਆਈਆਂ ਤੇ ਉਸੇ ਵੇਲੇ ਉਹਨਾਂ ਨੇ ਵੀ ਫਗਵਾੜੇ ਵੱਲ ਨੂੰ ਚਾਲੇ ਪਾ ਲਏ।
ਅਸੀਂ ਵੀ ਜਲੰਧਰ ਲਈ ਟੈਕਸੀ ਕਰ ਲਈ…ਦੁਚਿੱਤੀ ‘ਚ ਸਾਂ ਕਿ ਫਗਵਾੜੇ ਰੁਕੀਏ ਜਾਂ ਨਾ। ਪਰ ਮੈਨੂੰ ਬੁਰਾ ਵੀ ਲੱਗ ਰਿਹਾ ਸੀ… ਕਿਸੇ ਚੱਲਦੇ ਸਮਾਗਮ ‘ਚ ਜਾ ਕੇ ਕਿਸੇ ਹੋਰ ਦੇ ਸਮੇਂ ‘ਚੋਂ ਸਮਾਂ ਲੈਣਾ ਲੈਣਾ… ਠੀਕ ਨਹੀਂ ਹੈ। ਮੈਂ Ramanpreet ਕੋਲ਼ੋਂ ਪਾਤਰ ਸਾਹਿਬ ਦੇ ਇੱਕ ਸ਼ਿਅਰ ਵਾਲਾ ਝੋਲ਼ਾ ਉਨ੍ਹਾਂ ਲਈ ਉਚੇਚੇ ਤੌਰ ‘ਤੇ ਬਣਵਾਇਆ ਸੀ… ਤੇ ਮੈਂ ਉਹ ਝੋਲ਼ਾ ਉਨ੍ਹਾਂ ਨੂੰ ਜ਼ਰੂਰ ਦੇਣਾ ਚਾਹੁੰਦੀ ਸਾਂ। ਰਮਨ ਨੂੰ ਮੈਂ ਰਿਹ ਗੱਲ ਕਹੀਂ ਕਿ ਮੈਂ ਇਹ ਝੋਲ਼ਾ ਵਾਪਸ ਨਹੀਂ ਲੈ ਕੇ ਜਾਣਾ ਚਾਹੁੰਦੀ… ਪਾਤਰ ਸਾਹਿਬ ਨੂੰ ਦੇ ਕੇ ਹੀ ਜਾਣਾ। ਜੱਕੋਤੱਕ ਕਰਦਿਆਂ ਕਰਦਿਆਂ ਫਗਵਾੜੇ ਨੇੜੇ ਪੁੱਜਦਿਆਂ ਹੀ ਡਰਾਈਵਰ ਨੂੰ ਕਿਹਾ ਕਿ ਕਬਾਨਾ ਹੋਟਲ ਵੱਲ ਮੋੜ ਲਵੇ। ਇਸ ਆਲੀਸ਼ਾਨ ਹੋਟਲ ‘ਚ ਡਾ. ਹਰਦੇਵ ਸਿੰਘ ਸੱਚਰ ਦੇ ਜਨਮ ਦਿਨ ਦੇ ਸਮਾਗਮ ‘ਚ ਡਾ. ਸੁਰਜੀਤ ਪਾਤਰ ਦੀ ਕਾਵਿ ਪੁਸਤਕ ‘ਚਿਣਗਾਂ’ ਵਿੱਚੋਂ ਲਈ ਰਚਨਾਵਾਂ ਦਾ ਗਾਇਨ ਉਨ੍ਹਾਂ ਦੇ ਬੇਟੇ ਮਨਰਾਜ ਪਾਤਰ ਵਲੋਂ ਕੀਤਾ ਜਾ ਰਿਹਾ ਸੀ… ਸੁਰਮਈ ਸ਼ਾਮ ਦਾ ਆਨੰਦ ਉੱਥੇ ਬੈਠੇ ਸੈਂਕੜੇ ਲੋਕ ਮਾਣ ਰਹੇ ਸਨ। 