XploreWith4

XploreWith4 Group of 4 friends who love nature, like to travel & explore. Visit at - youtube.com/

06/20/2026

Japan ਦੇ ਉਸ ਸ਼ਹਿਰ ਵਿੱਚ ਜਿੱਥੇ ਧਰਤੀ ਖੁਦ ਸਾਹ ਲੈਂਦੀ ਹੈ… ਹਰ ਕੋਨੇ ‘ਚੋਂ ਭਾਫ਼ ਨਿਕਲਦੀ ਹੈ, ਗਰਮ ਪਾਣੀ ਦੇ ਚਸ਼ਮੇ, ਅਤੇ ਕੁਦਰਤ ਦਾ ਇੱਕ ਅਨੋਖਾ ਕਰਿਸ਼ਮਾ
ਇੱਥੇ ਲੋਕ ਘਰਾਂ, ਗਲੀਆਂ ਤੇ ਫੈਕਟਰੀਆਂ ਤੱਕ ਨੂੰ geothermal energy ਨਾਲ ਚਲਾ ਰਹੇ ਹਨ। ਇਹ ਸਿਰਫ਼ ਇੱਕ city ਨਹੀਂ, ਇਹ ਤਾਂ “Hot Springs ਦਾ ਰਾਜਾ” ਹੈ
From steaming streets to natural hot springs pools — feels like another planet on Earth!
ਜੇ ਤੁਸੀਂ ਕੁਦਰਤ ਦੇ ਅਜੂਬੇ ਦੇਖਣਾ ਚਾਹੁੰਦੇ ਹੋ, ਤਾਂ ਇਹ ਜਗ੍ਹਾ ਤੁਹਾਡੀ bucket list ‘ਚ ਹੋਣੀ ਚਾਹੀਦੀ ਹੈ ✅

06/20/2026

🌋 ਕੀ ਤੁਸੀਂ ਕਦੇ ਐਸੀ ਜਗ੍ਹਾ ਵੇਖੀ ਹੈ ਜਿੱਥੇ ਹਰ ਪਾਸੇ ਧੂੰਆਂ ਹੀ ਧੂੰਆਂ ਹੋਵੇ, ਧਰਤੀ ਉਬਲਦੀ ਹੋਵੇ ਤੇ Cooker ਵਾਂਗ ਭਾਫ਼ ਨਿਕਲ ਰਹੀ ਹੋਵੇ? 😳♨️
ਜਾਪਾਨ ਦੀ ਇਸ ਅਨੋਖੀ ਧਰਤੀ ਦੇ ਅੰਦਰੋਂ ਨਿਕਲਦੀ geothermal energy ਹਰ ਥਾਂ ਦਿਖਾਈ ਦਿੰਦੀ ਹੈ। ਸਲਫ਼ਰ ਦੀ ਮੁਸ਼ਕ, ਉਬਲਦੇ ਗਰਮ ਪਾਣੀ ਦੇ ਚਸ਼ਮੇ ਅਤੇ ਭਾਫ਼ ਦੇ ਬੱਦਲ ਇਸ ਜਗ੍ਹਾ ਨੂੰ ਕਿਸੇ ਹੋਰ ਹੀ ਦੁਨੀਆ ਵਰਗਾ ਬਣਾ ਦਿੰਦੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਇਨ੍ਹਾਂ ਗਰਮ ਚਸ਼ਮਿਆਂ ਦੇ ਬਿਲਕੁਲ ਨੇੜੇ ਰਹਿੰਦੇ ਹਨ ਅਤੇ ਇਸ ਕੁਦਰਤੀ ਗਰਮ ਪਾਣੀ ਨੂੰ ਨਹਾਉਣ, ਖਾਣਾ ਬਣਾਉਣ ਅਤੇ ਹੋਰ ਰੋਜ਼ਾਨਾ ਕੰਮਾਂ ਲਈ ਵਰਤਦੇ ਹਨ।
ਕੁਦਰਤ ਦੀ ਤਾਕਤ ਅਤੇ ਖੂਬਸੂਰਤੀ ਦਾ ਐਸਾ ਨਜ਼ਾਰਾ ਸ਼ਾਇਦ ਹੀ ਕਿਤੇ ਹੋਰ ਵੇਖਣ ਨੂੰ ਮਿਲੇ। 🌋✨
❓ਕੀ ਤੁਸੀਂ ਐਸੀ ਜਗ੍ਹਾ 'ਤੇ ਇੱਕ ਰਾਤ ਰਹਿਣਾ ਪਸੰਦ ਕਰੋਗੇ?
👇 ਆਪਣਾ ਜਵਾਬ ਕਮੈਂਟ ਵਿੱਚ ਦੱਸੋ।

