The ਮਸੀਹ Times

The ਮਸੀਹ Times Christian Magazine,
A Christian Perspective,
By The Christians & For The Christians

04/07/2025

"ਸੇਵਕ" ਸ਼ੌਟ ਫ਼ਿਲਮ ਪਾਸਬਾਨਾਂ ਦੇ ਜੀਵਨ ਵਿਚਲੇ ਸ਼ੰਘਰਸ਼ ਦੀ ਦਾਸਤਾਨ ਹੈ ਕਿ ਸੇਵਕਾਈ ਦੇ ਖੇਤਰ ਵਿੱਚ ਮੁਸ਼ਕਿਲਾਂ ਅਤੇ ਔਕੜਾਂ ਦਾ ਸਾਹਮਣਾ ਕਰਦੇ ਹੋਏ ਖ਼ੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਇਸ ਟੀਮ ਦੀ ਸਿਰਫ਼ ਹੌਂਸਲਾ ਅਫ਼ਜਾਈ ਲਈ ਇਸ ਲਿੰਕ ਤੇ ਕਲਿੱਕ ਕਰਕੇ ਇਕ ਵਾਰ ਇਸ ਨੂੰ ਜਰੂਰ ਵੇਖੋ।
ਧੰਨਵਾਦ।

https://youtu.be/-O9h1YJekTc?si=vfBs21MyN4T7heVu

01/07/2025

ਰੋਮੀਆਂ ਨੂੰ 1:32
ਅਤੇ ਓਹ ਪਰਮੇਸ਼ੁਰ ਦੀ ਬਿਧੀ ਜਾਣ ਕੇ ਭਈ ਏਹੇ ਜੇਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ ਨਿਰੇ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਪਰਸੰਨ ਹੁੰਦੇ ਹਨ।।

29/06/2025

ਇਤਿਹਾਸਕਾਰ ਮੰਨਦੇ ਹਨ ਕਿ ਅੱਜ ਯਾਨਿ ਕਿ 29 ਜੂਨ 64 ਜਾਂ 67 ਈਸਵੀ ਵਿੱਚ ਅਪੋਸਟਲ ਪਤਰਸ ਅਤੇ ਪੌਲੁਸ ਨੂੰ ਇਕੋ ਦਿਨ ਰੋਮੀ ਹਕੂਮਤ ਵੱਲੋਂ ਸ਼ਹੀਦ ਕੀਤਾ ਗਿਆ ਸੀ। ਅਪੋਸਟਲ ਪਤਰਸ ਨੂੰ ਸਲੀਬ ਤੇ ਪੁੱਠਾ ਲਟਕਾ ਕੇ ਸ਼ਹੀਦ ਕੀਤਾ ਗਿਆ ਅਤੇ ਅਪੋਸਟਲ ਪੌਲੁਸ ਨੂੰ ਸਿਰ ਕਲਮ ਕਰਕੇ ਸ਼ਹੀਦ ਕੀਤਾ ਗਿਆ।
The ਮਸੀਹ Times The Christian Post Vatican News Robert Masih Catholic Church Catholic News Agency

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਰੂਸ ਵਿੱਚ ਸ਼ੈਤਾਨੀ ਟੈਂਪਲ ਨਾਮ ਗਰੁੱਪ ਤੇ ਹਮੇਸ਼ਾਂ ਲਈ ਪਾਬੰਦੀ ਲਾ ਦਿੱਤੀ ਹੈ। ਪਰਮੇਸ਼ਰ ਜੀ ਦੇ ਨਾਮ ਨੂ...
28/06/2025

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਰੂਸ ਵਿੱਚ ਸ਼ੈਤਾਨੀ ਟੈਂਪਲ ਨਾਮ ਗਰੁੱਪ ਤੇ ਹਮੇਸ਼ਾਂ ਲਈ ਪਾਬੰਦੀ ਲਾ ਦਿੱਤੀ ਹੈ। ਪਰਮੇਸ਼ਰ ਜੀ ਦੇ ਨਾਮ ਨੂੰ ਮਹਿਮਾ ਮਿਲੇ।

28/06/2025

ਅੰਬਾਲਾ ਛਾਉਣੀ ਵਿਚਲੇ ਇਕ ਸਥਾਨਕ ਚਰਚ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਹੰਗਾਮਾ, ਕੁੱਝ ਸ਼ਰਾਰਤੀ ਅਨਸਰਾਂ ਨੇ ਕੀਤੀ ਬਦਸਲੂਕੀ। ਪੁਲਿਸ ਦੀ ਮੌਜੂਦਗੀ ਵਿੱਚ ਹੱਥੋਪਾਈ ਹੋਣ ਦੀ ਆਈ ਨੌਬਤ। ਇਕ ਭੈਣ ਨੇ ਵਿਖਾਈ ਹਿੰਮਤ, ਵਿਰੋਧੀ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ। ਇਸ ਚਰਚ ਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੋ।

