Punjab Halchal

Punjab Halchal Stay Connected for News Updates. Follow Us On :-
Instagram - instagram.com/punjabhalchal

*ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਭਾਜਪਾ ਵਰਕਰਾਂ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ*
22/08/2025

*ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਭਾਜਪਾ ਵਰਕਰਾਂ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ*

22/08/2025

ਸੁਰਜੀਤ ਕੁਮਾਰ ਜਿਆਣੀ ਗੱਡੀ ਨੂੰ ਰੋਕਦੇ ਹੋਏ

22/08/2025
ਅੱਜ ਡੀ.ਸੀ. ਫਾਜ਼ਿਲਕਾ ਅਤੇ ਐਸ.ਐਸ.ਪੀ. ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਲੋਕਾਂ ਦੀਆ...
20/08/2025

ਅੱਜ ਡੀ.ਸੀ. ਫਾਜ਼ਿਲਕਾ ਅਤੇ ਐਸ.ਐਸ.ਪੀ. ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦੇ ਹੋਏ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਗਈ, ਤਾਂ ਜੋ ਹਰ ਮੁਸ਼ਕਲ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾ ਸਕੇ।

Today, DC Fazilka and SSP Fazilka, along with the entire district administration, visited the flood-affected areas. They interacted directly with the people, listened to their problems attentively, and reviewed the ongoing relief measures to ensure immediate solutions.
#

ਅਖਬਾਰ ਜਾਂ "ਸਰਕਾਰੀ ਇਸ਼ਤਿਹਾਰ" ...ਸਰਕਾਰ ਵੱਲੋਂ ਧੱਕੇ ਨਾਲ ਸਾਰੀਆਂ ਪੰਚਾਇਤਾਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ "ਰੋਜਾਨਾ ਸਪੋਕਸਮੈਨ" ਅਖਬਾਰ...
15/08/2025

ਅਖਬਾਰ ਜਾਂ "ਸਰਕਾਰੀ ਇਸ਼ਤਿਹਾਰ" ...

ਸਰਕਾਰ ਵੱਲੋਂ ਧੱਕੇ ਨਾਲ ਸਾਰੀਆਂ ਪੰਚਾਇਤਾਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ "ਰੋਜਾਨਾ ਸਪੋਕਸਮੈਨ" ਅਖਬਾਰ ਲਗਵਾਇਆ ਜਾਵੇ। ਨਾਲ ਹੀ ਇਹ ਵੀ ਕਿਹਾ ਗਿਆ ਕਿ ਅਖਬਾਰ ਲਗਵਾ ਕੇ ਫੋਟੋ ਖਿਚਾ ਕੇ ਸਾਰੀਆਂ ਪੰਚਾਇਤਾਂ ਭੇਜਣ ਤਾਂ ਕਿ BDPO ਉੱਤੇ ਡੀਸੀ ਦਫਤਰ ਨੂੰ ਰਿਪੋਰਟ ਭੇਜ ਸਕਣ ਅਤੇ DC ਦਫਤਰ ਅੱਗੇ ਸਰਕਾਰ ਨੂੰ।

ਹੁਣ ਤੇ ਸਰਕਾਰੀ ਪੱਤਰ ਵੀ ਸਾਹਮਣੇ ਆ ਗਿਆ , ਕਿ ਸਰਕਾਰ ਨੇ ਡੀਸੀਆਂ ਰਾਹੀ ਇਸ ਅਖਬਾਰ ਨੂੰ ਲਗਵਾਉਣ ਦੇ ਹੁਕਮ ਕਰਵਾਏ ਹਨ। ਇਹ ਅਖਬਾਰ 'ਤੇ ਚੈਨਲ ਪਹਿਲਾਂ ਹੀ ਸਰਕਾਰੀ ਬੋਲੀ ਬੋਲਣ ਲਈ ਅਤੇ ਵਧ ਚੜ੍ਹ ਕੇ ਇਸ਼ਤਿਹਾਰ ਅਤੇ ਪ੍ਰੋਡਕਸ਼ਨ ਦੇ ਪੈਸੇ ਲੈਣ ਲਈ ਲੋਕਾਂ ਵਿੱਚ ਮਸ਼ਹੂਰ ਹੈ। ਪਿਛਲੇ ਦਿਨੀ ਇਸ ਅਖਬਾਰ ਦਾ ਇੱਕ ਹਿੱਸੇਦਾਰ ਕਿਹਾ ਜਾਂਦਾ ਬੰਦਾ ਮੁੱਖਮੰਤਰੀ ਭਗਵੰਤ ਮਾਨ ਦਾ "ਮੀਡੀਆ ਸਲਾਹਕਾਰ" ਵੀ ਲਾਇਆ ਗਿਆ ਹੈ। ਹੁਣ ਸਿੱਧਾ ਇੱਕ ਅਖਬਾਰ ਦੀ 12-13 ਹਜਾਰ ਕਾਪੀ ਰੋਜ ਵੱਧ ਛਪਿਆ ਕਰੇਗੀ, ਮੇਰੇ ਹਿਸਾਬ ਨਾਲ ਪਹਿਲਾਂ ਕੁੱਲ ਵੀ ਐਨੀ ਨੀ ਛਪਦੀ ਸੀ। ਨਾਲ ਹੀ ਕਾਪੀਆਂ ਵਧਣ ਨਾਲ ਇਸ਼ਤਿਹਾਰਾਂ ਦੇ ਰੇਟ ਵੀ ਵਧ ਜਾਣਗੇ !! ਕੋਈ ਤਾਂ ਇਸਦਾ ਮੋਟਾ ਫਾਇਦਾ ਲਵੇਗਾ ਹੀ । ਇਹ ਵੀ ਕਰੱਪਸ਼ਨ ਹੀ ਹੈ, ਇੱਕ ਪ੍ਰਾਈਵੇਟ ਅਖਬਾਰ ਲਈ ਸਰਕਾਰੀ ਹੁਕਮ ਚਾੜ੍ਹਣ ਵਾਲੇ ਡੀਸੀਆਂ ਅਤੇ ਬਾਕੀ ਅਫਸਰਾਂ ਨੂੰ ਵੀ ਅਜਾਦੀ ਦਿਵਸ 'ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਨਾਲ ਟਰਾਫੀ ਮੁੱਖਮੰਤਰੀ ਸਾਹਿਬ ਨੂੰ ਵੀ ਮਿਲਣੀ ਚਾਹਿਦੀ ਹੈ।

