APNA PUNJAB HOVE

APNA PUNJAB HOVE ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਦੀ ਇੱਕ ਝਲਕ, ਰੋਚਕ ਜਾਣਕਾਰੀਆਂ, ਮਨੋਰੰਜਨ ਭਰਭੂਰ ਮਸਾਲਾ ਅਤੇ ਦੁਨੀਆਂ ਦੇ ਰੰਗ ਕਰਾਂਗੇ ਪੇਸ਼।

17/09/2025

ਇਕ ਖ਼ਵਾਬ ਦੇ,ਕਿਤਾਬ ਦੇ, ਇਕ ਇੰਤਜ਼ਾਰ ਦੇ..
ਤੇ ਫੇਰ ਭਾਵੇਂ ਉਮਰ ਭਰ ਕਿਧਰੇ ਖਿਲਾਰ ਦੇ।।
📖📖

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥🙏🙏
16/09/2025

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
🙏🙏

Shout out to my newest followers! Excited to have you onboard! Anil Kumar Bharadwaj, Shekhar Khm, Gulshan Upmanyu, Errol...
10/09/2025

Shout out to my newest followers! Excited to have you onboard! Anil Kumar Bharadwaj, Shekhar Khm, Gulshan Upmanyu, Errol Jnn

🌍 ਗਲੋਬਲ ਵਾਰਮਿੰਗ ਅਤੇ ਉੱਤਰੀ ਭਾਰਤ ਦੇ ਹੜ੍ਹ 🌧️👉 ਗਲੋਬਲ ਵਾਰਮਿੰਗ ਕੀ ਹੈ?ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਕਿਉਂਕਿ ਫੈਕਟਰੀਆਂ, ਗੱਡੀ...
09/09/2025

🌍 ਗਲੋਬਲ ਵਾਰਮਿੰਗ ਅਤੇ ਉੱਤਰੀ ਭਾਰਤ ਦੇ ਹੜ੍ਹ 🌧️

👉 ਗਲੋਬਲ ਵਾਰਮਿੰਗ ਕੀ ਹੈ?
ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਕਿਉਂਕਿ ਫੈਕਟਰੀਆਂ, ਗੱਡੀਆਂ ਅਤੇ ਜੰਗਲ ਕੱਟਾਈ ਕਾਰਨ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਵਧ ਰਹੀਆਂ ਹਨ। ਇਹ ਗੈਸਾਂ ਗਰਮੀ ਨੂੰ ਅੰਦਰ ਫਸਾ ਲੈਂਦੀਆਂ ਹਨ। ਇਸ ਪ੍ਰਕਿਰਿਆ ਨੂੰ ਗ੍ਰੀਨਹਾਊਸ ਇਫੈਕਟ ਕਿਹਾ ਜਾਂਦਾ ਹੈ।

👉 ਇਸਦਾ ਹੜ੍ਹਾਂ ਨਾਲ ਸੰਬੰਧ:

ਤਾਪਮਾਨ ਵਧਣ ਨਾਲ ਹਵਾ ਵਿੱਚ ਨਮੀ ਵਧਦੀ ਹੈ → ਅਚਾਨਕ ਤੇਜ਼ ਬਾਰਿਸ਼ (Extreme Rainfall)।

ਹਿਮਾਲਿਆ ਦੀ ਬਰਫ਼ ਤੇਜ਼ੀ ਨਾਲ ਪਿਘਲਦੀ ਹੈ → ਦਰਿਆਵਾਂ ਵਿੱਚ ਪਾਣੀ ਦੀ ਮਾਤਰਾ ਬੇਹਿਸਾਬ ਵਧ ਜਾਂਦੀ ਹੈ।

ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਹੜ੍ਹਾਂ ਦੇ ਵੱਧਣ ਦੇ ਮੁੱਖ ਕਾਰਨ ਇਹੀ ਹਨ।

📌 ਨਤੀਜਾ:
ਖੇਤੀਬਾੜੀ ਨੂੰ ਨੁਕਸਾਨ, ਪਿੰਡਾਂ-ਸ਼ਹਿਰਾਂ ਦਾ ਡੁੱਬਣਾ ਅਤੇ ਲੋਕਾਂ ਦੀ ਜਾਨ-ਮਾਲ ਉੱਤੇ ਖ਼ਤਰਾ।

✅ ਹੱਲ:

ਦਰੱਖਤ ਲਗਾਓ 🌱

ਪਲਾਸਟਿਕ ਦੀ ਵਰਤੋਂ ਘਟਾਓ 🚫

ਸਾਫ਼ energy (solar, wind) ਵਧਾਓ ⚡

ਪਾਣੀ ਦੀ ਬਚਤ ਕਰੋ 💧

👉 “ਧਰਤੀ ਸਾਡਾ ਘਰ ਹੈ। ਜੇ ਗਲੋਬਲ ਵਾਰਮਿੰਗ ਰੋਕਾਂਗੇ ਤਾਂ ਹੜ੍ਹਾਂ ਦੀ ਤਬਾਹੀ ਵੀ ਘਟੇਗੀ।”

