GS Chohan

GS Chohan ❤️ਬੇਸ਼ੱਕ ਸਿੱਖ ਹਿੰਦੂ ਇਸਾਈ ਜਾਂ ਮੁਸਲਮਾਨ ਹੋਈਏ,ਪਰ ਜੇ ਸੱਚਮੁੱਚ ਧਰਮੀਂ ਬਣਨਾ ਏ,ਗੁਰਪ੍ਰੀਤ ਸਿੰਹਾਂ,ਪਹਿਲਾਂ ਇਨਸਾਨ ਹੋਈਏ♥️

ਕਮਾਲ ਦੇ ਲੋਕ ਨੇ?
14/06/2025

ਕਮਾਲ ਦੇ ਲੋਕ ਨੇ?

ਬਾਪੂ ਹੁੰਦੇ ਤਾਜ ਸਿਰਾਂ ਦੇਵੀਰ ਹੁੰਦੇ ਨੇ ਬਾਹਵਾਂਭੈਣਾਂ ਹੁੰਦੀਆ ਲੱਜ ਘਰਾਂ ਦੀਮਾਵਾਂ ਠੰਡੀਆਂ ਛਾਵਾਂਘਰਵਾਲੀ ਹੁੰਦੀ ਹਿੰਮਤ ਬੰਦੇ ਦੀਧੀਅ ਹੈ ਖੁਸ...
20/04/2025

ਬਾਪੂ ਹੁੰਦੇ ਤਾਜ ਸਿਰਾਂ ਦੇ
ਵੀਰ ਹੁੰਦੇ ਨੇ ਬਾਹਵਾਂ
ਭੈਣਾਂ ਹੁੰਦੀਆ ਲੱਜ ਘਰਾਂ ਦੀ
ਮਾਵਾਂ ਠੰਡੀਆਂ ਛਾਵਾਂ
ਘਰਵਾਲੀ ਹੁੰਦੀ ਹਿੰਮਤ ਬੰਦੇ ਦੀ
ਧੀਅ ਹੈ ਖੁਸ਼ਬੂ ਫੁੱਲਾਂ ਦੀ
ਪੁੱਤ ਨੂੰ ਆਖਣ ਇਹ ਬੀਜ਼ ਹੈ ਘਰ ਦਾ
ਜੋ ਫ਼ਸਲ ਤੋਰਦਾ ਕੁੱਲਾਂ ਦੀ

GS Chohan...🖊️

ਨੋਟ:- ਪਤੰਦਰ ਮੈਨੂੰ ਸੋਹਣਾ ਲੱਗ ਰਿਹਾ ਸੀ,ਸੋ ਫ਼ੋਟੋ ਤਾਂ ਪਾ ਦਿੱਤੀ

ਅਰਦਾਸ ਨਾ ਮੰਗਦੀ ਉੱਚੀਆਂ ਕੂਕਾਂਇਹ ਤਾਂ ਅੰਦਰੋਂ ਉੱਠਦੀ ਏਮੂੰਹੋਂ ਕੀਤੀ, ਨਾ ਬੇਸ਼ੱਕ ਪੁੱਜੇਦਿਲ ਤੋਂ ਕੀਤੀ ਤਾਂ ਪੁੱਜਦੀ ਏ             GS CHO...
20/04/2025

ਅਰਦਾਸ ਨਾ ਮੰਗਦੀ ਉੱਚੀਆਂ ਕੂਕਾਂ
ਇਹ ਤਾਂ ਅੰਦਰੋਂ ਉੱਠਦੀ ਏ
ਮੂੰਹੋਂ ਕੀਤੀ, ਨਾ ਬੇਸ਼ੱਕ ਪੁੱਜੇ
ਦਿਲ ਤੋਂ ਕੀਤੀ ਤਾਂ ਪੁੱਜਦੀ ਏ

GS CHOHAN....🖋️

ਚਿੱਟੀਆਂ ਹੋਣੀਆਂ ਦਾਹੜ੍ਹੀਆਂ ਤੇ ਢਿਲਕਦਾ ਜਾਣਾ ਸਰੀਰਅਖੀਰੀ ਸਭ ਨੇ ਚੱਲਣਾਏਥੇ ਕਿਸੇ ਨਾ ਬੰਨ੍ਹਣਾ ਧੀਰਓਹਦੀਆਂ ਤਿੰਨ ਮੰਜ਼ਿਲੀ ਕੋਠੀਆਂਤੇ ਮੇਰਾ ਕੱ...
11/04/2025

