Pendu Boy

Pendu Boy latest music songs

------- ਮਨੁੱਖੀ ਕੈਲਕੂਲੇਟਰ -----    ਥੌਮਸ ਫੂਲਰ (Thomas Fuller)   (   ਜੀਵਨ ਕਾਲ: 1910-1990)    ਅੱਤ ਦੀ ਗਰੀਬੀ, ਭੁੱਖਮਰੀ, ਵੱਢ-ਟੁੱ...
23/08/2024

------- ਮਨੁੱਖੀ ਕੈਲਕੂਲੇਟਰ -----

ਥੌਮਸ ਫੂਲਰ (Thomas Fuller)
( ਜੀਵਨ ਕਾਲ: 1910-1990)
ਅੱਤ ਦੀ ਗਰੀਬੀ, ਭੁੱਖਮਰੀ, ਵੱਢ-ਟੁੱਕ ਅਤੇ ਸੈਂਕੜੇਂ ਸਾਲਾਂ ਦੀ ਗੁਲਾਮੀ ਦੇ ਹਾਲਾਤਾਂ ਦੌਰਾਨ ਸੰਨ 1910 ਵਿੱਚ, ਪੱਛਮੀ ਅਫਰੀਕਾ ਵਿਖੇ
ਥਾਮਸ ਫੂਲਰ (Thomas Fuller) ਦਾ ਜਨਮ ਹੋਇਆ।
ਆਪਣੀ ਕੇਵਲ 14 ਸਾਲ ਦੀ ਉਮਰ ਵਿੱਚ ਸੰਨ 1924 ਵਿੱਚ ਥੌਮਸ ਫੂਲਰ ਨੂੰ ਇਕ ਗ਼ੁਲਾਮ ਵਜੋਂ ਵਰਜੀਨੀਆ (Virginia) ਵਿੱਚ ਵੇਚਿਆ ਗਿਆ ਸੀ।
ਥੌਮਸ ਨੇ ਆਪਣੀ ਸਾਰੀ ਜਿੰਦਗੀ ਕਦੇ ਸਿੱਖਿਆ ਗ੍ਰਹਿਣ ਨਹੀਂ ਕੀਤੀ ਨਾ ਹੀ ਇੰਗਲਿਸ਼ ਪੜੵਨੀ ਜਾਂ ਲਿਖਣੀ ਸਿੱਖੀ। ਪਰ ਉਸ ਵਿਚ ਦੇ ਦਿਮਾਗ ਦੀ ਸੋਚਣ ਸ਼ਕਤੀ ਇੰਨੀ ਕਾਬਲ ਅਤੇ ਲਾਜਵਾਬ ਸੀ ਕਿ ਉਹ ਗੁੰਝਲਦਾਰ ਗਣਿਤ ਦੀਆਂ ਸਮੱਸਿਆਵਾਂ ਨੂੰ ਅਸਾਨੀ ਨਾਲ ਹੱਲ ਕਰਨ ਦੀ ਮੁਹਾਰਤ ਰੱਖਦਾ ਸੀ। ਥੌਮਸ ਆਪਣੀ ਅਸਾਧਾਰਨ ਗਣਿਤ ਦੀ ਜਾਣਕਾਰੀ, ਸਕਿੰਟਾਂ ਵਿੱਚ ਹਿਸਾਬ-ਕਿਤਾਬ ਦੱਸਣ ਦੀ ਯੋਗਤਾ ਲਈ ਬਹੁਤ ਜਲਦ ਮਸ਼ਹੂਰ ਹੋ ਗਿਆ ਸੀ।
ਥੌਮਸ ਦੀ ਇਸ ਵਿਲੱਖਣ ਯੋਗਤਾ ਲਈ ਉਸਨੂੰ "ਵਰਜੀਨੀਆ ਕੈਲਕੁਲੇਟਰ" ਵਜੋਂ ਵੀ ਜਾਣਿਆ ਜਾਂਦਾ ਸੀ।
ਇਕ ਵਾਰ ਉਸਨੂੰ ਪੁੱਛਿਆ ਗਿਆ,ਕਿ ਇੱਕ ਸਾਲ ਵਿੱਚ ਕਿੰਨੇ ਸਕਿੰਟ ਹੁੰਦੇ ਹਨ, ਉਸਨੇ ਸੰਖੇਪ ਵਿੱਚ " ਕੁੱਲ 31,536,000 ਸਕਿੰਟ" ਦਾ ਜਵਾਬ ਦਿੱਤਾ।

