28/12/2023
🙏🙏
ਰਵਿਦਾਸੀਆਂ ਸਮਾਜ ਦਾ ਮਹਾਨ ਸ਼ਹੀਦ ਜੈ ਸਿੰਘ ਖਲਕਟ
ਸਰਹਿੰਦ ਦੇ ਫੌਜਦਾਰ ਅਬਦੁਸਸਮਦ ਖਾਂ ਦੇ ਹੁਕਮ ਅਨੁਸਾਰ ਪਿੰਡ ਮੁਗਲ ਮਾਜਰਾ ਪਟਿਆਲਾ ਵਿਖੇ:
ਸਿੱਖ ਕੌਮ ਦਾ ਇਤਿਹਾਸ ਵਿਲੱਖਣ ਕੁਰਬਾਨੀਆਂ ਨਾਲ ਭਰਿਆ ਪਿਆ। ਇਸੇ ਤਰ੍ਹਾਂ ਸਿੱਖ ਕੌਮ ਆਪਣੀ ਅਰਦਾਸ ਵਿੱਚ ਪੁੱਠੀਆਂ ਖੱਲਾਂ ਲਾਉਣ ਵਾਲੇ ਸੂਰਮਿਆਂ ਸਿੱਖ ਵੀਰਾਂ ਨੂੰ ਹਮੇਸ਼ਾਂ ਪਿਆਰ ਤੇ ਸਤਿਕਾਰ ਨਾਲ ਯਾਦ ਕਰਦੀ ਆ ਰਹੀ ਹੈ। ਇਹ ਮਹਾਨ ਸੂਰਮਾਂ ਬਾਬਾ ਜੈ ਸਿੰਘ ਖਲਕਟ ਸਨ ਬਾਬਾ ਜੈ ਸਿੰਘ ਖਲਕਟ ਦਾ ਜਨਮ ਪਿੰਡ ਬਾਰਨ ਪੁਰਾਣਾ ਨਾਮ ਮੁਗਲ ਮਾਜਰਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਆਪ ਜੀ ਦੇ ਪਿਤਾ ਨੇ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ ਸੀ। ਆਪ ਜੀ ਦੀ ਪਤਨੀ ਬੀਬੀ ਧੰਨ ਕੌਰ ਜੀ ਵੀ ਪੂਰਣ ਗੁਰਸਿੱਖ ਸਨ ਤੇ ਆਪ ਜੀ ਦੇ ਦੋ ਪੁੱਤਰ ਸਨ ਭਾਈ ਕੜਾਕਾ ਸਿੰਘ ਤੇ ਭਾਈ ਖੜਕ ਸਿੰਘ। 1753 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਸਰਹਿੰਦ ਦਾ ਨਵਾਂ ਫੌਜਦਾਰ ਅਬਦੁਸਸਮਦ ਖਾਂ ਨੂੰ ਨਿਯੁਕਤ ਕੀਤਾ ਤੇ 1753 ਨੂੰ ਅਬਦੁਸਸਮਦ ਖਾਂ ਸਰਹਿੰਦ ਤੋਂ ਆਪਣੇ ਕੋਤਵਾਲ ਨਜਾਮੁਦੀਨ ਨੂੰ ਨਾਲ ਲੈਕੇ ਆਪਣੀ ਸੈਨਾ ਨਾਲ ਪਿੰਡ ਮੁਗਲ ਮਾਜਰਾ ਵਿਖੇ ਪਹੁੰਚਿਆ ਤੇ ਹੁਕਮ ਜਾਰੀ ਕੀਤਾ ਕਿ ਜੇਕਰ ਕੋਈ ਸਿੱਖ ਮਿਲੇ ਤਾਂ ਫੜ੍ਹਕੇ ਪੇਸ਼ ਕੀਤਾ ਜਾਵੇ,ਇਤਿਹਾਸ ਮੁਤਾਬਕ ਇਸ ਸਮੇ ਬਾਬਾ ਜੈ ਸਿੰਘ ਖਲਕਟ ਇੱਕ ਖੂਹ ਤੇ ਇਸਨਾਨ ਕਰ ਰਹੇ ਸਨ। ਬਾਬਾ ਜੈ ਸਿੰਘ ਖਲਕਟ ਨੂੰ ਫੜ੍ਹਕੇ ਅਬਦੁਸਸਮਦ ਖਾਂ ਸਾਹਮਣੇ ਪੇਸ਼ ਕੀਤਾ ਗਿਆ ਪਰ ਇਸ ਬਹਾਦਰ ਸਿੰਖ ਨੇ ਫੌਜਦਾਰ ਨੂੰ ਕੋਈ ਸਲਾਮ ਨਾ ਕੀਤੀ ਤੇ ਇਸ ਗੱਲ ਤੋਂ ਨਿਰਾਜ਼ ਹੋ ਕੇ ਆਪਣਾ ਹੁੱਕਾ ਚੁੱਕਣ ਦਾ ਹੁਕਮ ਦਿੱਤਾ ਜੋ ਬਾਬਾ ਜੈ ਸਿੰਘ ਖਲਕਟ ਨੇ ਮਨ੍ਹਾਂ ਕਰ ਦਿੱਤਾ ਕਿ ਮੈ ਇੱਕ ਸਿੱਖ ਹਾਂ ਤੇ ਮੰਬਾਕੂ ਨੂੰ ਹੱਥ ਨਹੀਂ ਲਗਾ ਸਕਦਾ, ਇਸ ਸਮੇਂ ਅਬਦੁਸਸਮਦ ਖਾਂ ਨੇ ਕਿਹਾ ਕਿ ਜੇਕਰ ਤੂੰ ਮੇਰਾ ਹੁਕਮ ਨਹੀਂ ਮੰਨੇਗਾ ਤਾਂ ਤੇਰੀ ਪੁੱਠੀ ਖੱਲ ਉਤਾਰ ਦਿੱਤੀ ਜਾਵੇਗੀ ਤੁਰੰਤ ਪਿੰਡ ਮੁਗਲ ਮਾਜਰਾ ਦੇ ਦੋ ਕਸਾਈ ਬੁਲਾਕੇ,ਇਸੇ ਪਿੰਡ ਦੇ ਪਿੱਪਲ ਦੇ ਰੁੱਖ ਨਾਲ ਪੁੱਠਾ ਲਟਕਾ ਕੇ ਬਾਬਾ ਜੈ ਸਿੰਘ ਖਲਕਟ ਦੀ ਪੈਰ ਦੇ ਅੰਗੂਠੇ ਤੋ- ਲੈ ਕੇ ਸਾਰੇ ਸਰੀਰ ਦੀ ਪੁੱਠੀ ਖੱਲ ਉਤਾਰਣ ਦਾ ਫੁਰਮਾਨ ਜਾਰੀ ਕਰ ਦਿੱਤਾ ਤੇ ਕਸਾਈ ਨੇ ਵੀ ਹੁਕਮ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਬਾ ਜੈ ਸਿੰਘ ਖਲਕਟ ਸ਼ਹੀਦੀ ਜਾਮ ਪੀ ਗਏ, ਇਸ ਤੋਂ ਬਾਅਦ ਬਾਬਾ ਜੈ ਸਿੰਘ ਖਲਕਟ ਦਾ ਸਾਰਾ ਪਰਿਵਾਰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਸਾਰੀਆਂ ਲਾਸਾਂ ਨੂੰ ਲਵਾਰਸ਼ ਛੱਡਕੇ ਵਾਪਸ ਸਰਹਿੰਦ ਅਬਦੁਸਸਮਦ ਖਾਂ ਵਾਪਸ ਆ ਗਿਆ,ਸਿੰਘਾਂ ਨੂੰ ਜਦੋਂ ਪਤਾ ਲੱਗਾ ਤਾਂ ਸਾਰਾ ਪਿੰਡ ਸਿੰਘਾਂ ਨੇ ਉਜਾੜ ਦਿੱਤਾ ਤੇ ਦੋਸ਼ੀਆਂ ਨੂੰ ਸਖ਼ਤ ਸਜ੍ਹਾਂ ਦਿੱਤਾ ਤੇ ਨਵਾਂ ਪਿੰਡ ਵਸਾਇਆ ਜਿਸ ਦਾ ਨਾਮ ਬਾਰਨ ਹੈ, ਸਿੱਖ ਇਤਿਹਾਸ ਵਿੱਚ ਸ਼ਹੀਦ ਭਾਈ ਗੁਲਜ਼ਾਰ ਸਿੰਘ ਨੂੰ ਵੀ ਪੁੱਠੀ ਗੱਲ ਲਾਹਕੇ ਸ਼ਹੀਦ ਕੀਤਾ ਗਿਆ।