27/09/2025
ਵੈਸ਼ਨੋ ਡਰਾਮਾਟ੍ਰਿਕ ਕਲੱਬ ਰਜਿਸਟਰ ਅੰਮ੍ਰਿਤਸਰ ਨਰਾਇਣਗੜ੍ਹ ਛੇਹਰਾਟਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲਾ ਦਾ ਆਯੋਜਨ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਰਾਮਾਟਿਕ ਕਲੱਬ ਦੇ ਚੇਅਰਮੈਨ ਸ਼੍ਰੀ ਰਵੀ ਪ੍ਰਕਾਸ਼ ਆਸ਼ੂ ਨੇ ਕਿਹਾ ਕਿ ਇਸ ਰਾਮਲੀਲਾ ਦਾ ਆਯੋਜਨ ਪਿਛਲੇ 40 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਸ ਰਾਮਲੀਲਾ ਦਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਤੇ ਅੱਜ ਅੱਜ ਕੱਲ ਦੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਜੋੜਿਆ ਜਾਵੇ। ਇਸ ਮੌਕੇ ਤੇ ਸ਼੍ਰੀ ਕਬੀਰ ਸ਼ਰਮਾ, ਸ਼੍ਰੀ ਗੋਰਵ ਅਰੋੜਾ ਜੀ, ਸ੍ਰੀ ਪ੍ਰਦੀਪ ਸ਼ਰਮਾ ਜੀ, ਸ੍ਰੀ ਤਰੁਨ ਵਾਲੀਆ ਜੀ, ਸ਼੍ਰੀ ਕੁਮਾਰ ਦਰਸ਼ਨ ਜੀ, ਅਤੇ ਹੋਰ ਗਣ ਮਾਨੇ ਹੱਸੀਆਂ ਮੌਜੂਦ ਸਨ। ਇਸ ਮੌਕੇ ਤੇ ਡਰਾਮਾਟਿਕ ਕਲੱਬ ਦੇ ਚੇਅਰਮੈਨ ਸ਼੍ਰੀ ਰਵੀ ਪ੍ਰਕਾਸ਼ ਆਸ਼ੂ ਜੀ ਵੱਲੋਂ ਉਹਨਾਂ ਨੂੰ ਸ਼ੀਲਡ ਅਤੇ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।