05/12/2025
ਅਣਖ ਤੇ ਗੈਰਤ ਇਹ ਦੋ ਗੱਲਾਂ ਖੂਨ ਵਿੱਚੋਂ ਆਉਂਦੀਆਂ ਹਨ,
ਕਿਤਾਬਾਂ ਤੋਂ ਨਹੀਂ।
ਅਣਖ ਮਤਲਬ ਸਿਰ ਉੱਚਾ ਰੱਖਣਾ,
ਪਰ ਕਿਸੇ ਦਾ ਸਿਰ ਥੱਲੇ ਨਾ ਕਰਨਾ।
ਗੈਰਤ ਮਤਲਬ ਆਪਣੀ ਹੱਦ ਜਾਣਨਾ,
ਤੇ ਦੂਜਿਆਂ ਦੀ ਹੱਦ ਨਾ ਲੰਘਣਾ।
ਅੱਜ ਦੇ ਸਮੇਂ ਵਿੱਚ ਅਣਖ ਨੂੰ ਆਕੜ ਅਤੇ
ਗੈਰਤ ਨੂੰ ਅਹੰਕਾਰ ਸਮਝ ਲਿਆ ਜਾਂਦਾ ਹੈ।
ਪਰ ਸੱਚ ਇਹ ਹੈ ਕਿ ਜਿਹੜਾ ਆਪਣੇ ਆਪ ਲਈ ਖੜ੍ਹਾ ਹੋਣਾ ਜਾਣਦਾ ਹੈ,
ਉਹ ਦੁਨੀਆ ਅੱਗੇ ਕਦੇ ਨਹੀਂ ਝੁਕਦਾ।
ਅਣਖ ਇਨਸਾਨ ਨੂੰ ਸਾਫ਼ ਰੱਖਦੀ ਹੈ ਤੇ ਗੈਰਤ ਕਾਇਮ ਰੱਖਦੀ।
ਜਿੱਥੇ ਇਹ ਦੋਵੇਂ ਮੌਜੂਦ ਹੋਣ ਉੱਥੇ ਸ਼ਖ਼ਸੀਅਤ ਕਦੇ ਨਹੀਂ ਵਿਕਦੀ,
ਤੇ ਝੁਕਦੀ।