ਪੰਜ ਮੈਂਬਰੀ ਭਰਤੀ ਕਮੇਟੀ - Panj Membri Bharti Committee

  • Home
  • India
  • Tarn Taran
  • ਪੰਜ ਮੈਂਬਰੀ ਭਰਤੀ ਕਮੇਟੀ - Panj Membri Bharti Committee

ਪੰਜ ਮੈਂਬਰੀ ਭਰਤੀ ਕਮੇਟੀ - Panj Membri Bharti Committee Puner Surjeet Shiromani Akali Dal
(2)

ਸੁਰਖੀਆਂ
19/10/2025

ਸੁਰਖੀਆਂ

ਗਿਅਨੀ ਹਰਪਰੀਤ ਸਿੰਘ ਪਰਧਾਨ ਸਰੋਮਣੀ ਅਕਾਲੀ ਵੱਲੋ ਕੱਲ ਵਰਕਿੰਗ ਕਮੇਟੀ ਮੈਂਬਰ ਜਥੇ: ਦਲਜੀਤ ਸਿੰਘ ਅਮਰਕੋਟ ਦੇ ਨਿਵਾਸ ਸਥਾਨ ਤੇ ਪਾਰਟੀ ਵਰਕਰਾਂ ਨਾ...
18/10/2025

ਗਿਅਨੀ ਹਰਪਰੀਤ ਸਿੰਘ ਪਰਧਾਨ ਸਰੋਮਣੀ ਅਕਾਲੀ ਵੱਲੋ ਕੱਲ ਵਰਕਿੰਗ ਕਮੇਟੀ ਮੈਂਬਰ ਜਥੇ: ਦਲਜੀਤ ਸਿੰਘ ਅਮਰਕੋਟ ਦੇ ਨਿਵਾਸ ਸਥਾਨ ਤੇ ਪਾਰਟੀ ਵਰਕਰਾਂ ਨਾਲ ਪੰਜਾਬ ਅਤੇ ਪੰਥ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ। ਵਰਕਰਾਂ ਨਾਲ ਰੂਬਰੂ ਗੱਲਬਾਤ ਕਰਦਿਆਂ ਉਨ੍ਹਾਂ ਦੇ ਜਜ਼ਬੇ ਅਤੇ ਤਨਦੇਹੀ ਨੂੰ ਵੇਖ ਕੇ ਖੁਸ਼ੀ ਹੋਈ। ਵੱਡੀ ਗਿਣਤੀ ਵਿੱਚ ਹਾਜ਼ਰ ਵਰਕਰਾਂ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਕੀਤਾ।
ਇਸ ਮੌਕੇ ਬੀਬੀ ਹਰਜੀਤ ਕੌਰ ਤਲਵੰਡੀ ਅਤੇ ਪਰਮਪਾਲ ਸਿੰਘ ਸਭਰਾ ਵੀ ਹਾਜ਼ਰ ਰਹੇ। ਵਰਕਰਾਂ ਵੱਲੋਂ ਮਿਲੇ ਸਨਮਾਨ ਲਈ ਹਿਰਦੇ ਤੋਂ ਧੰਨਵਾਦ।

ਗਿਆਨੀ ਹਰਪਰੀਤ ਸਿੰਘ ਪਰਧਾਨ ਸਰੋਮਣੀ ਅਕਾਲੀ ਦਲ ਵੱਲੋਂ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ,ਕੌਮ ਦਾ ਮਾਣ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ...
18/10/2025

ਗਿਆਨੀ ਹਰਪਰੀਤ ਸਿੰਘ ਪਰਧਾਨ ਸਰੋਮਣੀ ਅਕਾਲੀ ਦਲ ਵੱਲੋਂ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ,ਕੌਮ ਦਾ ਮਾਣ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਵਸ ਮੌਕੇ ਨਗਰ ਭੂਰਾ ਕੋਨਾ ਵਿਖੇ ਹੋਏ ਸਲਾਨਾ ਸਮਾਗਮ ਵਿੱਚ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ, ਇਸ ਮੌਕੇ ਸੰਤ ਜੀ ਵੱਲੋਂ ਸਿੱਖ ਕੌਮ ਲਈ ਘਾਲੀਆਂ ਮਹਾਨ ਘਾਲਣਾਵਾਂ ਦੀ ਰੌਸ਼ਨੀ ਵਿੱਚ ਕੌਮੀ ਭਵਿੱਖ ਦਾ ਸਬਕ ਸੰਗਤਾਂ ਨਾਲ ਸਾਂਝਾ ਕੀਤਾ ਗਿਆ, ਸੰਤ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਪੰਥ ਦੀ ਮਾਣਮੱਤੀ ਸ਼ਖ਼ਸੀਅਤ ਬੀਬਾ ਸਤਵੰਤ ਕੌਰ ਜੀ ਚੇਅਰਪਰਸਨ ਪੰਥਕ ਕੌਂਸਲ ਅਤੇ ਭਾਈ ਮਨਜੀਤ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੁੱਖ ਲੀਡਰਸ਼ਿਪ ਉਚੇਚੇ ਤੌਰ ਤੇ ਹਾਜ਼ਰ ਸੀ।

ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਨਾਮਜਦਗੀ ਕਾਗਜ ਦਾਖਲ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਰਹੀ ਹਾਜ਼ਰਹਰ ਬੂਥ ਉੱਪਰ ਸ਼੍ਰੋਮਣ...
18/10/2025

ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਨਾਮਜਦਗੀ ਕਾਗਜ ਦਾਖਲ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਰਹੀ ਹਾਜ਼ਰ

ਹਰ ਬੂਥ ਉੱਪਰ ਸ਼੍ਰੋਮਣੀ ਅਕਾਲੀ ਦਲ ਵਰਕਰ ਦੇਣਗੇ ਡਟਵਾਂ ਪਹਿਰਾ - ਜੱਥੇਦਾਰ ਵਡਾਲਾ

ਚੰਡੀਗੜ () ਤਰਨਤਾਰਨ ਜ਼ਿਮਨੀ ਚੋਣ ਲਈ ਅੱਜ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ (ਭਰਾ ਭਾਈ ਸੰਦੀਪ ਸਿੰਘ) ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ। ਇਸ ਮੌਕੇ ਸਮੁੱਚੀਆਂ ਪੰਥਕ ਧਿਰਾਂ ਦੇ ਵੱਡੇ ਇਕੱਠ ਅਤੇ ਸਮਰਥਨ ਵਿਚਕਾਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਅਸਥਾਨ ਤੋਂ ਐਸਡੀਐਮ ਦਫਤਰ ਤੱਕ ਪੰਥਕ ਜਜ਼ਬਾ ਵੇਖਣ ਨੂੰ ਮਿਲਿਆ।

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਸੀਨੀਅਰ ਲੀਡਰਸ਼ਿਪ ਜਿਸ ਵਿੱਚ ਸਰਦਾਰ ਸੁਰਜੀਤ ਸਿੰਘ ਰੱਖੜਾ, ਜਥੇਦਾਰ ਸੰਤਾ ਸਿੰਘ ਉਮੈਦਪੁਰ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜਥੇਦਾਰ ਇਕਬਾਲ ਸਿੰਘ ਝੂੰਦਾਂ, ਜਥੇਦਾਰ ਜਸਬੀਰ ਸਿੰਘ ਘੁੰਮਣ, ਜਥੇਦਾਰ ਰਘੁਬੀਰ ਸਿੰਘ ਰਾਜਾਸਾਸੀ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਸ. ਅਮਰਿੰਦਰ ਸਿੰਘ ਲਿਬੜਾ ਮੌਜੂਦ ਰਹੇ।

ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ, ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਛੇ ਸੀਨੀਅਰ ਆਗੂਆਂ ਨੂੰ ਬਤੌਰ ਆਬਜ਼ਰਵਰ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਲਗਾਇਆ ਗਿਆ ਸੀ। ਹਲਕਾ ਤਰਨਤਾਰਨ ਦੇ ਸਮੂਹ ਵਰਕਰ ਅਤੇ ਸਥਾਨਕ ਲੀਡਰਸ਼ਿਪ ਦੀ ਭਾਵਨਾ ਸੀ ਕਿ ਪੰਥ ਲਈ ਵੱਡੀ ਕੁਰਬਾਨੀ ਕਰਨ ਵਾਲੇ (ਭਾਈ ਸੰਦੀਪ ਸਿੰਘ) ਦੇ ਭਰਾ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ। ਓਹਨਾਂ ਕਿਹਾ ਕਿ ਪੰਥ ਦੀ ਭਾਵਨਾ ਤੇ ਪਹਿਰਾ ਦਿੰਦੇ ਹੋਏ ਅੱਜ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਮਜਦਗੀ ਦਾਖਲ ਸਮੇਂ ਹਾਜ਼ਰ ਰਹੀ। ਜੱਥੇਦਾਰ ਵਡਾਲਾ ਨੇ ਕਿਹਾ ਕਿ ਪੰਥ ਦੀ ਇਕਜੁਟਤਾ ਲਈ ਹੋਈ ਹਰ ਪਹਿਲਕਦਮੀ ਲਈ ਪਾਰਟੀ ਖੁੱਲ੍ਹੇ ਮਨ ਨਾਲ ਵਿਚਾਰ ਕਰਦੀ ਹੈ। ਪੰਥ ਦੀ ਸਾਂਝੀ ਅਵਾਜ਼ ਨੇ ਭਾਈ ਮਨਦੀਪ ਸਿੰਘ ਨੂੰ ਤਰਨਤਾਰਨ ਤੋਂ ਉਮਦੀਵਾਰ ਬਣਾਇਆ ਹੈ, ਇਸ ਲਈ ਪੰਥ ਦੀ ਅਵਾਜ ਅਤੇ ਪਹਿਲਕਦਮੀ ਤੇ ਪੂਰਾ ਪਹਿਰਾ ਦਿੱਤਾ ਜਾਵੇਗਾ।

