GIMMI TV UK

GIMMI TV UK This is a Literary Safe Space to explore contrasting perspectives and perceptions related to Art, Cu

Rain ,Rain Go away …It’s our weekend break …Stonehenge …Uk …
03/10/2025

Rain ,Rain Go away …
It’s our weekend break …
Stonehenge …
Uk …

03/10/2025
Punjabi Baithak Tomorrow ….Part one …پنجابی بیٹھک With very special Dr. Novjot Sahiba Straight from Jalandhar /Chardha P...
02/10/2025

Punjabi Baithak Tomorrow ….
Part one …

پنجابی بیٹھک

With very special Dr. Novjot Sahiba
Straight from Jalandhar /Chardha Punjab .
Her poetry at a glance to witness wider Punjabi Audience is below …

ਅੱਧੇ ਅਧੂਰੇ ਹੋਈਏ ਪੂਰੇ

ਮਿਲ ਰਹੇ ਹਾਂ ਜੁੜ ਰਹੇ ਹਾਂ
ਵਧ ਰਹੀਆਂ ਸਾਂਝਾਂ ਦਿਨ-ਬ-ਦਿਨ
ਸਾਡੇ ਦੁੱਖ ਸੁਖ ਸਾਂਝੇ ਮੁਹੱਬਤਾਂ ਪੀਢੀਆਂ
ਸਾਡੀ ਇਕ ਹੀ ਕਹਾਣੀ ਹੈ
ਕੋਈ ਚੜ੍ਹਦਾ ਨਹੀਂ ਨਾ ਲਹਿੰਦਾ
ਸਾਂਝਾ ਹੈ ਪੰਜਾਬ ਸਾਡਾ
ਅਸੀਂ ਸਹਿਕਦੇ
ਵਿਛੜਿਆਂ ਨੂੰ ਮਿਲਣ ਖ਼ਾਤਰ
ਸਿਆਸਤਾਂ ਵਿਛਾਈ
ਕੰਡਿਆਲੀ ਤਾਰ ਹਰ ਪਾਸੇ।
ਸਰੇ-ਰਾਹ ਮੈਨੂੰ ਇੰਜ ਪਿਆ ਭਾਸੇ
ਕਿਸੇ ਬੇਘਰੇ ਨੂੰ ਧਰਤੀ
ਆਪ ਚੁੰਮਦੀ
ਖ਼ੈਰ ਪਾਵੇ ਸੱਖਣੇ ਕਾਸੇ।
ਸੰਨ ਸੰਤਾਲੀ ਪਨਾਹੀ ਬਣਦਾ
ਰੁਲਦਾ ਖੁਲਦਾ ਡੱਕੇ ਡੋਲੇ ਖਾਂਦਾ
ਲਹੂ-ਲੁਹਾਨ ਕਾਫ਼ਲਾ
ਮੁੜ ਚੇਤੇ ਆਇਆ।
ਹਟਕੋਰੇ ਭਰਦਿਆਂ ਮੇਰੇ ਭਾਈਏ
ਜਦ ਵੀ ਉਹ ਖੂਨੀ ਮੰਜ਼ਰ ਦੁਹਰਾਇਆ
ਸੁੱਤਾ ਦਰਦ ਜਗਾਇਆ।
ਮੈਂ ਦਰਦ ਉਸਦਾ
ਨਾ ਸਿਰਫ਼ ਸੁਣਿਆ
ਹੁਬਕੀਂ ਹੁਬਕੀਂ ਹੱਡੀਂ ਹੰਢਾਇਆ।
