14/08/2025
ਜੇ ਸਰਕਾਰਾਂ ਹੁੰਦੀਆਂ ਚੱਜਦੀਆਂ
ਕਿਓ ਛੱਡ ਕੇ ਦੇਸ਼ ਪੰਜਾਬ ਜਾਂਦੇ
ਅੱਜ ਨੋਕਰ ਬਣ ਕੇ ਰਹਿ ਗਏ ਨੇ
ਜੋ ਰੋਟੀ ਸੀ ਰਾਜਿਆਂ ਵਾਂਗ ਖਾਂਦ
ਇਹਨਾਂ ਪੈਸੇਯਾ ਦੀ ਦੌੜ ਕਰਕੇ
ਪੜੇ ਲਿਖੇ ਵੀ ਨੋਕਰ ਬਣੀ ਜਾਂਦੇ
ਕੰਮ ਕਾਰਨਾ ਨਹੀਂ ਪੰਜਾਬ ਰਹਿਕੇ
ਕੁੜੀਆਂ ਮੁੰਡੇ ਨੇ ਹੱਥ ਜੋੜ ਆਂਹ੍ਦੇ
ਧੀਆਂ ਪੁੱਤ ਵਿਛ੍ੜ ਕੇ ਮਾਪਿਆ ਤੋਂ
ਭੁੱਖੇ ਰਹਿ ਕੇ ਸ਼ਿਫਟਾ ਨੇ ਲਾਂਦੇ
ਇਹਨਾਂ ਲੁੱਟ ਕੇ ਖਾ ਲਿਆ ਦੇਸ਼ ਮੇਰਾ
ਗੁਰਜੰਟ ਸਿੰਘਾ ਜੋ ਸੇਵਕ ਨੇ ਅਖਵਾਂਦੇ