ਜੱਥੇਦਾਰ ਵਡਾਲਾ ਨੇ ਕਿਹਾ ਕਿ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਰ ਬੂਥ ਉੱਪਰ ਡਟ ਕੇ ਭਾਈ ਮਨਦੀਪ ਸਿੰਘ ਲਈ ਚੋਣ ਪ੍ਰਚਾਰ ਵਿੱਚ ਜੁਟਣਗੇ। ਓਹਨਾ ਕਿਹਾ ਕਿ ਸਮੁੱਚੀ ਲੀਡਰਸ਼ਿਪ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਉਤਰੇਗੀ। ਇਸ ਦੇ ਨਾਲ ਹੀ ਜੱਥੇਦਾਰ ਵਡਾਲਾ ਨੇ ਸਮੁੱਚੇ ਪੰਥ ਹਿਤੈਸ਼ੀਆਂ ਅਤੇ ਹਲਕਾ ਤਰਨਤਾਰਨ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ, ਭਾਈ ਸੰਦੀਪ ਸਿੰਘ ਸਨੀ ਦੀ ਵੱਡੀ ਕੁਰਬਾਨੀ ਦਾ ਮੁੱਲ ਮੋੜਦੇ ਹੋਏ ਇਸ ਜਿੱਤ ਨੂੰ ਨਾ ਸਿਰਫ ਯਕੀਨੀ ਬਣਾਉਣ ਸਗੋ ਪੰਥ ਦੀ ਮਜ਼ਬੂਤੀ ਨੂੰ ਪੁਖ਼ਤਾ ਕਰਨ।

ਪਾਰਟੀ ਵੱਲੋ ਜਥੇਦਾਰ ਗੁਰਪਰਤਾਪ ਸਿੰਘ ਵਡਾਲਾ, ਸਰਦਾਰ ਸੁਰਜੀਤ ਸਿੰਘ ਰੱਖੜਾ, ਜਥੇਦਾਰ ਸੰਤਾ ਸਿੰਘ ਉਮੈਦਪੁੱਰ, ਜਥੇਦਾਰ ਸੁੱਚਾ ਸਿੰਘ ਛੋਟੇਪੁੱਰ, ਜ...
18/10/2025

ਪਾਰਟੀ ਵੱਲੋ ਜਥੇਦਾਰ ਗੁਰਪਰਤਾਪ ਸਿੰਘ ਵਡਾਲਾ, ਸਰਦਾਰ ਸੁਰਜੀਤ ਸਿੰਘ ਰੱਖੜਾ, ਜਥੇਦਾਰ ਸੰਤਾ ਸਿੰਘ ਉਮੈਦਪੁੱਰ, ਜਥੇਦਾਰ ਸੁੱਚਾ ਸਿੰਘ ਛੋਟੇਪੁੱਰ, ਜਥੇਦਾਰ ਇਕਬਾਲ ਸਿਮਘ ਝੂੰਦਾਂ, ਜਥੇ ਜਸਬੀਰ ਸਿੰਘ ਘੁੰਮਣ, ਜਥੇਦਾਰ ਰਘੁਬੀਰ ਸਿੰਘ ਰਾਜਾਸਾਸੀ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਸਰਦਾਰ ਅਮਰਿੰਦਰ ਸਿੰਘ ਲਿਬੜਾ ਤਰਨਤਾਰਨ ਕਾਗਜ ਭਰਨ ਸਮੇਂ ਹਾਜਰ ਹੋਏ।

ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਸਾਰੇ ਪੰਥ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਭਾਈ ਮਨਦੀਪ ਸਿੰਘ ਦੇ ਨਾਮਜ਼ਦਗੀ ਪੇਪਰ ਦਾਖਲ ਕਰਨ ਮੌਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋ ਕੇ ਵੱਡੇ ਕਾਫਲੇ ਦੇ ਰੂਪ ਵਿੱਚ ਕਾਗਜ ਦਾਖਲ ਕਰਨ ਸਮੇਂ।

