17/06/2026
ਆਪ ਦੇ ਲੀਲਗ ਸੈੱਲ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਵਿਸ਼ਾਲ ਖੰਨਾ ਜੀ ਨੇ ਆਪਣਾ ਜਨਮਦਿਨ ਮਨਾਇਆ।
ਅੰਮ੍ਰਿਤਸਰ 16 ਜੂਨ 2026 ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ/ਸੁਰਿੰਦਰ ਸਿੰਘ ਸੋਨੂੰ )
ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੀਗਲ ਸੈੱਲ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਵਿਸ਼ਾਲ ਖੰਨਾ ਜੀ ਨੇ ਆਪਣਾ ਜਨਮ ਦਿਨ ਆਪ ਦੇ ਸੈਂਟਰਲ ਹਲਕੇ ਦੇ ਵਲੰਟੀਅਰਾਂ ਨੂੰ ਨਾਲ ਲੈ ਕੇ ਮਨਾਇਆ।
ਆਪ ਦੇ ਆਲੋਪ ਹੋਏ ਸੈਂਟਰਲ ਹਲਕੇ ਦੇ ਵਲੰਟੀਅਰ ਸਾਰਿਆਂ ਨੂੰ ਓਨਾ ਵੱਲੋਂ ਇਕੱਠੇ ਕਰਕੇ ਜਨਮਦਿਨ ਮਨਾਇਆ ਗਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੈਂਟਰਲ ਹਲਕੇ ਦੀ ਸੀਟ ਆਉਣ ਵਾਲੀਆਂ ਚੋਣਾਂ ਵਿੱਚ ਅਸੀਂ ਹਰ ਹਾਲਤ ਵਿੱਚ ਜਿਤਾ ਕੇ ਰਹਾਂਗੇ। ਓਨਾ ਕਿਹਾ ਕਿ ਲੀਗਲੀ ਚਾਹੇ ਕਿਸੇ ਵੀ ਤਰਾਂ ਦੀ ਕਿਸੇ ਨੂੰ ਮੇਰੀ ਮਦਦ ਦੀ ਜਰੂਰਤ ਰਹੀ ਹੈ। ਮੈਂ ਓਨਾ ਨਾਲ ਮੋਢੇ ਨਾਲ ਮੋਢਾ ਲਗਾ ਖੜਾ ਰਿਹਾ ਸੀ, ਹਾਂ ਤੇ ਰਿਹਾਂਗਾ। ਮੈਂ ਪਾਰਟੀ ਦਾ ਇਕ ਵਫਾਦਾਰ ਵਲੰਟੀਅਰ ਹਾਂ। ਪਾਰਟੀ ਮੈਨੂੰ ਜੋ ਵੀ ਸੇਵਾ ਲਗਾਏਗੀ ਮੈਂ ਦਿਲੋਂ ਉਸਨੂੰ ਨਿਭਊਂਗਾ। ਮੇਰੇ ਲਈ ਪਹਿਲਾਂ ਮੇਰੀ ਪਾਰਟੀ ਹੈ। ਓਨਾ ਕਿਹਾ ਕਿ ਐਮਐਲਏ ਆਉਣਗੇ ਅਤੇ ਐਮਐਲਏ ਜਾਣਗੇ। ਪਾਰਟੀ ਦਾ ਖੜਾ ਰਹਿਣਾ ਬਹੁਤ ਜਰੂਰੀ ਹੈ।
ਇਸ ਮੌਕੇ ਆਪ ਵਰਕਰ ਮਧੂ ਪਿਪਲਾਨੀ ਜੀ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਸੈਂਟਰਲ ਹਲਕੇ ਦੀ ਵਿਸ਼ਾਲ ਖੰਨਾ ਜੀ ਦੀ ਚੜਦੀਕਲਾ ਰਹੇ ਅਤੇ ਸੈਂਟਰਲ ਹਲਕੇ ਦਾ ਆਉਣ ਵਾਲਾ ਚਿਹਰਾ ਵਿਸ਼ਾਲ ਖੰਨਾ ਜੀ ਬਨਣ। ਮਧੂ ਪਿਪਲਾਨੀ ਜੀ ਨੇ ਕਿਹਾ ਕਿ ਵਲੰਟੀਅਰ ਸਿਰਫ਼ ਪਿਆਰ ਅਤੇ ਮਾਨ ਸਤਿਕਾਰ ਦਾ ਭੁੱਖਾ ਹੁੰਦਾ ਹੈ। ਅੱਜ ਸੈਂਟਰਲ ਹਲਕੇ ਦੇ ਲੋਕਾਂ ਵੱਲੋਂ ਜੋ ਪਿਆਰ ਸਤਿਕਾਰ ਦਿੱਤਾ ਗਿਆ ਹੈ। ਮੈਂ ਆਸ ਕਰਦੀ ਹਾਂ ਕਿ ਲੋਕਾਂ ਦਾ ਇਹ ਪਿਆਰ ਸਤਿਕਾਰ ਹਮੇਸ਼ਾਂ ਵਾਸਤੇ ਵਿਸ਼ਾਲ ਖੰਨਾ ਜੀ ਲਈ ਬਰਕਰਾਰ ਰਹੇਗਾ ਅਤੇ ਵਿਸ਼ਾਲ ਖੰਨਾ ਜੀ ਸੈਂਟਰਲ ਹਲਕੇ ਦੇ ਲੋਕਾਂ ਦੀ ਮਦਦ ਲਈ ਸਦਾ ਤਿਆਰ ਰਹਿਣਗੇ।
ਇਸ ਮੌਕੇ ਮਧੂ ਪਿਪਲਾਨੀ ਜੀ, ਬੰਟੀ ਸੋਨੀ, ਨਿਤਿਨ ਮਹਿਰਾ, ਤੇਜਪਾਲ, ਰਵਿੰਦਰ ਡਾਵਰ ਜੀ, ਹੈਪੀ ਚੱਕੀ, ਮਨੂ ਸ਼ਰਮਾ, ਸੀਮਾ ਕੋਹਲੀ, ਸਰੋਜ ਜੀ ਆਦਿ ਨੇ ਨਾਲ ਮਿਲ ਕੇ ਕੇਕ ਕੱਟਿਆ ਅਤੇ ਖੁਸ਼ੀ ਸਾਂਝੀ ਕੀਤੀ। aadami party