
11/10/2025
ਸਾਡੇ ਭਰਾ ਪੱਤਰਕਾਰ ਰਤਨਦੀਪ ਸਿੰਘ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਰੇਆਮ ਸਟੇਜ ਤੋਂ ਕਈ ਟਿੱਪਣੀਆਂ ਕੀਤੀਆਂ ਹਨ।
ਮੁੱਖ ਮੰਤਰੀ ਸਾਬ੍ਹ ਰਤਨਦੀਪ ਵਾਕਿਆ ਹੀ ਇੱਕ ਅਨਮੋਲ ਰਤਨ ਹੈ।ਉਹ ਵਿਕਿਆ ਨਹੀਂ ,ਝੁਕਿਆ ਨਹੀ ।ਜੇਕਰ ਵਿਕਾਊ ਹੁੰਦਾ ਤਾਂ ਤੁਸੀ ਵੀ ਖਰੀਦ ਲੈਣਾ ਸੀ ਪਰ ਪਤਾ ਕਰ ਲੈਂਦੇ ਤੁਹਾਡੇ ਵੀ ਇੱਕ ਬਠਿੰਡੇ ਦੇ ਵਿਧਾਇਕ ਦੇ ਨਾਮ ਵਿੱਚ ਰਤਨ ਸ਼ਬਦ ਸ਼ਾਮਿਲ ਸੀ ਅਤੇ ਉਹਨਾਂ ਨੇ ਕੀ ਚੰਦ ਚਾੜਿਆ ਸਭ ਜਾਣਦੇ ਨੇ।
ਮਾਨ ਸਾਬ੍ਹ ਸੱਚ ਨੂੰ ਸੱਚ ਕਿਹਾ ਤਾਂਹੀ ਰਤਨਦੀਪ ਧਾਲੀਵਾਲ ਤੁਹਾਨੂੰ ਮਾੜਾ ਲੱਗਦਾ ਹੈ।ਤੁਸੀਂ ਅੱਜ ਸਟੇਜ ਤੋਂ ਰਤਨ ਬਾਰੇ ਬੋਲਕੇ ਉਹਦਾ ਕੱਦ ਉੱਚਾ ਕਰ ਦਿੱਤਾ ਅਤੇ ਸਾਬਤ ਕਰ ਦਿੱਤਾ ਕਿ ਤੁਹਾਡੀ ਸਰਕਾਰ ਉਹਨੂੰ ਖ੍ਰੀਦ ਨਹੀਂ ਸਕੀ।ਮਾਣ ਹੈ ਸਾਨੂੰ ਰਤਨਦੀਪ ਸਿੰਘ ਤੇ…. ਰਤਨਦੀਪ ਸਿੰਘ ਧਾਲੀਵਾਲ