06/19/2026

🦌 ਕੀ ਤੁਸੀਂ ਕਦੇ ਐਸੇ ਹਿਰਨ ਵੇਖੇ ਨੇ ਜੋ ਖਾਣਾ ਮੰਗਣ ਤੋਂ ਪਹਿਲਾਂ ਤੁਹਾਨੂੰ ਸਲਾਮ ਕਰਦੇ ਹੋਣ? 😲
ਜਾਪਾਨ ਦੇ Nara Park ਵਿੱਚ ਇਹ ਹੈਰਾਨ ਕਰਨ ਵਾਲਾ ਨਜ਼ਾਰਾ ਹਰ ਰੋਜ਼ ਵੇਖਣ ਨੂੰ ਮਿਲਦਾ ਹੈ। ਇੱਥੇ ਹਜ਼ਾਰਾਂ ਹਿਰਨ ਖੁੱਲ੍ਹੇਆਮ ਲੋਕਾਂ ਦੇ ਵਿਚਕਾਰ ਘੁੰਮਦੇ ਹਨ ਅਤੇ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਹੱਥ ਵਿੱਚ deer crackers ਹਨ, ਉਹ ਤੁਹਾਡੇ ਸਾਹਮਣੇ Bow ਕਰਦੇ ਹਨ। 🦌🙇‍♂️
ਇਹ ਅਨੋਖੀ ਪਰੰਪਰਾ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੀ ਵੱਲ ਖਿੱਚਦੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਕੋਈ ਇਨ੍ਹਾਂ ਪਿਆਰੇ ਹਿਰਨਾਂ ਨਾਲ ਮਿਲ ਕੇ ਹੈਰਾਨ ਰਹਿ ਜਾਂਦਾ ਹੈ।
ਕੀ ਤੁਸੀਂ ਕਦੇ ਸੋਚਿਆ ਸੀ ਕਿ ਹਿਰਨ ਵੀ ਸਲਾਮ ਕਰ ਸਕਦੇ ਹਨ? 😄
ਜੇ ਤੁਹਾਡੇ ਸਾਹਮਣੇ ਕੋਈ ਹਿਰਨ ਆ ਕੇ Bow ਕਰੇ, ਕੀ ਤੁਸੀਂ ਉਸਨੂੰ ਖਾਣਾ ਖਵਾਉਗੇ? ਆਪਣਾ ਜਵਾਬ ਕਮੈਂਟ ਵਿੱਚ ਦੱਸੋ! 👇

06/19/2026

🐟 ਕੀ ਤੁਸੀਂ ਕਦੇ ਐਦਾਂ ਦੀ ਨਾਲੀ ਵੇਖੀ ਹੈ ਜਿੱਥੇ ਰੰਗ-ਬਿਰੰਗੀਆਂ Koi Fish ਤੈਰਦੀਆਂ ਹੋਣ? 😲
ਜਾਪਾਨ ਵਿੱਚ ਅਸੀਂ ਇੱਕ ਐਸੀ ਜਗ੍ਹਾ ਵੇਖੀ ਜਿੱਥੇ ਨਾਲੀਆਂ ਦਾ ਪਾਣੀ ਇੰਨਾ ਸਾਫ਼ ਸੀ ਕਿ ਥੱਲੇ ਪਏ ਪੱਥਰ ਵੀ ਸਾਫ਼ ਦਿਖ ਰਹੇ ਸਨ। ਇਨ੍ਹਾਂ ਪਾਣੀ ਵਾਲੀਆਂ ਨਾਲੀਆਂ ਵਿੱਚ ਸੁੰਦਰ Koi ਮੱਛੀਆਂ ਤੈਰ ਰਹੀਆਂ ਸਨ, ਜਿਸ ਕਾਰਨ ਇਹ ਜਗ੍ਹਾ ਕਿਸੇ ਐਕਵੇਰੀਅਮ ਤੋਂ ਘੱਟ ਨਹੀਂ ਲੱਗਦੀ।
ਨਾ ਕੂੜਾ, ਨਾ ਮੁਸ਼ਕ, ਨਾ ਗੰਦਗੀ... ਸਿਰਫ਼ ਸਫ਼ਾਈ, ਅਨੁਸ਼ਾਸਨ ਅਤੇ ਕੁਦਰਤ ਲਈ ਇੱਜ਼ਤ।
ਕੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਐਦਾਂ ਦੀਆਂ ਸਾਫ਼ ਨਾਲੀਆਂ ਹੋ ਸਕਦੀਆਂ ਹਨ? ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦੱਸੋ। 👇

