Sanjha Akash

Sanjha Akash ਪੰਜਾਬੀ ਮੀਡੀਆ ਦਾ "ਸਾਂਝਾ ਅਕਾਸ਼ " ਸਮੁੱਚੇ ਅਵਾਮ ਦਾ ਸਾਂਝਾ ਅਕਾਸ਼

21/02/2024

ਕਿਸਾਨ ਕੂਚ ਕਰਨ ਤੋਂ ਪਹਿਲਾਂ 'ਵਾਹਿਗੁਰੂ' ਸ਼ਬਦ ਦਾ ਜਾਪ ਕਰਦੇ ਹੋਏ

21/02/2024

ਸੰਭੂ ਬਾਰਡਰ ਕਿਸਾਨਾਂ ਨੇ ਸੁੱਟ ਲਿਆ ਡਰੋਨ

21/02/2024

ਡਿਬੜੂਗੜ ਜੇਲ੍ਹ 'ਚ ਬੰਦ ਅੰਮਿ੍ਤਪਾਲ ਸਿੰਘ ਤੇ ਸਾਥੀਆਂ ਦੀਆਂ ਜਾਨਾਂ ਕੌਮ ਦੀ ਅਮਾਨਤ : ਬੋਲੇ ਭਾਈ ਗਰੇਵਾਲ

21/02/2024

ਸੰਭੂ ਬਾਰਡਰ 'ਤੇ ਅੱਥਰੂ ਗੈਸ ਦਾ ਗੋਲਾ ਲੱਗਣ ਨਾਲ ਕਿਸਾਨ ਆਗੂ ਜਖ਼ਮੀ

21/02/2024

ਲਾਣੇਦਾਰ ਲੱਗ ਗਿਆ ਮੂਹਰੇ...
ਸੰਭੂ ਬਾਰਡਰ 'ਤੇ ਤਾਜਾ ਸਥਿਤੀ

20/02/2024

ਸਿੱਖਾਂ ਵਿਰੁੱਧ ਬੰਗਾਲ ਘਟਨਾ ਬਾਰੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰਗਟਾਈ ਚਿੰਤਾ

20/02/2024

ਨਾ ਕਿਸੇ ਨਾਲ ਲੜਨਾ, ਨਾ ਕਿਸੇ ਨੂੰ ਗਾਲ ਕੱਢਣੀ ਹੈ ਅਸੀਂ ਜਾਬਤੇ ਰਹਿ ਕੇ ਲੜਾਈ ਜਿੱਤਣੀ ਹੈ ..ਸੰਭੂ ਬਾਰਡਰ 'ਤੇ ਕਿਸਾਨ ਨੇਤਾ ਦੀ ਭਾਵੁਕ ਅਪੀਲ

08/10/2023

ਕੈਨੇਡਾ ਦੇ ਸਰੀ ਸ਼ਹਿਰ 'ਚ ਦੋ ਰੋਜ਼ਾ ਪੰਜਾਬੀ ਕਾਨਫਰੰਸ ਸੁਰੂ

ਪੰਜਾਬੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ 'ਤੇ ਵੀ ਹੋਵੇਗੀ ਚਰਚਾ

14/08/2023

ਸਰਪੰਚੀ ਦੀ ਚੋਣ 'ਤੇ ਖਰਚੇ ਲੱਖਾਂ ਹੁਣ ਵਾਪਸ ਨਹੀਂ ਆਉਣੇ
ਭਗਵੰਤ ਮਾਨ ਦੀ ਗੱਲ ਸੁਣਨ ਵਾਲੀ ਹੈ

06/08/2023

ਕੈਨੇਡਾ ਦੀ ਗੁਰੂ ਨਾਨਕ ਫੂਡ ਬੈਂਕ 33 ਮਿਲਿਅਨ ਡਾਲਰਾਂ ਤੋਂ ਵੱਧ ਦਾ ਫਰੀ ਰਾਸ਼ਨ ਵੰਡ ਚੁੱਕੀ ਹੈ
ਸਰੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਨਰਿੰਦਰ ਸਿੰਘ ਦੇ ਮੂੰਹੋਂ ਅੰਕੜੇ ਸੁਣ ਹੋ ਜਾਵੋਂਗੇ ਹੈਰਾਨ
ਇਹ ਸੰਸਥਾ ਵਿਦਿਆਰਥੀਆਂ ਦੀ ਕਿਵੇਂ ਕਰਦੀ ਹੈ ਸੇਵਾ

