13/01/2021
ਸਰਕਾਰ ਵੱਲੋਂ ਕਿਸਾਨਾਂ ਦੇ 26 ਜਨਵਰੀ ਦੇ ਸੰਭਾਵੀਂ ਟਰੈਕਟਰ ਮਾਰਚ ਸੰਬੰਧੀ ਅਦਾਲਤ ‘ਚ ਅਰਜ਼ੀ ਲਾਈ ਗਈ ਹੈ ਕਿ ਇਸ ਮਾਰਚ ‘ਤੇ ਰੋਕ ਲਾਓ, ਇਹ ਦੇਸ਼ ਦੇ ਸਨਮਾਨ ਨੂੰ ਠੇਸ ਲਗਾਉਣ ਲਈ ਉਲੀਕਿਆ ਗਿਆ ਹੈ।
ਸੋਚਣ ਵਾਲੀ ਗੱਲ ਹੈ ਸਰਕਾਰ ਦੇ ਇਹਨਾਂ ਰਾਜਨੀਤਿਕਾਂ ਨੂੰ ਪਿਛਲੇ ਸੱਤਰ ਸਾਲਾਂ ਵਿੱਚ ਘੱਟਗਿਣਤੀਆਂ ਦੀਆਂ ਨਸਲਕੁਸ਼ੀਆਂ, ਹੱਕ ਮੰਗਦੇ ਲੋਕਾਂ ਦੇ ਕਤਲ, ਵੋਟਾਂ ਖ਼ਾਤਰ ਦੰਗੇ, ਵੱਡੇ ਵੱਡੇ ਘੋਟਾਲੇ, ਤਾਕਤਵਰ ਲੋਕਾਂ ਦੇ ਲੱਤ ਹੇਠੋਂ ਲੰਘਦੀ ਕਾਨੂੰਨ ਵਿਵਸਥਾ, ਸਦੀਆਂ ਤੋਂ ਇਨਸਾਫ਼ ਉਡੀਕਦੇ ਲੋਕਾਂ ਦੇ ਹੰਝੂ ਹਾਵੇ, ਦੇਸ਼ ਦਾ ਗੌਰਵ ਲੱਗਦੇ ਹੋਣਗੇ ਅਤੇ ਹੱਕ ਮੰਗਦੇ ਕਿਸਾਨਾਂ ਦਾ ਟਰੈਕਟਰ ਮਾਰਚ ਦੇਸ਼ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ।
ਵਾਹ ਓਏ ਦੇਸ਼ ਭਗਤੋ!
#ਸ਼ਿਵਜੀਤ_ਸਿੰਘ