Golden_Panjab

Golden_Panjab ☘️سنہرا پنجاب☘️
🍀 सुनहरा पंजाब🍀
☘️GOLDEN PANJAB☘️
🌾ਮੇਰਾ ਪੰਜਾਬ ਜਿੰਦਾਬਾਦ🌾
(1)

26/06/2023

Reels ਤੇ ਲੱਕ ਹਿਲਾਉਣ ਵਾਲੀਆਂ ਕੂੜਿਆਂ ਨੂੰ ਤਾਂ ਬਹੁਤ Like comments ਕਰਦੇ ਓ,, ਕਦੇ ਅਜਿਹੀਆਂ videos ਨੂੰ ਵੀ ਅੱਗੇ Share ਕਰ ਦਿਆ ਕਰੋ,

ਕਈਆਂ ਦੇ ਮੂੰਹ ਤੇ ਚਪੇੜ ਆ , ਦਿਲੋ ਸਲੂਟ ਭੈਣ ਨੂੰ 🙏
Video Source:

:
:



🌱🌾 ⚠️

19 ਨਵੰਬਰ 2021… ਸਰਕਾਰ ਨੇ ਕਿਸਾਨਾਂ ਆਲ਼ੇ ਕਨੂੰਨ ਰੱਦ ਕੀਤੇ… ਆਪਣੇ ਲੋਕਾਂ ਖੁਸ਼ੀ ਮਨਾਈ… ਪਰ ਮੇਰਾ ਮੱਥਾ ਠਣਕਿਆ… ਬੀ ਸਟੇਟ ਹਾਰ ਮੰਨਜੇ… ਏਹ ਹੋ...
20/06/2023

19 ਨਵੰਬਰ 2021… ਸਰਕਾਰ ਨੇ ਕਿਸਾਨਾਂ ਆਲ਼ੇ ਕਨੂੰਨ ਰੱਦ ਕੀਤੇ… ਆਪਣੇ ਲੋਕਾਂ ਖੁਸ਼ੀ ਮਨਾਈ… ਪਰ ਮੇਰਾ ਮੱਥਾ ਠਣਕਿਆ… ਬੀ ਸਟੇਟ ਹਾਰ ਮੰਨਜੇ… ਏਹ ਹੋ ਈ ਨੀ ਸਕਦਾ… ਮੈਂ ਓਸੇ ਦਿਨ ਪੋਸਟ ਪਾਈ… ਬੀ “ਵੋ ਆਏਂਗੇ… ਦੁਗਨੀ ਤਿਆਰੀ ਕੇ ਸਾਥ”… ਤੇ ਉਹ ਆਏ… ਸੌ ਗੁਣਾ ਤਿਆਰੀ ਨਾਲ਼… ਤੇ ਸਟੇਟ ਨੇ ਫੈਸਲਾ ਕੀਤਾ… ਪੰਜਾਬ ਨੂੰ ਸਬਕ ਸਿਖਾਉਣ ਦਾ…ਜਿਸ ਜਿਸ ਬੰਦੇ ਨੂੰ ਪੰਜਾਬ ਨੇ… ਖਾਸ ਕਰ ਸਿੱਖਾਂ ਨੇ ਮੁਹੱਬਤ ਕੀਤੀ… ਸਟੇਟ ਨੇ ਸਾਡੇ ਤੋਂ ਖੋਹ ਲਏ…

ਪਹਿਲਾਂ ਕਿਸਾਨ ਧਰਨੇ ਦੇ ਹੀਰੋ… ਦੀਪ ਸਿੱਧੂ ਦਾ ਨੰਬਰ ਲਾਇਆ… ਗੋਲ਼ੀ ਮਾਰ ਕੇ ਕੀਤੇ ਕਤਲ ਨੂੰ ਐਕਸੀਡੈਂਟ ਬਣਾ ਕੇ ਪੇਸ਼ ਕੀਤਾ… ਤੇ ਆਪਣੀ ਅਨਪੜ ਜਨਤਾ ਸੱਚ ਮੰਨਗੀ… ਦੀਪ ਨੂੰ ਗੱਲਾਂ ਚ ਦਲੀਲਾਂ ਨਾਲ਼ ਹਰਾ ਨੀ ਸੀ ਸਕਦੇ… ਖਰੀਦ ਵੀ ਨੀ ਹੋਇਆ… ਬੱਸ ਮਾਰਨਾ ਈ ਹੱਲ ਸੀ…

