Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ

  • Home
  • India
  • Amritsar
  • Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ

Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ ਹਮ ਚਾਕਰ ਗੋਬਿੰਦ ਕੇ
ਗੁਰੂ ਨਾਨਕ ਦੇਵ ਜੀ ਦੀ ਸੱਚੀ ਕਿਰਤ ਖੇਤੀ
ਹੱਕ ਸੱਚ ਦੀ ਨੱਸਲਾ ਤੇ ਫਸਲਾਂ ਤੇ ਰੋਜ਼ਗਾਰ ਦੀ ਲੜਾਈ

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਦੀ ਹਿਮਾਇਤ;ਮੌਕਾਪ੍ਰਸਤ ਸਿਆਸੀ ਪਾਰਟੀਆਂ ਤੇ ਵੋਟ ਸਿਆਸਤਦਾਨਾਂ ਨੂੰ ...
07/11/2025

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਦੀ ਹਿਮਾਇਤ;
ਮੌਕਾਪ੍ਰਸਤ ਸਿਆਸੀ ਪਾਰਟੀਆਂ ਤੇ ਵੋਟ ਸਿਆਸਤਦਾਨਾਂ ਨੂੰ ਸੰਘਰਸ਼ ਤੋਂ ਦੂਰ ਰੱਖਣ ਦੀ ਸਲਾਹ
ਚੰਡੀਗੜ੍ਹ 7 ਨਵੰਬਰ ( )ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਢਾਂਚਾ ਭੰਗ ਕਰਨ ਰਾਹੀਂ ਤੇ ਇਸ ਪ੍ਰਕਿਰਿਆ ਨੂੰ ਸਿੱਧੀਆਂ ਹਕੂਮਤੀ ਨਿਯੁਕਤੀਆਂ ਦੀ ਮੁਥਾਜ ਬਣਾਉਣ ਰਾਹੀਂ ਕੇਂਦਰੀ ਹਕੂਮਤ ਦੇ ਕੰਟਰੋਲ ਵਿੱਚ ਲੈਣ ਦੇ ਕਦਮਾਂ ਦਾ ਵਿਰੋਧ ਕੀਤਾ ਹੈ ਅਤੇ ਕੇਂਦਰੀਕਰਨ ਦੇ ਇਹਨਾਂ ਕਦਮਾਂ ਨੂੰ ਸਿੱਖਿਆ ਦੇ ਫਿਰਕੂ-ਕਰਨ , ਨਿੱਜੀਕਰਨ ਤੇ ਵਪਾਰੀਕਰਨ ਦੇ ਹਮਲੇ ਨੂੰ ਤੇਜ਼ ਕਰਨ ਦੀ ਵਿਉਂਤ ਦਾ ਹਿੱਸਾ ਕਰਾਰ ਦਿੱਤਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਦਾ ਸੈਨਟ ਤੇ ਸਿੰਡੀਕੇਟ ਵਾਲਾ ਤੁਰਿਆ ਆਉਂਦਾ ਸਿਸਟਮ ਚਾਹੇ ਆਪਣੇ ਆਪ ਵਿੱਚ ਯੂਨੀਵਰਸਿਟੀ ਦੇ ਪ੍ਰਬੰਧਕੀ ਅਮਲ 'ਚ ਇਸ ਦੇ ਵਿਦਿਆਰਥੀਆਂ ਤੇ ਲੋਕਾਂ ਦੀ ਹਕੀਕੀ ਜਮਹੂਰੀ ਸ਼ਮੂਲੀਅਤ ਦਾ ਕੋਈ ਬਹੁਤਾ ਅਸਰਦਾਰ ਢੰਗ ਨਹੀਂ ਸੀ, ਪਰ ਕੇਂਦਰੀ ਭਾਜਪਾ ਹਕੂਮਤ ਦੀ ਆਪਣੀ ਲੋਕ-ਦੋਖੀ ਧੁੱਸ ਏਨੀ ਜ਼ੋਰਦਾਰ ਹੈ ਕਿ ਉਸਨੂੰ ਇਹ ਰਸਮੀ ਅਮਲ ਵੀ ਰੜਕਦਾ ਆ ਰਿਹਾ ਸੀ ਤੇ ਆਪਣਾ ਫਿਰਕੂ ਤੇ ਕਾਰਪੋਰੇਟ ਏਜੰਡਾ ਲਾਗੂ ਕਰਨ ਦੇ ਰਾਹ 'ਚ ਅੜਿੱਕਾ ਜਾਪਦਾ ਸੀ। ਇਸ ਲਈ ਉਸਨੇ ਇਸ ਅੜਿੱਕੇ ਨੂੰ ਵੀ ਦੂਰ ਕਰਨ ਤੇ ਯੂਨੀਵਰਸਿਟੀ ਉੱਤੇ ਆਪਣਾ ਮੁਕੰਮਲ ਕੰਟਰੋਲ ਬਣਾਉਣ ਦੀ ਨੀਤ 'ਚੋਂ ਹੀ ਇਹ ਕਦਮ ਚੱਕਿਆ ਹੈ। ਇਹ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਪ੍ਰਬੰਧਾਂ 'ਚ ਦਖਲ ਦੀ ਬਚੀ ਖੁਚੀ ਨਿਗੂਣੀ ਭੂਮਿਕਾ ਨੂੰ ਵੀ ਖਤਮ ਕਰ ਦੇਵੇਗਾ। ਇਹ ਕਦਮ ਯੂਨੀਵਰਸਟੀ ਉੱਤੇ ਪੰਜਾਬੀ ਕੌਮੀਅਤ ਦੇ ਦਾਅਵੇ ਨੂੰ ਵੀ ਕਮਜ਼ੋਰ ਕਰੇਗਾ।