ਉਸ ਨੂੰ ਦੁਬਾਰਾ ਪੁੱਛਿਆ ਗਿਆ ਕਿ 70 ਸਾਲ, 17 ਦਿਨ ਅਤੇ 12 ਘੰਟੇ ਦੀ ਉਮਰ ਜਿਉਣ ਵਾਲਾ ਆਦਮੀ ਕਿੰਨੇ ਸਕਿੰਟ ਜਿਊਂਦਾ ਹੈ?
ਤਾਂ ਉਸ ਨੇ ਡੇਢ ਮਿੰਟ ਵਿੱਚ ਜਵਾਬ ਦਿੱਤਾ, " ਕੁੱਲ 2,210,500,800 ਸਕਿੰਟ"
ਕੋਲ ਹੀ ਇੱਕ ਹੋਰ ਵਿਅਕਤੀ ਇਹੋ ਹਿਸਾਬ ਕਿਤਾਬ ਕਾਗਜ਼ 'ਤੇ ਲਿਖ ਕੇ ਕਰ ਰਿਹਾ ਸੀ। ਉਸ ਨੇ ਆਖਿਆ ਕਿ ਤੇਰਾ ਜਵਾਬ ਗਲਤ ਹੈ।
ਸਕਿੰਟ ਘੱਟ ਬਣਦੇ ਹਨ !
ਥੌਮਸ ਫੂਲਰ ਨੇ ਤੁਰੰਤ ਜਵਾਬ ਦਿੱਤਾ, "ਤੁਸੀਂ ਲੀਪ ਸਾਲਾਂ ਬਾਰੇ ਭੁੱਲ ਗਏ ਹੋ। ਉਹ ਵੀ ਜੋੜੋ "
ਜਦੋਂ ਖਾਤੇ ਵਿੱਚ 'ਲੀਪ' ਦੇ ਸਾਲ ਸ਼ਾਮਲ ਕੀਤੇ ਗਏ ਤਾਂ ਉਹੀ ਜਵਾਬ ਆਇਆ ਜੋ ਥਾਮਸ ਫੂਲਰ ਨੇ ਦਿੱਤਾ ਸੀ।
ਗਣਿਤ ਦਾ ਮਹਾਨ ਗਿਆਤਾ, ਥੌਮਸ ਆਪਣੇ ਜੀਵਨ ਦੇ 80 ਸਾਲ ਉਮਰ ਭੋਗ ਕੇ ਅਮਰੀਕਾ ਦੇ ਵਰਜੀਨੀਆ ਵਿਖੇ 1990 ਵਿੱਚ ਫੌਤ ਹੋਇਆ।
ਮਹਾਨ ਵਿਅਕਤੀ, ਹਮੇਸ਼ਾਂ ਆਪਣੇ ਮਾੜੇ- ਹਾਲਾਤਾਂ, ਕਮਜੋਰੀਆਂ, ਘਟਨਾਵਾਂ ਅਤੇ ਔਕੜਾਂ ਨੂੰ ਲਿਤਾੜ ਕੇ ਹਮੇਸ਼ਾਂ ਅੱਗੇ ਵਧਦਾ ਜਾਂਦਾ ਹੈ ਅਤੇ ਵਿਲੱਖਣ ਉਪਲੱਬਧੀਆਂ ਅਤੇ ਪ੍ਰਾਪਤੀਆਂ ਹਾਸਲ ਕਰਦਾ ਹੈ।

09/07/2024

ਜੋ ਵੀਰ Medical Store ਕਰਦੇ ਹਨ ਅਤੇ ਦਵਾਈਆਂ ਵੇਚਦੇ ਹਨ ਉਹ ਇਹ ਸੱਚੀ ਕਹਾਣੀ ਜਰੂਰ ਪੜ੍ਹਨ (ਸਵਰਗ ਨਰਕ ਏਥੇ ਹੀ ਹੈ 25- 30 ਸਾਲਾਂ ਵਿੱਚ ਜੋੜੋ ਗੇ ਅਤੇ ਇਹ ਦਿਨਾਂ ਵਿੱਚ ਹੀ ਲੱਗ ਜਾਵੇਗਾ
ਇਹ ਕਹਾਣੀ ਸਿਰਫ ਓਹਨਾ Medical Store ਵਾਲਿਆਂ ਲਈ ਹੈ ਜੋ ਵੀ ਆਪਣਾ ਮੁਨਾਫ਼ਾ 10% ਦੀ ਬਜਾਏ 40-50 % ਜਾ ਫੇਰ ਇਸ ਤੋਂ ਜ਼ਿਆਦਾ ਮੁਨਾਫ਼ਾ ਕਮਾਉਂਦੇ ਹਨ