18/10/2025
18/10/2025
ਧੰਨਵਾਦ ਜੀ
18/10/2025

ਧੰਨਵਾਦ ਜੀ

18/10/2025

ਧੰਨਵਾਦ ਸੰਗਤ ਜਿੰਨਾਂ ਸਾਥ ਲਈ ਅੱਗੇ ਆਈ🙏

ਬੇਗੋਵਾਲ (ਭੁਲੱਥ) ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਸਮੁੱਚੇ ਜੀਵਨ, ਜੋ ਕਿ ...
17/10/2025

ਬੇਗੋਵਾਲ (ਭੁਲੱਥ) ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਸਮੁੱਚੇ ਜੀਵਨ, ਜੋ ਕਿ ਸਿੱਖ ਧਰਮ ਦੇ ਪ੍ਰਚਾਰ, ਵਿੱਦਿਆ ਦੇ ਪਸਾਰ ਅਤੇ ਲੁਬਾਣਾ ਬਰਾਦਰੀ ਦੇ ਉਥਾਨ ਨੂੰ ਸਮਰਪਿਤ ਰਿਹਾ, ਉੱਤੇ ਚਾਨਣਾ ਪਾਇਆ ਗਿਆ। ਇਸ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਮੁੱਚੀ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਪਹੁੰਚੀ।

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਸ. ਸੁਰਜੀਤ ਸਿੰਘ ਰੱਖੜਾ ਜੀ ਵੱਲੋਂ ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਸਾਹਿਬ, ਰੱਖੜਾ ਵਿਖ...
17/10/2025

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਸ. ਸੁਰਜੀਤ ਸਿੰਘ ਰੱਖੜਾ ਜੀ ਵੱਲੋਂ ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਸਾਹਿਬ, ਰੱਖੜਾ ਵਿਖੇ 50 ਦੇ ਕਰੀਬ ਗ੍ਰੰਥੀ ਸਿੰਘਾਂ, ਪੁਜਾਰੀਆਂ ਅਤੇ ਮੌਲਵੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਉਹਨਾਂ ਕਿਹਾ ਕਿ ਗ੍ਰੰਥੀ ਸਿੰਘ, ਪੁਜਾਰੀ ਅਤੇ ਮੌਲਵੀ ਲੋਕਾਈ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਨੇਕ ਕਾਰਜ ਕਰਦੇ ਹਨ, ਇਸ ਕਰਕੇ ਇਹਨਾਂ ਸਭਨਾਂ ਦਾ ਯੋਗਦਾਨ ਅਤੇ ਰੁਤਬਾ ਸਮਾਜ ਅੰਦਰ ਬਹੁਤ ਵੱਡਾ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦਾ ਸਹਿਯੋਗ ਕਰੀਏ । ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਆਪ ਸਹਾਈ ਹੋ ਕੇ ਏਦਾਂ ਹੀ ਸੇਵਾਵਾਂ ਲੈਂਦੇ ਰਹਿਣ । ਇਸ ਮੌਕੇ ਰਣਧੀਰ ਸਿੰਘ ਰੱਖੜਾ, ਸੁੱਖੀ ਰੱਖੜਾ, ਇੰਦਰਜੀਤ ਰੱਖੜਾ, ਹਰਦੀਪ ਸਿੰਘ ਆਸੇਮਾਜਰਾ, ਜਸਪਾਲ ਸਿੰਘ ਕਲਿਆਣ, ਜਸਵਿੰਦਰ ਸਿੰਘ ਮੂੰਡਖੇੜਾ, ਰਘਬੀਰ ਕਲਿਆਣ, ਕੁਲਵੰਤ ਸਿੰਘ ਦਦਹੇੜਾ, ਰਣਜੀਤ ਸਿੰਘ ਬੀਬੀਪੁਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਧੰਨਵਾਦ ਜੀ ਮੀਡੀਆ ਦਾ।
17/10/2025

ਧੰਨਵਾਦ ਜੀ ਮੀਡੀਆ ਦਾ।

Address

Tarn Taran

Website

Alerts

Be the first to know and let us send you an email when ਪੰਜ ਮੈਂਬਰੀ ਭਰਤੀ ਕਮੇਟੀ - Panj Membri Bharti Committee posts news and promotions. Your email address will not be used for any other purpose, and you can unsubscribe at any time.

Share