
07/02/2025
ਇਸ ਤਰ੍ਹਾਂ ਵਜਦੇ ਸਨ ਸਿੱਖਾਂ ਦੇ ਬਾਰਾਂ .......
————————
ਇਹ ਚਿੱਤਰ ਬਹੁਤ ਅਹਿਮ ਹੈ।
ਅਕਸਰ ਸਿੱਖਾਂ ਦੇ ਬਾਰਾਂ ਵੱਜਣ ਨੂੰ ਮਜ਼ਾਕ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਪਰ ਇਸ ਦੀ ਅਨੋਖੀ ਗਾਥਾ ਸਿੰਘ ਸੂਰਮਿਆਂ ਵਲੋਂ ਦੁਸ਼ਮਣ ਨੂੰ ਵਾਹਣੀ ਪਾਉਣ ਵਾਲੀ ਤੇ ਭਾਰਤੀ ਔਰਤਾਂ ਦੀ ਇੱਜਤ ਬਚਾਉਣ ਵਾਲੀ ਹੈ।
ਅਸਲ ਵਿਚ ਜਿੱਥੇ ਸਿੱਖ ਜੁਝਾਰੂ ਯੋਧੇ ਵਿਦੇਸ਼ੀ ਜਰਵਾਣਿਆਂ ਦੀਆਂ ਚਾਲਾਂ ਸਮਝ ਗਏ ਸਨ ਉੱਥੇ ਅਫ਼ਗ਼ਾਨੀ ਫ਼ੌਜਾਂ ਵੀ ਸਿੱਖ ਫ਼ੌਜਾਂ ਦੀ ਗੁਰੀਲਾ ਨੀਤੀ ਬਾਰੇ ਜਾਣੂ ਹੋ ਚੁੱਕੀਆਂ ਸਨ ਅਤੇ ਅਫਗਾਨੀ ਫੌਜਾਂ ਨੇ 12 ਵਜਦਿਆਂ ਹੀ ਉਚੀ ਉਚੀ ਘੜਿਆਲ ਖੜਕਾਉਣੇ ਅਤੇ ਆਪਣੀ ਭਾਸ਼ਾ ਵਿੱਚ ਕਹਿਣਾ ਸ਼ੁਰੂ ਕਰ ਦੇਣਾ -
ਛੇਤੀ ਛੇਤੀ ਬਿਆਸ ਪਾਰ ਕਰ ਚਲੋ , ਨਹੀਂ ਤਾਂ ਬਾਰਾਂ ਵੱਜਦਿਆਂ ਹੀ ਸਿੱਖ ਆ ਜਾਣਗੇ ਤੇ ਲੁੱਟਿਆ ਹੋਇਆ ਸਾਰਾ ਸਮਾਨ ਨਹੀਂ ਲਿਜਾਣ ਦੇਣਗੇ।
ਚਿੱਤਰ ਆਪਣੇ ਆਪ ਬੋਲ ਰਿਹਾ, ਸਿੱਖਾਂ ਦੀ ਇਸ ਅਨੋਖੀ ਗਾਥਾ ਨੂੰ?