ਜ਼ਖ਼ਮ ਬਹੁਤ ਡੂੰਘੇ ਨੇ ਦੋਸਤੋ
ਪੀੜਾਂ ਟੱਸ ਟੱਸ ਕਰਦੀਆਂ
ਚੀਸ ਅੱਜ ਵੀ ਪੈਂਦੀ ਹੈ ਬਾਰ ਬਾਰ।
ਗੱਡੇ ’ਤੇ ਸਵਾਰ ਮੇਰਾ ਭਾਈਆ
ਉਸਦੀ ਗੋਦ ਵਿਚ ਨਿੱਕੜਾ ਜਾਇਆ
ਬੀਬੀ ਦੀ ਗੋਦ ’ਚ
ਪਾਣੀ ਦੀ ਤਿੱਪ ਨੂੰ ਤਰਸਦਾ
ਦਮ ਤੋੜਦਾ
ਨੌਂ ਮਹੀਨੇ ਦਾ ਇਕ ਬਾਲ ਤਿਹਾਇਆ।
ਵੈਰਾਗ ਮਾਂ ਦਾ ਨਾ ਜਾਂਦਾ ਠੱਲ੍ਹਿਆ
ਕਹਿ ਤਾਂ ਦਿੱਤਾ ਭਾਈਏ
ਮੋਏ ਪੁੱਤ ਦੇ ਮੋਹ ਨੇ
ਕਮਲੀਏ ਤੇਰਾ ਹੋਸ਼-ਹਵਾਸ ਮੱਲਿਆ
ਪਰ ਡਿਜਕੋਟ ਦੇ ਸਰਦਾਰ ਤੋਂ ਵੀ
ਦੁੱਖ ਨਹੀਂ ਸੀ ਜਾਂਦਾ ਝੱਲਿਆ।
ਮੜ੍ਹੀਆਂ ਸਪੁਰਦ ਕਰਨ ਦਾ
ਨਹੀਂ ਸੀ ਵੇਲਾ
ਨਾ ਲਹੂ ਲਿੱਬੜੇ ਪਾਣੀਆਂ ’ਚ
ਪਰਵਾਹਤ ਕਰਨ ਦਾ ਜਰਾ।
ਅੱਜ ਵੀ ਦਿਸਦਾ ਮੈਨੂੰ
ਉਹੀ ਹੌਲੀ ਹੌਲੀ ਤੁਰਦਾ
ਲੱਕੜ ਦਾ ਗੱਡਾ।
ਉਹੀ ਮੰਜ਼ਰ
ਸਿਸਕਦੀ ਤੜਫ਼ਦੀ
ਮੇਰੀ ਦਾਦੀ ਦੀਆਂ ਬਾਹਾਂ ’ਚੋਂ
ਮੇਰੇ ਚਾਚੇ ਨੂੰ ਧੂਹ
ਭਾਈਏ ਆਪਣੇ ਸਿਰ ਤੋਂ
ਮੈਲ-ਕੁਚੈਲਾ, ਡੱਬ-ਖੜੱਬਾ ਪਰਨਾ ਲਾਹਿਆ।
ਜਿਗਰ ਦੇ ਟੋਟੇ ਨੂੰ ਉਸ ’ਚ ਲਪੇਟ
ਲਹੂ-ਭਿੱਜੀ ਡੱਬ-ਖੜੱਬੀ
ਮਾਂ ਧਰਤੀ ਨੂੰ ਸੌਂਪ
ਮੁੜ ਕਾਫ਼ਲਾ ਚਾਲੇ ਪਾਇਆ।
ਉਸ ਕਾਫ਼ਲੇ ਵਿਚ
ਮੇਰੀ ਹੋਂਦ ਦਾ ਵੀ
ਇਕ ਟੋਟਾ ਸੀ ਕਿੱਧਰੇ
ਤਾਹੀਂ ਮੈਨੂੰ ਸਭ ਕੁਝ ਚੇਤੇ
ਤਰੀਕਾਂ ਚੇਤੇ ਮਹੀਨਾ ਯਾਦ
ਦਿਨ ਨਹੀਂ ਭੁੱਲਦਾ ਭੁਲਾਇਆ।
ਕਿੰਨਾ ਡੂੰਘਾ ਸੀ ਜ਼ਖ਼ਮ
ਅਣਜੰਮੀਂ ਨੂੰ ਵੀ
ਵਲੂੰਧਰ ਗਿਆ ਵਹਿਸ਼ੀ ਕਹਿਰ
ਸਮਾਂ ਸਥਾਨ ਕੁਝ ਵੀ ਨਾ ਭੁੱਲਦਾ।
ਮੈਨੂੰ ਬਚਪਨ ਤੋਂ ਇਹੀ ਲਗਦੈ
ਮੇਰਾ ਕੁਨਬਾ ਆਪਣੀ ਹੋਂਦ ਦਾ
ਅੱਧਾ ਹਿੱਸਾ ਰਾਵੀ ਪਾਰ
ਸਹਿਕਦਾ ਹੀ ਛੱਡ ਆਇਆ।
ਮਾਂ ਦੇ ਸੀਨੇ ’ਤੇ ਖਿੱਚੀ ਲਕੀਰ
ਆਖ਼ਰੀ ਦਮ ਤੀਕ
ਧੁਰ ਅੰਦਰ ਰੜਕਦੀ
ਦਗਦੀ ਮਘਦੀ ਧੁਖਦੀ ਰਹੀ ਅਗਨ।
ਬਾਬੇ ਨਾਨਕ ਦੇ ਕਿਰਤ ਕਰੋ ਤੇ ਵੰਡ ਛਕੋ ਦੇ ਸੁਨੇਹੜੇ ਨੂੰ ਪਰਨਾਏ ਮੇਰੇ ਪੁਰਖੇ
ਆਪਣੀਆਂ ਜੜ੍ਹਾਂ ਨੂੰ ਤਰਸਦੇ