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਾਡੀ ਜਥੇਬੰਦੀ ਵਿਦਿਆਰਥੀਆਂ ਵੱਲੋਂ ਉਠਾਈ ਜਾ ਰਹੀ ਆਵਾਜ਼ ਦਾ ਜ਼ੋਰਦਾਰ ਸਮਰਥਨ ਕਰਦੀ ਹੈ, ਤੇ ਕੇਂਦਰ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ਨਾ ਸਿਰਫ ਇਹ ਕਦਮ ਵਾਪਸ ਹੋਣਾ ਚਾਹੀਦਾ ਹੈ ਸਗੋਂ ਸਿੱਖਿਆ ਦੇ ਕੇਂਦਰੀਕਰਨ, ਨਿਜੀਕਰਨ ਤੇ ਵਪਾਰੀਕਰਨ ਦੇ ਸਾਰੇ ਕਦਮ ਰੋਕੇ ਜਾਣੇ ਚਾਹੀਦੇ ਹਨ। ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਮੁੱਢੋਂ ਰੱਦ ਕੀਤੀ ਜਾਣੀ ਚਾਹੀਦੀ ਹੈ‌। ਨਵੀਂ ਸਿੱਖਿਆ ਨੀਤੀ 2020 ਰੱਦ ਹੋਣੀ ਚਾਹੀਦੀ ਹੈ। ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਅੰਦਰ ਵਿਦਿਆਰਥੀਆਂ ਦੀ ਜਮਹੂਰੀ ਪੁੱਗਤ ਯਕੀਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਰਤੀ ਕਿਸਾਨਾਂ ਦੇ ਬੱਚਿਆਂ ਲਈ ਉਚੇਰੀ ਸਿੱਖਿਆ ਦਾ ਹੱਕ ਯਕੀਨੀ ਕੀਤਾ ਜਾਣਾ ਚਾਹੀਦਾ ਹੈ।
ਜਥੇਬੰਦੀ ਵੱਲੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਦੀਆਂ ਮੌਕਾਪ੍ਰਸਤ ਹਾਕਮ ਪਾਰਟੀਆਂ ਤੇ ਮੌਕਾਪ੍ਰਸਤ ਵੋਟ ਸਿਆਸਤਦਾਨਾਂ ਨੂੰ ਆਪਣੇ ਸੰਘਰਸ਼ ਤੋਂ ਪਾਸੇ ਰੱਖਣ ਅਤੇ ਉਹਨਾਂ ਨੂੰ ਆਪਣੇ ਤੌਰ 'ਤੇ ਇਸ ਮਸਲੇ 'ਤੇ ਆਵਾਜ਼ ਉਠਾਉਣ ਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਮਜਬੂਰ ਕਰਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਹਾਕਮ ਪਾਰਟੀਆਂ ਆਮ ਕਰਕੇ ਅਜਿਹੇ ਮੁੱਦਿਆਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਆ ਰਹੀਆਂ ਹਨ ਜਦੋਂਕਿ ਸਿੱਖਿਆ ਦੇ ਨਿੱਜੀਕਰਨ ਵਪਾਰੀਕਰਨ ਤੇ ਫਿਰਕੂਕਰਨ ਦੇ ਕਦਮਾਂ 'ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਪਾਰਟੀਆਂ ਖੁਦ ਰਾਜ ਸੱਤਾ 'ਚ ਹੁੰਦਿਆਂ ਇਹਨਾਂ ਹੀ ਕਦਮਾਂ ਨੂੰ ਲਾਗੂ ਕਰਨ 'ਚ ਸ਼ਾਮਿਲ ਰਹਿੰਦੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਇਤਿਹਾਸਿਕ ਕਿਸਾਨ ਸੰਘਰਸ਼ ਅਤੇ ਪੰਜਾਬ ਦੇ ਹੋਰਨਾਂ ਲੋਕ ਸੰਘਰਸ਼ਾਂ ਦਾ ਤਜਰਬਾ ਯਾਦ ਰੱਖਣਾ ਚਾਹੀਦਾ ਹੈ। ਇਹਨਾਂ ਸੰਘਰਸ਼ਾਂ ਦੀਆਂ ਕਾਮਯਾਬੀਆਂ ਵਿੱਚ ਇੱਕ ਅਹਿਮ ਕਾਰਨ ਵੋਟ ਪਾਰਟੀਆਂ ਨੂੰ ਇਨਾਂ ਸੰਘਰਸ਼ਾਂ ਦੇ ਮੰਚਾਂ ਤੋਂ ਦੂਰ ਰੱਖਣਾ ਬਣਿਆ ਹੈ। ਸੰਘਰਸ਼ ਲੜਨ ਲਈ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੀ ਹਮਾਇਤ 'ਤੇ ਟੇਕ ਰੱਖਣੀ ਚਾਹੀਦੀ ਹੈ।