26/07/2023

ਸ੍ਰੀ ਦਰਬਾਰ ਸਾਹਿਬ 'ਚ ਕਿਸ ਤਰਾਂ ਹੁੰਦੀ ਹੈ ਸੇਵਾ
ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੇਵਾ 'ਚ ਸ਼ਾਮਿਲ ਹੋ ਕੇ ਕੀਤੀ ਵੀਡੀਓ ਜਾਰੀ

25/07/2023

ਕਾਰਗਿਲ ਦੀ ਜੰਗ 'ਚ 8 ਸਿੱਖ ਰੈਜੀਮੈਂਟ ਦੇ ਬਹਾਦਰ ਫੌਜੀਆਂ ਦੀ ਭੂਮਿਕਾ ਨੂੰ ਯਾਦ ਕਰਦਿਆਂ
ਕਰਨਲ ਮੁਖਤਿਆਰ ਸਿੰਘ ਨੇ ਅੱਜ ਫ਼ਤਹਿ ਦਿਵਸ 'ਤੇ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਕਿਹਾ ਪਾਕਿਸਤਾਨ ਨੇ ਧੋਖੇ ਨਾਲ ਕੀਤਾ ਸੀ ਕਬਜ਼ਾ

25/07/2023

Canadian valley garlic
Abbotsford B.C.
Cont. 604 807 0894

ਪੰਜਾਬ ਭਵਨ ਸਰੀ ਕੈਨੇਡਾ ਵਿੱਚ ਬਾਬਾ ਫਰੀਦ ਯਾਦਗਾਰੀ ਕਲੱਬ ਵਲੋਂ ਵਾਲੀਬਾਲ ਸ਼ੂਟਿੰਗ ਬਾਰੇ ਮੈਗਜ਼ੀਨ ਜਾਰੀ….ਸੈਮੀਨਾਰ ਦੌਰਾਨ ਸਰੀ ਸਕੂਲਜ਼ ਟਰੱਸਟੀ ਗੈ...
24/07/2023

ਪੰਜਾਬ ਭਵਨ ਸਰੀ ਕੈਨੇਡਾ ਵਿੱਚ
ਬਾਬਾ ਫਰੀਦ ਯਾਦਗਾਰੀ ਕਲੱਬ ਵਲੋਂ ਵਾਲੀਬਾਲ ਸ਼ੂਟਿੰਗ ਬਾਰੇ ਮੈਗਜ਼ੀਨ ਜਾਰੀ….

ਸੈਮੀਨਾਰ ਦੌਰਾਨ ਸਰੀ ਸਕੂਲਜ਼ ਟਰੱਸਟੀ ਗੈਰੀ ਥਿੰਦ ਵਲੋਂ ਸਕੂਲਾਂ 'ਚ ਵਾਲੀਬਾਲ ਸ਼ੂਟਿੰਗ ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਉਣ ਦਾ ਐਲਾਨ….

ਖੇਡ ਸਰਗਰਮੀਆਂ ਨੂੰ ਕਲਮਬੰਦ ਕਰਨਾ ਚੰਗੀ ਪਹਿਲਕਦਮੀ -ਸੁੱਖੀ ਬੈਠ

ਕਲੱਬ ਵਲੋਂ ਮੈਗਜ਼ੀਨ 'ਚ ਸਹਿਯੋਗ ਲਈ ਪੱਤਰਕਾਰ ਜੋਗਿੰਦਰ ਸਿੰਘ ਦਾ ਧੰਨਵਾਦ

ਸਾਹਿਤਕਾਰ ਕਵਿੰਦਰ”ਚਾਂਦ”ਨੇ ਵੀ ਕੀਤੀ ਸ਼ਮੂਲੀਅਤ….

