
13/08/2024
ਫਰੀਦਕੋਟ:-(ਸਾਜਨ ਗਿੱਲ),13 ਅਗਸਤ ਸਮਾਇਰਾ ਪੁੱਤਰੀ ਰਾਜਵੀਰ ਸਿੰਘ ਪਿੰਡ ਬੀਹਲੇਵਾਲਾ ਜ਼ਿਲ੍ਹਾ ਫ਼ਰੀਦਕੋਟ ਦੀ ਧੀ ਨੇ ਚਮਕਾਇਆ ਆਪਣੇ ਪਿੰਡ ਦਾ ਨਾਮ। ਅੱਜ਼ ਕੱਲ੍ਹ ਦੇ ਜ਼ਮਾਨੇ ਚ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਜ਼ੋਰਾਂ ਤੇ ਹੈ ਪਰ ਫ਼ਿਰ ਵੀ ਕਿਤੇ ਨਾਂ ਕਿਤੇ ਮਾਡਰਨ ਜ਼ਮਾਨਾ ਇਸਨੂੰ ਪਿੱਛੇ ਕਰਨ ਦੀ ਕੋਸ਼ਿਸ਼ ਲਗਾਤਾਰ ਕਰ ਰਿਹਾਂ ਹੈ,ਏਸੇ ਤਹਿਤ ਪਿੰਡ ਬਹਿਲੇਵਾਲਾ ਦੀ ਧੀ ਸਮਾਇਰਾਂ ਨੇ ਲਗਾਤਾਰ ਪੰਜਾਬੀ ਲੋਕ ਨਾਚ ਮੁਕਾਬਲਿਆਂ ਚ ਕਈ ਉਪਲੱਬਧੀਆਂ ਹਾਸਿਲ ਕੀਤੀਆਂ ਹਨ। ਸਮਾਇਰਾ
ਨੇ ਪੰਜ ਸਾਲਾਂ ਦੀ ਉਮਰ ਚ ਲੁਧਿਆਣਾ , ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਚ ਸਟੇਟ ਲੈਵਲ ਦੇ ਹੋਏ ਮੁਕਾਬਲੇ ਚ ਦੂਜ਼ਾ ਸਥਾਨ ਅਤੇ ਦਿੱਲੀ ਜਿਹੇ ਨਾਮਵਾਰ ਸ਼ਹਿਰਾਂ ਚੋਂ ਟੀ ਵੀ ਰਿਆਲਿਟੀ ਸ਼ੋ ਲਈ ਚੁਣੀ ਗਈ। ਇਹਨਾਂ ਮੁਕਾਬਲਿਆਂ ਚ ਜਾ ਕੇ ਆਪਣੇ ਛੋਟੇ ਜਿਹੇ ਪਿੰਡ ਦਾ ਨਾਮ ਚਮਕਾਇਆ। ਸਭ ਤੋਂ ਵੱਡੀ ਉਪਲੱਬਧੀ ਪੰਜਾਬ ਦੇ ਇੱਕੋ ਇੱਕ ਟਾਈਟਲ ਧੀ ਕੇਸਰੀ ਪੰਜਾਬ ਦੀ ਅਵਾਰਡ ਦੀ ਵੀ ਬ੍ਰੈਡ ਅੰਬੈਸਡਰ ਹੈ। ਜਲੰਧਰ, ਫਰੀਦਕੋਟ, ਲੁਧਿਆਣਾ,ਦਿੱਲੀ ਨੈਸ਼ਨਲ ਲੈਵਲ (ਅਯੋਧਿਆ), ਟੀ.ਵੀ ਰਿਆਲਿਟੀ ਤੋਂ ਬਾਅਦ ਇਹ ਨੰਨੀ ਬੱਚੀ ਹੁਣ 25 ਅਗਸਤ ਨੂੰ ਮਲੋਟ ਸ਼ਹਿਰ ਚ ਵੀ ਧੂਮਾ ਪਾਉਣ ਆ ਰਹੀ ਹੈ ।