ਰਮੇਸ਼ ਚੰਦਰ ਸ਼ਰਮਾ ਜੀ, ਜੋ ਇੱਕ ਮੈਡੀਕਲ ਸਟੋਰ ਖੰਨਾ ਵਿੱਚ ਕੰਮ ਕਰਦੇ ਸਨ, ਉਹਨਾਂ ਨੇ ਆਪਣੀ ਜਿੰਦਗੀ ਦਾ ਇੱਕ ਐਸਾ ਸਫ਼ਾ ਖੋਲਿਆ, ਜਿਸ ਨੂੰ ਪੜ ਕੇ ਸ਼ਾਇਦ ਵਿਰੋਧ ਕਰਨ ਵਾਲਿਆਂ ਦੀ ਅੱਖ ਖੁੱਲ੍ਹ ਜਾਵੇ, ਤੇ ਜਿਸ ਪਾਪ ਵਿਚ ਉਹ ਭਾਗੀਦਾਰ ਬਣ ਰਹੇ ਹਨ , ਸ਼ਾਇਦ ਉਸ ਤੋਂ ਬਚਿਆ ਜਾ ਸਕੇ ...
ਰਮੇਸ਼ ਚੰਦਰ ਸ਼ਰਮਾ ਜੀ ਦਾ ਖੰਨਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ਸੀ, ਜੋ ਕਿ ਕਾਫੀ ਪੂਰਾਣਾ ਸੀ ਤੇ ਟਿਕਾਣੇ ਤੇ ਹੋਣ ਕਰਕੇ ਵਧੀਆ ਚੱਲਦਾ ਸੀ।
ਪਰ ਕੰਹਿਦੇ ਹਨ ਕਿ ਪੈਸਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ, ਤੇ ਉਹੀ ਕੰਮ ਰਮੇਸ਼ ਚੰਦਰ ਜੀ ਨਾਲ ਹੋਇਆ।
ਰਮੇਸ਼ ਜੀ ਦੱਸਦੇ ਹਨ ਕੀ ਮੈਡੀਕਲ ਸਟੋਰ ਵਧੀਆ ਚੱਲਿਆ, ਤੇ ਮੇਰੀ ਆਰਥਿਕ ਹਾਲਤ ਬਹੁਤ ਵਧੀਆ ਹੋਈ, ਮੈਂ ਕੁੱਝ ਪਲਾਟ ਤੇ ਜਮੀਨ ਜਾਇਦਾਦ ਵੀ ਖਰੀਦੀ, ਤੇ ਆਪਣੇ ਮੈਡੀਕਲ ਸਟੋਰ ਨਾਲ ਇੱਕ ਲੈਬੋਰਟਰੀ ਵੀ ਖੋਲ ਲਈ, ਮੈਂ ਇੱਥੇ ਝੂਠ ਨਹੀਂ ਬੋਲਾਂਗਾ, ਪਰ ਮੈਂ ਲਾਲਚੀ ਹੋ ਚੁੱਕਾ ਸੀ। ਕਿਉਂਕਿ ਮੈਡੀਕਲ ਖੇਤਰ ਵਿੱਚ ਦੁੱਗਣੀ ਨਹੀਂ, ਬਲਕਿ ਕਈ ਗੁਣਾਂ ਕਮਾਈ ਹੈ।
ਇਸ ਗੱਲ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ , 10 ਰੁਪਏ ਦੀ ਆੲੀ ਹੋਈ ਮੈਡੀਸਨ 70-80 ਰੁਪਏ ਦੀ ਹੱਸ ਕੇ ਵਿਕ ਜਾਂਦੀ ਹੈ, ਮੈਨੂੰ ਜੇਕਰ ਕੋਈ ਦੋ ਰੁਪਏ ਵੀ ਘੱਟ ਕਰਨ ਨੂੰ ਕੰਹਿਦਾ ਮੈਂ ਗਾਹਕ ਮੋੜ ਦਿੰਦਾ ਸੀ । ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਸਿਰਫ ਆਪਣੀ ਕਰ ਰਿਹਾ ਹਾਂ।
