Apna Amritsar

Apna Amritsar Apna Amritsar News

12/07/2025

ਹੈਰੀਟੇਜ ਸਟਰੀਟ ਵਿੱਚੋਂ ਹਟਾਏ ਜਾਣਗੇ ਨਾਜਾਇਜ਼ ਕਬਜ਼ੇ ਅਤੇ ਬੰਦ ਕੀਤੀ ਜਾਵੇਗੀ ਪਲਾਸਟਿਕ ਦੀ ਵਰਤੋਂ।

11/07/2025

ਇੱਕ ਤੇਜ਼ ਅਤੇ ਸਾਹਸਿਕ ਕਾਰਵਾਈ ਦੌਰਾਨ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਦੀਣਾ ਮੰਡੀ, ਭਗਤਾਂਵਾਲਾ, ਅੰਮ੍ਰਿਤਸਰ ਨੇੜੇ ਇੱਕ ਘਾਤਕ ਹਮਲੇ ਦੀ ਕੋਸ਼ਿਸ਼ ਨਾਕਾਮ ਕਰਦਿਆਂ ਇੱਕ ਹਥਿਆਰਬੰਦ ਵਿਅਕਤੀ ਨੂੰ ਮੁਕਾਬਲੇਬਾਜ਼ੀ ਤੋਂ ਬਾਅਦ ਕਾਬੂ ਕਰ ਲਿਆ।

ਮੁਲਜ਼ਮ ਵਿਕਰਮਜੀਤ ਸਿੰਘ — ਜੋ ਪਹਿਲਾਂ ਪੁਲਿਸ ਫਾਇਰਿੰਗ ਮਾਮਲੇ ਵਿੱਚ ਲੋੜੀਂਦਾ ਸੀ — ਨੇ ਗਸ਼ਤ ਕਰ ਰਹੀ ਟੀਮ ’ਤੇ ਫਾਇਰਿੰਗ ਕਰਦਿਆਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।

ASI ਸਕੱਤਰ ਸਿੰਘ ਨੇ ਆਪਣਾ ਬਚਾਅ ਕਰਦਿਆਂ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਮੁਲਜ਼ਮ ਦੇ ਲੱਤ ਵਿੱਚ ਗੋਲੀ ਲੱਗੀ। ਪੁਲਿਸ ਨੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

ਮੌਕੇ ਤੋਂ ਦੋ ਗੈਰਕਾਨੂੰਨੀ ਪਿਸਤੌਲ — ਜਿਸ ਵਿੱਚ ਇੱਕ G***k 9mm ਵੀ ਸ਼ਾਮਲ ਹੈ — ਅਤੇ 8 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ ਹਨ। ਵਿਕਰਮਜੀਤ ਸਿੰਘ ਇੱਕ ਹੋਰ ਮਾਮਲੇ ਵਿੱਚ ਵੀ ਲੋੜੀਂਦਾ ਸੀ, ਜਿਸ ਵਿੱਚ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਪਾਰਟੀ ’ਤੇ ਗੋਲੀ ਚਲਾਈ ਸੀ, ਜਿਸ ਦੌਰਾਨ ਇੱਕ ਰਾਹਗੀਰ ਦੀ ਮੌਤ ਹੋ ਗਈ ਸੀ। ਉਸ ਮਾਮਲੇ ਵਿੱਚ ਵਰਤਿਆਂ ਗਿਆ ਹਥਿਆਰ ਵੀ ਬ੍ਰਾਮਦ ਕਰ ਲਿਆ ਗਿਆ ਹੈ।

ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

11/07/2025

ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਕੋਰਟ ਕੰਪਲੈਕਸ ਵਿਖੇ ਨਵੀਂ ਪੁਲਿਸ ਚੌਂਕੀ ਦਾ ਉਦਘਾਟਨ ਕੀਤਾ ਗਿਆ, ਜੋ ਕਿ ਅਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਹੋਰ ਸਮਰੱਥ ਹੋਵੇਗੀ, ਜਦਕਿ ਆਮ ਜਨਤਾ ਨੂੰ ਵਧੀਆ ਸਹੂਲਤਾਂ ਉਪਲਬਧ ਹੋਣਗੀਆਂ। ਇਹ ਚੌਕੀ ਪ੍ਰੀ-ਫੈਬਰੀਕੇਟਡ ਮਟੀਰੀਅਲ ਨਾਲ ਬਣੀ ਹੋਈ ਹੈ, ਜੋ ਹਰੇਕ ਮੌਸਮ ਵਿੱਚ ਤਾਪਮਾਨ ਨੂੰ ਮੰਟੇਨ ਰੱਖੇਗੀ ਅਤੇ ਆਰਾਮਦਾਇਕ ਮਹੋਲ ਪ੍ਰਦਾਨ ਕਰੇਗੀ।

11/07/2025

ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਜਾਅਲਸਾਜ਼ੀ ਅਤੇ ਮਾਣਹਾਨੀ ਦੇ ਦੋਸ਼ਾਂ ਹੇਠ ਇਕ ਐਫ. ਆਈ. ਆਰ. ਦਰਜ ਕੀਤੀ