ਦਾ ਇੰਡੀਅਨ ਐਕਸਪ੍ਰੈਸ ਨਾਲ ਇਕ ਵਾਰਤਾਲਾਪ ਦੌਰਾਨ ਜਲੰਧਰ ਡਾਇਓਸਿਸ ਦੇ ਕੈਥੋਲਿਕ ਚਰਚ ਦੇ ਨਵ-ਨਿਯੁਕਤ ਬਿਸ਼ਪ ਮਾਣਯੋਗ ਜੋਸ ਸੇਬੇਸਟੀਅਨ ਥੇਕਮਚੇਰੀਕੁ...
28/06/2025

ਦਾ ਇੰਡੀਅਨ ਐਕਸਪ੍ਰੈਸ ਨਾਲ ਇਕ ਵਾਰਤਾਲਾਪ ਦੌਰਾਨ ਜਲੰਧਰ ਡਾਇਓਸਿਸ ਦੇ ਕੈਥੋਲਿਕ ਚਰਚ ਦੇ ਨਵ-ਨਿਯੁਕਤ ਬਿਸ਼ਪ ਮਾਣਯੋਗ ਜੋਸ ਸੇਬੇਸਟੀਅਨ ਥੇਕਮਚੇਰੀਕੁਨੇਲ ਨੇ ਕਿਹਾ ਕਿ ਕਿਸੇ ਵੀ ਧਰਮ ਨੂੰ ਧਰਮ ਪਰਿਵਰਤਨ ਦੀ ਭਾਲ ਕਰਨ ਵਾਲਾ ਨਹੀਂ ਕਿਹਾ ਜਾਣਾ ਚਾਹੀਦਾ। ਹਰ ਵਿਅਕਤੀ ਨੂੰ ਤਰਕ ਅਤੇ ਸੁਤੰਤਰ ਇੱਛਾ ਨਾਲ ਬਣਾਇਆ ਗਿਆ ਹੈ, ਨੂੰ ਆਪਣਾ ਧਰਮ ਜਾਂ ਵਿਸ਼ਵਾਸ ਭਾਲਣ ਦਾ ਅਧਿਕਾਰ ਹੈ। ਉਹ ਜ਼ਮਾਨਾ ਚਲਿਆ ਗਿਆ ਹੈ ਜਦੋਂ ਰਾਜੇ ਪਰਜਾ ਦੀ ਮਰਜ਼ੀ ਨਿਰਧਾਰਤ ਕਰਦੇ ਸਨ, ਅੱਜ ਮਨੁੱਖ ਆਪਣਾ ਧਰਮ ਜਾਂ ਵਿਸ਼ਵਾਸ਼ ਖੁਦ ਚੁਣਦੇ ਹਨ।
The ਮਸੀਹ Times
The Christian Post Vatican News Catholic News Agency Catholic Church

ਰੈਵ. ਦਰਬਾਰਾ ਸਿੰਘ ਬਣੇ ਪੰਜਾਬ ਵਿਚਲੀ ਚਰਚ ਔਫ਼ ਨੌਰਥ ਇੰਡੀਆ (ਸੀ ਐਨ ਆਈ) ਦੀ ਚੰਡੀਗੜ੍ਹ ਡਾਇਓਸਿਸ ਦੇ ਨਵੇਂ ਬਿਸ਼ਪ। ਉਹਨਾਂ ਨੇ ਲੁਧਿਆਣਾ ਦੇ ਕਲ...
28/06/2025

ਰੈਵ. ਦਰਬਾਰਾ ਸਿੰਘ ਬਣੇ ਪੰਜਾਬ ਵਿਚਲੀ ਚਰਚ ਔਫ਼ ਨੌਰਥ ਇੰਡੀਆ (ਸੀ ਐਨ ਆਈ) ਦੀ ਚੰਡੀਗੜ੍ਹ ਡਾਇਓਸਿਸ ਦੇ ਨਵੇਂ ਬਿਸ਼ਪ। ਉਹਨਾਂ ਨੇ ਲੁਧਿਆਣਾ ਦੇ ਕਲਵਰੀ ਚਰਚ ਵਿਖੇ ਪ੍ਰਾਥਨਾ ਸਭਾ ਤੋਂ ਬਾਅਦ ਆਪਣਾ ਕਾਰਜ ਸੰਭਾਲਿਆ।