8-9 ਵਜੇ ਦਾ ਸਮਾਂ ਸੀ… ਸਾਡਾ ਜਲੰਧਰ ਜਲਦੀ ਤੋਂ ਜਲਦੀ ਪੁੱਜਣਾ ਜ਼ਰੂਰੀ ਸੀ। ਅਸੀਂ ਹਾਲ ਦੇ ਅੰਦਰ ਜਾਣਾ ਮੁਨਾਸਬ ਨਾ ਸਮਝਿਆ। ਪਾਤਰ ਸਾਹਿਬ ਪਹਿਲੀ ਕਤਾਰ ‘ਚ ਬੈਠੇ ਸਨ, ਮਗਨ ਹੋ ਕੇ ਕਵਿਤਾ ਤੇ ਸੰਗੀਤ ਨੂੰ ਮਾਣ ਰਹੇ ਸਨ… ਮੈਂ ਉਨ੍ਹਾਂ ਦੀ ਬਿਰਤੀ ਨਹੀਂ ਤੋੜਨਾ ਚਾਹੁੰਦੀ ਸਾਂ…ਪਰ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਦੇ ਪਿੱਛਿਓਂ ਦੀ ਜਾ ਕੇ ਮੈਂ ਉਨ੍ਹਾਂ ਦਾ ਮੋਢਾ ਹਲਕਾ ਜਿਹਾ ਥਪਥਪਾਇਆ…ਉੱਥੇ ਸੰਗੀਤ ਉੱਚਾ ਹੋਣ ਕਰ ਕੇ ਸੁਣਨਾ ਕੁਝ ਨਹੀਂ …. ਮੈਂ ਕਿਹਾ ਵੀ ਕੁਝ ਨਹੀਂ ..ਪਰ ਪਾਤਰ ਸਾਹਿਬ ਨੇ ਸੁਣ ਲਿਆ… ਜਿਵੇਂ ਮੈਂ ਕਿਹਾ ਹੋਵੇ ਕਿ ਮੈਂ ਆ ਗਈ ਹਾਂ… ਉਨ੍ਹਾ ਨੇ ਵੀ ਕਿਹਾ ਕੁਝ ਨਹੀ … ਪਰ ਮੈਂ ਸੁਣ ਲਿਆ ਕਿ ਉਹ ਕਹਿ ਰਹੇ ਨੇ ਕਿ ਮੈਂ ਬਾਹਰ ਆ ਰਿਹਾ ਹਾਂ। ਮੈਂ ਉਨ੍ਹਾਂ ਕੋਲ਼ੋਂ ਪਿੱਛੇ ਨੂੰ ਮੁੜਨ ਹੀ ਲੱਗੀ ਸਾਂ ਕਿ ਅਚਾਨਕ ਮੇਰੀ ਨਜ਼ਰ ਮੇਰੇ ਵੱਲ ਦੇਖ ਕੇ ਮੁਸਕਰਾਉਂਦੇ ਇੱਕ ਚਿਹਰੇ ਨਾਲ ਟਕਰਾਈ…ਇਹ ਜ਼ਫ਼ਰ ਸਾਹਿਬ ਸਨ…ਉਨ੍ਹਾਂ ਦੀ ਮੁਸਕਰਾਹਟ ਦੱਸ ਰਹੀ ਸੀ ਕਿ ਮੇਰੇ ਤੇ ਪਾਤਰ ਸਾਹਿਬ ਦਰਮਿਆਨ ਹੋਈ ਗੱਲਬਾਤ, ਜੋ ਅਸਲ ‘ਚ ਨਹੀਂ ਹੋਈ ਸੀ ਉਹ ਸੁਣ ਚੁੱਕੇ ਸਨ। ਮੈਂ ਬਾਹਰ ਲੌਬੀ ‘ਚ ਆ ਗਈ ਜਿੱਥੇ ਰਮਨਪ੍ਰੀਤ ਸਾਨੂੰ (ਮੈਨੂੰ ਤੇ ਪਾਤਰ ਸਾਹਿਬ) ਉਡੀਕ ਰਹੀ ਸੀ।
