Public savera

350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਬੈਠਕਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮ...
14/07/2025

350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਬੈਠਕ
ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਚੀਫ਼ ਜਸਟਿਸ ਸਮੇਤ ਦੇਸ਼ ਵਿਦੇਸ਼ ਦੀਆਂ ਸ਼ਖ਼ਸ਼ੀਅਤਾਂ ਨੂੰ ਦਿੱਤਾ ਜਾਵੇਗਾ ਸੱਦਾ- ਐਡਵੋਕੇਟ ਧਾਮੀ ਸ਼ਤਾਬਦੀ ਨੂੰ ਸਮਰਪਿਤ ਕੇਂਦਰ ਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਪਾਸੋਂ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਜਾਵੇਗੀ ਮੰਗ ਕੌਫ਼ੀ ਟੇਬਲ ਬੁੱਕ ਅਤੇ ਵੱਖ ਵੱਖ ਭਾਸ਼ਾਵਾਂ ਵਿਚ ਛਾਪਿਆ ਜਾਵੇਗਾ ਗੁਰੂ ਸਾਹਿਬ ਸਬੰਧੀ ਸਾਹਿਤ, ਕੀਤੇ ਜਾਣਗੇ ਵਿਸ਼ੇਸ਼ ਸੈਮੀਨਾਰ

ਅੰਮ੍ਰਿਤਸਰ, 14 ਜੁਲਾਈ- ( ਪੱਤਰਕਾਰ/ਮਹਾਂਬੀਰ ਸਿੰਘ )
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਅੱਜ ਹੋਈ ਇਕੱਤਰਤਾ ਵਿਚ ਜਿਥੇ ਗੁਰਮਤਿ ਸਮਾਗਮ, ਸੈਮੀਨਾਰ, ਨਗਰ ਕੀਰਤਨ ਆਦਿ ਸਜਾਉਣ ਲਈ ਰੂਪ ਰੇਖਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਉਥੇ ਹੀ ਇਨ੍ਹਾਂ ਸਮਾਗਮਾਂ ਮੌਕੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਲੋਕ ਸਭਾ ਦੇ ਸਪੀਕਰ, ਚੀਫ ਜਸਟਿਸ ਆਫ਼ ਇੰਡੀਆ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਵਿਦੇਸ਼ਾਂ ਅੰਦਰ ਸਿੱਖ ਐਮਪੀ ਅਤੇ ਵਿਧਾਇਕਾਂ ਨੂੰ ਸ਼ਮੂਲੀਅਤ ਲਈ ਸੱਦਾ ਪੱਤਰ ਦੇਣ ਦੀ ਵੀ ਸਾਂਝੀ ਰਾਇ ਬਣੀ।
ਇਕੱਤਰਤਾ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤਾਲਮੇਲ ਕਮੇਟੀ ਦੀ ਬੈਠਕ ਵਿਚ ਵੱਖ-ਵੱਖ ਆਗੂਆਂ, ਮਹਾਂਪੁਰਖਾਂ ਅਤੇ ਵਿਦਵਾਨਾਂ ਨੇ ਬਹੁਤ ਭਾਵਪੂਰਤ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਲਈ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਸਾਂਝੀ ਰਾਇ ਇਹ ਬਣੀ ਹੈ ਕਿ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਮਾਗਮਾਂ ਲਈ ਨਿੱਜੀ ਤੌਰ ’ਤੇ ਮਿਲ ਕੇ ਅਤੇ ਚਿੱਠੀ ਪੱਤਰ ਰਾਹੀਂ ਸੱਦਾ ਦਿੱਤਾ ਜਾਵੇ। ਇਸ ਅਨੁਸਾਰ ਸ਼੍ਰੋਮਣੀ ਕਮੇਟੀ ਵੱਖ-ਵੱਖ ਵਫ਼ਦਾਂ ਰਾਹੀਂ ਪ੍ਰਮੁੱਖ ਸ਼ਖ਼ਸੀਅਤਾਂ ਤੱਕ ਪਹੁੰਚ ਕਰੇਗੀ। ਉਨ੍ਹਾਂ ਦੱਸਿਆ ਕਿ ਇਕ ਅਹਿਮ ਫੈਸਲੇ ਤਹਿਤ ਕੇਂਦਰ ਸਰਕਾਰ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਕਿਹਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿਚ ਨੌਵੇਂ ਪਾਤਸ਼ਾਹ ਨਾਲ ਸਬੰਧਤ ਸੈਮੀਨਾਰ ਆਯੋਜਤ ਕੀਤੇ ਜਾਣਗੇ ਅਤੇ ਗੁਰੂ ਸਾਹਿਬ ਦਾ ਇਤਿਹਾਸ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਛਾਪਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕੀਤੀ ਜਾਵੇਗੀ ਅਤੇ ਸਕੂਲਾਂ/ਕਾਲਜਾਂ ਵਿਚ ਵਿਸ਼ੇਸ਼ ਸਮਾਗਮ ਰੱਖੇ ਜਾਣਗੇ।
ਐਡਵੋਕੇਟ ਧਾਮੀ ਨੇ ਹੋਰ ਜਾਣਕਾਰੀ ਦਿੰਦਿਆਂ ਕਿ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਤੌਰ ’ਤੇ ਇਕ ‘ਕੌਫ਼ੀ ਟੇਬਲ ਬੁੱਕ’ ਤਿਆਰ ਕੀਤੀ ਜਾਵੇਗੀ ਅਤੇ ਸੋਸ਼ਲ ਮੀਡੀਆ ’ਤੇ ਗੁਰੂ ਸਾਹਿਬ ਸੰਖੇਪ ਰੂਪ ਵਿਚ ਪ੍ਰੇਰਣਾਦਾਇਕ ਵੀਡੀਓ ਬਣਾ ਕੇ ਸੰਗਤਾਂ ਤੱਕ ਪਹੁੰਚਾਏ ਜਾਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਕਾਦਮਿਕ ਪੱਧਰ ’ਤੇ ਲਏ ਗਏ ਫੈਸਲੇ ਬਾਰੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ’ਤੇ ਚੇਅਰ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਮੌਕੇ ਅੰਤਰ ਧਰਮ ਸੰਵਾਦ ਰਚਾਉਣ ਨੂੰ ਪਹਿਲ ਦਿੰਦਿਆਂ ਇਕ ਸਰਬ ਧਰਮ ਸੰਮੇਲਨ ਦਾ ਵੀ ਆਯੋਜਨ ਕੀਤਾ ਜਾਵੇਗਾ।
