05/15/2026
ਮਾਂ ਆਪਣੀ ਧੀ ਨੂੰ ਜਦੋਂ ਗਰਭਵਤੀ ਵੇਖਦੀ ਹੈ ਤਾਂ ਉਸਦਾ ਹਰ ਪਲ ਖਿਆਲ ਰੱਖਦੀ ਹੈ।
“ਧੀਏ ਤੂੰ ਬੈਠ ਜਾ, ਮੈਂ ਕਰ ਲਵਾਂਗੀ ਕੰਮ…”
“ਤੈਨੂੰ ਥਕਾਵਟ ਹੋ ਜਾਵੇਗੀ…”
ਉਸਦੇ ਮਨਪਸੰਦ ਖਾਣੇ ਬਣਦੇ ਨੇ, ਸਮੇਂ ਤੇ ਦੁੱਧ ਤੇ ਫਲ ਮਿਲਦੇ ਨੇ, ਤੇ ਹਰ ਕੋਈ ਉਸਨੂੰ ਆਰਾਮ ਕਰਨ ਲਈ ਕਹਿੰਦਾ ਹੈ।
ਕਿਉਂਕਿ ਉਹ ਕਿਸੇ ਦੀ ਧੀ ਹੈ… ਕਿਸੇ ਦੇ ਦਿਲ ਦਾ ਟੁਕੜਾ।
ਪਰ ਜਦੋਂ ਉਹੀ ਘਰ ਦੀ ਨੂੰਹ ਗਰਭਵਤੀ ਹੁੰਦੀ ਹੈ, ਕਈ ਵਾਰ ਉਸਦੇ ਹੱਥਾਂ ਵਿਚੋਂ ਕੰਮ ਨਹੀਂ ਮੁੱਕਦਾ।
ਸਵੇਰੇ ਤੋਂ ਰਾਤ ਤੱਕ ਰਸੋਈ, ਸਫਾਈ, ਬੱਚਿਆਂ ਦੀ ਸੰਭਾਲ…
ਥੱਕ ਕੇ ਜਦੋਂ ਉਹ ਦੋ ਮਿੰਟ ਬੈਠਦੀ ਹੈ ਤਾਂ ਕਹਿ ਦਿੱਤਾ ਜਾਂਦਾ ਹੈ —
“ਅਸੀਂ ਵੀ ਬੱਚੇ ਪੈਦਾ ਕੀਤੇ ਨੇ, ਐਨਾ ਨਖਰੇ ਨਹੀਂ ਕੀਤੇ।”
ਧੀ ਦੇ ਦਰਦ ਨੂੰ ਦਰਦ ਸਮਝਿਆ ਜਾਂਦਾ ਹੈ,
ਪਰ ਨੂੰਹ ਦੇ ਦਰਦ ਨੂੰ ਫਰਜ਼ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ।
ਸੱਚ ਤਾਂ ਇਹ ਹੈ ਕਿ ਗਰਭ ਵਿੱਚ ਬੱਚਾ ਧੀ ਦੇ ਵੀ ਹੁੰਦਾ ਹੈ ਤੇ ਨੂੰਹ ਦੇ ਵੀ।
ਦੋਵਾਂ ਨੂੰ ਪਿਆਰ, ਆਰਾਮ ਤੇ ਸਹਾਰੇ ਦੀ ਲੋੜ ਹੁੰਦੀ ਹੈ।
ਜੇ ਇੱਕ ਨੂੰ ਧੀ ਸਮਝ ਕੇ ਸੰਭਾਲ ਸਕਦੇ ਹੋ,
ਤਾਂ ਦੂਜੀ ਨੂੰ ਵੀ ਕਿਸੇ ਦੀ ਧੀ ਸਮਝ ਕੇ ਪਿਆਰ ਦੇ ਦਿਓ।
ਕਿਉਂਕਿ ਰਿਸ਼ਤੇ ਇੱਜ਼ਤ ਤੇ ਸਮਝ ਨਾਲ ਹੀ ਸੋਹਣੇ ਬਣਦੇ ਨੇ।