ਕੁਝ ਪਲਾਂ ‘ਚ ਪਾਤਰ ਸਾਹਿਬ ਬਾਹਰ ਆ ਗਏ, ਬਹੁਤ ਥੋੜ੍ਹੀਆਂ ਜਿਹੀਆਂ ਗੱਲਾਂਬਾਤਾਂ ਹੋ ਸਕੀਆਂ .. ਉਨ੍ਹਾਂ ਨੇ ਕੁਝ ਮੇਰੇ ਦੌਰੇ ਬਾਰੇ ਪੁੱਛਿਆ ਤੇ ਮੈਂ ਪੁੱਛਿਆ ਕਿ ਕੈਨੇਡਾ ਕਦੋਂ ਆਉਣਾ.. ਉਨ੍ਹਾਂ ਨੇ ਕਿਹਾ ਕਿ ਕੁਝ ਨਿਸ਼ਚਿਤ ਨਹੀਂ ਹਾਲੇ…. ਫਿਰ ਉਨ੍ਹਾਂ ਨੇ ਰਮਨਪ੍ਰੀਤ ਦੀਆਂ ਗਤੀਵਿਧੀਆਂ ਬਾਰੇ ਕੁਝ ਗੱਲਬਾਤ ਕੀਤੀ…ਸਮਾਂ ਸਾਡੇ ਕੋਲ ਵੀ ਘੱਟ ਅਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪ੍ਰੋਗਰਾਮ ‘ਚੋਂ ਜ਼ਿਆਦਾ ਸਮਾਂ ਗ਼ੈਰਹਾਜ਼ਰ ਨਹੀਂ ਰੱਖਣਾ ਚਾਹੁੰਦੀਆਂ ਸਾਂ। ਅਸੀਂ ਤੁਰੰਤ ਉਨ੍ਹਾਂ ਦੀ ਕਵਿਤਾ ਵਾਲਾ ਥੈਲਾ ਉਨ੍ਹਾਂ ਨੂੰ ਭੇਂਟ ਕੀਤਾ… ਉਨ੍ਹਾਂ ਨੇ ਨੀਝ ਲਾ ਕੇ ਝੋਲੇ ‘ਤੇ ਲਿਖੇ ਆਪਣੇ ਸ਼ਿਅਰ ਵੱਲ ਦੇਖਿਆ… ਅੱਖਰਾਂ ਨੂੰ ਉਂਗਲਾਂ ਦੇ ਪੋਟਿਆਂ ਨਾਲ ਟੋਹਿਆ… ਜਿਵੇਂ ਪਰਖ ਰਹੇ ਹੋਣ ਕਿ ਅੱਖਰਾਂ ‘ਚ ਜਾਨ ਕਿੰਨੀ ਕੁ ਹੈ… ਮੇਰੇ ਮਨ ‘ਚ ਆਇਆ ਕਿ ਕਹਾਂ ਕਿ ਇਨ੍ਹਾਂ ਅੱਖਰਾਂ ‘ਚ ਜਿਹੜੀ ਜਾਨ ਤੁਸੀਂ ਪਾ ਦਿੱਤੀ ਹੋਈ ਹੈ… ਇਹ ਅੱਖਰ ਤਾਂ ਅਮਰ ਹੋ ਜਾਣੇ ਨੇ… ਪਰ ਮੈਂ ਕਹਿ ਨਾ ਸਕੀ। ਪਾਤਰ ਸਾਹਿਬ ਨੇ ਸ਼ੁਕਰੀਆ ਕਿਹਾ ਅਤੇ ਅਸੀਂ ‘ਫਿਰ ਮਿਲਦੇ ਹਾਂ’… ਕਹਿ ਕੇ ਨਿਕਲਣ ਲੱਗੀਆਂ ਤਾਂ ਉਨ੍ਹਾਂ ਨੇ ਏਨਾ ਹੀ ਕਿਹਾ,”ਜ਼ਰੂਰ ਮਿਲਦੇ ਹਾਂ।”
ਅਫ਼ਸੋਸ ਕਿ ਕਦੋ ਮਿਲਦੇ ਹਾਂ… ਕਿੱਥੇ ਮਿਲਦੇ ਹਾਂ… ਇਹ ਤਾਂ
ਮੈਂ ਪੁੱਛ ਹੀ ਨਾ ਸਕੀ।
ਸੂਰਜ ਦਾ ਸਿਰਨਾਵਾਂ ਹੁਣ ਨਹੀਂ ਲੱਭਣਾ, ਪਰ ਸੂਰਜ ਦਾ ਅੱਖਰਾਂ-ਸ਼ਬਦਾਂ ਦਾ ਖ਼ਜ਼ਾਨਾ ਸੇਕ ਦਿੰਦਾ ਰਹੇਗਾ।