05/29/2026

ਜਪਾਨ ਦੀ ਸਭ ਤੋਂ ਉੱਚੀ ਤੇ ਪਵਿੱਤਰ ਪਹਾੜੀ — Mount Fuji!, Fuji ਸਾਹਮਣੇ ਦੇਖਣ ਦਾ ਸੁਪਨਾ ਅੱਜ ਪੂਰਾ ਹੋ ਰਿਹਾ ਹੈ। ਪਹਿਲਾਂ ਅਸੀਂ ਲਈ Mt. Fuji Panoramic Ropeway, ਜਿੱਥੋਂ ਨੀਚੇ ਖੂਬਸੂਰਤ Lake Kawaguchiko ਦਾ ਨਜ਼ਾਰਾ ਇੰਨਾ ਘੈਂਟ ਲੱਗ ਰਿਹਾ ਸੀ ਕਿ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ! 🚠🌊 ਉਸ ਤੋਂ ਬਾਅਦ ਅਸੀਂ ਨਿਕਲ ਗਏ ਸਿੱਧਾ Mt. Fuji ਦੇ Station 4 ਵੱਲ। ਜਿਵੇਂ-ਜਿਵੇਂ ਉੱਪਰ ਜਾ ਰਹੇ ਹਾਂ, ਹਵਾ ਠੰਢੀ ਤੇ ਵਾਈਬਸ ਬਿਲਕੁਲ ਅਲੱਗ ਹੁੰਦੀਆਂ ਜਾ ਰਹੀਆਂ ਨੇ! 🏔️☁️
ਕੀ ਤੁਸੀਂ ਕਦੇ ਇੰਨੀ ਉੱਚੀ ਥਾਂ 'ਤੇ ਕੇਬਲ ਕਾਰ ਦਾ ਸਫ਼ਰ ਕੀਤਾ ਹੈ? Comment 'ਚ ਦੱਸੋ! 👇
👉 Follow for the ultimate Japan series!

05/29/2026

ਗੱਡੀ ਸੜਕ 'ਤੇ ਚੱਲਦੀ ਐ, ਪਰ ਸੰਗੀਤ ਸਪੀਕਰਾਂ 'ਚੋਂ ਨਹੀਂ, ਸਿੱਧਾ ਟਾਇਰਾਂ ਦੇ ਥੱਲਿਓਂ ਆਉਂਦਾ ਐ! 🚗🎶 Welcome to the Musical Roads of Japan near Mt. Fuji! 🗻✨
ਜਪਾਨ ਵਾਲਿਆਂ ਨੇ ਕਮਾਲ ਹੀ ਕਰ ਦਿੱਤੀ! ਇਹਨਾਂ ਨੇ ਸੜਕ ਦੇ ਉੱਪਰ ਖ਼ਾਸ ਕਿਸਮ ਦੇ ਕੱਟ (Grooves) ਲਗਾਏ ਹੋਏ ਨੇ। ਜਦੋਂ ਤੁਹਾਡੀ ਗੱਡੀ ਇੱਕ ਫਿਕਸ ਸਪੀਡ (45-50 km/h) 'ਤੇ ਲੰਘਦੀ ਹੈ, ਤਾਂ ਟਾਇਰਾਂ ਦੀ ਰਗੜ ਨਾਲ ਇੱਕ ਬਹੁਤ ਹੀ ਖੂਬਸੂਰਤ ਧੁਨ (Melody) ਸੁਣਾਈ ਦਿੰਦੀ ਹੈ! 🎼🤯 ਸਾਡੀ ਗੱਡੀ ਨੇ ਤਾਂ ਪੂਰਾ ਗਾਣਾ ਗਾ ਕੇ ਸੁਣਾ ਦਿੱਤਾ!
ਕੀ ਤੁਸੀਂ ਕਦੇ ਸੜਕ ਨੂੰ ਗਾਉਂਦੇ ਹੋਏ ਸੁਣਿਆ ਹੈ? ਸੁਣੋ ਇਸ ਵੀਡੀਓ ਵਿੱਚ! 🎧👇
👉 Follow for more crazy travel discoveries!