ਸ਼ਤਾਬਦੀ ਦੇ ਸਬੰਧ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਬਾਰੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਕ ਵਿਸ਼ਾਲ ਨਗਰ ਕੀਰਤਨ ਆਸਾਮ ਤੋਂ ਸ਼ੂਰੂ ਕੀਤਾ ਜਾਵੇਗਾ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਅਤੇ ਸ਼ਹਾਦਤ ਬਾਰੇ ਪ੍ਰੇਰਣਾ ਦਿੰਦਾ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇਗਾ। ਇਸੇ ਤਰ੍ਹਾਂ ਇਕ ਨਗਰ ਕੀਰਤਨ ਕਸ਼ਮੀਰ ਤੋਂ ਸ਼ੁਰੂ ਕੀਤਾ ਜਾਵੇਗਾ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ ਅਤੇ ਇਕ ਨਗਰ ਕੀਰਤਨ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਦੇ ਮੁੱਖ ਸਮਾਗਮਾਂ ਦੌਰਾਨ 51 ਹਜ਼ਾਰ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਇਕ ਪੂਰਾ ਦਿਨ ਬੱਚਿਆਂ ਨੂੰ ਸਮਰਪਿਤ ਸਮਾਗਮ ਕੀਤੇ ਜਾਣਗੇ। 25 ਨਵੰਬਰ ਨੂੰ ਮੁੱਖ ਸਮਾਗਮ ਵਿਚ ਦੇਸ਼ ਦੁਨੀਆਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ ਅਤੇ ਕੌਮ ਦੇ ਪ੍ਰਸਿੱਧ ਕਥਾਵਾਚਕ ਅਤੇ ਰਾਗੀ ਹਾਜ਼ਰੀ ਭਰਨਗੇ।
ਉਨ੍ਹਾਂ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਨਾਲ ਸ਼ਹੀਦ ਹੋਣ ਵਾਲੇ ਪ੍ਰਮੁੱਖ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਲ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਸਮਾਗਮ ਵੀ ਕੀਤੇ ਜਾਣਗੇ ਅਤੇ ਦਸਵੇਂ ਪਾਤਸ਼ਾਹ ਜੀ ਦੇ 350ਵੇਂ ਗੁਰਤਾਗੱਦੀ ਦਿਵਸ ਨੂੰ ਯਾਦਗਾਰੀ ਢੰਗ ਨਾਲ ਮਨਾਇਆ ਜਾਵੇਗਾ। ਐਡਵੋਕੇਟ ਧਾਮੀ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਪੀਲ ਕੀਤੀ ਜਾਵੇਗੀ। ਇਸ ਸਬੰਧ ਵਿਚ ਪੂਰੇ ਦੇਸ਼ ਅੰਦਰ ਸਰਕਾਰਾਂ ਤੱਕ ਵੀ ਪਹੁੰਚ ਕਰਕੇ ਨਿਆਂ ਮੰਗਿਆ ਜਾਵੇਗਾ।
ਇਕੱਤਰਤਾ ’ਚ ਸ਼ ਐਡਵੋਕੇਟ ਧਾਮੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਗਿਆਨੀ ਸਾਹਬ ਸਿੰਘ, ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਗੁਰਪ੍ਰੀਤ ਸਿੰਘ, ਬਾਬਾ ਸੁਖਵਿੰਦਰ ਸਿੰਘ ਕਾਰਸੇਵਾ ਭੂਰੀਵਾਲੇ, ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਗੁਲਜ਼ਾਰ ਸਿੰਘ ਰਣੀਕੇ, ਸ. ਵੀਰ ਸਿੰਘ ਲੋਪੋਕੇ, ਸ. ਪਰਮਜੀਤ ਸਿੰਘ ਸਰਨਾ, ਸ. ਮਨਜੀਤ ਸਿੰਘ ਜੀਕੇ, ਸ. ਪਰਮਜੀਤ ਸਿੰਘ ਰਾਣਾ, ਬਾਬਾ ਜਗਜੀਤ ਸਿੰਘ ਲੋਪੋਂ ਵਾਲਿਆਂ ਵੱਲੋਂ ਭਾਈ ਹਰਵਿੰਦਰ ਸਿੰਘ, ਸਵਾਮੀ ਜੀ ਸੁੱਕੀ ਚੋਈ ਵਾਲੇ ਹੁਸ਼ਿਆਰਪੁਰ, ਸਿੱਖ ਵਿਦਵਾਨ ਡਾ. ਬਲਕਾਰ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਕੇਹਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਪਰਮਵੀਰ ਸਿੰਘ, ਡਾ. ਹਰਭਜਨ ਸਿੰਘ ਦੇਹਰਾਦੂਨ, ਸ. ਗੁਰਮੀਤ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਜੂਨੀਅਰ ਮੀਤ ਪ੍ਰਧਾਨ, ਸ. ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸ. ਰਵਿੰਦਰ ਸਿੰਘ ਖਾਲਸਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਗੁਰਮੀਤ ਸਿੰਘ ਬੂਹ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਬੂਟਾ ਸਿੰਘ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਪ੍ਰਿੰਸੀਪਲ ਧਰਮਿੰਦਰ ਸਿੰਘ ਉੱਭਾ, ਸ. ਬਲਜੀਤ ਸਿੰਘ ਸਟੱਡੀ ਸਰਕਲ, ਸਹਿਜਪਾਠ ਸੰਸਥਾ ਵੱਲੋਂ ਸ. ਦਿਲਬਾਗ ਸਿੰਘ ਆਦਿ ਮੌਜੂਦ ਸਨ।