28/06/2025

ਪਵਿੱਤਰ ਬਾਈਬਲ
ਯਸਾਯਾਹ 8:11-13
ਐਉਂ ਯਹੋਵਾਹ ਨੇ ਤਕੜੇ ਹੱਥ ਨਾਲ ਮੈਨੂੰ ਫੜ ਕੇ ਆਖਿਆ ਅਤੇ ਇਸ ਪਰਜਾ ਦੇ ਚਾਲ ਚਲਣ ਤੋਂ ਮੈਨੂੰ ਇਹ ਆਖ ਕੇ ਖਬਰਦਾਰ ਕੀਤਾ, ਕਿ ਉਹ ਸਭ ਕੁਝ ਜਿਹ ਨੂੰ ਇਹ ਪਰਜਾ ਏਕਾ ਆਖੇ, ਤੁਸੀਂ ਏਕਾ ਨਾ ਆਖੋ ਅਤੇ ਜਿਸ ਤੋਂ ਏਹ ਭੈ ਖਾਂਦੀ ਹੈ, ਤੁਸੀਂ ਭੈ ਨਾ ਖਾਓ, ਨਾ ਕੰਬੋ, ਸੈਨਾਂ ਦਾ ਯਹੋਵਾਹ, ਉਹ ਨੂੰ ਪਵਿੱਤਰ ਮੰਨੋ ਅਤੇ ਉਹ ਤੁਹਾਡੇ ਲਈ ਭੈ ਅਤੇ ਉਹ ਤੁਹਾਡੇ ਲਈ ਕਾਂਬਾ ਹੋਵੇ।

ਵਿਗਿਆਨੀਆਂ ਦੀ ਭਵਿੱਖਵਾਣੀ ਅਨੁਸਾਰ ਸ਼ਾਇਦ ਅਸੀਂ ਜੁਗਨੂੰ ਵੇਖਣ ਵਾਲੀ ਆਖਰੀ ਪੀੜ੍ਹੀ ਹੋਈਏ, ਇਹੋ ਜਿਹੀਆਂ ਪ੍ਰਜਾਤੀਆਂ ਦਾ ਅਲੋਪ ਹੋਣ ਦੇ ਕਾਰਣ ਵੱਡ...
26/06/2025

ਵਿਗਿਆਨੀਆਂ ਦੀ ਭਵਿੱਖਵਾਣੀ ਅਨੁਸਾਰ ਸ਼ਾਇਦ ਅਸੀਂ ਜੁਗਨੂੰ ਵੇਖਣ ਵਾਲੀ ਆਖਰੀ ਪੀੜ੍ਹੀ ਹੋਈਏ, ਇਹੋ ਜਿਹੀਆਂ ਪ੍ਰਜਾਤੀਆਂ ਦਾ ਅਲੋਪ ਹੋਣ ਦੇ ਕਾਰਣ ਵੱਡੇ ਪੱਧਰ ਤੇ ਕੀਟਨਾਸ਼ਕਾਂ ਦਾ ਪ੍ਰਯੋਗ ਕਰਨਾ, ਵਾਤਾਵਰਨ ਵਿੱਚ ਅਣਕਿਆਸੀ ਤਬਦੀਲੀ ਅਤੇ ਵੱਧਦਾ ਰੌਸ਼ਨੀ ਪ੍ਰਦੂਸ਼ਣ ਹਨ।

ਚੰਗੇ ਪਾਸਟਰ ਸਹਿਬਾਨ ਵੀ ਜੁਗਨੂੰ ਦੀ ਤਰ੍ਹਾਂ ਹੁੰਦੇ ਹਨ ਜੋ ਕਿਸੇ ਵੀ ਪਾਪ ਵਿੱਚ ਫਸੇ ਹੋਏ ਸ਼ਖ਼ਸ ਲਈ ਰਾਹ ਦਸੇਰਾ ਜਾਂ ਰੌਸ਼ਨੀ ਦੀ ਕਿਰਨ ਦਾ ਕੰਮ ਕਰਦੇ ਹਨ, ਜੋ ਉਹਨਾਂ ਦੇ ਹਨ੍ਹੇਰੇ ਭਰੇ ਜੀਵਨ ਵਿੱਚ ਚਾਨਣ ਦਾ ਕੰਮ ਕਰਦੇ ਹਨ ਪਰ ਅੱਜ ਇਸ ਸ਼ੌਸ਼ਲ ਮੀਡੀਆ ਦੀ ਚਕਾਚੌਂਧ, ਤੜਕ-ਭੜਕ, ਸ਼ੌਰ-ਸ਼ਰਾਬੇ, ਮੌਡਰਨ ਅਤੇ ਭੌਤਿਕਵਾਦ ਨੂੰ ਤਰਜ਼ੀਹ ਦੇਣ ਵਾਲੀ ਮਸੀਹੀਅਤ ਵਿੱਚ ਕਿਧਰੇ ਅਲੋਪ ਅਤੇ ਅੱਖੋਂ-ਪਰੋਖੇ ਹੋ ਕੇ ਰਹਿ ਗਏ ਹਨ।