ਚਿੱਟੀਆਂ ਹੋਣੀਆਂ ਦਾਹੜ੍ਹੀਆਂ
ਤੇ ਢਿਲਕਦਾ ਜਾਣਾ ਸਰੀਰ
ਅਖੀਰੀ ਸਭ ਨੇ ਚੱਲਣਾ
ਏਥੇ ਕਿਸੇ ਨਾ ਬੰਨ੍ਹਣਾ ਧੀਰ
ਓਹਦੀਆਂ ਤਿੰਨ ਮੰਜ਼ਿਲੀ ਕੋਠੀਆਂ
ਤੇ ਮੇਰਾ ਕੱਚਾ ਜਿਹਾ ਮਕਾਨ
ਪਰ ਆਖਿਰ ਨੂੰ ਦੋਵਾਂ ਪਹੁੰਚਣਾ
ਇੱਕੋ ਜਿਹੇ ਹੀ ਸ਼ਮਸ਼ਾਨ
ਕਈ ਚੜ੍ਹਕੇ ਬੈਹ ਗਏ ਕੁਰਸੀਆਂ
ਤੇ ਭੁੱਲੇ ਫਿਰਦੇ ਰੱਬ
ਖੌਰੇ ਕਿਉਂ ਭੁੱਲ ਜਾਂਵਦੇ ਕਿ
ਖ਼ਾਕ ਹੋਣਾ ਏ ਸੱਭ
ਜੇ ਮਿਲੀ ਏ ਤਾਕਤ ਕਲ਼ਮ ਦੀ
ਤਾ ਲਿਖ ਮਾਹਤੜ੍ਹਾਂ ਦੇ ਲੇਖ
ਤੂੰ ਜਿੰਨੇ ਮਰਜੀ ਕੱਜ਼ ਪਰਦੇ
ਓਹਦੀ ਅੱਖ ਰਹੀ ਨਿੱਤ ਵੇਖ
ਓਹਦੀ ਅੱਖ ਰਹੀ ਨਿੱਤ ਵੇਖ....

GS Chohan ....🖋️

ਕਈ ਵਾਰ ਅਸੀਂ ਓਹਨਾਂ ਲੋਕਾਂ ਲਈ ਹੀ ਜਿੰਦਗੀ ਦੇ ਕਈ ਬੇਸ਼ਕੀਮਤੀ ਸਾਲ ਗਵਾ ਦਿੰਦੇ ਹਾਂ,ਜਿਨ੍ਹਾਂ ਨੇ ਅਸਲ ਚ ਸਾਡੇ ਨਾਲ ਖਲੋਣਾ ਹੀ ਨਈਂ ਹੁੰਦਾ, ਮੇਰ...
10/04/2025

ਕਈ ਵਾਰ ਅਸੀਂ ਓਹਨਾਂ ਲੋਕਾਂ ਲਈ ਹੀ ਜਿੰਦਗੀ ਦੇ ਕਈ ਬੇਸ਼ਕੀਮਤੀ ਸਾਲ ਗਵਾ ਦਿੰਦੇ ਹਾਂ,ਜਿਨ੍ਹਾਂ ਨੇ ਅਸਲ ਚ ਸਾਡੇ ਨਾਲ ਖਲੋਣਾ ਹੀ ਨਈਂ ਹੁੰਦਾ, ਮੇਰੀ ਸਮਝ ਅਨੁਸਾਰ ਸਾਡੇ ਪਰਿਵਾਰ ਤੋਂ ਜ਼ਿਆਦਾ ਕੋਈ ਹੋਰ ਸਾਡੇ ਨਾਲ ਨਹੀਂ ਖਲੋਅ ਸਕਦਾ, ਅਤੇ ਜਿਹੜੇ ਯਾਰ ਸਾਡੇ ਨਾਲ ਖੜ੍ਹਦੇ ਹੋਣ ਓਹਨਾਂ ਲਈ ਵੀ ਤਿਆਰ ਬਰ ਤਿਆਰ ਰਹੋ,ਪਰ ਹਰੇਕ ਨੂੰ ਆਪਣਾ ਸਮਝਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਿੰਦਗੀ ਨਾ ਗਾਲਦੇ ਫਿਰੀਏ,
ਸੋ ਸਰਕਲ ਸੀਮਿਤ ਰੱਖੋ,ਪਰ ਨਿੱਘਰ ਰੱਖੋ,

ਹੋਰਨਾਂ ਦਿਆਂ ਲੇਖਾਂ ਨੂੰ ਤਰਾਸ਼ਦਾ ਰਿਹਾਆਪਣੇ ਮੁਕੱਦਰਾਂ ਨੂੰ ਘੜ੍ਹਿਆ ਈ ਨਈਂਉੱਤੇ ਉੱਤੋਂ ਸਾਰੇ ਮੈਨੂੰ ਪੜ੍ਹਦੇ ਰਹੇਅੰਦਰ ਤੋਂ ਕਿਸੇ ਮੈਨੂੰ ਪੜ੍ਹ...
05/04/2025

