21/09/2026
🚨 ਯੂਕੇ ਵਿੱਚ ਤੇਲ ਦੀਆਂ ਕੀਮਤਾਂ ਗੇੜਾਂ ਦੇ ਕੇ ਮੁੜ ਉੱਥੇ 🚗💨
📊 ਮੌਜੂਦਾ ਕੀਮਤਾਂ (ਸਤੰਬਰ 2026)
⛽ ਪੈਟਰੋਲ (Unleaded): ਲਗਭਗ 172p - 172.8p ਪ੍ਰਤੀ ਲੀਟਰ
⛽ ਡੀਜ਼ਲ (Diesel): ਲਗਭਗ 196p - 196.4p ਪ੍ਰਤੀ ਲੀਟਰ (ਕਈ ਥਾਵਾਂ 'ਤੇ ਇਹ £2 ਦੇ ਅੰਕੜੇ ਨੂੰ ਵੀ ਪਾਰ ਕਰ ਰਿਹਾ ਹੈ ॥
📉 ਇਹ ਹੁਣ ਵਾਲੀ ਕੀਮਤ ਪਹਿਲਾਂ ਕਦੋਂ-ਕਦੋਂ ਹੋਈ ਹੈ?
ਅਗਸਤ 2022 (ਯੂਕਰੇਨ ਯੁੱਧ ਦਾ ਸਮਾਂ): RAC ਮੁਤਾਬਕ, ਪੈਟਰੋਲ ਦੀ ਕੀਮਤ ਆਖਰੀ ਵਾਰ 17 ਅਗਸਤ 2022 ਨੂੰ ਇਸ ਉੱਚੇ ਪੱਧਰ (172p) 'ਤੇ ਸੀ। ਡੀਜ਼ਲ ਵੀ ਉਸ ਦੌਰਾਨ 193p ਤੋਂ 196p ਦੇ ਆਸ-ਪਾਸ ਵਿਕ ਰਿਹਾ ਸੀ।
ਅਪ੍ਰੈਲ 2026
ਮੱਧ ਪੂਰਬ ਵਿੱਚ ਤਣਾਅ ਅਤੇ ਸਟ੍ਰੇਟ ਆਫ ਹਾਰਮੁਜ਼ (Strait of Hormuz) ਦੇ ਬੰਦ ਹੋਣ ਕਾਰਨ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਡੀਜ਼ਲ ਦੀ ਕੀਮਤ 192.2p ਤੱਕ ਪਹੁੰਚ ਗਈ ਸੀ, ਜੋ ਕਿ ਮੌਜੂਦਾ ਕੀਮਤ ਦੇ ਕਾਫ਼ੀ ਨੇੜੇ ਸੀ।
👉 ਕੁੱਲ ਮਿਲਾ ਕੇ ਟਰੰਪ ਦਾ ਚਲਾਇਆ ਕਲੇਸ਼ ਪੂਰੀ ਦੁਨੀਆ ਨੂੰ ਮਹਿੰਗਾ ਪੈ ਰਿਹਾ ਹੈ । ਮੂਹਰੇ ਈਰਾਨ ਵਾਲੇ ਵੀ ਘੱਟ ਨਹੀਂ, ਅਗਲਿਆਂ ਹੱਥ (Strait of Hormuz) ਦੀ ਨਾੜ ਆਈ ਹੈ । ਉਹਨਾਂ ਨੂੰ ਵੱਲ ਆ ਗਿਆ ਹੈ ਕਿਵੇਂ ਇਸ ਨੂੰ ਦੱਬ ਕੇ ਸਾਰੀ ਖ਼ਲਕਤ ਦਾ ਧੂੰਆਂ ਕੱਢਣਾ ਹੈ ।
ਇਸ ਵਧਦੀ ਕੀਮਤ ਕਾਰਨ ਯੂਕੇ ਵਿੱਚ ਮਹਿੰਗਾਈ ਦਰ (Inflation) ਵਧ ਕੇ 3.1% ਤੱਕ ਪਹੁੰਚ ਗਈ ਹੈ, ਜਿਸ ਦਾ ਭਾਰ ਆਮ ਲੋਕਾਂ ਤੇ ਪੈਣਾ ਹੈ ॥
✍️ V P SINGH GILL