ਪਾਤਰ ਸਾਹਿਬ ਨਾਲ ਹੋਈ ਆਖ਼ਰੀ ਮਿਲਣੀ ਲਈ ਅੱਜ ਮੈਂ ਉਸੇ ਫਗਵਾੜੇ ਦੀ ਧੰਨਵਾਦੀ ਹਾਂ… ਜਿਸ ਨਾਲ ਈਰਖਾ ਹੋਈ ਸੀ ਤੇ ਰਮਨ ਦੀ ਵੀ ਧੰਨਵਾਦੀ ਹਾਂ… ਜਿਸ ਦੇ ਬਣਾਏ ਝੋਲੇ ਨੇ ਸਾਨੂੰ ਫਗਵਾੜੇ ਤੱਕ ਉਨ੍ਹਾਂ ਦਾ ਪਿੱਛਾ ਕਰਨ ਲਈ ਪ੍ਰੇਰਿਆ… ਨਹੀਂ ਤਾਂ ਉਸ ਆਖ਼ਰੀ ਮੁਲਾਕਾਤ ਤੋਂ ਅਸੀਂ ਵਾਂਝੇ ਰਹਿ ਜਾਣਾ ਸੀ।

05/09/2024

ਕਿਤਾਬਾਂ ਦੀ ਘੁੰਡ ਚੁਕਾਈ ‘ਚ ਰੁੱਝੇ ਲੇਖਕੋ!
ਕਿਸ ਭਲੇਖੇ ‘ਚ ਹੋ? ‘ਘੁੰਡ ਚੁਕਾਈ’ ਦੀ ਰਸਮ ਮਰ ਚੁੱਕੀ ਹੈ, ਤੇ ‘ਘੁੰਡ ਕੱਢਵਾਉਣ’ ਦਾ ਧੱਕਾ ਹੁਣ ਨਾ ਹੀ ਚੱਲਦਾ ਤੇ ਨਾ ਭਵਿੱਖ ‘ਚ ਕਦੀ ਚੱਲ ਸਕਣਾ।
ਵੈਸੇ ਘੁੰਡ ਦੀ ਲੋੜ ਹੈ ਕਿਸ ਨੂੰ? ਕੁੜੀਆਂ ਨੇ ਘੁੰਡ ਵਗਾਹ ਮਾਰੇ ਨੇ …..ਤੇ ਹੁਣ ਕਿਤਾਬਾਂ ਦੇ ਘੁੰਡ🤔🤔? ਕਿਸਨੇ ਕਦੋਂ ਕਿਤਾਬਾਂ ਦੇ ਘੁੰਡ ਕਢਾ ਦਿੱਤੇ ?? ਸਮਝ ਹੀ ਨਹੀਂ ਆਉਂਦੀ ਕਿ ਘੁੰਡ ਕਿਉਂ …ਤੇ ਕਿਸ ਤੋਂ ਘੁੰਡ? ਕਿਤਾਬਾਂ ਤਾਂ ਬੇਖ਼ੌਫ਼, ਬੇਪਰਦ, ਬੇਰੋਕ ਖੁੱਲ੍ਹ ਕੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ।
ਪਤਾ ਨਹੀਂ ਕੌਣ ਸੀ ਉਹ …ਜਿਸ ਨੇ ਕਿਤਾਬ ਨੂੰ ਸ਼ਾਇਦ ਸ਼ਿੰਗਾਰ ਕਰਾ ਕੇ ਬੈਠੀ, ਛੂਈ-ਮੂਈ ਤੇ ਸੰਗਾਊ ਜਿਹੀ ਉਸ ਦੁਲਹਨ ਵਜੋਂ ਕਿਆਸ ਲਿਆ ਹੋਣਾ ਜਿਹੜੀ ਲੰਬਾ ਸਾਰਾ ਘੁੰਡ ਕੱਢੀ ਬੈਠੀ ਹੋਵੇ ਤੇ ਉਸ ਦੁਲਹਨ ਬਨਾਮ ਕਿਤਾਬ ਦੀ ‘ਘੁੰਡ-ਚੁਕਾਈ’ ਦੀ ਰਸਮ ਵੀ ਉਸ ਦੇ ਖ਼ਿਆਲਾਂ ‘ਤੇ ਭਾਰੂ ਹੋ ਗਈ ਹੋਵੇ। ਖ਼ੈਰ ਉਹ ਕੋਈ ਵੀ ਹੋਵੇ, ਮੈਨੂੰ ਯਕੀਨ ਹੈ ਕਿ ਉਹ ਹੁਣ ਤੱਕ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕਾ ਹੋਣਾ। ਉਸ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਜਿਸ ਤਰਾਂ ਦੀ ਦੁਲਹਨ ਵਾਲੀ ਤਸ਼ਬੀਹ ਉਸ ਨੇ ਕਿਤਾਬ ਨੂੰ ਦਿੱਤੀ ਸੀ, ਉਸ ਤਰਾਂ ਦੀਆਂ ਤਾਂ ਦੁਲਹਨਾਂ ਵੀ ਨਹੀਂ ਰਹਿਣਗੀਆਂ। ਨਾ ਉਹ ਦੁਲਹਨ ਤੇ ਨਾ ਉਹ ਘੁੰਡ ਤੇ ਨਾ ਉਹ ਘੁੰਡ ਚੁਕਾਈ ਤੇ ਨਾ ਉਹ ਮਹੌਲ ਜਿਸ ‘ਚ ਘੁੰਡ ਚੁਕਾਈ ਹੁੰਦੀ ਸੀ।
ਕੋਈ ਦੱਸ ਸਕਦਾ ਕਿ ਇਹ ਘੁੰਡ ਕਿਤਾਬਾਂ ‘ਤੇ ਕਿਉਂ ਥੋਪਿਆ ਜਾ ਰਿਹਾ?