ਹੁਣ ਸਵਾਲ ਇਹ ਹੈ ਕਿ ਇਸ ਅਖਬਾਰ ਨੂੰ ਹੁਣ ਅਖਬਾਰ ਕਹੀਏ ਜਾਂ "ਸਰਕਾਰੀ ਇਸ਼ਤਿਹਾਰ" ?

15/08/2025

ਆਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਐਸ ਡੀ ਐਮ ਕ੍ਰਿਸ਼ਨ ਕੁਮਾਰ ਰਾਜਪੂਤ

12/08/2025

ਫਾਇਰ ਬ੍ਰਿਗੇਡ ਅਬੋਹਰ ਦਾ ਇੰਚਾਰਜ 20,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਅਬੋਹਰ, 12 ਅਗਸਤ (ਸੰਦੀਪ ਸੋਖਲ) ਵਿਜੀਲੈਂਸ ਫਾਜ਼ਿਲਕਾ ਦੀ ਟੀਮ ਨੇ ਅਬੋਹਰ ਨਗਰ ਨਿਗਮ ਅਧੀਨ ਆਉਂਦੇ ਫਾਇਰ ਬ੍ਰਿਗੇਡ ਦੇ ਇੰਚਾਰਜ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ। ਵਿਜੀਲੈਂਸ ਟੀਮ ਇੰਚਾਰਜ ਵਰਿੰਦਰ ਕੁਮਾਰ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ।

ਜਾਣਕਾਰੀ ਅਨੁਸਾਰ, ਅਬੋਹਰ ਦੇ ਰਿਸ਼ਭ ਕਾਲੀਆ ਨੇ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਕੀਤੀ ਸੀ ਕਿ ਅਬੋਹਰ ਫਾਇਰ ਬ੍ਰਿਗੇਡ ਦਾ ਇੰਚਾਰਜ ਵਰਿੰਦਰ ਕੁਮਾਰ ਕਥੂਰੀਆ ਕਿਸੇ ਕੰਮ ਦੇ ਬਦਲੇ ਉਸ ਤੋਂ 20,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ।

ਪਹਿਲਾਂ ਤੋਂ ਸੋਚੀ-ਸਮਝੀ ਯੋਜਨਾ ਅਨੁਸਾਰ, ਵਿਜੀਲੈਂਸ ਅਧਿਕਾਰੀ ਸ਼ਾਮ 6 ਵਜੇ ਦੇ ਕਰੀਬ ਰਿਸ਼ਭ ਕਾਲੀਆ ਨੂੰ ਲੈ ਕੇ ਫਾਇਰ ਬ੍ਰਿਗੇਡ ਦਫ਼ਤਰ ਪਹੁੰਚੇ ਅਤੇ ਜਿਵੇਂ ਹੀ ਰਿਸ਼ਭ ਕਾਲੀਆ ਨੇ ਇੰਚਾਰਜ ਵਰਿੰਦਰ ਕੁਮਾਰ ਨੂੰ 20,000 ਰੁਪਏ ਦਿੱਤੇ, ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਇਸ ਮਾਮਲੇ ਦੀ ਜਾਂਚ ਲਈ ਆਪਣੇ ਨਾਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਵਿਭਾਗੀ ਟੀਮ ਜਾਂਚ ਲਈ ਫਾਇਰ ਬ੍ਰਿਗੇਡ ਦਾ ਰਿਕਾਰਡ ਵੀ ਆਪਣੇ ਨਾਲ ਲੈ ਗਈ ਹੈ।