11/07/2025

ਨਾਭਾ ਜੇਲ੍ਹ 'ਚ ਬੰਦ ਬਿਕਰਮ ਸਿੰਘ ਮਜੀਠੀਆ
ਨੂੰ ਮਿਲਣ ਮਗਰੋਂ Adv.ਅਰਸ਼ਦੀਪ ਕਲੇਰ ਦਾ ਬਿਆਨ


10/07/2025

ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ, ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵੱਡੇ ਨਸ਼ਾ ਤਸਕਰੀ ਗਿਰੋਹਾਂ ਦਾ ਕੀਤਾ ਪਰਦਾਫਾਸ਼। ਇਸ ਦੌਰਾਨ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 3.1 ਕਿਲੋ ਹੈਰੋਇਨ, ₹2,000/- ਡਰੱਗ ਮਨੀ ਅਤੇ ਨਸ਼ਾ ਤਸਕਰੀ ਵਿੱਚ ਵਰਤੀ ਗਈ ਇੱਕ ਆਲਟੋ ਕਾਰ ਬ੍ਰਾਮਦ ਕੀਤੀ ਗਈ ਹੈ।

ਇੱਕ ਗਿਰੋਹ, ਜੋ ਸੁਖਦੇਵ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ, ਉਹ ਪਾਕਿਸਤਾਨ ਅਧਾਰਤ ਤਸਕਰਾਂ ਤੋਂ ਹੈਰੋਇਨ ਲੈ ਰਿਹਾ ਸੀ ਅਤੇ ਪਕੜ ਤੋਂ ਬਚਣ ਲਈ ਸਰਹੱਦੀ ਪਿੰਡਾਂ ਵਿੱਚ ਅਕਸਰ ਆਪਣੀ ਰਹਾਇਸ਼ ਨੂੰ ਬਦਲ ਰਿਹਾ ਸੀ।

ਦੂਜੇ ਗਿਰੋਹ ਵਿੱਚ ਮਨਪ੍ਰੀਤ ਸਿੰਘ ਉਰਫ਼ ਗੋਰਾ, ਅੰਮ੍ਰਿਤਪਾਲ ਸਿੰਘ ਉਰਫ਼ ਪਾਲ, ਲਵਦੀਪ ਸਿੰਘ ਉਰਫ਼ ਲੱਭਾ ਅਤੇ ਹਰਪਾਲ ਸਿੰਘ ਉਰਫ਼ ਭਾਲਾ (ਜ਼ਿਲ੍ਹਾ ਤਰਨਤਾਰਨ) ਸ਼ਾਮਲ ਸਨ, ਜੋ ਕਿ ਰਾਜਸਥਾਨ ਅਧਾਰਤ ਹੈਂਡਲਰ ਗੋਪਾਲ ਸਿੰਘ ਅਤੇ ਕੁਖਿਆਤ ਤਸਕਰ ਭਰਤ ਦੇ ਨਿਰਦੇਸ਼ਾਂ ਹੇਠ ਡਰੋਨ ਰਾਹੀਂ ਹੈਰੋਇਨ ਮੰਗਵਾ ਰਹੇ ਸਨ। ਇਸ ਦੌਰਾਨ ਵਰਚੁਅਲ ਨੰਬਰਾਂ, ਸਰਹੱਦ ਦੇ ਨੇੜਲੇ ਖੇਤ ਅਤੇ ਪੈਸੇ ਦੇ ਕੇ ਨਿਗਰਾਨੀ ਕਰਵਾਉਣ ਵਰਗੇ ਤਰੀਕਿਆਂ ਰਾਹੀਂ ਨਸ਼ੇ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਸਨ।


10/07/2025
10/07/2025

ਅੰਮ੍ਰਿਤਸਰ ਵਿੱਚ ਸ਼ਰੇਆਮ ਚੱਲ ਰਿਹਾ ਦੇ/ਹ ਵਪਾਰ ਦਾ ਧੰ/ਦਾ

07/07/2025

ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਵਾਸੀਆਂ ਨੂੰ ਬੂਟੇ ਲਾਉਣ ਲਈ ਕੀਤੀ ਅਪੀਲ ਬੂਟੇ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਨ ਵਾਲ਼ੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਜਾਵੇਗਾ ਸਨਮਾਨਿਤ।

06/07/2025

ਡਿਪਟੀ ਕਮਿਸ਼ਨਰ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੀ ਸਫਾਈ ਅਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

06/07/2025

ਮਜੀਠੀਆ ਨੂੰ ਨਿਆਇਕ ਹਿਰਾਸਤ ਭੇਜਣ ਦੇ ਫ਼ੈਸਲੇ ਤੋਂ ਬਾਅਦ ਵਕੀਲ ਅਰਸ਼ਦੀਪ ਕਲੇਰ ਦਾ ਬਿਆਨ !

Address

Amritsar

Alerts

Be the first to know and let us send you an email when Apna Amritsar posts news and promotions. Your email address will not be used for any other purpose, and you can unsubscribe at any time.

Contact The Business

Send a message to Apna Amritsar:

Share