22/07/2025
ਗੀਤਾ ਕਾਲੋਨੀ ਦੀ ਸੜਕ ਦਾ ਕੰਮ ਹੋਇਆ ਸ਼ੁਰੂ
ਨਿਊ ਦਸ਼ਮੇਸ਼ ਨਗਰ ਅਤੇ ਨਿਊ ਗੀਤਾ ਕਾਲੋਨੀ ਵਿੱਚ ਵੀ ਸੜਕਾਂ ਦਾ ਕੰਮ ਜਲਦ ਹੋਵੇਗਾ ਸ਼ੁਰੂ :- ਸੁਭਾਸ਼ ਗੋਰੀਆ
ਜਲੰਧਰ – ਵਾਰਡ ਨੰਬਰ 51 ਦੇ ਮੁਹੱਲਾ ਗੀਤਾ ਕਾਲੋਨੀ ਵਿੱਚ ਅੱਜ ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੇਅਰ ਵਨੀਤ ਧੀਰ ਅਤੇ ਵਾਰਡ ਪ੍ਰਭਾਰੀ ਪ੍ਰਵੀਣ ਗੋਰੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੜਕ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ। ਆਮ ਆਦਮੀ ਪਾਰਟੀ ਵਾਰਡ ਨੰਬਰ 51 ਦੀ ਪ੍ਰਭਾਰੀ ਪ੍ਰਵੀਣ ਗੋਰੀਆ ਪਤਨੀ ਸੁਭਾਸ਼ ਗੋਰੀਆ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਕਾਂਸ਼ੀ ਨਗਰ ਮੋੜ ਤੋਂ ਲੈ ਕੇ ਗੀਤਾ ਕਾਲੋਨੀ, ਗ੍ਰੀਨ ਐਵਿਨਿਊ ਤੱਕ ਸੜਕ ਦੀ ਹਾਲਤ ਬਹੁਤ ਹੀ ਖ਼ਸਤਾਹਾਲ ਸੀ। ਬਾਰਿਸ਼ਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਦੇ ਮੱਦੇਨਜ਼ਰ ਇਹ ਸਾਰੀਆਂ ਸਮੱਸਿਆਵਾਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੂੰ ਮਿਲ ਕੇ ਦੱਸੀਆਂ ਗਈਆਂ, ਉਨ੍ਹਾਂ ਨੇ ਤੁਰੰਤ ਗੀਤਾ ਕਾਲੋਨੀ ਸੜਕ ਦੇ ਕੰਮ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਵਾ ਦਿੱਤੀ। ਹੋਰ ਬਾਕੀ ਰਹਿੰਦੀਆਂ ਸੜਕਾਂ ਜਿਵੇਂ ਨਿਊ ਦਸ਼ਮੇਸ਼ ਨਗਰ ਪਾਲੇ ਦਾ ਖੂਹ, ਨਿਊ ਗੀਤਾ ਕਾਲੋਨੀ, ਗੀਤਾ ਕਾਲੋਨੀ ਅਤੇ ਗੁਰੂ ਨਾਨਕ ਨਗਰ ਦੀ ਮੁੱਖ ਸੜਕ ਦਾ ਕੰਮ ਵੀ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਵਾਰਡ ਵਿੱਚ ਮੇਅਰ ਵਨੀਤ ਧੀਰ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਵੀਆਂ ਲਾਈਟਾਂ ਵੀ ਲਗਵਾਈਆਂ ਗਈਆਂ ਹਨ ਅਤੇ ਜੋ ਲਾਈਟਾਂ ਖ਼ਰਾਬ ਸਨ ਉਨ੍ਹਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਪ੍ਰਵੀਣ ਗੋਰੀਆ ਨੇ ਕਿਹਾ ਕਿ ਵਾਰਡ ਨੂੰ ਹਰਾ-ਭਰਾ ਬਣਾਉਣ ਲਈ ਲੋਕਾਂ ਵੱਲੋਂ ਦਿਲੋਂ ਸਹਿਯੋਗ ਮਿਲ ਰਿਹਾ ਹੈ, ਮੈਂ ਵਾਰਡ ਵਾਸੀਆਂ ਦੀ ਤਹਿ ਦਿਲੋਂ ਆਭਾਰੀ ਹਾਂ।
ਇਸ ਮੌਕੇ ਤੇ ਅੱਜ ਐਂਟੀ ਕਰਾਈਮ ਸਮਾਜ ਸੁਰੱਖਿਆ ਸੈਲ ਰਜਿ. ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ, ਆਮ ਆਦਮੀ ਪਾਰਟੀ ਦੇ ਵਰਿਸ਼ਠ ਆਗੂ ਪ੍ਰੀਤਮ ਸਿੰਘ, ਸੁਦਿਸ਼ਟ ਪੰਡਤ, ਆਸ਼ਾ ਦਿਮਾਥੀਆ, ਸੁਰੀੰਦਰ ਬਾਜਵਾ, ਹਰਮੇਸ਼ ਵਾਲੀਆ, ਸੱਨੀ ਵਾਲੀਆ ਨੇ ਪੰਜਾਬ ਸਰਕਾਰ ਦੇ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਸੜਕ ਦਾ ਕੰਮ ਸ਼ੁਰੂ ਕਰਵਾਇਆ।