ਹੋਰਨਾਂ ਦਿਆਂ ਲੇਖਾਂ ਨੂੰ ਤਰਾਸ਼ਦਾ ਰਿਹਾ
ਆਪਣੇ ਮੁਕੱਦਰਾਂ ਨੂੰ ਘੜ੍ਹਿਆ ਈ ਨਈਂ
ਉੱਤੇ ਉੱਤੋਂ ਸਾਰੇ ਮੈਨੂੰ ਪੜ੍ਹਦੇ ਰਹੇ
ਅੰਦਰ ਤੋਂ ਕਿਸੇ ਮੈਨੂੰ ਪੜ੍ਹਿਆ ਈ ਨਈਂ
ਮਸਾਂ ਜਾਕੇ ਅਕਲਾਂ ਤੋਂ ਲੱਥੇ ਨੇ ਜੰਗਾਲ ਮੇਰੇ
ਹੌਲੀ ਹੌਲੀ ਜਿੰਦੜੀਏ ਹਲ਼ ਕਰੂੰਗਾ ਸਵਾਲ ਤੇਰੇ
ਤੂੰ ਵੀ ਕਰ ਵਾਅਦਾ ਅੱਧਵਾਟੇ ਨਹੀਓਂ ਛੱਡੇਂਗੀ
ਸਾਹਾਂ ਵਾਲੀ ਫ਼ਸਲ ਨੂੰ ਕੱਚੀ ਨਾ ਤੂੰ ਵੱਢੇਗੀਂ
ਲੇਖਾਂ ਵਾਲੇ ਬੂਟੇ ਨੂੰ ਤੂੰ ਬੂਰ ਭੋਰਾ ਪੈਣ ਦਈਂ
ਮਿਹਨਤਾਂ ਦੇ ਫ਼ਲ ਨੂੰ ਵੀ ਭੋਰਾ ਪੱਕ ਲੈਣ ਦਈਂ

GS CHOHAN ....🖋️

ਆਪਣਾ ਜਲੰਧਰ ਆਲ਼ਾ 'ਸਿੰਘ' ਤਾਂ ਨਵੀਂ ਸਨਸਨੀ ਬਣ ਗਿਆ ਓਏ ਲੋਕੋ ! ਕਮਾਲ ਕਰ ਗਿਆ ਗੁਰਿੰਦਰਵੀਰ ਸਿੰਘ । ਕੱਲ੍ਹ ਗੁਰਿੰਦਰਵੀਰ ਸਿੰਘ ਨੇ ਇੰਡੀਅਨ ਗ੍ਰਾ...
29/03/2025

ਆਪਣਾ ਜਲੰਧਰ ਆਲ਼ਾ 'ਸਿੰਘ' ਤਾਂ ਨਵੀਂ ਸਨਸਨੀ ਬਣ ਗਿਆ ਓਏ ਲੋਕੋ ! ਕਮਾਲ ਕਰ ਗਿਆ ਗੁਰਿੰਦਰਵੀਰ ਸਿੰਘ । ਕੱਲ੍ਹ ਗੁਰਿੰਦਰਵੀਰ ਸਿੰਘ ਨੇ ਇੰਡੀਅਨ ਗ੍ਰਾਂ ਪ੍ਰੀ-1 ਵਿਚ ਦੌੜਦਿਆਂ 100 ਮੀਟਰ ਦੌੜ 10.20 ਸਕਿੰਟ 'ਚ ਕੱਢ ਕੇ ਕੌਮੀ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਗੁਰਿੰਦਰਵੀਰ ਨੇ ਲਗਭਗ ਅਸੰਭਵ ਜਿਹਾ ਦਿੱਸਣ ਵਾਲਾ ਮਣੀਕਾਂਤ ਹੋਬਲੀਧਰ ਦਾ 10.23 ਦਾ ਨੈਸ਼ਨਲ ਰਿਕਾਰਡ ਤੋੜਿਆ, ਜੋ ਉਸ ਨੇ ਦੋ ਕੂ ਸਾਲ ਪਹਿਲਾਂ ਬਣਾਇਆ ਸੀ। ਕਮਾਲ ਦੀ ਗੱਲ ਇਸ ਸੀ ਕਿ ਮਣੀਕਾਂਤ ਵੀ ਕੱਲ੍ਹ ਵਾਲ਼ੀ ਦੌੜ 'ਚ ਪੂਰੇ ਜ਼ੋਰ ਨਾਲ ਦੌੜਿਆ, ਪਰ ਉਹ ਆਪਣਾ ਰਿਕਾਰਡ ਟੁੱਟਦਾ ਵੇਖਦਾ ਹੀ ਰਹਿ ਗਿਆ। 24 ਸਾਲ ਦੇ ਇਸ ਗਭਰੇਟ ਗੁਰਿੰਦਰਵੀਰ ਸਿੰਘ ਨੇ 10.27 ਦੇ ਆਵਦੇ ਬੈਸਟ ਨੂੰ ਕੁਝ ਸਮੇਂ 'ਚ ਹੀ ਜਿਵੇਂ ਕੌਮੀ ਰਿਕਾਰਡ ਤੱਕ ਲਿਆਂਦਾ ਹੈ, ਉਮੀਦ ਹੈ ਕਿ ਮੁੰਡਾ ਏਸ਼ੀਆ ਹੀ ਨਹੀਂ,ਉਦੋਂ ਵੀ ਉੱਚੀ ਛਾਲ ਮਾਰ ਸਕਦੈ!

ਬਾਈ ਗੁਰੂਸਰੀਆ ਦੀ ਕਲਮ ਤੋਂ....🖋️

Address

Amritsar

Telephone

+919781249149

Website

Alerts

Be the first to know and let us send you an email when GS Chohan posts news and promotions. Your email address will not be used for any other purpose, and you can unsubscribe at any time.

Share