ਮੇਰੇ ਬਾਪ ਦੇ ਭਾਈ, ਚਾਚੇ, ਬਾਬੇ ਸਾਰੀ ਉਮਰ
ਆਪਣੇ ਮਦਰੱਸੇ ਨੂੰ
ਚੇਤੇ ਕਰਦੇ ਰਹੇ ਮੁਣਸ਼ੀਆਂ ਸਮੇਤ।
ਮੌਲਵੀ ਗ਼ੁਲਾਮ ਰਸੂਲ ਨੂੰ
ਜਿਸ ਤੋਂ ਮੇਰੇ ਬਾਪੂ
ਮਾਖਿਓ ਮਿੱਠੀ ਉਰਦੂ ਜ਼ਬਾਨ ਸਿੱਖੀ
ਟੋਕਵੇਂ ਪਹਾੜੇ
ਮੁਹਾਰਨੀ ਤੇ ਭੁਲਾਵੇਂ ਅੱਖਰ।
ਕੁੱਟਾਂ ਵੀ ਖਾਧੀਆਂ ਤੇ ਵਾਅਦੇ ਵੀ ਲਏ
"ਵੱਤ ਉਂਗਲ ਵੀ ਕਰਸਾਂ ਤਾਂ ਉਂਗਲ ਵੱਢ ਛੋੜੀਂ"
ਗਿਆਨ ਦਾ ਪੱਲਾ ਨਾ ਛੱਡਿਆ ਕਦੀ।
ਮੇਰਾ ਬਾਬਲ
ਆਪਣੇ ਜ਼ਹੀਨ ਮੁਰਸ਼ਦ
ਮੋਏ ਹਮਸ਼ੀਰ ਦੇ ਨਾਲ਼ ਨਾਲ਼
ਯਾਰ ਸਦੀਕ
ਬਸ਼ੀਰ ਤੇ ਗੁਲਜ਼ਾਰ ਦੀਆਂ ਯਾਦਾਂ ਦੀ ਤਸਬੀ
ਸਾਰੀ ਉਮਰ ਫੇਰਦਾ ਰਿਹਾ।
ਜਿਸ ਅੱਧ ਅਧੂਰੇ
ਹਿੱਸੇ ਲਈ ਸਹਿਕਦਾ
ਮੇਰਾ ਭਾਈਆ ਪਰਲੋਕ ਸਿਧਾਇਆ
ਮੇਰਾ ਸੋਹਣਾ ਬਾਪੂ ਮੋਇਆ
ਬਾਬਾ ਫ਼ਰੀਦ ਤੇ ਵਾਰਿਸ ਦੇ ਗਰਾਈਂ
ਬੁੱਲ੍ਹੇ ਸ਼ਾਹ ਦੇ ਹਮਵਤਨ
ਆਪਣੇ ਬਾਬਲ ਦੀ
ਜੰਮਣ ਭੋਇੰ ਦੀ ਜ਼ਿਆਰਤ
ਅੱਜ ਮੇਰਾ ਨਸੀਬ ਹੋਇਆ।
ਮੈਂ ਇੱਥੇ ਲੱਭਾਂਗੀ
ਗੁਰੂ ਨਾਨਕ ਦਾ ਪੈਲ਼ੀ ਬੰਨਾ
ਉਸਦੇ ਬਲਦਾਂ ਦੀਆਂ
ਟੱਲੀਆਂ ਦੀ ਟੁਣਕਾਰ
ਜਪੁਜੀ ਸਾਹਿਬ ਸੁਣਾਂਗੀ ਰਾਵੀ ਕੋਲੋਂ
ਕਹਾਂਗੀ ਮੈਨੂੰ ਉਹੀ ਰਾਗ ਸੁਣਾ
ਜੋ ਮਰਦਾਨਾ ਬਾਬਾ ਵਜਾਉਂਦਾ ਸੀ
ਤੇਰੇ ਕੰਢੇ ’ਤੇ ਬੈਠ ਅਕਸਰ।
ਕਿਹੜੇ ਰਾਹੀਂ ਆਇਆ ਸੀ
ਭਾਈ ਲਹਿਣਾ ਪੈਦਲ ਡਾਂਡੇ ਮੀਂਡੇ
ਕਿਵੇਂ ਅੰਗਦ ਬਣੇ ਮੇਰੇ ਪਾਤਸ਼ਾਹ।
ਮਿਲਾਂਗੀ ਉਨ੍ਹਾਂ ਰੂਹਾਂ ਨੂੰ
ਜੋ ਚੜ੍ਹਦਿਓਂ ਉੱਜੜੇ ਰਾਤੋ-ਰਾਤ
ਉਹ ਵੀ ਇੱਧਰ ਉਵੇਂ ਹੀ ਸਹਿਕਣ
ਆਪਣਿਆਂ ਤੋਂ ਟੁੱਟੇ
ਜੜ੍ਹਾਂ ਤੋਂ ਉੱਖੜੇ
ਮੇਰੇ ਬਾਬੇ ਵਰਗੇ ਬਾਬੇ।
ਅਰਦਾਸ ਕਰਾਂਗੀ, ਦੁਆ ਕਰਾਂਗੀ
ਹੱਦਾਂ ਸਰਹੱਦਾਂ ਦੇ ਹੁੰਦਿਆਂ
ਬੰਦ ਨਾ ਹੋਣ ਬੂਹੇ
ਲੱਗਣ ਨਾ ਕੁੰਡੇ ਜੰਦਰੇ
ਸੀਨਿਆਂ ’ਚ ਧੁਖਣ ਨਾ ਅੱਗਾਂ
ਸ਼ਾਲਾ! ਅਸੀਂ ਅੱਧੇ ਅਧੂਰੇ
ਕਦੀ ਤਾਂ ਹੋ ਜਾਈਏ ਪੂਰੇ।