ਸਰੀ(ਕੈਨੇਡਾ ) ਜੁਲਾਈ -ਬਾਬਾ ਫਰੀਦ ਯਾਦਗਾਰੀ ਵਾਲੀਬਾਲ ਸ਼ੂਟਿੰਗ ਕਲੱਬ ਸਰੀ ਵਲੋਂ ਪਿਛਲੇ ਤਿੰਨ ਦਹਾਕਿਆ ਤੋਂ ਵਿਦੇਸ਼ੀ ਧਰਤੀ ਕੈਨੇਡਾ 'ਚ ਕੀਤੀਆਂ ਜਾ ਰਹੀਆਂ ਖੇਡ ਸਰਗਰਮੀਆਂ ਨੂੰ ਕਲਮਬੰਦ ਕਰਦਾ ਮੈਗਜ਼ੀਨ ਰਿਲੀਜ਼ ਕਰਨ ਲਈ ਅੱਜ ਇਥੇ ਪੰਜਾਬ ਭਵਨ ਵਿਖੇ ਇਕ ਖੇਡ ਸਮਾਰੋਹ ਕਰਵਾਇਆ ਗਿਆ l ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਰੀ ਸਕੂਲਜ਼ ਦੇ ਟਰੱਸਟੀ ਸ੍ਰੀ ਗੈਰੀ ਥਿੰਦ ਨੇ ਖੇਡ ਕਲੱਬ ਦੇ ਕੈਨੇਡਾ 'ਚ ਖੇਡ ਉਪਰਾਲਿਆਂ ਦੀ ਭਰਪੂਰ ਸਲਾਘਾ ਕਰਦਿਆਂ, ਆਉਂਦੇ ਸਮੇਂ 'ਚ ਸਰਕਾਰੀ ਪੱਧਰ 'ਤੇ ਸਰੀ ਦੇ ਸਕੂਲਾਂ 'ਚ ਜਿਲ੍ਹਾ ਪੱਧਰ 'ਤੇ ਵਾਲੀਬਾਲ ਸ਼ੂਟਿੰਗ ਦਾ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ l ਉਨ੍ਹਾਂ ਬਾਬਾ ਫਰੀਦ ਕਲੱਬ ਨੂੰ 500 ਡਾਲਰ ਦਾ ਚੈੱਕ ਵੀ ਵਿੱਤੀ ਸਹਾਇਤਾ ਵਜੋਂ ਭੇਟ ਕੀਤਾl ਇਸ ਮੌਕੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਕਲੱਬ ਦੇ ਉਪਰਾਲੇ ਅਹਿਮ ਕਦਮ ਹਨ l ਉਨ੍ਹਾਂ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਆਪਣੀ ਮਾਤ ਭੂਮੀ 'ਤੇ ਪਾਣੀ ਦੀ ਮਾਰ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮਾਤ ਭੂਮੀ 'ਤੇ ਸਹਿਯੋਗ ਦਾ ਸੱਦਾ ਦਿੱਤਾl ਇਸ ਮੌਕੇ ਸ੍ਰੀ ਥਿੰਦ ਅਤੇ ਸੁੱਖੀ ਬਾਠ ਦਾ ਵਿਸ਼ੇਸ਼ ਸਨਮਾਨ ਵੀ ਕੀਤਾ l ਜਗਰਾਉਂ ਤੋਂ ਪੁੱਜੇ ਪੱਤਰਕਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਦਹਾਕੇ ਪਹਿਲਾਂ ਪ੍ਰਵਾਸ ਕਰਕੇ ਕੈਨੇਡਾ ਪੁੱਜੇ ਪੰਜਾਬੀ ਆਪਣੇ ਨਾਲ ਆਪਣੇ ਸੌਂਕ ਵੀ ਲੈ ਆਏ ਤੇ ਇਨ੍ਹਾਂ ਪੰਜਾਬੀਆਂ ਨੇ ਆਪਣੀਆਂ ਰੌੜਾਂ ਦੀਆਂ ਵਿਰਾਸਤੀ ਖੇਡਾਂ ਨੂੰ ਇਥੋਂ ਦੇ ਇੰਨਡੋਰ ਸਟੇਡੀਅਮਾਂ ਦਾ ਸਿੰਗਾਰ ਬਣਾ ਦਿੱਤਾl ਉਨ੍ਹਾਂ ਕਲੱਬ ਦੇ ਉਪਰਾਲੇ ਲਈ ਵਧਾਈ ਦਿੱਤੀ ਅਤੇ ਇਸ ਖੇਡ ਨੂੰ ਪੰਜਾਬ ਵਿਚ ਸਰਕਾਰੀ ਤੌਰ 'ਤੇ ਉਤਸਾਹਿਤ ਕਰਨ ਲਈ ਯਤਨਾਂ ਨੂੰ ਤੇਜ ਕਰਨ ਦਾ ਸੱਦਾ ਦਿੱਤਾ l ਇਸ ਮੌਕੇ ਕਲੱਬ ਵਲੋਂ ਵਰਿੰਦਰ ਸਿੰਘ ਖੱਟੜਾ ਨੇ ਕਲੱਬ ਦੀਆਂ ਖੇਡ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਤੇ ਇਨ੍ਹਾਂ ਉਪਰਲਿਆਂ ਨੂੰ ਹੋਰ ਤੇਜ ਕਰਨ ਦਾ ਭਰੋਸਾ ਦਿੱਤਾ l ਇਸ ਮੌਕੇ ਕਲੱਬ ਵਲੋਂ ਰਾਗੀ ਸਰੀ ਨੇ ਵਾਲੀਬਾਲ ਸ਼ੂਟਿੰਗ ਨੂੰ ਪਰਮੋਟ ਕਰਨ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ l ਇਸ ਮੌਕੇ ਜਗਦੇਵ ਸਿੰਘ ਢਿੱਲੋਂ ਅਤੇ ਆਕਾਸ਼ ਛੀਨਾ ਨੇ ਕਲੱਬ ਵਲੋਂ ਸਮੂਹ ਸਖਸੀਅਤਾਂ ਦਾ ਧੰਨਵਾਦ ਕੀਤਾ l ਇਸ ਮੌਕੇ ਸਾਹਿਤਕਾਰ ਸ੍ਰੀ ਕਵਿੰਦਰ”ਚਾਂਦ”ਸਮੇਤ ਵੱਖ ਵੱਖ ਵਾਲੀਬਾਲ ਸ਼ੂਟਿੰਗ ਕਲੱਬਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ l