ਸਤਿਕਾਰਤ ਲੇਖਕੋ! ਬੇਨਤੀ ਹੈ ਕਿ ਕਿਸੇ ਕਿਤਾਬ ਦੇ ਘੁੰਡ ਚੁੱਕਣ-ਚੁਕਾਉਣ ਦੇ ਆਪਣੇ ਸੁਪਨੇ ਨੂੰ ਤੁਸੀਂ ਦਮ ਤੋੜ ਲੈਣ ਦਿਓ☹️… ਤੇ ਇੰਤਜ਼ਾਰ ਕਰੋ ਅਤੇ ਦੇਖੋ ਕਿ ਕਿੰਨਾ ਕੁ ਦਮ ਹੈ ਉਸ ਕਿਤਾਬ ‘ਚ ….ਉਹ ਘੁੰਡ ‘ਚ ਹੁੰਦੀ ਵੀ ਹੈ ਜਾਂ ਨਹੀਂ? ਜੇ ਹਾਂ …ਤੇ ਕਿੰਨਾ ਕੁ ਚਿਰ ਘੁੰਡ ‘ਚ ਲੁਕੀ ਰਹੂ? ਜੇ ਨਹੀਂ, ਤਾਂ ਤੁਸੀਂ ਕਿਸ ਘੁੰਡ ਨੂੰ ਚੁੱਕਣ ਲਈ ਕਾਹਲ਼ੇ ਰਹਿੰਦੇ ਹੋ? 🤔🤔🤔

ਠਹਿਰੋ! ਦੇਖੋ! ਸੋਚੋ! ਜਾਓ।😄

ਸ਼ਿਵ ਨੂੰ ਉਸ ਦੀ ਉਦਾਸੀ ਖਾ ਗਈ ਸੀ??
05/06/2024

ਸ਼ਿਵ ਨੂੰ ਉਸ ਦੀ ਉਦਾਸੀ ਖਾ ਗਈ ਸੀ??

The Navjot Dhillon Wall is a talk Show in Punjabi. It is a platform for expression of different thoughts and and questions related to various issues impact...

ਦੋਸਤੋ, ਮਿਲਦੇ ਹਾ ਦਿਨ ਐਤਵਾਰ ਮਈ 5 ਨੂੰ ਸ਼ਾਮ 4.30 ਵਜੇ ਪੰਜਾਬ ਭਵਨ ਸਰੀ ਕੈਨੇਡਾ ਵਿਖੇ🌷🙏
05/05/2024

ਦੋਸਤੋ, ਮਿਲਦੇ ਹਾ ਦਿਨ ਐਤਵਾਰ ਮਈ 5 ਨੂੰ ਸ਼ਾਮ 4.30 ਵਜੇ ਪੰਜਾਬ ਭਵਨ ਸਰੀ ਕੈਨੇਡਾ ਵਿਖੇ🌷🙏

Canada 'ਚ ਪਹਿਲੀ ਵਾਰ ਹੋਵੇਗੀ ਲਘੂ ਫਿਲਮ 'ਵਿਸਲ' ਦੀ ਸਕਰੀਨਿੰਗ ...

Address

11137 80A Avenue
Delta, BC
V4C1Y4

Opening Hours

Monday 10am - 5:30pm
Tuesday 10am - 5:30pm
Wednesday 10am - 5:30pm
Thursday 10am - 5:30pm
Friday 10am - 5:30pm

Telephone

+17787129000

Alerts

Be the first to know and let us send you an email when Navjot Dhillon posts news and promotions. Your email address will not be used for any other purpose, and you can unsubscribe at any time.

Contact The Business

Send a message to Navjot Dhillon:

Share