ਜਾਰੀ ਕਰਤਾ
:- ਜੋਗਿੰਦਰ ਸਿੰਘ ਉਗਰਾਹਾਂ 9417557433
ਸੁਖਦੇਵ ਸਿੰਘ ਕੋਕਰੀ ਕਲਾਂ 9417466038

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਂਝੀਆਂ ਜਥੇਬੰਦੀਆਂ ਵੱਲੋਂ ਅੱਜ ਸੰਗਰੂਰ ਡਿਪਟੀ  ਕਮਿਸ਼ਨਰ ਨੂੰ ਮੰਗ ਪੱਤ...
05/11/2025

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਂਝੀਆਂ ਜਥੇਬੰਦੀਆਂ ਵੱਲੋਂ ਅੱਜ ਸੰਗਰੂਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਕਿ ਡੀ ਆਰ ਉ ਨੇ ਪ੍ਰਾਪਤ ਕੀਤਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ

ਗ਼ਦਰੀ ਬਾਬਿਆਂ ਦਾ ਮੇਲਾ ਜਲੰਧਰ ਵਿਚ ਜਿਲਾ ਅੰਮ੍ਰਿਤਸਰ ਦੇ ਆਗੂ ਸ਼ਮੂਲੀਅਤ ਕਰਦੇ ਹੋਏ Bharti Kisan Union Ekta Ugrahan / ਭਾਰਤੀ ਕਿਸਾਨ ਯੂਨੀਅ...
01/11/2025

ਗ਼ਦਰੀ ਬਾਬਿਆਂ ਦਾ ਮੇਲਾ ਜਲੰਧਰ ਵਿਚ ਜਿਲਾ ਅੰਮ੍ਰਿਤਸਰ ਦੇ ਆਗੂ ਸ਼ਮੂਲੀਅਤ ਕਰਦੇ ਹੋਏ Bharti Kisan Union Ekta Ugrahan / ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ/Punjab Khet Mazdoor Union BKU Ekta Ugrahan Haryana/भाकियू एकता उगराहां हरियाणा

ਹੜ੍ਹ ਪੀੜਤ ਇਲਾਕਿਆਂ ਵਿੱਚ ਸਰਕਾਰ ਡੀਜ਼ਲ ਤੋਂ ਟੈਕਸ ਹਟਾ ਕੇ ਸਸਤੇ ਭਾਅ ਵਿੱਚ ਡੀਜ਼ਲ ਮੁਹਈਆ ਕਰਵਾਏ - BKU ਉਗਰਾਹਾਂ
31/10/2025

ਹੜ੍ਹ ਪੀੜਤ ਇਲਾਕਿਆਂ ਵਿੱਚ ਸਰਕਾਰ ਡੀਜ਼ਲ ਤੋਂ ਟੈਕਸ ਹਟਾ ਕੇ ਸਸਤੇ ਭਾਅ ਵਿੱਚ ਡੀਜ਼ਲ ਮੁਹਈਆ ਕਰਵਾਏ - BKU ਉਗਰਾਹਾਂ