ਇੰਝ ਹੀ ਸੰਨ 2008 ਦੀ ਗੱਲ ਹੈ, ਗਰਮੀਆਂ ਦੇ ਦਿਨਾਂ ਵਿੱਚ ਇੱਕ ਬਜੁਰਗ ਮੇਰੇ ਸਟੋਰ ਤੇ ਆਇਆ, ਉਸ ਨੇ ਮੈਨੂੰ ਇੱਕ ਡਾਕਟਰ ਦੀ ਪਰਚੀ ਦਿੱਤੀ, ਤਾਂ ਮੈਂ ਦਵਾਈ ਪੜ ਕੇ ਕਢਵਾ ਦਿੱਤੀ ,ਉਸ ਦਵਾਈ ਦਾ ਬਿਲ 560 ਰੁਪਏ ਬਣਿਆ, ਪਰ ਉਹ ਬਜੁਰਗ ਸੋਚਾਂ ਵਿੱਚ ਪੈ ਗਿਆ ਤੇ ਉਸ ਨੇ ਆਪਣੀਆਂ ਸਾਰੀਆਂ ਜੇਬਾਂ ਖਾਲੀ ਕਰ ਦਿੱਤੀਆਂ, ਤੇ ਉਸ ਕੋਲ ਕੁੱਲ 180 ਰੁਪਏ ਨਿਕਲੇ, ਉਸ ਸਮੇਂ ਮੈਂ ਕਾਫੀ ਗੁੱਸੇ ਵਿੱਚ ਸੀ, ਕਿਉਂਕਿ ਸਮਾਂ ਲਗਾ ਕੇ ਮੈਂ ਉਸ ਬਜੁਰਗ ਦੀਆਂ ਦਵਾਈਆਂ ਲੱਭੀਆ ਸੀ, ਤੇ ਉਪਰੋਂ ਉਸ ਕੋਲ ਪੈਸੇ ਵੀ ਪੂਰੇ ਨਹੀਂ ਸਨ।
ਬਜੁਰਗ ਹੁਣ ਨਾਂਹ ਕਰਨ ਜੋਗਾ ਵੀ ਨਹੀਂ ਸੀ, ਕਿਉਂਕਿ ਸ਼ਾਇਦ ਉਸ ਨੂੰ ਉਸ ਦਵਾਈ ਦੀ ਕਾਫੀ ਜਰੂਰਤ ਸੀ। ਝਿਜਕਦੇ ਹੋਏ ਬਜੁਰਗ ਨੇ ਕਿਹਾ ਕੀ ਮੇਰੇ ਕੋਲ ਪੈਸੇ ਘੱਟ ਹਨ ਤੇ ਘਰਵਾਲੀ ਬਿਮਾਰ ਹੈ, ਸਾਡੀ ਉਲਾਦ ਸਾਨੂੰ ਪੁੱਛਦੀ ਵੀ ਨਹੀਂ, ਮੈਂ ਬੁਢਾਪੇ ਵਿੱਚ ਆਪਣੀ ਪਤਨੀ ਨੂੰ ਇੰਝ ਦਵਾਈ ਪੱਖੋ ਮਰਦਾ ਤਾਂ ਨਹੀਂ ਦੇਖ ਸਕਦਾ। ਮੈਂ ਉਸ ਵੇਲੇ ਬਜੁਰਗ ਦੀ ਕੋਈ ਗੱਲ ਨਹੀਂ ਸੁਣੀ ਤੇ ਦਵਾਈ ਵਾਪਸ ਰੱਖ ਕੇ ਉਥੋਂ ਜਾਣ ਲਈ ਕਿਹਾ। ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕੀ ਅਸਲ ਵਿੱਚ ਦੇਖਿਆ ਜਾਵੇ, ਉਸ ਬਜੁਰਗ ਦੀ ਮੈਡੀਸਨ ਦੀ ਕੁੱਲ ਰਕਮ 120 ਰੁਪਏ ਬਣਦੀ ਸੀ। ਜੇਕਰ ਮੈਂ ਉਸ ਤੋਂ 150 ਰੁਪਏ ਵੀ ਲੈ ਲੈਂਦਾ ਤਾਂ ਮੈਨੂੰ 30 ਰੁਪਏ ਦਾ ਫਾਇਦਾ ਹੁੰਦਾ ਸੀ।
ਪਰ ਲਾਲਚ ਜਿਉਣ ਨਹੀਂ ਦਿੰਦਾ, ਬਜੁਰਗ ਉਥੋਂ ਜਾਣ ਲੱਗਿਆ ਤਾਂ ਮੇਰੀ ਦੁਕਾਨ ਤੇ ਕੰਮ ਕਰਦੇ ਇੱਕ ਲੜਕੇ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਉਸ ਬਜੁਰਗ ਨੂੰ ਦਵਾਈ ਖਰੀਦ ਕੇ ਦਿੱਤੀ, ਪਰ ਇਸ ਗੱਲ ਦਾ ਮੇਰੇ ਤੇ ਕੋਈ ਅਸਰ ਨਾ ਹੋਇਆ, ਮੈਂ ਪੈਸੇ ਲਏ ਤੇ ਉਸ ਬਜੁਰਗ ਨੂੰ ਦਵਾਈ ਦੇ ਦਿੱਤੀ ।
