18/06/2026
ਘੜੀ ਦਾ ਖੂੰਜਾ ਕੋਹ ਤੇ ਜਾਂ ਪੈਦਾ ਹੈ ……
ਸਾਊਥਾਲ ਬੁੱਧਵਾਰ, 10 ਜੂਨ 2026 ਗੁਰਭੇਜ ਸਿੰਘ (26 ਸਾਲ) ਪੰਜਾਬੀ ਨੌਜਵਾਨ ਨੂੰ ਪੱਛਮੀ ਲੰਡਨ ਦੇ ਨਾਰਥ ਰੋਡ, ਸਾਊਥਾਲ (North Road, Southall) ਵਿੱਚ ਚਾ/ਕੂ ਮਾਰ ਕੇ ਕ/ਤ/ਲ ਕਰ ਦਿੱਤਾ ਗਿਆ ਸੀ ।
ਘਟਨਾ ਵਾਲੀ ਥਾਂ ਤੋਂ 7 ਨੌਜਵਾਨਾਂ ( ਉਮਰ 20 ਤੋਂ 40 ਸਾਲ ਦੇ ਵਿਚਕਾਰ) ਨੂੰ ਕ/ਤ/ਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਹਨਾਂ ਵਿੱਚੋਂ 20 ਸਾਲ ਦੇ ਨਵਜੋਤ ਸਿੰਘ ਨੂੰ ਪੁਲਸ ਨੇ ਕ/ਤ/ਲ ਤੇ ਤੇਜ਼/ਧਾਰ ਹਥਿ/ਆਰ ਰੱਖਣ ਦੇ ਦੋਸ਼ ਵਿੱਚ ਚਾਰਜ ਕੀਤਾ ਹੈ । ਬਾਕੀਆਂ ਨੂੰ ਛੱਡ ਦਿੱਤਾ ਗਿਆ ਹੈ ।
ਜਿੱਥੇ ਗੁਰਭੇਜ ਸਿੰਘ ਤਿੰਨ ਭੈਣਾਂ ਦਾ ਇੱਕਲਾ ਭਰਾ ਸੀ ,
ਉੱਥੇ ਨਵਜੋਤ ਸਿੰਘ ਜਿਸ ਦੀ ਉਮਰ ਸਿਰਫ਼ 20 ਸਾਲ ਹੈ । ਉਮਰ ਦੇ ਹਿਸਾਬ ਨਾਲ ਸਟੂਡੈਂਟ ਆਇਆ ਹੋਵੇਗਾ। ਜੇ ਕੇਸ ਸਾਬਤ ਹੁੰਦਾ ਹੈ ਅੱਧਿਓ ਵੱਧ ਜਿੰਦਗੀ ਜੇਲ ਵਿੱਚ ਨਿਕਲੇਗੀ।
ਇਕੱਠੇ ਬੈਠੇ ਸੀ ਕੋਈ ਆਪਸੀ ਦੁਸ਼ਮ/ਣੀ ਵੀ ਨਹੀਂ ਹੋਵੇਗੀ। ਬੱਸ ਕੁਝ ਸਕਿੰਟਾਂ ਦੇ ਗੁੱਸੇ ਨੇ ਸਭ ਕੁਝ ਬਦਲ ਦਿੱਤਾ ।
✍️ ਵੀ ਪੀ ਸਿੰਘ ਗਿੱਲ