350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਬੈਂਗਲੌਰ ਵਿਖੇ ਗੁਰਮਤਿ ਸਮਾਗਮਸ਼੍ਰੋਮਣੀ ਕਮੇਟੀ ਕੰਨੜ ਭਾਸ਼ਾ ‘ਚ ਸੰਗ੍ਰਿਹਤ ਕਰ...
13/07/2025

350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਬੈਂਗਲੌਰ ਵਿਖੇ ਗੁਰਮਤਿ ਸਮਾਗਮ
ਸ਼੍ਰੋਮਣੀ ਕਮੇਟੀ ਕੰਨੜ ਭਾਸ਼ਾ ‘ਚ ਸੰਗ੍ਰਿਹਤ ਕਰੇਗੀ ਨੌਵੇਂ ਪਾਤਸ਼ਾਹ ਬਾਰੇ ਕਿਤਾਬਚਾ- ਐਡਵੋਕੇਟ ਧਾਮੀ
ਬੈਂਗਲੌਰ ਵਿਖੇ ਬੱਚਿਆਂ ਨੂੰ ਪੰਜਾਬੀ ਤੇ ਗੁਰਬਾਣੀ ਦੀ ਜਾਣਕਾਰੀ ਦੇਣ ਲਈ ਭੇਜੇ ਜਾਣਗੇ ਪ੍ਰਚਾਰਕ
ਅੰਮ੍ਰਿਤਸਰ, 13 ਜੁਲਾਈ- ( ਪੱਤਰਕਾਰ/ਮਹਾਂਬੀਰ ਸਿੰਘ )
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ 350ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ੁਰੂ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਲਸੂਰ ਬੈਂਗਲੌਰ ਵਿਖੇ ਵਿਸ਼ੇਸ਼ ਤੌਰ ‘ਤੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਥ ਪ੍ਰਸਿਧ ਰਾਗੀ ਜਥਿਆਂ, ਕਥਾਵਾਚਕਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਇਸ ਲਈ ਵੱਡੇ ਮਹੱਤਵ ਵਾਲੀ ਹੈ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਖਾਸਕਰ ਕਿਸੇ ਦੂਸਰੇ ਧਰਮ ਲਈ ਆਪਾ ਕੁਰਬਾਨ ਕੀਤਾ। ਅਜਿਹੀ ਮਿਸਾਲ ਦੁਨੀਆ ਦੇ ਧਰਮ ਇਤਿਹਾਸ ਅੰਦਰ ਹੋਰ ਕਿਧਰੇ ਨਹੀਂ ਮਿਲਦੀ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ 350ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਦੀ ਪਹਿਲ ਦੇਸ਼ ਦੁਨੀਆਂ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੋੜਨਾ ਹੈ। ਇਸੇ ਦਿਸ਼ਾ ਵਿਚ ਕਰਨਾਟਕਾ ਦੀਆਂ ਸਿੱਖ ਸੰਗਤਾਂ ਲਈ ਨੌਵੇਂ ਪਾਤਸ਼ਾਹ ਜੀ ਬਾਰੇ ਕੰਨੜ ਭਾਸ਼ਾ ਵਿਚ ਕਿਤਾਬਚਾ ਸੰਗ੍ਰਹਿਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੂਬੇ ਅੰਦਰ ਸਿੱਖੀ ਪ੍ਰਚਾਰ ਅਤੇ ਵਿਸ਼ੇਸ਼ ਕਰਕੇ ਬੱਚਿਆਂ ਨੂੰ ਪੰਜਾਬੀ ਅਤੇ ਗੁਰਬਾਣੀ ਦੀ ਜਾਣਕਾਰੀ ਦੇਣ ਲਈ ਪ੍ਰਚਾਰਕ ਭੇਜਣ ਅਤੇ ਗੁਰੂ ਘਰ ਵਿਖੇ ਲਾਇਬ੍ਰੇਰੀ ਲਈ ਕਿਤਾਬਾਂ ਦੇਣ ਦਾ ਵੀ ਐਲਾਨ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਸਿੱਖ ਆਗੂਆਂ ਤੇ ਸੰਗਤ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪੁਰਜ਼ੋਰ ਯਤਨ ਕੀਤੇ ਜਾਣ ਅਤੇ ਅਖਬਾਰਾਂ, ਈ-ਮੇਲਾਂ, ਅਤੇ ਹੋਰ ਮੀਡੀਆ ਸਾਧਨਾ ਰਾਹੀਂ ਸਰਕਾਰਾਂ ਤੱਕ ਗੱਲ ਰੱਖੀ ਜਾਵੇ ਕਿ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤ ਨਾਲ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਰਨਾਟਕਾ ਅੰਦਰ ਸਮਾਗਮ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਅਜਿਹੇ ਸਮਾਗਮਾਂ ਦੀ ਲੜੀ ਪੂਰੇ ਦੇਸ਼ ਤੱਕ ਲੈ ਕੇ ਜਾਣ ਲਈ ਕਿਹਾ। ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਵੀ ਕਥਾ ਵਿਚਾਰਾਂ ਕੀਤੀਆਂ।
ਸਮਾਗਮ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗਿਆਨੀ ਰਘਬੀਰ ਸਿੰਘ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਓਐਸਡੀ ਸ. ਸਤਬੀਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿਂਘ ਕਾਹਲਵਾਂ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਸਿੱਖ ਮਿਸ਼ਨ ਗੁਜਰਾਤ ਤੇ ਕਰਨਾਟਕਾ ਦੇ ਆਨਰੇਰੀ ਇੰਚਾਰਜ ਸ. ਰਾਮ ਸਿੰਘ ਰਾਠੌਰ ਮੁੰਬਈ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜਸਬੀਰ ਸਿੰਘ ਢੋਡੀ, ਮੀਤ ਪ੍ਰਧਾਨ ਸ. ਸਵਰਨਜੀਤ ਸਿੰਘ, ਜਨਰਲ ਸਕੱਤਰ ਸ. ਜਰਨੈਲ ਸਿੰਘ, ਜੁਆਇੰਟ ਸਕੱਤਰ ਸ. ਜੋਗਿੰਦਰ ਸਿੰਘ, ਸ. ਜਸਪਾਲ ਸਿੰਘ, ਖਜਾਨਚੀ ਸ. ਹਰਮੀਤ ਸਿੰਘ, ਮੈਂਬਰ ਬੀਬੀ ਹਰਪ੍ਰੀਤ ਕੌਰ, ਬੀਬੀ ਪਰਬੀਨ ਕੌਰ, ਸ. ਅਜੀਤ ਸਿੰਘ ਛਾਬੜਾ, ਸ. ਬਚਿੱਤਰ ਸਿੰਘ, ਸ. ਮਨਦੀਪ ਸਿੰਘ, ਸ. ਹਰਮਨ ਸਿੰਘ, ਸ. ਜਸਪਾਲ ਸਿੰਘ ਮਹਿਤਾ, ਸ. ਮਨਪ੍ਰੀਤ ਸਿੰਘ, ਮੈਨੇਜਰ ਸ. ਰਿਸ਼ੀਪਾਲ ਸਿੰਘ, ਸ. ਦੀਪਕ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।

ਫੋਟੋ ਕੈਪਸ਼ਨ: ਬੈਂਗਲੌਰ ਵਿਖੇ ਸਮਾਗਮ ਦੌਰਾਨ ਗਿਆਨੀ ਰਘਬੀਰ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਗੁਰਦੁਆਰਾ ਪ੍ਰਬੰਧਕ।

12/07/2025

ਪਿੰਡ ਨੰਗਲੀ ਵਿਖੇ ਪੀਰਾਂ ਬਾਬਾ ਸਰਕਾਰ ਸੁਪੱਤਨ ਸ਼ਾਹ ਵਾਲ੍ਹੀ ਜੀ ਦਾ ਸਾਲਾਨਾ ਮੇਲਾ ਮਨਾਇਆ ਗਿਆ

11/07/2025

ਥਾਣਾ ਗੇਟ ਹਕੀਮਾਂ ਦੀ ਪੁਲਿਸ ਪਾਰਟੀ ਵੱਲੋਂ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ਸਮੇਂ ਨੌਜ਼ਵਾਨ ਨੇ ਪੁਲਿਸ ਤੇ ਕੀਤਾ ਫਾਇਰ।

ਅੰਮ੍ਰਿਤਸਰ/11 ਜੁਲਾਈ, ( ਪੱਤਰਕਾਰ ਹਰਪ੍ਰੀਤ ਸਿੰਘ/ਜੋਬਨਜੀਤ ਸਿੰਘ )

ਮੁਕੱਦਮਾਂ ਨੰਬਰ 175 ਮਿਤੀ 10-07-2025 ਜ਼ੁਰਮ 109 ਬੀ.ਐਨ.ਐਸ, 25/27/54/59 ਅਸਲ੍ਹਾ ਐਕਟ, ਥਾਣਾ ਗੇਟ ਹਕੀਮਾਂ,ਅੰਮ੍ਰਿਤਸਰ।

ਗ੍ਰਿਫ਼ਤਾਰ ਦੋਸ਼ੀ:- ਵਿਕਰਮਜੀਤ ਸਿੰਘ ਵਾਸੀ ਪਿੰਡ ਭਕਨਾ ਖੁਰਦ, ਥਾਣਾ ਘਰਿੰਡਾ,ਅੰਮ੍ਰਿਤਸਰ ਦਿਹਾਤੀ, 22 ਸਾਲ