05/28/2026

ਦੁਨੀਆ ਦੀ ਸਭ ਤੋਂ ਤੇਜ਼ ਟ੍ਰੇਨ ਜੋ ਪਟੜੀ 'ਤੇ ਚੱਲਦੀ ਨਹੀਂ, ਬਲਕਿ ਹਵਾ 'ਚ ਉੱਡਦੀ ਐ! 😱 Welcome to Japan’s Maglev Testing Station and Museum! 🇯🇵⚡
This is the future of travel—the Shinkansen Maglev train! ਇਹ ਟ੍ਰੇਨ 500 km/h ਤੋਂ ਵੀ ਜ਼ਿਆਦਾ ਦੀ ਸਪੀਡ 'ਤੇ ਚੱਲਦੀ ਹੈ। ਵੀਡੀਓ ਵਿੱਚ ਦੇਖੋ ਕਿਵੇਂ Magnetic Levitation (ਚੁੰਬਕੀ ਸ਼ਕਤੀ) ਕਰਕੇ ਇਹ ਟ੍ਰੇਨ ਪਟੜੀ ਤੋਂ 4 ਇੰਚ ਉੱਪਰ ਹਵਾ ਵਿੱਚ ਤੈਰਦੀ (Levitate) ਹੈ! 🤯 ਮਿਊਜ਼ੀਅਮ ਵਿੱਚ ਇਸਦੀ ਲਾਈਵ ਟੈਸਟਿੰਗ ਦੇਖ ਕੇ ਹੋਸ਼ ਉੱਡ ਗਏ।
ਕੀ ਤੁਸੀਂ 500 km/h ਦੀ ਸਪੀਡ 'ਤੇ ਬੈਠਣ ਲਈ ਤਿਆਰ ਹੋ? Comment 'ਚ ਦੱਸੋ! 👇

05/27/2026

ਇੰਜ ਲੱਗਦਾ ਜਿਵੇਂ ਕਿਸੇ ਪਰੀਆਂ ਦੀ ਕਹਾਣੀ ਵਿੱਚ ਆ ਗਏ ਹੋਈਏ! 🛖✨ Welcome to Shirakawa-go, Japan ਦਾ ਇੱਕ ਅਜਿਹਾ ਪਿੰਡ ਜੋ ਆਪਣੀਆਂ 250 ਸਾਲ ਪੁਰਾਣੀਆਂ ਰਵਾਇਤੀ ਝੌਂਪੜੀਆਂ (Gassho-zukuri houses) ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਕੁਦਰਤ ਦੇ ਨਜ਼ਾਰੇ ਤੇ ਸ਼ਾਂਤੀ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ!
ਜਪਾਨ ਦਾ ਇਹ ਰੰਗ ਦੇਖ ਕੇ ਤੁਹਾਨੂੰ ਆਪਣੇ ਪੰਜਾਬ ਦੇ ਪਿੰਡਾਂ ਦੀ ਯਾਦ ਆਈ ਕਿ ਨਹੀਂ? Comment 'ਚ ਦੱਸੋ! 👇

05/26/2026

Tokyo ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਮਸ਼ਹੂਰ ਮੱਥਾ ਟੇਕਣ ਵਾਲਾ ਸਥਾਨ — Senso-ji Temple! 🏯✨
ਇੱਥੇ ਇੰਨੇ ਲੋਕ ਆਉਂਦੇ ਨੇ, ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ (Look at the crazy crowd!). ਪਰ ਸਭ ਤੋਂ ਘੈਂਟ ਚੀਜ਼ ਹੈ ਇੱਥੋਂ ਦੀ ‘Omikuji’ ਪ੍ਰਥਾ — ਜਿੱਥੇ ਪਰਚੀ ਕੱਢ ਕੇ ਪਤਾ ਲੱਗਦਾ ਹੈ ਕਿ ਤੁਹਾਡੀ ਕਿਸਮਤ ਵਿੱਚ Good Luck ਹੈ ਜਾਂ Bad Luck! 🔮
😇 ਕੀ ਤੁਸੀਂ ਕਦੇ ਆਪਣੀ ਕਿਸਮਤ ਦੀ ਪਰਚੀ ਖੋਲ੍ਹ ਕੇ ਦੇਖੀ ਐ?

05/25/2026

ਇਹ ਟ੍ਰੇਨ ਧਰਤੀ ਤੇ ਨਹੀਂ, ਹਵਾ ਚ ਪੁੱਠੀ ਲੱਟਕ ਲੈ ਚਲਦੀ ਏ। 🤯 We are checking out the Chiba Urban Monorail in Japan—the world’s longest suspended monorail system.
No traffic, just pure futuristic vibes. Japan blocks different hi level te explore kar reha ae! Share this with your travel squad. ✈️

Address

Edmonton, AB

Alerts

Be the first to know and let us send you an email when XploreWith4 posts news and promotions. Your email address will not be used for any other purpose, and you can unsubscribe at any time.

Contact The Business

Send a message to XploreWith4:

Share