30/10/2025
30/10/2025

ਡੀਏਪੀ ਦੀ ਕਿੱਲਤ ਨੂੰ ਲੈ ਬੀਕੇਯੂ ਉਗਰਾਹਾਂ ਵੱਲੋਂ ਕੱਥੂਨੰਗਲ ਟੋਲ ਪਲਾਜਾ ਪਰਚੀ ਮੁਕਤ ਰੋਸ ਵਜੋਂ ਕੀਤਾ ਗਿਆ

 #ਮਹਾਰਾਸ਼ਟਰ ਵਿੱਚ ਕਿਸਾਨ ਵੱਡੀ ਪੱਧਰ ਤੇ ਕਰਜ ਮੁਕਤੀ ਦੀ ਮੰਗ ਨੂੰ ਲੈਕੇ ਸੜਕਾਂ ਤੇ ਆਏ ਨਾਗਪੁਰ ਤੋ ਹੈਦਰਾਬਾਦ ਜਾਂਦਾ ਹਾਈਵੇ ਬੰਦ ਕੀਤਾ
29/10/2025

#ਮਹਾਰਾਸ਼ਟਰ ਵਿੱਚ ਕਿਸਾਨ ਵੱਡੀ ਪੱਧਰ ਤੇ ਕਰਜ ਮੁਕਤੀ ਦੀ ਮੰਗ ਨੂੰ ਲੈਕੇ ਸੜਕਾਂ ਤੇ ਆਏ ਨਾਗਪੁਰ ਤੋ ਹੈਦਰਾਬਾਦ ਜਾਂਦਾ ਹਾਈਵੇ ਬੰਦ ਕੀਤਾ

29/10/2025

ਡੀਏਪੀ ਖਾਦ ਦੀ ਆ ਰਹੀ ਵੱਡੀ ਕਿੱਲਤ ਕਣਕ ਬਜਾਈ ਚੱਲ ਰਹੀ ਉਗਰਾਹਾਂ ਜਥੇਬੰਦੀ ਨੇ ਕਰਤਾ ਵੱਡਾ ਐਲਾਨ Bharti Kisan Union Ekta Ugrahan / ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ LOK AWAZ T.V Bhagwant Mann

ਇਦਾਂ ਦੇ ਹੁੰਦੇ ਨੇ ਆਗੂ ਸਾਦਗੀ ਤੇ ਲੋਕ ਸੇਵਾ ਦੇ ਵਿੱਚ ਰੁੱਝੇ ਹੋਏ ਜਮੀਨ ਨਾਲ ਜੁੜੇ ਹੋਏ ਜਮੀਨ ਤੇ ਬੈਠੇ ਜਮੀਨ ਨਾਲ ਮੋਹ ਇਸ ਨੂੰ ਕਹਿੰਦੇ ਆ ਕਿਸ...
28/10/2025

ਇਦਾਂ ਦੇ ਹੁੰਦੇ ਨੇ ਆਗੂ ਸਾਦਗੀ ਤੇ ਲੋਕ ਸੇਵਾ ਦੇ ਵਿੱਚ ਰੁੱਝੇ ਹੋਏ ਜਮੀਨ ਨਾਲ ਜੁੜੇ ਹੋਏ ਜਮੀਨ ਤੇ ਬੈਠੇ ਜਮੀਨ ਨਾਲ ਮੋਹ ਇਸ ਨੂੰ ਕਹਿੰਦੇ ਆ ਕਿਸਾਨ ਲੀਡਰ ਜਿਲਾ ਫਾਜਲਿਕਾ ਵਿੱਚ ਹੜਾ ਦੀ ਮਾਰ ਨਾਲ ਹੋਏ ਨੁਕਸਾਨ ਜ਼ਮੀਨ ਪੱਧਰ ਦਾ ਕੰਮ ਕਰਵਾ ਰਹੇ ਉਗਰਾਹਾਂ ਜੱਥੇਬੰਦੀ ਦੇ ਸੂਬਾ ਆਗੂ ਝੰਡਾ ਸਿੰਘਜੇਠੂਕੇ ,ਸਿੰਗਾਰਾ ਸਿੰਘ ਮਾਨ

27/10/2025
27/10/2025

Address

Amritsar
143602

Telephone

+919914416611

Website

Alerts

Be the first to know and let us send you an email when Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ posts news and promotions. Your email address will not be used for any other purpose, and you can unsubscribe at any time.

Contact The Business

Send a message to Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ:

Share