ਬ੍ਰਾਮਦਗੀ:- 02 ਪਿਸਟਲ .32ਬੋਰ, 08 ਰੋਂਦ ਅਤੇ ਮੋਟਰਸਾਈਕਲ।*(01 ਗ਼ਲੋਕ ਅਤੇ 01 ਚਿਨੀਜ਼)

ਮਿਤੀ 10.07.2025 ਨੂੰ ਏ.ਐਸ.ਆਈ ਅਸ਼ਵਨੀ ਕੁਮਾਰ ਸਮੇਤ ਸਾਥੀ ਕਰਮਚਾਰੀ ਨਾਕਾਬੰਦੀ ਦਾਣਾ ਮੰਡੀ ਭਗਤਾਵਾਲਾ, ਨਜ਼ਦੀਕ ਰੇਲਵੇ ਫਾਟਕ, ਅੰਮ੍ਰਿਤਸਰ ਮੌਜੂਦ ਸੀ ਤਾਂ ਇੱਕ ਨੌਜਵਾਨ ਮੋਟਰਸਾਇਕਲ ਪਰ ਸਵਾਰ ਹੋ ਕੇ ਰੇਲਵੇ ਫਾਟਕ ਵਾਲੀ ਸਾਇਡ ਤੋਂ ਦਾਣਾ ਮੰਡੀ ਨੂੰ ਆਉਦਾ ਦਿਖਾਈ ਦਿੱਤਾ, ਜਿਸਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਜੋ ਰੁਕਣ ਦੀ ਬਜਾਏ ਇਕ ਦਮ ਆਪਣਾ ਮੋਟਰਸਾਇਕਲ ਪਿੱਛੇ ਨੂੰ ਮੋੜਨ ਲੱਗਾ ਤਾਂ ਮੋਟਰਸਾਇਕਲ ਸਲਿਪ ਹੋ ਕੇ ਜਮੀਨ ਤੇ ਨੌਜਵਾਨ ਡਿੱਗ ਪਿਆ।

ਮੋਟਰਸਾਇਕਲ ਸਵਾਰ ਨੌਜ਼ਵਾਨ ਨੇ ਪੁਲਿਸ ਪਾਰਟੀ ਨੂੰ ਆਪਣੇ ਵੱਲ਼ ਆਉਦਿਆ ਵੇਖ ਕੇ ਇੱਕ ਦਮ ਉੱਠ ਕੇ ਆਪਣੀ ਡੱਬ ਵਿੱਚੋ ਪਿਸਟਲ ਕੱਢ ਕੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਦਾ ਬਚਾਓ ਤੇ ਆਤਮ ਰੱਖਿਆ ਕਰਦੇ ਹੋਏ ਏ.ਐਸ.ਆਈ ਸਕੱਤਰ ਸਿੰਘ ਵੱਲੋ ਆਪਣੇ ਸਰਵਿਸ ਪਿਸਟਲ ਨਾਲ ਇੱਕ ਫਾਇਰ ਕੀਤਾ, ਜੋ ਨੌਜਵਾਨ ਦੀ ਲੱਤ ਤੇ ਲੱਗਣ ਕਾਰਨ, ਜਖ਼ਮੀ ਹੋ ਗਿਆ ਤੇ ਥੱਲੇ ਡਿੱਗ ਪਿਆ। ਜਿਸਦੇ ਸੱਜੇ ਹੱਥ ਵਿੱਚ ਫੜਿਆ ਪਿਸਟਲ ਵੀ ਜਮੀਨ ਤੇ ਡਿੱਗ ਪਿਆ।

ਜਿਸਨੂੰ ਏ.ਐਸ.ਆਈ ਅਸ਼ਵਨੀ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਬੜੀ ਮੁਸ਼ਤੈਦੀ ਨਾਲ ਕਾਬੂ ਕੀਤਾ ਅਤੇ ਨੌਜ਼ਵਾਨ ਦੀ ਤਲਾਸ਼ੀ ਲੈਣ ਤੇ ਉਸਦੀ ਪਹਿਨੀ ਹੋਈ ਲੋਅਰ ਦੀ ਵਿੱਚੋ ਇੱਕ ਹੋਰ ਪਿਸਟਲ .30 ਬੋਰ ਬਿਨਾ ਮੈਗਜ਼ੀਨ ਅਤੇ ਲੋਅਰ ਦੀ ਸੱਜੀ ਜੇਬ ਵਿੱਚੋ 05 ਰੌਦ ਜਿੰਦਾ .30 ਬੋਰ ਬ੍ਰਾਮਦ ਹੋਏ ਅਤੇ ਜਿਸਨੂੰ ਨਾਮ ਪਤਾ ਪੁੱਛਣ ਤੇ ਵਿਕਰਮਜੀਤ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਭਕਨਾ ਖੁਰਦ ਥਾਣਾ ਘਰਿੰਡਾ ਅੰਮ੍ਰਿਤਸਰ ਦੱਸਿਆ, ਜਿਸਨੂੰ ਡਾਕਟਰੀ ਇਲਾਜ਼ ਲਈ ਹਸਪਲਾਤ ਦਾਖਲ ਕਰਵਾਇਆ ਗਿਆ।

ਜਿਸਤੇ ਮੁੱਕਦਮਾ ਨੰਬਰ 175 ਮਿਤੀ 10.07.2025 ਜ਼ੁਰਮ 109 ਬੀ.ਐਨ.ਐਸ, 25,27 ਅਸਲ੍ਹਾ ਐਕਟ, ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਦਰਜ਼ ਰਜਿਸਟਰ ਕੀਤਾ ਗਿਆ ਹੈ।

ਵਿਕਰਮਜੀਤ ਸਿੰਘ ਦੇ ਖਿਲਾਫ਼ ਪਹਿਲਾਂ 01 ਮੁਕੱਦਮਾਂ ਦਰਜ਼ ਹੈ:-

ਮੁਕੱਦਮਾਂ ਨੰਬਰ 172 ਮਿਤੀ 11.06.2025 ਜ਼ੁਰਮ 103,109,3(5) BNS 25/27 Arms Act, ਥਾਣਾ ਘਰਿੰਡਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ।

ਪੀ. ਓ. ਸਟਾਫ ਵੱਲੋ ਅਦਾਲਤ ਵੱਲੋ ਭਗੋੜਾ ਦੋਸ਼ੀ ਕਾਬੂ।ਅੰਮ੍ਰਿਤਸਰ ਮਿਤੀ 10 ਜੁਲਾਈ ( ਪੱਤਰਕਾਰ/ਮਹਾਂਬੀਰ ਸਿੰਘ )ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ...
11/07/2025

