25/07/2025
ਬੰਦ ਕਰੋ ਗੁਰਬਾਣੀ ਨੂੰ ਝੂਠੇ ਮੰਤਰ ਤੌਰ ਤੇ ਵਰਤਣਾ...!
ਕਿਸੇ ਦੀ ਮੱਝ ਨਾ ਮਿਲਦੀ ਹੋਵੇ, ਲਉ ਬਾਬਾ ਜੀ ਤੋਂ ਗੁਰਬਾਣੀ ਦਾ ਪਾਠ...?
ਕਿਸੇ ਦੀ ਜਮੀਨ ਦਾ ਝਗੜਾ ਹੋਵੇ, ਬਾਬਾ ਜੀ ਦਿੰਦੇ ਨੇ ਮੰਤਰ ਪਾਠ...?
ਸੱਸ ਵੀ ਬਾਬਾ ਜੀ ਕੋਲ ਗਈ, ਲੈ ਆਈ ਬਾਬਾ ਜੀ ਤੋਂ ਸ਼ਰਧਾ ਵੱਸ ਗੁਣ ਗੁਣ ਪਾਠ...?
ਨੂੰਹ ਗਈ, ਬਾਬਾ ਜੀ ਨੇ ਦੇ ਦਿਤਾ ਉਸ ਨੂੰ ਵੀ ਲੱਕੜ ਦਾ ਮੁੰਡਾ | ਨਾ ਰੋਵੇ, ਨਾ ਹੱਸੇ, ਖੇਡੀ ਜਾ ਭੈਣੇ...?
ਇਥੋਂ ਤੱਕ ਕੇ ਮਾਫ਼ ਕਰਨਾ ਆਸ਼ਕੀ ਮਸ਼ੂਕੀ ਲਈ ਵੀ ਗੁਰਬਾਣੀ ਨੂੰ ਵਰਤਿਆ ਜਾਂਦਾ ਹੈ...?
ਸਾਡੇ ਸਿੱਖੀ ਸਿਧਾਂਤ ਨੂੰ ਖਤਮ ਕਰਨ ਦੀਆਂ ਹਰ ਪਾਸੇ ਤੋਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਗੁਰਬਾਣੀ ਨੂੰ ਕੇਵਲ ਪੜਨ ਦਾ ਵਿਸ਼ਾ ਸਮਝਿਆ ਜਾਂਦਾ ਹੈ, ਜਾਂ ਇਸ ਦੇ ਮੰਤਰ ਜਾਪ ਕੀਤੇ ਜਾ ਰਹੇ ਹਨ |
ਜੇ ਅਸੀਂ ਸੱਚ ਬੋਲਦੇ ਹਾਂ ਤਾਂ ਕਈ ਆਖ ਦਿੰਦੇ ਨੇ ਸ਼ਰਧਾ ਤੋੜਦੇ ਹੋ, ਨਾਸਤਿਕ ਹੋ |ਗੁਰਬਾਣੀ ਦਾ ਸੱਚ ਕਿਸੇ ਕਿਸੇ ਦੇ ਹਜਮ ਹੁੰਦਾ ਹੈ, ਅੱਜ ਲੋੜ ਹੈ ਬੱਚਿਆਂ ਅੰਦਰ ਸਿੱਖ ਸੋਚ ਪੈਦਾ ਕਰਨ ਦੀ |
ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਗੁਰਬਾਣੀ ਮੰਤਰ ਜਾਪ ਨਹੀਂ...? ਜੀਵਨ ਜਾਂਚ ਹੈ...?
✍🏻ਅਮਰਪ੍ਰੀਤ ਸਿੰਘ ਗੁੱਜਰਵਾਲ