ਅਗਲਾ ਸਟੈੱਪ… ਬੀਜੇਪੀ ਦੀ ਬੀ ਟੀਮ ਦੀ ਪੰਜਾਬ ਚ ਸਰਕਾਰ ਬਣਾਈ… ਤਾਂ ਜੋ ਮਨਮਰਜੀ ਦੇ ਕੰਮ ਕਰਵਾਏ ਜਾ ਸਕਣ…. ਉਹਨਾਂ ਸਿੱਖ ਮੁੰਡਿਆਂ ਨਾਲ਼ ਕੀ ਕੀਤਾ… ਥੋਡੇ ਸਾਮਣੇ ਈ ਆ…ਹਲਾਤ ਇਹ ਹੋਗੇ ਬੀ ਉਹ ਸਾਡੇ ਗੁਰੂਘਰਾਂ ਤੱਕ ਦਾਖਲ ਹੋਗੇ… ਤੇ ਉਹਨਾਂ ਦੇ ਚਮਚੇ ਹਲੇ ਵੀ ਡਫੈਂਡ ਕਰਦੇ ਨੇ ਆਪਣੇ ਬੌਸਾਂ ਨੂੰ…

ਅਗਲਾ ਸਟੈੱਪ… ਜਿਸਨੂੰ ਸਾਰੇ ਪੰਜਾਬ ਨੇ ਸਭ ਤੋਂ ਵੱਧ ਪਿਆਰ ਕੀਤਾ… ਉਹਨਾਂ ਉਹ “ਟਿੱਬਿਆਂ ਦਾ ਪੁੱਤ” ਮਾਰਿਆ… ਹਰੇਕ ਅੱਖ ਰੋਈ ਪੰਜਾਬ ਦੀ…ਤੇ ਆਮ ਲੋਕਾਂ ਦੀ ਸਰਕਾਰ ਤੋਂ ਸਾਲ ਚ ਇਨਸਾਫ ਨੀ ਦੇ ਹੋਇਆ…

ਫੇਰ ਦੁਬਈ ਤੋਂ ਇੱਕ ਪੰਜਾਬ ਦਾ ਪੁੱਤ ਆਇਆ… ਜੀਹਦੀਆਂ ਗੱਲਾਂ ਦਾ ਸਰਕਾਰ… ਪੱਤਰਕਾਰ… ਟੌਪ ਦੇ ਵਕੀਲਾਂ ਕੋਲ਼ ਕੋਈ ਜਵਾਬ ਹੈਨੀ ਸੀ… 17 ਮਾਰਚ ਨੂੰ ਮੈਂ ਪੋਸਟ ਪਾਈ… ਸੁਖਪਾਲ ਖਹਿਰਾ ਤੇ ਅਮ੍ਰਿਤਪਾਲ ਆਪਣੀ ਸਕੋਰਟੀ ਵਧਾਉਣ… ਅਗਲਾ ਨੰਬਰ ਇਹਨਾਂ ਦਾ ਲੱਗੂ… ਦੋ ਦਿਨ ਬਾਦ ਈ ਸਟੇਟ ਨੇ ਬੀ ਟੀਮ ਦੀ ਸਰਕਾਰ ਰਾਂਹੀ ਫੇਰ ਰੰਗ ਵਿਖਾਇਆ… ਚੱਕ ਕੇ ਅਸਾਮ ਸੁੱਟਤਾ… ਬਿਨਾਂ ਕਿਸੇ ਗੁਨਾਹ ਦੇ… ਤੇ ਸਰਕਾਰ ਦੇ ਚਮਚੇ ਫੇਰ ਜੁੱਤੀਆਂ ਚੱਟੀ ਗਏ…