ਪੀ. ਓ. ਸਟਾਫ ਵੱਲੋ ਅਦਾਲਤ ਵੱਲੋ ਭਗੋੜਾ ਦੋਸ਼ੀ ਕਾਬੂ।
ਅੰਮ੍ਰਿਤਸਰ ਮਿਤੀ 10 ਜੁਲਾਈ ( ਪੱਤਰਕਾਰ/ਮਹਾਂਬੀਰ ਸਿੰਘ )
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ ਗੁਰਲਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਕਾਂਵੇ, ਥਾਣਾ ਲੋਪੋਕੇ, ਅੰਮ੍ਰਿਤਸਰ ਦਿਹਾਤੀ ਨੂੰ ਮੁਕੱਦਮਾ ਨੰਬਰ 214 भिडी 06.11.2018 ਜ਼ੁਰਮ 380, 427, 411, 34 IPC, ਥਾਣਾ ਕੈਂਟ , ਅੰਮ੍ਰਿਤਸਰ (299 CrPC PO भिडी 04.01.2025 घा ਅਦਾਲਤ JMIC/ASR) ਵਿਚ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਮਾਣਯੋਗ ਅਦਾਲਤ ਜੀ ਵੱਲੋ ਉੱਕਤ ਕੇਸ ਵਿਚ PO ਕਰਾਰ ਕੀਤਾ ਗਿਆ ਹੈ।

ਅੰਮ੍ਰਿਤਸਰ ਮਿਤੀ 09-07-2025  ( ਪੱਤਰਕਾਰ /ਮਹਾਂਬੀਰ ਸਿੰਘ ) ਨੂੰ  ਕਮਿਸ਼ਨਰ ਪੁਲਿਸ, ਸ੍ਰੀ: ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ...
11/07/2025

ਅੰਮ੍ਰਿਤਸਰ ਮਿਤੀ 09-07-2025 ( ਪੱਤਰਕਾਰ /ਮਹਾਂਬੀਰ ਸਿੰਘ ) ਨੂੰ ਕਮਿਸ਼ਨਰ ਪੁਲਿਸ, ਸ੍ਰੀ: ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਸ੍ਰੀ ਮਤੀ ਅਮਨਦੀਪ ਕੌਰ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋਂ ਸਮੇਤ ਜੋਨ ਇੰਚਾਰਜਾਂ ਨਾਲ ਬੱਸ ਸਟੇਡ ਏਰੀਆ, ਅਲਫਾ ਵਨ ਮਾਲ,ਸੁਲਤਾਨਵਿੰਡ ਰੋਡ ਚਾਟੀਵਿੰਡ ਚੌਕ ਗੁਰਦੁਆਰਾ ਸ਼ਹੀਦਾ ਸਾਹਿਬ ਚੋਕ,ਲੀਬਰਟੀ ਮਾਰਕਿਟ,ਰੇਲਵੇ ਸਟੇਸ਼ਨ ਏਰੀਆ,ਪੁਤਲੀਘਰ ਚੋਕ ਨੇੜੇ,ਗੁਰੁਦੁਆਰਾ ਪਿਪਲੀ ਸਾਹਿਬ ਏਰੀਆ ਦੀ ਮਾਰਕਿਟ ਵਿਚ ਖੜੀਆ ਰੇਹੜੀਆ ਅਤੇ ਫੜੀਆ ਨੂੰ ਹਟਾਇਆ ਗਿਆ ਅਤੇ ਬਰਸਾਤੀ ਮੌਸਮ ਹੋਣ ਕਰਕੇ ਜੋਨ ਇੰਚਾਰਜਾ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਜੋਨ ਵਿਚ ਜਾਮ ਨਹੀ ਲਗਣਾ ਚਾਹੀਦਾ ਇਸ ਤੋਂ ਇਲਾਵਾ ਪੀ.ਸੀ.ਆਰ ਦੇ ਇੰਚਾਰਜ,ਕਰਮਚਾਰੀਆ ਨਾਲ ਮੀਟਿੰਗ* ਕਰਕੇ ਕਮਿਸ਼ਨਰੇਟ ਅੰਮ੍ਰਿਤਸਰ ਵਿਚ ਰੋਡ ਅਲਰਟ ਹੋਣ ਬਾਰੇ ਸੀਨੀਅਰ ਅਫਸਰਾ ਵਲੋ ਜਾਰੀ ਕੀਤੀ ਗਈਆ ਹਦਾਇਤਾ/ਹੁਕਮਾ ਬਾਰੇ ਜਾਣੂ ਕਰਵਾਇਆ ਗਿਆ। ਹੁਕਮਾ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਕਰਾਉਣ ਬਾਰੇ ਸਖਤ ਹਦਾਇਤ ਕੀਤੀ ਗਈ। ਟਰੈਫਿਕ ਨੀਯਮਾ ਦੀ ਉਲੰਘਣਾ ਕਰਨ ਵਾਲਿਆ ਦੇ ਕਾਰਵਾਈ ਕਰਦਿਆ ਹੋਇਆ ਚਲਾਣ ਕੱਟੇ ਗਏ। ਇਸਤੋ ਇਲਾਵਾ ਦੁਕਾਨਾ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ਪਰ ਰੱਖਿਆ ਗਿਆ ਤਾਂ ਉਹਨਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਹ ਮੁਹਿੰਮ ਭੱਵਿਖ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।

ਅੰਮ੍ਰਿਤਸਰ ਮਿਤੀ 10 ਜੁਲਾਈ  ( ਪੱਤਰਕਾਰ /ਮਹਾਂਬੀਰ ਸਿੰਘ ) ਅੱਜ ADCP ਹੈੱਡਕੁਆਟਰ, ਅੰਮ੍ਰਿਤਸਰ ਵੱਲੋਂ ਪੁਲਿਸ ਲਾਈਨ, ਅੰਮ੍ਰਿਤਸਰ ਵਿਖੇ ਮਹਿਲਾ ...
10/07/2025

ਅੰਮ੍ਰਿਤਸਰ ਮਿਤੀ 10 ਜੁਲਾਈ ( ਪੱਤਰਕਾਰ /ਮਹਾਂਬੀਰ ਸਿੰਘ ) ਅੱਜ ADCP ਹੈੱਡਕੁਆਟਰ, ਅੰਮ੍ਰਿਤਸਰ ਵੱਲੋਂ ਪੁਲਿਸ ਲਾਈਨ, ਅੰਮ੍ਰਿਤਸਰ ਵਿਖੇ ਮਹਿਲਾ ਪੁਲਿਸ ਕਰਮਚਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਮਹਿਲਾ ਕਰਮਚਾਰੀਆਂ ਦੀਆਂ ਡਿਊਟੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਅਤੇ ਵਿਅਕਤੀਗਤ ਪਰੇਸ਼ਾਨੀਆਂ ਨਾਲ ਸੰਬੰਧਿਤ ਮਸਲੇ ਧਿਆਨ ਨਾਲ ਸੁਣੇ ਗਏ। ਇਸ ਤੋਂ ਇਲਾਵਾ ਉਨ੍ਹਾਂ ਦੀ ਭਲਾਈ ਅਤੇ ਸੁਖ-ਸਹੂਲਤ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ।

Today, a special meeting was held by the ADCP Headquarters, Amritsar with the women police personnel at Police Lines, Amritsar. During the meeting, issues related to their duty challenges and personal grievances were attentively heard. In addition, necessary instructions were issued to ensure their welfare and overall well-being.