ਇਹਨਾਂ ਨੇ ਕਿਸੇ ਜ਼ਮਾਨੇ ਵਿੱਚ ਮਸੀਹੀਅਤ ਅਤੇ ਪ੍ਰਭੂ ਜੀ ਦੇ ਰਾਜ ਦੀ ਸੇਵਕਾਈ ਨੂੰ ਆਪਣੇ ਲਹੂ-ਪਸੀਨੇ ਨਾਲ ਪੈਦਲ, ਸਾਈਕਲਾਂ ਜਾਂ ਬੱਸਾਂ-ਗੱਡੀਆਂ ਵਿੱਚ ਨੀਂਦਾਂ ਝਾਕ ਕੇ ਸਿੰਜਿਆ ਸੀ ਪਰ ਅਸੀਂ ਭੁੱਲ ਗਏ ਹਾਂ। ਅਸੀਂ ਜੁਗਨੂੰ ਭਾਵੇਂ ਨਾ ਵੇਖ ਸਕੀਏ ਪਰ ਅਸੀਂ ਆਪਣੇ ਪਿੰਡਾਂ ਜਾਂ ਆਲੇ ਦੁਆਲੇ ਬੈਠੇ ਪਾਸਬਾਨਾਂ ਨੂੰ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾਈਏ। ਇਹ ਸਾਡੀ ਜ਼ਿੰਮੇਦਾਰੀ ਹੈ। ਪਰਮੇਸ਼ਰ ਜੀ ਇਹਨਾਂ ਦੇ ਸਾਥ ਰਹਿਣ।
✍️Robert Masih Khem Karan
The ਮਸੀਹ Times Johnson Chidda The Christian Post

14/05/2025

ਅਸੀਂ ਕਾਫ਼ਿਲ ਮਸੀਹ ਦੇ ਕੇਸ ਨੂੰ ਹਮੇਸ਼ਾਂ ਯਾਦ ਰੱਖੀਏ, ਇਹ ਕੇਸ ਜਾਤੀ ਵਿਤਕਰੇ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ ਕਿ ਇਕ ਪਾਸੇ ਸ਼ਰਾਬ ਨਾਲ ਆਪਣੀ ਜਾਨ ਗੁਵਾਉਣ ਵਾਲਿਆਂ ਨੂੰ ਦਸ-ਦਸ ਲੱਖ ਰੁਪਏ ਤੱਕ ਦਾ ਮੁਆਵਜ਼ਾ ਦੇਣ ਦਾ ਐਲਾਨ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਦੇਸ਼ ਲਈ ਵੀਹ ਸਾਲ ਆਪਣੇ ਘਰ ਤੋਂ ਦੂਰ ਰਹਿਣ ਵਾਲੇ ਸਿਪਾਹੀ ਦੀਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਸ ਦੇ ਪਰਿਵਾਰ ਨੂੰ ਸਿਰਫ਼ ਦਿਲਾਸਾ ਦੇ ਕੇ ਸਾਰ ਦਿੱਤਾ ਜਾਂਦਾ ਹੈ। ਕੀ ਹੁਣ ਇਹ ਮੰਨਿਆ ਜਾਏ ਕਿ ਸ਼ਰਾਬ ਨਾਲ ਜਾਨ ਜਾਣ ਤੇ ਮੁਆਵਜ਼ਾ ਮਿਲਿਆ ਕਰੇਗਾ ਪਰ ਦੇਸ਼ ਲਈ ਜਾਨ ਦੇਣ ਤੇ ਨਜ਼ਰਅੰਦਾਜ਼ ਕੀਤਾ ਜਾਇਆ ਕਰੇਗਾ।

27/05/2024

ਕੀ ਪਾਸਟਰ ਸਹਿਬਾਨ ਕਰਿਸ਼ਚਨ ਰਾਜਨੀਤੀ ਲਈ ਖ਼ਤਰਾ ਹਨ? ਇਕ ਵਾਰ ਜਰੂਰ ਸੁਣੋ ਅਤੇ ਹੋਰਨਾਂ ਤੱਕ ਵੀ ਪੁੱਜਦਾ ਕਰ ਦਿਓ।

Adresse

Democratic Republic Of The

Heures d'ouverture

Lundi 09:00 - 17:00
Mardi 09:00 - 17:00
Mercredi 09:00 - 17:00
Jeudi 09:00 - 17:00
Vendredi 09:00 - 17:00
Samedi 09:00 - 13:00

Notifications

Soyez le premier à savoir et laissez-nous vous envoyer un courriel lorsque The ਮਸੀਹ Times publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager

Type