15/07/2023

ਐਡਵੋਕੇਟ ਫੂਲਕਾ ਵਲੋਂ ਹੜ੍ਹ ਪੀੜਤ ਕਿਸਾਨਾਂ ਦੀ ਮੱਦਦ ਲਈ ਅਪੀਲ

20/06/2023

ਕੈਨੇਡਾ ਦੇ ਖੇਡ ਮੈਦਾਨਾਂ 'ਚ ਕਬੱਡੀ ਦੀਆਂ ਰੌਣਕਾਂ
ਬਰੈਂਪਟਨ ਦੇ ਤੀਸਰੇ ਖੇਡ ਮੇਲੇ 'ਚ ਪੁੱਜੇ ਹਜਾਰਾਂ ਦਰਸ਼ਕ

16/06/2023

ਆਸਟਰੇਲੀਆਂ 'ਚ ਸਿੱਖ ਸ਼ਹੀਦਾਂ ਦੀ ਯਾਦ ਵਿਚ ਹੋਏ 25ਵੇਂ ਖੇਡ ਮੇਲੇ 'ਤੇ ਅਵਤਾਰ ਸਿੰਘ ਭੁੱਲਰ ਦੀ ਵਿਸ਼ੇਸ਼ ਰਿਪੋਰਟ

15/06/2023

ਬੀਬੀ ਮਾਣੂੰਕੇ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ
ਇਸ ਤੋਂ ਪਹਿਲਾਂ ਇਨਸਾਫ਼ ਲਈ ਬਣਿਆਂ ਆਪ ਵਿਧਾਇਕਾ ਦਾ ਦਫ਼ਤਰ ਖ਼ੁਦ ਬੇਇਨਸਾਫ਼ੀ ਦਾ ਸ਼ਿਕਾਰ
ਜਗਰਾਉਂ 'ਚ ਜਾਅਲ੍ਹੀ ਇਕਰਾਰਨਾਮੇ ਤੇ ਰਜਿਸਟਰੀਆਂ ਆਮ ਗੱਲ

Address

BC

Telephone

+12368875494

Website

Alerts

Be the first to know and let us send you an email when Sanjha Akash posts news and promotions. Your email address will not be used for any other purpose, and you can unsubscribe at any time.

Contact The Business

Send a message to Sanjha Akash:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share