10/08/2025

ਮਲੋਟ ਰੋਡ ਦੇ ਇੱਕ ਪੈਲਸ ਵਿੱਚ ਲਾਈਟ ਨੂੰ ਲੈ ਕੇ ਹੋਇਆ ਵਿਵਾਦ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਕੌਮਾਂਤਰੀ ਤਸਕਰੀ ਖ਼ਿਲਾਫ਼ ਇੱਕ ਇਤਿਹਾਸਿਕ ਕਦਮ ਚੁੱਕਦੇ ਹੋਏ ₹51.41 ਕਰੋੜ ਦੀ ਲਾਗਤ ਨਾਲ ਪੰਜਾਬ ਪੁਲਿਸ ਨੂੰ 9 ਐਂ...
10/08/2025

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਕੌਮਾਂਤਰੀ ਤਸਕਰੀ ਖ਼ਿਲਾਫ਼ ਇੱਕ ਇਤਿਹਾਸਿਕ ਕਦਮ ਚੁੱਕਦੇ ਹੋਏ ₹51.41 ਕਰੋੜ ਦੀ ਲਾਗਤ ਨਾਲ ਪੰਜਾਬ ਪੁਲਿਸ ਨੂੰ 9 ਐਂਟੀ-ਡ੍ਰੋਨ ਸਿਸਟਮ ਯੂਨਿਟ ਨਾਲ਼ ਲੈਸ ਕੀਤਾ ਹੈ। ਇਸ ਤਕਨੀਕ ਨਾਲ਼ ਲੈਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।

10/08/2025

Fazilka Police ਪ੍ਰੈਸ ਕਾਨਫਰੰਸ (ਯੁੱਧ ਨਸ਼ਿਆਂ ਵਿਰੁੱਧ)

ਅਬੋਹਰ ਅਤੇ ਬੱਲੂਆਣਾ ਹਲਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਬਾਰੇ ਡੀਸੀ ਫਾਜ਼ਿਲਕਾ ਨਾਲ ਮੁਲਾਕਾਤ ਕੀਤੀ। ਨਾਲ ਹੀ, ਪੂਰੀ ਤਰ੍ਹਾਂ ਨੁਕਸਾ...
06/08/2025

ਅਬੋਹਰ ਅਤੇ ਬੱਲੂਆਣਾ ਹਲਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਬਾਰੇ ਡੀਸੀ ਫਾਜ਼ਿਲਕਾ ਨਾਲ ਮੁਲਾਕਾਤ ਕੀਤੀ। ਨਾਲ ਹੀ, ਪੂਰੀ ਤਰ੍ਹਾਂ ਨੁਕਸਾਨੇ ਗਏ ਘਰਾਂ ਲਈ ਤੁਰੰਤ ਮਦਦ, ਫਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ, ਮੁਆਵਜ਼ੇ ਲਈ ਬਾਗ ਸ਼ਾਮਲ ਕਰਨ ਦੀ ਮੰਗ ਕੀਤੀ, ਕਿਉਂਕਿ ਸਾਡੇ ਖੇਤਰ ਵਿੱਚ 75000 ਏਕੜ ਤੋਂ ਵੱਧ ਰਕਬੇ ਵਿੱਚ ਬਾਗਬਾਨੀ ਕੀਤੀ ਜਾਂਦੀ ਹੈ ਅਤੇ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਸੇਮ ਨਾਲੇ ਦੀ ਸਫਾਈ ਲਈ ਪੈਸਾ ਕਿੱਥੇ ਗਿਆ?

अबोहर और बल्लूआना विधानसभा क्षेत्रों में भारी बारिश से हुए नुकसान के बारे में डीसी फाजिल्का से मुलाकात की। साथ ही, पूरी तरह से क्षतिग्रस्त हुए मकानों के लिए तुरंत मदद, फसलों के नुकसान की विशेष गिरदावरी, मुआवजे में बागों को शामिल करने की मांग की, क्योंकि हमारे क्षेत्र में 75000 एकड़ से अधिक बागवानी होती है और यह भी जांच का विषय है कि सेम नाले की सफाई का पैसा कहां गया?

03/08/2025

ਅਬੋਹਰ ਦੀ ਜਨਤਾ ਮੰਗਦੀ ਹੈ ਜਵਾਬ?

Address

Abohar

Telephone

+919023522100

Website

Alerts

Be the first to know and let us send you an email when Punjab Halchal posts news and promotions. Your email address will not be used for any other purpose, and you can unsubscribe at any time.

Share