
28/07/2025
Voice of India 24x7
"ਗਾਤਾ ਰਹੇ ਮੇਰਾ ਦਿਲ" ਮਿਊਜ਼ਿਕਲ ਗਰੁੱਪ ਨੇ ਮਨਾਇਆ ਬਾਲੀਵੁੱਡ ਦੇ ਪਿੱਠਵਰਤੀ ਮਰਹੂਮ ਗਾਇਕ ਕਿਸ਼ੋਰ ਕੁਮਾਰ ਦਾ ਜਨਮ ਦਿਨ
ਅੰਮ੍ਰਿਤਸਰ ( ਸਵਿੰਦਰ ਸਿੰਘ ) "ਗਾਤਾ ਰਹੇ ਮੇਰਾ ਦਿਲ"ਮਿਊਜ਼ਿਕਲ ਗਰੁੱਪ ਵੱਲੋਂ ਬਾਲੀਵੁੱਡ ਦੇ ਪਲੇਬੈਕ ਮਰਹੂਮ ਗਾਇਕ ਕਿਸ਼ੋਰ ਕੁਮਾਰ ਸਾਬ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸੰਗੀਤਮਈ ਪ੍ਰੋਗਰਾਮ "ਆਤੀ ਰਹੇਗੀ ਬਹਾਰੇ" ਦਾ ਆਯੋਜਿਨ ਸੰਜੋਗ ਹੋਟਲ ਦੇ ਵਿੱਚ ਕੀਤਾ ਗਿਆ! ਇਸ ਸੰਗੀਤਮਈ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਸਰ ਦੀ ਸਮਾਜ ਸੇਵਿਕਾ ਸੁਰਭੀ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਚੀਫ ਗੈਸਟ ਦੇ ਤੋਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਸ਼ਵਨੀ ਕੁਮਾਰ ਪੱਪੂ, ਵਿਕਾਸ ਸੋਨੀ ਅਤੇ ਬੱਬੀ ਪਹਿਲਵਾਨ ਸਨ !ਅੰਮ੍ਰਿਤਸਰ ਤੋਂ ਕੌਂਸਲਰ ਕਮਲ ਕੁਮਾਰ ਵੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ!
ਇਸ ਮੌਕੇ ਤੇ ਪ੍ਰੋਗਰਾਮ ਦੀ ਆਯੋਜਿਕ ਅਨੁਰਾਧਾ ਰਾਜਪੂਤ, ਵਿਨੋਦ ਕੁਮਾਰ ਅਤੇ ਰਣਜੀਤਾ ਅਨੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਗੀਤਮਈ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਗਾਇਕ ਪਹੁੰਚੇ ਹਨ ਤੇ ਉਹਨਾਂ ਨੇ ਮਰਹੂਮ ਬਾਲੀਵੁੱਡ ਗਾਇਕ ਕਿਸ਼ੋਰ ਕੁਮਾਰ ਸਾਬ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ ਉਹਨਾਂ ਦੇ ਗੀਤਾ ਰਾਹੀ ਸਰੋਤਿਆਂ ਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ! ਪ੍ਰੋਗਰਾਮ ਦਾ ਸੰਚਾਲਨ ਅਮਿਤ ਖੰਨਾ ਤੇ ਅਨਿਲ ਮਹਿਰਾ ਨੇ ਕੀਤਾ ! ਇਸ ਪ੍ਰੋਗਰਾਮ ਦੇ ਵਿੱਚ ਤਕਰੀਬਨ 33 ਗਾਇਕਾਂ ਨੇ ਹਿੱਸਾ ਲਿਆ ਤੇ ਕਿਸ਼ੋਰ ਸਾਬ ਦੇ ਗਾਏ ਹੋਏ ਗੀਤ ਗਾਏ ਅਤੇ ਜਨਮ ਦਿਨ ਮੌਕੇ ਤੇ ਕੇਕ ਕੱਟ ਕੇ ਖੁਸ਼ੀ ਜਾਹਿਰ ਕੀਤੀ !
ਇਸ ਸੰਗੀਤਮਈ ਸ਼ਾਮ ਦੀ ਸ਼ੋਭਾ ਵਧਾਉਣ ਦੇ ਲਈ ਕਿਸ਼ੋਰ ਕੁਮਾਰ ਮੈਮੋਰੀਅਲ ਸੁਸਾਇਟੀ ਦੇ ਮੈਂਬਰ (ਕੁਲਦੀਪ ਆਨੰਦ ਸੰਸਥਾਪਕ ਚੇਅਰਮੈਨ) ਰਮਨ ਮਦਾਨ ਹੋਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾ ਤੇ ਗਾਇਕਾ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਵਰਿੰਦਰ ਸ਼ਰਮਾ, ਅਜੇ ਮਹਾਜਨ, ਪਠਾਨਕੋਟ ਤੋਂ ਗਾਇਕ ਬੋਬੀ ਹਾਂਡਾ ਅਤੇ ਰਾਜੇਸ਼ ਰਾਜੂ ਪੁੱਜੇ!
Sawinder Savi Lishkara Entertainment Kuldeep Anand Mini Kishore