10/07/2025

ਨਸ਼ਾ ਸਮਗਲਰ ਸੰਨੀ ਦਾ ਘਰ ਜਿਲਾ ਪ੍ਰਸ਼ਾਸਨ ਨੇ ਢਾਹਿਆ
- ਅੰਮ੍ਰਿਤਸਰ ਵਿੱਚੋਂ ਨਸ਼ੇ ਦੇ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ - ਪੁਲਿਸ ਕਮਿਸ਼ਨਰ

ਅੰਮ੍ਰਿਤਸਰ 10 ਜੁਲਾਈ ( ਪੱਤਰਕਾਰ/ਮਹਾਂਬੀਰ ਸਿੰਘ/ ਹਰਪ੍ਰੀਤ ਸਿੰਘ )
ਮੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਸੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੱਧ ਨੂੰ ਅੱਗੇ ਤੋਰਦੇ
ਜਿਲਾ ਪ੍ਰਸ਼ਾਸਨ ਨੇ ਨਸ਼ਾ ਸਮਗਲਰ ਸੋਰਵ ਪ੍ਰਤਾਪ ਉਰਫ ਸੰਨੀ ਪੁੱਤਰ ਨੰਦ ਕਿਸ਼ੋਰ, ਵਾਸੀ ਗਲੀ ਨੰਬਰ 01, ਹਰਗੋਬਿੰਦ ਐਵੀਨਿਊ, ਛੇਹਰਟਾ, ਅੰਮ੍ਰਿਤਸਰ , ਜਿਸ ਦੇ ਖਿਲਾਫ ਐਨ.ਡੀ.ਪੀ.ਐਸ ਐਕਟ, ਅਸਲਾ ਐਕਟ ਅਧੀਨ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 25 ਦੇ ਕਰੀਬ ਕੇਸ ਦਰਜ ਹਨ, ਦਾ ਘਰ ਮਸ਼ੀਨਾਂ ਦੀ ਮਦਦ ਨਾਲ ਮਲੀਆਮੇਟ ਕਰ ਦਿੱਤਾ। ਇਸ ਖਿਲਾਫ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਦਰਜ ਇਕ ਕੇਸ ਵਿਚ ਇਸ ਦੀ ਬੇਟੀ ਮੁਸਕਾਨ ਅਤੇ ਇਸ ਦੇ ਭਰਾ ਆਦਿੱਤਿਆ ਪ੍ਰਤਾਪ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 6 ਕਿੱਲੋ ਗ੍ਰਾਮ ਅਫੀਮ, 8 ਕਿੱਲੋ ਗ੍ਰਾਮ ਹੈਰੋਇਨ, 2 ਕਿੱਲੋ ਗ੍ਰਾਮ ਹੈਰੋਇਨ ਤਿਆਰ ਕਰਨ ਵਾਲਾ ਅਤੇ ਮਿਕਦਾਰ ਵਧਾਉਣ ਵਾਲਾ ਕੈਮੀਕਲ ਅਤੇ 1 ਪਿਸਟਲ 9 ਐਮ ਐਮ ਸਮੇਤ 1 ਜਿੰਦਾ ਰੌਂਦ ਦੀ ਰਿਕਵਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜਿਲ੍ਹਿਆ ਵਿਚ ਐਨ.ਡੀ.ਪੀ.ਐਸ ਐਕਟ ਅਤੇ ਹੋਰ ਵੱਖ-ਵੱਖ ਧਾਰਾਵਾ ਤਹਿਤ 25 ਮੁਕੱਦਮੇ ਦਰਜ ਹਨ। ਸੰਨੀ ਫਿਲਹਾਲ ਭਗੌੜਾ ਹੈ ਅਤੇ ਇਸ ਦੀ ਇੱਕ ਪ੍ਰਾਪਰਟੀ ਗਲੀ ਨੰਬਰ 02, ਅਕਾਸ਼ ਐਵੀਨਿਊ, ਕੋਟ ਖਾਲਸਾ ਥਾਣਾ ਇਸਲਾਮਾਬਾਦ ਇਸਦੀ ਪਤਨੀ ਸੀਤਲ ਪ੍ਰਤਾਪ ਦੇ ਨਾਮ ਹੈ, ਜੋ ਅਣ-ਅਧਿਕਾਰਤ ਤੌਰ ਤੇ ਬਣਾਈ ਗਈ ਹੈ। ਜਿਸ ਨੂੰ ਮਿਊਂਸੀਪਲ ਕਾਰਪੋਰੇਸ਼ਨ, ਅੰਮ੍ਰਿਤਸਰ ਵੱਲੋ ਪੁਲਿਸ ਦੀ ਮਦਦ ਨਾਲ ਢਾਹ ਦਿੱਤਾ ਗਿਆ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ਾ ਸਮਗਲਰਾਂ ਦੀਆਂ 9 ਜਾਇਦਾਤਾਂ ਢਾਹੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਵਿਸ਼ੇਸ ਤੌਰ ਉਤੇ ਪਹੁੰਚੇ ਪੁਲਿਸ ਕਮਿਸ਼ਨਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਸਪਸ਼ਟ ਸੰਦੇਸ਼ ਦਿੱਤਾ ਜੋ ਲੋਕ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਨਸ਼ਆਿਂ ਰੂਪੀ ਜ਼ਹਿਰ ਘੋਲ ਰਹੇ ਹਨ, ਉਹਨਾਂ ਉੱਤੇ ਕੋਈ ਰਹਿਮ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਯੁੱਧ ਨਸ਼ੇ ਦੀ ਸਮਾਪਤੀ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਅਤੇ ਜੋ ਵੀ ਇਸ ਧੰਦੇ ਵਿੱਚ ਸ਼ਾਮਿਲ ਹੈ, ਉਸ ਨੂੰ ਜੇਲ ਵਿੱਚ ਸੁਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਸ਼ੇ ਦੇ ਰੋਗੀਆਂ ਦਾ ਇਲਾਜ ਵੀ ਪੁਲਿਸ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਇਸ ਨਸ਼ਾ ਵਿਰੁੱਧ ਮੁਹਿੰਮ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਪੁਲਿਸ ਰੋਜ਼ਾਨਾ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕਰ ਰਹੀ ਹੈ। ਉਹਨਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਉਹਨਾਂ ਕਿਹਾ ਕਿ ਅਸੀਂ ਜਾਣਕਾਰੀ ਦੇਣ ਵਾਲੇ ਦਾ ਨਾਂ ਬਿੁਲਕੁਲ ਗੁਪਤ ਰੱਖ ਕੇ ਐਸੀ ਕਾਰਵਾਈ ਕਰਾਂਗੇ ਕਿ ਨਸ਼ਾ ਤਸਕਰਾਂ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ।
ਇਸ ਮੌਕੇ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ ਵਨ, ਜਸਪਾਲ ਸਿੰਘ ਏਸੀਪੀ ਕੇਂਦਰੀ ਅੰਮ੍ਰਿਤਸਰ, ਮੁੱਖ ਅਫਸਰ ਥਾਣਾ ਇਸਲਾਮਾਬਾਦ ਇੰਸਪੈਕਟਰ ਜਸਬੀਰ ਸਿੰਘ ਅਤੇ ਹੋਰ ਨਗਰ ਨਿਗਮ ਦੇ ਅਧਕਿਾਰੀ ਹਾਜ਼ਰ ਸਨ।

