28/10/2025
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ “ਇੰਗਲਿਸ਼ ਐਜ” ਪ੍ਰੋਗਰਾਮ ਦਾ ਰਾਜ ਪੱਧਰੀ ਉਦਘਾਟਨ
ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਰਹੇ ਵਿਸ਼ੇਸ਼ ਮਹਿਮਾਨ।
ਬੈਂਸ ਨੇ ਕਿਹਾ— ਪੰਜਾਬੀ ਨਾਲ਼ ਅੰਗਰੇਜ਼ੀ ਵੀ ਜ਼ਰੂਰੀ, ਤਾਕਿ ਬੱਚੇ ਵਿਸ਼ਵ ਪੱਧਰ ਤੇ ਬਣ ਸਕਣ ਚੰਗੇ ਕਮਿਊਨੀਕੇਟਰ।
ਪੰਜਾਬ ਦੇ ਸਕੂਲਾਂ ਵਿੱਚ ਇੰਗਲਿਸ਼ ਹੈਲਪਰ ਐਪ ਲਾਂਚ — ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਨੇ ਕੀਤਾ ਉਦਘਾਟਨ
500 ਸਕੂਲਾਂ ਵਿੱਚ ਪਾਇਲਟ ਪ੍ਰੋਜੈਕਟ ਤਹਿਤ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਲੇਗੀ ਡਿਜ਼ੀਟਲ ਇੰਗਲਿਸ਼ ਸਿੱਖਿਆ
ਅੰਮ੍ਰਿਤਸਰ ਦੇ 49 ਸਕੂਲ ਚੁਣੇ ਗਏ ਪਹਿਲੇ ਚਰਣ ਲਈ — ਅਧਿਆਪਕਾਂ ਦੀ ਟ੍ਰੇਨਿੰਗ ਮੁਕੰਮਲ, ਐਪ ਤੋਂ ਮਿਲ ਰਹੇ ਸ਼ਾਨਦਾਰ ਨਤੀਜੇ
ਬੱਚਿਆਂ ਦੀ ਗ੍ਰੈਮਰ, ਪ੍ਰਨਾਉਂਸੇਸ਼ਨ ਤੇ ਲਿਸਨਿੰਗ ਸਕਿਲ ਵਿੱਚ ਆ ਰਿਹਾ ਸੁਧਾਰ — ਮਾਪੇ ਵੀ ਕਰ ਰਹੇ ਸਰਕਾਰ ਦੇ ਉਪਰਾਲੇ ਦੀ ਪ੍ਰਸ਼ੰਸਾ
ਅੰਮ੍ਰਿਤਸਰ — ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੱਜ ਸਕੂਲ ਸਿੱਖਿਆ ਵਿਭਾਗ ਵੱਲੋਂ “ਇੰਗਲਿਸ਼ ਐਜ: ਲਰਨ ਸਮਾਰਟ, ਥਿੰਕ ਸ਼ਾਰਪ” ਪ੍ਰੋਗਰਾਮ ਦਾ ਰਾਜ ਪੱਧਰੀ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ।
ਮੀਡੀਆ ਨਾਲ ਗੱਲਬਾਤ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਪੰਜਾਬ ਦੇ ਵਿਦਿਆਰਥੀ ਪੰਜਾਬੀ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਮਾਹਰ ਹੋਣ, ਤਾਂ ਜੋ ਉਹ ਵਿਸ਼ਵ ਪੱਧਰ ’ਤੇ ਚੰਗੇ ਕਮਿਊਨੀਕੇਟਰ ਬਣ ਸਕਣ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਅੰਗਰੇਜ਼ੀ ਇੱਕ ਗਲੋਬਲ ਭਾਸ਼ਾ ਹੈ, ਜਿਸ ਨਾਲ ਨੌਕਰੀ, ਬਿਜ਼ਨਸ ਤੇ ਕਰੀਅਰ ਦੇ ਹੋਰ ਵੱਡੇ ਮੌਕੇ ਮਿਲਦੇ ਹਨ।
ਇਹ ਪ੍ਰੋਗਰਾਮ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 500 ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤਹਿਤ 2000 ਅੰਗਰੇਜ਼ੀ ਲੈਕਚਰਾਰਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਉਹ ਬੱਚਿਆਂ ਨੂੰ ਵਿਸ਼ਵਾਸ ਨਾਲ ਅੰਗਰੇਜ਼ੀ ਬੋਲਣ ਅਤੇ ਸਮਝਣ ਲਈ ਤਿਆਰ ਕਰ ਸਕਣ। ਬੈਂਸ ਨੇ ਕਿਹਾ ਕਿ ਇਹ ਕਦਮ ਪੰਜਾਬ ਦੇ ਨੌਜਵਾਨਾਂ ਲਈ ਰੌਸ਼ਨ ਭਵਿੱਖ ਵੱਲ ਇਕ ਵੱਡਾ ਕਦਮ ਹੈ।
ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਗਿਆਨ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ “ਇੰਗਲਿਸ਼ ਹੈਲਪਰ ਪ੍ਰੋਗਰਾਮ ਐਪ” ਹੁਣ ਬੱਚਿਆਂ ਵਿੱਚ ਤੇਜ਼ੀ ਨਾਲ ਲੋਕਪ੍ਰੀਯ ਹੋ ਰਿਹਾ ਹੈ। ਇਸ ਐਪ ਦਾ ਉਦਘਾਟਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੀਤਾ ਗਿਆ। ਇਸ ਨਵੀਂ ਪਹਲ ਦੇ ਤਹਿਤ ਪੰਜਾਬ ਦੇ 500 ਸਰਕਾਰੀ ਸਕੂਲਾਂ ਨੂੰ ਪਹਿਲੇ ਚਰਣ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿੱਥੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਇਸ ਐਪ ਰਾਹੀਂ ਇੰਗਲਿਸ਼ ਸਿੱਖਣਗੇ।
ਅੰਮ੍ਰਿਤਸਰ ਜ਼ਿਲ੍ਹੇ ਦੇ 49 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਸ ਪ੍ਰੋਜੈਕਟ ਵਿੱਚ ਚੁਣਿਆ ਗਿਆ ਹੈ। ਸਕੂਲ ਅਧਿਆਪਕਾਂ ਨੇ ਦੱਸਿਆ ਕਿ ਪਹਿਲੇ ਚਰਣ ਵਿੱਚ ਸਾਰੇ ਟੀਚਰਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਅਤੇ ਹੁਣ ਵਿਦਿਆਰਥੀਆਂ ਦੇ ਮੋਬਾਈਲ ਫੋਨਾਂ ਵਿੱਚ ਇਹ ਐਪ ਡਾਊਨਲੋਡ ਕਰਵਾ ਦਿੱਤੀ ਗਈ ਹੈ। ਐਪ ਦੀ ਵਰਤੋਂ ਨਾਲ ਬੱਚਿਆਂ ਦੀ ਗ੍ਰੈਮਰ, ਪ੍ਰਨਾਉਂਸੇਸ਼ਨ ਤੇ ਰੀਡਿੰਗ ਸਕਿਲਸ ਵਿੱਚ ਨਿਰੰਤਰ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।
ਇੱਕ ਪ੍ਰਿੰਸੀਪਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਐਪ ਬਹੁਤ ਹੀ ਲਾਭਦਾਇਕ ਹੈ। ਜਿਵੇਂ ਬੱਚੇ ਆਈਲਟਸ ਦੀ ਕੋਚਿੰਗ ਲਈ ਘਰ ਤੋਂ ਬਾਹਰ ਟਾਈਮ ਦਿੰਦੇ ਸਨ, ਹੁਣ ਸਕੂਲ ਵਿੱਚ ਹੀ ਉਹਨਾਂ ਨੂੰ ਲਿਸਨਿੰਗ, ਸਪੀਕਿੰਗ, ਰੀਡਿੰਗ ਤੇ ਰਾਈਟਿੰਗ ਸਕਿਲਸ 'ਤੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਬੱਚੇ ਆਪਣੇ ਸੁਵਿਧਾ ਅਨੁਸਾਰ ਸਕੂਲ ਤੋਂ ਬਾਹਰ ਵੀ ਘਰ 'ਤੇ ਇਸ ਐਪ ਦਾ ਉਪਯੋਗ ਕਰ ਸਕਦੇ ਹਨ।
ਡਿਪਾਰਟਮੈਂਟ ਵੱਲੋਂ ਹਰ ਵਿਦਿਆਰਥੀ ਨੂੰ ਇੱਕ ਵਿਸ਼ੇਸ਼ ਆਈਡੀ ਦਿੱਤੀ ਗਈ ਹੈ ਜਿਸ ਨਾਲ ਉਹ ਐਪ ਵਿੱਚ ਲੌਗਇਨ ਕਰਕੇ ਮੁਫ਼ਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਬੱਚਿਆਂ ਦਾ ਉਤਸ਼ਾਹ ਵਧ ਰਿਹਾ ਹੈ ਤੇ ਹਰ ਦਿਨ ਵਿਦਿਆਰਥੀ 1-2 ਘੰਟੇ ਇਸ ਐਪ 'ਤੇ ਸਮਾਂ ਬਿਤਾ ਰਹੇ ਹਨ।
ਮਾਪਿਆਂ ਵੱਲੋਂ ਵੀ ਸਰਕਾਰ ਦੇ ਇਸ ਕਦਮ ਦੀ ਖੁਲ੍ਹੇ ਦਿਲ ਨਾਲ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਹ ਕਹਿੰਦੇ ਹਨ ਕਿ ਇਸ ਐਪ ਨਾਲ ਬੱਚਿਆਂ ਦੀ ਅੰਗਰੇਜ਼ੀ ਉਚਾਰਣ ਤੇ ਭਾਸ਼ਾ ਸਮਝਣ ਦੀ ਸਮਰੱਥਾ ਬੇਹਤਰ ਹੋ ਰਹੀ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਇਕ ਸਲਾਘਾਯੋਗ ਕਦਮ ਹੈ।
ਬਾਈਟ:---- ਸਰਕਾਰੀ ਟੀਚਰ
ਬਾਈਟ:--- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