(ਡਾ. ਨਵਜੋਤ)

Back in London after completing many creative and professional tasks From Midland UK ….🙏🙏✍️✍️📚📚
02/10/2025

Back in London after completing many creative and professional tasks
From Midland UK ….
🙏🙏✍️✍️📚📚

Thankyou janab Mota Singh Sarai sb And Family for your warm welcome and delicious Food/Coffee,punjabi literary upcoming ...
28/09/2025

Thankyou janab Mota Singh Sarai sb
And Family

for your warm welcome and delicious Food/Coffee,punjabi literary upcoming projects,profesional advices to Mr. Lodhi aswell…
Presenting Rut Tey Reeta novel to venerated Sarai sb of my father late Salim khan Gimmi gee which he accepted with great honour by kissing his book and keeping on his head….

This is infact Sanjha Punjab Mooh,sadkaar and respect which connects both side Punjabi lok virsa…
He is the genuine and committed epitome of Virsa da Waris ….

Me and Lodhi are grateful for every small and big gestures…

🙏🙏✍️✍️📚📚

ساڈے گل دا بن کے ہار پنجابی
ساڈے دلبر تے دلدار پنجابی
ساڈے سنگی بیلی یار پنجابی
ساڈا عشق تے نالے پیار پنجابی
جوں لہنداچڑھدا پنجاب ملے
سوں رب دے کھڑے گلاب پنجابی

شگفتہ گمئ لودھی
سوہل
برمنگھم
28.9.25

Upcoming Punjabi Baithak with Venerated Dr. Novjot Sahiba from Jalandhar Charda Punjab ….
17/09/2025

Upcoming Punjabi Baithak
with
Venerated Dr. Novjot Sahiba
from
Jalandhar Charda Punjab ….

Address

Hampton

Alerts

Be the first to know and let us send you an email when GIMMI TV UK posts news and promotions. Your email address will not be used for any other purpose, and you can unsubscribe at any time.

Contact The Business

Send a message to GIMMI TV UK:

Share

Meet the Legendary Pioneer, Salim Khan Gimmi

This Page is dedicated to Pioneer and Legend Salim Khan Gimmi- 29th June 1929 to 29th January 2010.

---Controller Radio Pakistan Corporation

---Vice Principal of Pakistan Broadcasting Academy Islamabad, Pakistan.

—Journalist