11/12/2025
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 04 ਪਿਸ.ਤੌਲ, 06 ਜਿੰਦੇ ਰੌਂ.ਦ, ਇੱਕ ਮੋਬਾਈਲ ਫੋਨ ਅਤੇ ਮੋਟਰਸਾਈਕਲ ਸਮੇਤ ਇੱਕ ਦੋਸ਼ੀ ਗ੍ਰਿਫ਼ਤਾਰ
ਗ੍ਰਿਫ਼ਤਾਰ ਦੋਸ਼ੀ:
1. ਅਕਾਸ਼ਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰਣੀਕੇ
ਰਿਕਵਰੀ:
1. ਇੱਕ ਪਿਸ.ਤੌਲ Star Marked (.30 Bore)
2. ਇੱਕ ਪਿਸ.ਤੌਲ (.30 Bore)
3. ਇੱਕ ਪਿਸ.ਤੌਲ PX5 (.30 Bore)
4. ਇੱਕ ਪਿਸ.ਤੌਲ G***k Gen 19 (9MM)
5. ਇੱਕ ਮੋਬਾਈਲ ਫੋਨ
6. 06 ਜਿੰਦੇ ਰੌਂਦ (.30 Bore)
7. ਇੱਕ ਮੋਟਰਸਾਈਕਲ
ਸ਼੍ਰੀ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਸ਼੍ਰੀ ਅਦਿੱਤਿਆ ਵਾਰੀਅਰ ਐਸ.ਪੀ (ਡੀ) ਅਤੇ ਸ਼੍ਰੀ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਉਪਰੋਕਤ ਦੋਸ਼ੀ ਨੂੰ 04 ਪਿਸਤੌਲ ਅਤੇ 06 ਜਿੰਦੇ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਸਪੈਸ਼ਲ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਅਕਾਸ਼ਦੀਪ ਸਿੰਘ ਵਾਸੀ ਰਣੀਕੇ ਅਤੇ ਸੁੱਖਾ ਸਿੰਘ ਵਾਸੀ ਅਚਿੰਤਕੋਟ ਦੋਵੇਂ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਵਿੱਚ ਹਨ ਅਤੇ ਉਹਨਾਂ ਪਾਸੋਂ ਡਰੋਨ ਰਾਹੀਂ ਅਸਲੇ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਹਨ।
ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਪੈਸ਼ਲ ਸੈੱਲ ਦੀ ਟੀਮ ਨੇ ਅਕਾਸ਼ਦੀਪ ਸਿੰਘ ਨੂੰ 04 ਪਿਸਤੌਲ (03 ਪਿਸਤੌਲ .30 ਬੋਰ ਅਤੇ ਇੱਕ 9MM), 06 ਜਿੰਦੇ ਰੌਂਦ (.30 ਬੋਰ), ਇੱਕ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।
ਇਸ ਸਬੰਧੀ ਅਕਾਸ਼ਦੀਪ ਸਿੰਘ ਅਤੇ ਸੁੱਖਾ ਸਿੰਘ (ਨਾਮਜ਼ਦ) ਖਿਲਾਫ ਥਾਣਾ ਘਰਿੰਡਾ ਵਿੱਚ ਮੁਕੱਦਮਾ ਨੰਬਰ 405 ਮਿਤੀ 10.12.2025, ਧਾਰਾ 25(8) ਅਸਲਾ ਐਕਟ, 61(2) BNS ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
ਨਾਮਜ਼ਦ ਦੋਸ਼ੀ ਸੁੱਖਾ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੁੱਢਲੀ ਤਫਤੀਸ਼ ਵਿੱਚ ਪਤਾ ਲੱਗਾ ਕਿ ਦੋਸ਼ੀ ਪਾਕਿਸਤਾਨੀ ਹਥਿਆਰ ਸਮੱਗਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਅਸਲੇ ਦੀ ਇਹ ਖੇਪ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖਰਾਬ ਕਰਨ ਲਈ ਮੰਗਵਾਈ ਗਈ ਸੀ। ਜੋਂ ਦੋਵੇਂ ਦੋਸ਼ੀ ਡਰੋਨ ਰਾਹੀਂ ਆ ਰਹੀਆਂ ਖੇਪਾਂ ਨੂੰ ਰਸੀਵ ਕਰਦੇ ਅਤੇ ਅੱਗੇ ਗੈਂਗਸਟਰਾਂ ਤੱਕ ਪਹੁੰਚਾਉਂਦੇ ਸਨ।
ਦੋਸ਼ੀ ਦੇ ਫਾਰਵਰਡ ਅਤੇ ਬੈਕਵਰਡ ਲਿੰਕਜ਼ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਜਿਸ ਕਿਸੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।