ਫੇਰ ਖੰਡਾ ਮਾਰਿਆ… ਤੇ ਕੱਲ ਨਿੱਝਰ… ਏਹ ਲਿਸਟ ਹਲੇ ਲੰਮੀ ਹੋਣੀ ਏ… #ਚਾਚਾ_ਬਘੇਲ_ਸਿੰਘ ਜੇ ਪੜਦਾ ਸੁਣਦਾ ਏ ਤੇ ਆਪਣਾ ਧਿਆਨ ਰੱਖੇ… ਸਿੱਖੀ ਦੀਆਂ ਕੌਮ ਦੀਆਂ ਗੱਲਾਂ ਕਰਨ ਵਾਲ਼ਾ ਹਰੇਕ ਬੰਦਾ ਅੱਖਾਂ ਖੋਲ ਕੇ ਰੱਖੋ… ਸਰਕਲ ਛੋਟੇ ਕਰੋ… ਲੋਕੇਸ਼ਨਾਂ ਹਾਈਡ ਕਰੋ.. ਓਪਰੇ ਲੋਕਾਂ ਨਾਲ਼ ਮੁਲਾਕਾਤਾਂ ਘੱਟ ਕਰੋ… ਖਾਣ ਪੀਣ ਦਵਾਈਆਂ ਦੇਖ ਕੇ ਵਰਤੋ… ਹਿੱਕ ਚ ਵੱਜ ਕੇ ਨੀ ਥੋਨੂੰ ਧੋਖੇ ਨਾਲ਼ ਈ ਮਾਰਨਗੇ…

ਤੇ ਆਪਣੇ ਲੋਕ 300 ਜੁੰਟਾਂ ਬਿਜਲੀ ਦੀਆਂ ਮੁਫਤ ਲੈਕੇ ਕਹੀ ਜਾਂਦੇ ਜਾਂਦੇ ਆ ਬਦਲਾਅ ਆਗਿਆ… ਜੇ ਕੋਈ ਨਿਆਣਾ 50 ਦੀ ਮੇਲੇ ਚੋ ਕਾਰ ਲੈਕੇ ਖੁਸ਼ ਹੁੰਦਾ ਹੋਵੇ… ਤੇ ਉਹਨੂੰ 8 ਲੱਖ ਦੀ ਸਫਿਵਟ ਲੈਕੇ ਦੇਣ ਦੀ ਕੀ ਲੋੜ… ਜੇਹੜੇ 300 ਜੁੰਟਾਂ ਤੇ ਈ ਮੰਨਗੇ… ਉਹਨਾਂ ਨੂੰ ਹਲੂਣਾ ਦੇਕੇ ਏਹ ਕਹਿਣ ਵਾਲ਼ੇ ਦੀ ਕੀ ਲੋੜ ਵੀ ਭਾਖੜਾ ਡੈਮ ਈ ਸਾਡਾ ਏ…

ਪੰਜਾਬ ਦੇ ਬਹੁਤੇ ਲੋਕ ਕਦੇ ਬਹਾਦਰ ਹੁੰਦੇ ਸੀ… ਪਰ ਹੁਣ ਬਹੁਤੇ ਚਾਪਲੂਸ ਤੇ ਵਿਕਾਊ ਹੋਗੇ… ਚੇਅਰਮੈਨੀਆਂ ਪੁੱਛੇ ਗੌਰਮਿੰਟ ਮੂਹਰੇ ਕੋਡੇ ਹੋਏ ਪਏ ਆ… ਪਰਮਾਤਮਾ ਸਾਡੀ ਸੋਚਾਂ ਤੋਂ ਗਰਦਾ ਲਾਹਵੇ… ਸਾਨੂੰ ਅਕਲ ਆਵੇ… ਚੰਗੇ ਮਾੜੇ ਦੀ ਆਪਣੇ ਪਰਾਏ ਦੀ ਪਛਾਣ ਆਵੇ… ਪਰ ਸ਼ਾਇਦ ਬਹੁਤ ਦੇਰ ਹੋ ਚੁੱਕੀ ਏ… ਪੰਜ ਸਾਲ ਚ ਕੰਨਾਂ ਨੂੰ ਹੱਥ ਲਵਾ ਦੇਣਗੇ ਥੋਡੇ… ਯਾਦ 👇👇👇

Address

Amritsar

Alerts

Be the first to know and let us send you an email when Golden_Panjab posts news and promotions. Your email address will not be used for any other purpose, and you can unsubscribe at any time.

Contact The Business

Send a message to Golden_Panjab:

Share

Category