08/07/2025

ਵੀਸੀ ਜੀਐਨਡੀਯੂ ਨਾਲ ਮੀਟਿੰਗ – ਸਾਡੇ ਨੌਜਵਾਨਾਂ ਲਈ ਮਜਬੂਤ ਸਿੱਖਿਆਈ ਮੌਕਿਆਂ ਵੱਲ ਇਕ ਕਦਮ ਹੋਰ

ਅੱਜ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਨਾਲ ਮੁਲਾਕਾਤ ਕੀਤੀ ਅਤੇ ਇੱਕ ਗੰਭੀਰ ਜਨਤਕ ਮਸਲੇ ’ਤੇ ਵਿਚਾਰ-ਵਟਾਂਦਰਾ ਕੀਤਾ – ਜਿਸ ਵਿੱਚ ਵਿਦਿਆਰਥੀਆਂ ਦੀ ਵਧਦੀ ਹੋਈ ਮੰਗ ਅਤੇ ਜੀਐਨਡੀਯੂ ਵਿੱਚ ਸੀਟਾਂ ਦੀ ਕਮੀ ਨੂੰ ਲੈ ਕੇ ਚਿੰਤਾ ਜਤਾਈ ਗਈ।

ਅੱਜ ਦੇ ਸਮੇਂ ਵਿੱਚ ਜਦੋਂ ਵਧੇਰੇ ਵਿਦਿਆਰਥੀ ਭਾਰਤ ਵਿੱਚ ਹੀ ਉੱਚ ਸਿੱਖਿਆ ਲੈਣਾ ਚਾਹੁੰਦੇ ਹਨ, ਤਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਵਿਸ਼ਵ-ਪੱਧਰੀ ਸੁਵਿਧਾਵਾਂ, ਗੁਣਵੱਤਾਪੂਰਨ ਅਧਿਆਪਨ ਅਤੇ ਪਰਯਾਪਤ ਦਾਖਲੇ ਦੇ ਮੌਕੇ ਮਿਲਣ।

ਚਰਚਾ ਕੀਤੇ ਮੁੱਖ ਮੱਦੇ:
✅ ਹਰ ਕੋਰਸ ਵਿੱਚ ਦਾਖਲਿਆਂ ਦੀ ਘੱਟੋ-ਘੱਟ 20% ਵਾਧੂ ਸੀਟਾਂ
✅ ਹੋਰ ਯੋਗ ਅਧਿਆਪਕਾਂ ਦੀ ਭਰਤੀ
✅ ਕੈਂਪਸ ਇਨਫ੍ਰਾਸਟਰਕਚਰ ਅਤੇ ਕਲਾਸਰੂਮਸ ਦਾ ਅੱਪਗ੍ਰੇਡ
✅ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਰਾਬਰ ਵਿਕਾਸ
✅ ਜੇ ਲੋੜ ਪਈ ਤਾਂ MPLAD ਫੰਡ ਰਾਹੀਂ ਐਮਰਜੈਂਸੀ ਫੰਡਿੰਗ ਦੀ ਸਹਾਇਤਾ

ਮੈਂ ਡਾ. ਕਰਮਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਖੁੱਲ੍ਹੇ ਮਨ ਨਾਲ ਗੱਲਬਾਤ ਕੀਤੀ ਅਤੇ ਸਰਹੱਦੀ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ 5% ਸੀਟ ਵਾਧੇ ਦੇ ਤਾਜ਼ਾ ਫੈਸਲੇ ਦਾ ਸਵਾਗਤ ਕਰਦਾ ਹਾਂ। ਇਹ ਇੱਕ ਚੰਗੀ ਸ਼ੁਰੂਆਤ ਹੈ, ਪਰ GNDU ਨੂੰ ਮੁੜ ਇਕ ਅਕਾਦਮਿਕ ਮਿਆਰੀ ਕੇਂਦਰ ਬਣਾਉਣ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ।
ਮੈਂ ਪੰਜਾਬ ਸਰਕਾਰ ਅਤੇ ਨੂੰ ਅਪੀਲ ਕਰਦਾ ਹਾਂ ਕਿ ਅੰਮ੍ਰਿਤਸਰ ਨੂੰ ਉਸ ਦਾ ਹੱਕ ਦਿੱਤਾ ਜਾਵੇ ਅਤੇ GNDU ਦੇ ਵਿਕਾਸ ਲਈ ਪੂਰਾ ਸਹਿਯੋਗ ਦਿੱਤਾ ਜਾਵੇ।

ਪੀ.ਓ ਸਟਾਫ ਵੱਲੋਂ ਭਗੌੜਾ ਕਾਬੂਅੰਮ੍ਰਿਤਸਰ ਮਿਤੀ 7 ਜੁਲਾਈ ( ਪੱਤਰਕਾਰ/ ਮਹਾਂਬੀਰ ਸਿੰਘ ਹਰਪ੍ਰੀਤ ਸਿੰਘ )ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ....
07/07/2025

ਪੀ.ਓ ਸਟਾਫ ਵੱਲੋਂ ਭਗੌੜਾ ਕਾਬੂ
ਅੰਮ੍ਰਿਤਸਰ ਮਿਤੀ 7 ਜੁਲਾਈ ( ਪੱਤਰਕਾਰ/ ਮਹਾਂਬੀਰ ਸਿੰਘ ਹਰਪ੍ਰੀਤ ਸਿੰਘ )
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ ਸੰਦੀਪ ਸਿੰਘ ਉਰਫ ਫੋਜੀ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸ਼ਰਨਗੜ, ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ, ਹਾਲ ਕਿਰਾਏਦਾਰ ਗੁਮਟਾਲਾ ਕਲੋਨੀ ਬੈਕਸਾਈਡ ਗੁਰੂਦਵਾਰਾ ਸਾਹਿਬ ਲੋਹਾਰਕਾ ਰੋਡ ਅੰਮ੍ਰਿਤਸਰ। ਪੱਕਾ ਪਤਾ ਨੇੜੇ ਗੋਲਡਨ ਸਿਟੀ ਰੰਧਾਵਾ ਕਰਿਆਨਾ ਸਟੋਰ ਵਾਲੀ ਗਲੀ, ਮੀਟਾ ਕੋਟ ਚੋਕ, ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 187 ਮਿਤੀ 26.09.2018 ਜੁਰਮ 457, 380 IPC ਥਾਣਾ ਸਦਰ, ਅੰਮ੍ਰਿਤਸਰ (299 CrPC PO ਮਿਤੀ 04.11.2024 ਬਾ ਅਦਾਲਤ JMIC/ASR) ਵਿਚ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਮਾਣਯੋਗ ਅਦਾਲਤ ਜੀ ਵੱਲੋ ਉੱਕਤ ਕੇਸ ਵਿਚ PO ਕਰਾਰ ਕੀਤਾ ਗਿਆ ਹੈ।

07/07/2025

ਐਮ.ਪੀ ਔਜਲਾ ਸੈਂਟਰਲ ਰੇਲਵੇ ਦੀ ਟੀਮ ਨਾਲ ਫਾਟਕਾਂ ਦੀ ਜ਼ਮੀਨੀ ਹਕੀਕਤ ਦੀ ਜਾਂਚ ਕਰਨ ਲਈ ਪਹੁੰਚੇ।

ਓਵਰਬ੍ਰਿਜ ਅਤੇ ਅੰਡਰਬ੍ਰਿਜ ਦੇ ਨਿਰਮਾਣ ਲਈ ਲਿਆ ਜਾਇਜ਼ਾ, ਸੰਭਾਵਨਾ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ
ਅੰਮ੍ਰਿਤਸਰ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਅੰਮ੍ਰਿਤਸਰ ਸ਼ਹਿਰ ਅਤੇ ਪਿੰਡਾਂ ਦੇ ਸਾਰੇ ਫਾਟਕਾਂ ਦਾ ਦੌਰਾ ਕੀਤਾ। ਕੇਂਦਰੀ ਰੇਲਵੇ ਦੀ ਟੀਮ ਵੀ ਉਨ੍ਹਾਂ ਦੇ ਨਾਲ ਸੀ। ਲੋੜ ਅਨੁਸਾਰ ਇਨ੍ਹਾਂ ਫਾਟਕਾਂ 'ਤੇ ਅੰਡਰਬ੍ਰਿਜ ਜਾਂ ਓਵਰਬ੍ਰਿਜ ਬਣਾਏ ਜਾਣਗੇ। ਜਿਸ ਲਈ ਪਹਿਲਾਂ ਸੰਭਾਵਨਾ ਰਿਪੋਰਟ ਤਿਆਰ ਕੀਤੀ ਜਾਵੇਗੀ।
ਐਮ.ਪੀ ਗੁਰਜੀਤ ਸਿੰਘ ਔਜਲਾ ਅੱਜ ਟੀਮ ਨਾਲ ਪਹਿਲਾਂ ਸ਼ਿਵਾਲਾ ਫਾਟਕ, ਕੋਟ ਖਾਲਸਾ, ਜੋੜਾ ਫਾਟਕ, ਪੁਤਲੀਘਰ, ਛੇਹਰਟਾ ਫਾਟਕ ਅਤੇ ਪਿੰਡਾਂ ਵਿੱਚ ਜਹਾਂਗੀਰ ਗੇਟ ਅਤੇ ਮਜੀਠ ਫਾਟਕ ਸਮੇਤ ਹੋਰ ਸਾਰੇ ਫਾਟਕਾਂ 'ਤੇ ਗਏ। ਜਿੱਥੇ ਉਨ੍ਹਾਂ ਨੇ ਮੌਕੇ 'ਤੇ ਖੜ੍ਹੇ ਹੋ ਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ।ਐਮ.ਪੀ ਔਜਲਾ ਨੇ ਕਿਹਾ ਕਿ ਅੱਜ ਸ਼ਹਿਰ ਦੇ ਫਾਟਕਾਂ ਦਾ ਦੌਰਾ ਕੀਤਾ ਗਿਆ। ਸ਼ਹਿਰ ਵਿੱਚ ਲਗਭਗ 16 ਫਾਟਕ ਹਨ ਜਿੱਥੇ ਉਨ੍ਹਾਂ ਨੇ ਟੀਮ ਨਾਲ ਜ਼ਮੀਨੀ ਹਕੀਕਤ ਦੀ ਜਾਂਚ ਕੀਤੀ। ਇਨ੍ਹਾਂ ਫਾਟਕਾਂ 'ਤੇ ਜਗ੍ਹਾ ਦੇ ਹਿਸਾਬ ਨਾਲ ਅੰਡਰਬ੍ਰਿਜ ਜਾਂ ਓਵਰਬ੍ਰਿਜ ਬਣਾਏ ਜਾਣਗੇ। ਪਹਿਲਾਂ ਵੀ ਸੂਬਾ ਸਰਕਾਰ ਨੂੰ ਇੱਕ ਸੰਭਾਵਨਾ ਰਿਪੋਰਟ ਭੇਜੀ ਜਾ ਚੁੱਕੀ ਹੈ ਪਰ ਸਰਕਾਰ ਕੋਲ ਪੈਸੇ ਨਹੀਂ ਹਨ ਜਿਸ ਕਾਰਨ ਇਹ ਪ੍ਰੋਜੈਕਟ ਤਿਆਰ ਨਹੀਂ ਹੋ ਸਕਿਆ। ਹੁਣ ਉਹ ਖੁਦ ਇਸ ਲਈ ਕੋਸ਼ਿਸ਼ ਕਰਨਗੇ ਅਤੇ ਕੇਂਦਰ ਸਰਕਾਰ ਤੋਂ ਬਜਟ ਪਾਸ ਕਰਵਾਉਣਗੇ। ਸੰਭਾਵਨਾ ਰਿਪੋਰਟ ਸੂਬੇ ਦੇ ਨਾਲ-ਨਾਲ ਕੇਂਦਰ ਨੂੰ ਵੀ ਭੇਜੀ ਜਾਵੇਗੀ। ਇਸ ਤੋਂ ਬਾਅਦ ਪ੍ਰੋਜੈਕਟ ਤਿਆਰ ਹੋਵੇਗਾ ਅਤੇ ਫਿਰ ਜੋ ਵੀ ਬਜਟ ਹੋਵੇਗਾ, ਉਸਨੂੰ ਪਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਠਾਨਕੋਟ ਨੂੰ ਜਾਣ ਵਾਲੀ ਲੇਨ 'ਤੇ ਨਿਰਮਾਣ ਦਾ ਕੰਮ ਨਿਗਮ ਦੀ ਜ਼ਿੰਮੇਵਾਰੀ ਹੈ ਪਰ ਨਿਗਮ ਕੋਲ ਫੰਡਾਂ ਦੀ ਘਾਟ ਹੈ, ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਰਿਗੋ ਪੁਲ ਲਈ ਕੇਂਦਰ ਤੋਂ ਫੰਡ ਲਿਆਂਦੇ ਸਨ, ਉਸੇ ਤਰ੍ਹਾਂ ਹੁਣ ਉਹ ਰੇਲਵੇ ਕਰਾਸਿੰਗ 'ਤੇ ਲੋਕਾਂ ਦੀ ਸਹੂਲਤ ਲਈ ਵਿਕਾਸ ਲਈ ਫੰਡ ਲਿਆਉਣਗੇ ਅਤੇ ਉਨ੍ਹਾਂ ਦਾ ਟੀਚਾ ਹੈ ਕਿ ਇਸ ਕਾਰਜਕਾਲ ਵਿੱਚ ਬਜਟ ਪਾਸ ਕੀਤਾ ਜਾਵੇ ਅਤੇ ਪੁਲ ਬਣਾ ਕੇ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ।

Adresse

Democratic Republic Of The

Téléphone

+918286390009

Site Web

Notifications

Soyez le premier à savoir et laissez-nous vous envoyer un courriel lorsque Public savera publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L'entreprise

Envoyer un message à Public savera:

Partager

Type