ਸਮਾਂ ਲੰਘਿਆ ਸਾਲ 2009 ਆਇਆ, ਮੇਰੀ ਇੱਕੋ-ਇੱਕ ਉਲਾਦ ਜੋ ਕੀ ਮੇਰਾ ਲੜਕਾ ਸੀ, ਉਸ ਨੂੰ ਬਰੇਨ ਟਿਊਮਰ ਹੋ ਗਿਆ, ਪਹਿਲਾਂ ਤਾਂ ਸਾਨੂੰ ਪਤਾ ਨਾ ਲੱਗਿਆ। ਪਰ ਜਦੋਂ ਪਤਾ ਲੱਗਿਆ ਤਾਂ ਜਿੰਦਗੀ ਹੀ ਪਲਟ ਗਈ, ਮੇਰੀ ਉਮਰ ਹੋ ਚੁੱਕੀ ਸੀ ਤੇ ਮੇਰਾ ਲੜਕਾ ਮੌਤ ਦੇ ਕਿਨਾਰੇ ਤੇ ਪਿਆ ਸੀ। ਪੈਸਾ ਲੱਗਦਾ ਰਿਹਾ ਤੇ ਲੜਕੇ ਦੀ ਬਿਮਾਰੀ ਵਧਦੀ ਗਈ, ਪਲਾਟ ਵਿਕ ਗਏ ਜ਼ਮੀਨਾਂ ਵਿਕ ਗਈਆਂ ਤੇ ਆਖਰ ਮੈਡੀਕਲ ਸਟੋਰ ਵੀ ਵਿਕ ਗਿਆ, ਪਰ ਮੇਰੇ ਲੜਕੇ ਦੀ ਸੇਹਤ ਵਿਚ ਜਰਾ ਵੀ ਸੁਧਾਰ ਨਹੀਂ ਆਇਆ, ਉਪਰੇਟ ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਜਦੋਂ ਸੱਭ ਕੁੱਝ ਖਤਮ ਹੋ ਗਿਆ ਤਾਂ ਮੈਨੂੰ ਪੈਸੇ ਦੀ ਕਮੀ ਖਲਣ ਲੱਗੀ ਤੇ ਆਖਰ ਡਾਕਟਰਾਂ ਨੇ ਮੇਰੇ ਲੜਕੇ ਨੂੰ ਘਰ ਲਿਜਾ ਕੇ ਸੇਵਾ ਕਰਨ ਲਈ ਕਿਹਾ।
ਆਖਰ ਮੇਰਾ ਲੜਕਾ 2012 ਵਿੱਚ ਪੂਰਾ ਹੋ ਗਿਆ, ਸਾਰੀ ਉਮਰ ਦੀ ਕਮਾਈ ਲਾ ਕੇ ਵੀ ਮੈ ਉਸ ਨੂੰ ਬਚਾ ਨਹੀਂ ਸਕਿਆ ਤੇ ਰੱਬ ਨੇ ਸੱਚਾਈ ਮੇਰੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ।
2015 ਵਿੱਚ ਮੈਨੂੰ ਪੈਰਾਲਾਇਜ ਹੋ ਗਿਆ ਤੇ ਮੇਰਾ ਇੱਕ ਪਾਸਾ ਮਾਰਿਆ ਗਿਆ। ਅੱਜ ਜਦੋਂ ਮੇਰੀ ਦਵਾਈ ਆਉਦੀ ਹੈ ਤਾਂ ਉਹਨਾਂ ਦਵਾਈਆਂ ਤੇ ਖਰਚ ਕੀਤੇ ਪੈਸੇ ਮੈਨੂੰ ਚੁਭਦੇ ਹਨ, ਕਿਉਂਕਿ ਉਹਨਾਂ ਦਵਾਈਆਂ ਦੇ ਅਸਲ ਰੇਟ ਤਾਂ ਮੈਨੂੰ ਪਤਾ ਹੀ ਹਨ। ਇੰਝ ਇੱਕ ਦਿਨ ਮੈਂ ਕੋਈ ਦਵਾਈ ਲੈਣ ਮੈਡੀਕਲ ਸਟੋਰ ਤੇ ਗਿਆ ਤਾਂ 100 ਵਾਲਾ ਇੰਜੈਕਸ਼ਨ ਮੈਨੂੰ 700 ਵਿਚ ਦਿੱਤਾ ਗਿਆ, ਪਰ ਉਸ ਵੇਲੇ ਮੇਰੀ ਜੇਬ ਵਿੱਚ 500 ਰੁਪਏ ਸਨ ਤੇ ਬਿਨਾਂ ਇੰਜੈਕਸ਼ਨ ਲਏ ਮੈਨੂੰ ਸਟੋਰ ਤੋਂ ਵਾਪਸ ਜਾਣਾ ਪਿਆ, ਉਸ ਵੇਲੇ ਉਸ ਬਜੁਰਗ ਦੀ ਯਾਦ ਮੇਰੇ ਦਿਲ ਦਿਮਾਗ ਤੇ ਘਰ ਕਰ ਗਈ।
