01/27/2023
ਕਿਸੇ ਦਾ ਹਸਪਤਾਲ ‘ਚ ਬੁੜ੍ਹਾ ਮਰ ਗਿਆ! ਉਸ ਦੇ ਟੱਬਰ ਨੇ ਆਪਣੇ ਮਰੇ ਹੋਏ ਬੁੜ੍ਹੇ ਨੂੰ ਅਗਲੀ ਸੀਟ ਉੱਤੇ ਬਿਠਾ ਕੇ ਸੀਟ ਬੈਲਟ ਲਾ ਦਿੱਤੀ ਕਿ “ਬਾਪੂ ਨੂੰ ਮੂਹਰਲੀ ਸੀਟ ਉੱਤੇ ਬੈਠਣ ਦਾ ਬੜਾ ਸ਼ੋਂਕ ਸੀ ਚਲੋ ਬੁੜ੍ਹਾ ਜਾਂਦੀ ਵਾਰ ਦੇ ਝੂਟੇ-ਮਾਟੇ ਹੀ ਲੈ ਲਵੇ” ਤੇ ਬਾਕੀ ਪਰਿਵਾਰ ਵਾਲੇ ਆਪ ਸਤਿਕਾਰ ਵਜੋਂ ਮਗਰਲੀਆਂ ਸੀਟਾਂ ਉੱਤੇ ਬਹਿ ਗਏ!
ਘਰ ਜਾਂਦਿਆਂ ਰਾਹ 'ਚ ਕਾਰ ਟਾਹਲੀ ਵਿੱਚ ਵੱਜਕੇ ਐਕਸੀਡੈਂਟ ਹੋ ਗਿਆ ਤਾਂ ਕਿਸੇ ਨੇ 108 ਨੂੰ ਫ਼ੋਨ ਕਰਤਾ ।
ਅੱਗੋਂ ਐਂਬੂਲੈਂਸ ਵਾਲਿਆਂ ਦੀ ਸੁਣ ਲਵੋ, ਉਹ ਪਤੰਦਰ ਸੱਟਾਂ ਵੱਜੀਆਂ ਵਾਲੇ ਹਾਏ- ਹਾਏ ਕਰਦੇ ਟੱਬਰ ਨੂੰ ਤਾਂ ਠੀਕ-ਠਾਕ ਸਮਝ ਕੇ ਉੱਥੇ ਹੀ ਛੱਡ ਗਏ ਪਰ ਮਰੇ ਹੋਏ ਬੁੜ੍ਹੇ ਨੂੰ ਜਿਆਦਾ ਸੀਰੀਅਸ ਸਮਝਦਿਆਂ ਚੱਕ ਕੇ ਅੰਬਰਸਰ ਲੈ ਗਏ!
ਅੱਗੋਂ ਡਾਕਟਰ ਦਾ ਇਰਾਦਾ ਕਿ “ਮੈਂ ਛੇਤੀ ਦੇਣੀਂ ਪੈਸੇ ਬਣਾ ਲਵਾਂ” ਉਹਨੇ ਕੀ ਕੀਤਾ ਕਿ ਜਾਂਦਿਆਂ ਹੀ ਬੁੜ੍ਹੇ ਦੇ ਆਕਸੀਜਨ ਠੋਕ ਦਿੱਤੀ!
ਪਿਛਲੇ ਟੱਬਰ ਵਾਲੇ ਰਿਕਸ਼ਾ ਲਈ ਬੁੜ੍ਹੇ ਦੇ ਮਗਰੇ ਹੀ ਹਸਪਤਾਲ ਭੱਜੇ ਕਿ “ਬਾਪੂ ਤਾਂ ਮਰਿਆ ਪਿਆ ਇਹ ਕੀ ਹਿਸਾਬ ਕਿਤਾਬ” ਉਹ ਕਹਿੰਦੇ “ਡਾਕਟਰ ਸਾਹਬ ਕੀ ਗੱਲ ਹੋਈ”???!
ਅੱਗੋਂ ਡਾਕਟਰ ਲੋਟੂਆਂ ਦਾ ਸਰਦਾਰ ਕਹਿੰਦਾ
“ਘਬਰਾਓ ਨਾ ਜੀ, ਇਹਦੇ ਸੱਟ ਸੁੱਟ ਤਾਂ ਕੋਈ ਖਾਸ ਨਈਂ ਲੱਗੀ, ਮੈਂ ਐਕਸਰਾ ਕਰ ਲਿਆ ਆ.. ਇਹਦੇ ਗੁਰਦੇ 'ਚ ਪੱਥਰੀ ਆ ਬੱਸ ਛੋਟਾ ਜਿਹਾ ਆਪ੍ਰੇਸ਼ਨ ਹੋਣਾ ਆਂ, ਤੁਸੀਂ ਫਟਾ-ਫਟ 20 ਕ ਹਜਾਰ ਰਪਈਆ ਜਮਾਂ ਕਰਾਓ”
ਬੁੜ੍ਹੇ ਦੇ ਟੱਬਰ ਵਾਲੇ ਅੱਗੋਂ ਡਾਕਟਰ ਨੂੰ ਹੱਥ ਜੋੜ ਕੇ ਕਹਿੰਦੇ ਕਿ “ਭਰਾਵਾ ਸਾਡਾ ਭਾਪਾ ਮੋੜਦੇ! ਜਦੋਂ ਸਸਕਾਰ ਹੋਇਆ ਪੱਥਰੀ ਆਪੇ ਫੁੱਲਾਂ ‘ਚ ਆਜੂ, ਅਸੀਂ ਆਪ ਹੀ ਚੁੱਗ ਕੇ ਬਾਹਰ ਕੱਢ ਲਵਾਂਗੇ”😔😁🤣