ਮੈਂ ਗੁਰੂ ਨਾਨਕ ਮੋਦੀ ਖਾਨੇ ਦਾ ਵਿਰੋਧ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ, ਕੀ ਆਪਾਂ ਸੱਭ ਤਾਂ ਕਮਾਈ ਕਰਨ ਲਈ ਬੈਠੇ ਹਾਂ, ਕਿਉਂਕਿ ਢਿੱਡ ਤਾਂ ਸੱਭ ਨੂੰ ਲੱਗਾ ਹੈ ,ਪਰ ਜਾਇਜ਼ ਕਮਾਈ ਕਰੋ, ਬੰਦਾ ਗਰੀਬ ਦੇਖ ਹੀ ਕਮਾਈ ਕਰਨੀ ਨੇਕ ਕਮਾਈ ਹੈ ਕਿਉਂਕਿ ਨਰਕ ਸਵਰਗ ਏਥੇ ਹੀ ਹਨ ਇਸ ਧਰਤੀ ਉੱਤੇ, ਹੋਰ ਕਿਤੇ ਨਹੀਂ, ਤੇ ਅੱਜ ਮੈਂ ਨਰਕ ਭੋਗ ਰਿਹਾ ਹਾਂ, ਪੈਸੇ ਨੇ ਕਦੇ ਵੀ ਸਾਥ ਨਹੀਂ ਦੇਣਾ।
ਹੁਣ ਜਿੰਨਾ ਮਰਜੀ ਵਿਰੋਧ ਕਰ ਲਵੋ, ਪਰ ਰੱਬ ਤੋਂ ਡਰ ਕੇ ਚੱਲਣਾ ........................,....👆🙏👆🙏👆ਪੋਸਟ ਪੜ੍ਹ ਕੇ ਅੱਗੇ ਜ਼ਰੂਰ ਸ਼ੇਅਰ ਕਰੋ ਜੀ

30/06/2024
👉👉♥️👉👉
25/06/2024

👉👉♥️👉👉

♥️♥️♥️♥️
25/06/2024

♥️♥️♥️♥️

25/06/2024

♥️♥️

♥️♥️♥️
25/06/2024

♥️♥️♥️

Like and share ❤️
16/05/2024

Like and share ❤️

Chehra (Full Video) Sapinder Passi | New Punjabi Songs 2024 | Latest Punjabi Songs 2024 | P Records & Lakhwinder Passi🔔Subscribe To Our Channel :- / ...

Address

147203
Amloh
147203

Telephone

+919877640147

Website

Alerts

Be the first to know and let us send you an email when Pendu Boy posts news and promotions. Your email address will not be used for any other purpose, and you can unsubscribe at any time.

Contact The Business

Send a message to Pendu Boy:

Share