✊🇳🇵 ਨੇਪਾਲ ਦੇ ਨੌਜਵਾਨਾਂ ਦੀ ਆਵਾਜ਼ਨੇਪਾਲ ਵਿੱਚ ਹਾਲ ਹੀ ਵਿੱਚ Gen Z ਪ੍ਰੋਟੈਸਟ ਹੋ ਰਹੇ ਹਨ। ਸਰਕਾਰ ਨੇ ਅਚਾਨਕ 26 ਸੋਸ਼ਲ ਮੀਡੀਆ ਐਪ ਬੰਦ ਕਰ ਦ...
09/09/2025

✊🇳🇵 ਨੇਪਾਲ ਦੇ ਨੌਜਵਾਨਾਂ ਦੀ ਆਵਾਜ਼

ਨੇਪਾਲ ਵਿੱਚ ਹਾਲ ਹੀ ਵਿੱਚ Gen Z ਪ੍ਰੋਟੈਸਟ ਹੋ ਰਹੇ ਹਨ। ਸਰਕਾਰ ਨੇ ਅਚਾਨਕ 26 ਸੋਸ਼ਲ ਮੀਡੀਆ ਐਪ ਬੰਦ ਕਰ ਦਿੱਤੇ—ਜਿਵੇਂ Facebook, Instagram, WhatsApp, YouTube ਆਦਿ। ਇਸ ਕਾਰਨ ਹਜ਼ਾਰਾਂ ਨੌਜਵਾਨ ਸੜਕਾਂ ‘ਤੇ ਉਤਰ ਆਏ।

ਉਨ੍ਹਾਂ ਦੀ ਮੰਗ ਹੈ 👉 ਆਜ਼ਾਦੀ ਦੀ ਗੱਲਬਾਤ, ਭ੍ਰਿਸ਼ਟਾਚਾਰ ਦਾ ਅੰਤ, ਅਤੇ ਨੇਪੋਟਿਜ਼ਮ ਖ਼ਿਲਾਫ਼ ਲੜਾਈ।

🔴 ਪ੍ਰਦਰਸ਼ਨਾਂ ਵਿੱਚ ਹਿੰਸਾ ਹੋਈ, ਕਈ ਜ਼ਖ਼ਮੀ ਹੋਏ ਅਤੇ ਜਾਨਾਂ ਵੀ ਗਈਆਂ। ਫਿਰ ਵੀ ਨੌਜਵਾਨ ਨਹੀਂ ਡਰੇ।

🌍 Gen Z ਕੌਣ ਹਨ?
ਇਹ ਉਹ ਪੀੜ੍ਹੀ ਹੈ ਜੋ 1997 ਤੋਂ 2012 ਵਿਚਕਾਰ ਜੰਮੀ ਹੈ। ਇਹ ਲੋਕ ਇੰਟਰਨੈਟ ਅਤੇ ਮੋਬਾਈਲ ਨਾਲ ਵੱਡੇ ਹੋਏ ਹਨ। ਉਹ ਨਵੇਂ ਵਿਚਾਰ ਵਾਲੇ, ਨਿਡਰ ਤੇ ਇਨਸਾਫ਼ ਲਈ ਖੜ੍ਹੇ ਹੋਣ ਵਾਲੇ ਹਨ।

📢 ਨੇਪਾਲ ਦੇ Gen Z ਦਾ ਸੁਨੇਹਾ ਸਾਫ਼ ਹੈ:
“ਭਵਿੱਖ ਸਾਡਾ ਹੈ, ਅਸੀਂ ਚੁੱਪ ਨਹੀਂ ਰਹਾਂਗੇ।”

ਬੇਸ਼ੱਕ ਸ਼ੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖਣ ਦਾ ਇੱਕ ਪ੍ਰਮੁੱਖ ਜ਼ਰੀਆ ਬਣ ਚੁੱਕਾ ਹੈ ਪਰ ਕੁਝ ਲੋਕਾਂ ਵਲੋਂ ਇਸਦ...
08/09/2025

ਬੇਸ਼ੱਕ ਸ਼ੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖਣ ਦਾ ਇੱਕ ਪ੍ਰਮੁੱਖ ਜ਼ਰੀਆ ਬਣ ਚੁੱਕਾ ਹੈ ਪਰ ਕੁਝ ਲੋਕਾਂ ਵਲੋਂ ਇਸਦੀ ਦੁਰਵਰਤੋਂ ਝੂਠ ਅਤੇ ਨਫ਼ਰਤ ਫੈਲਾਉਣ ਲਈ ਕੀਤੀ ਜਾ ਰਹੀ ਹੈ। । 🤔💭👥

ਏਸ਼ੀਆ ਕੱਪ ਹਾਕੀ ਦੇ ਫਾਈਨਲ ਵਿੱਚ ਕੋਰੀਆ ਨੂੰ 4-1 ਨਾਲ ਹਰਾ ਕੇ ਚੈਂਪੀਅਨ ਦਾ ਖਿਤਾਬ ਜਿੱਤਣ ਲਈ ਭਾਰਤੀ ਹਾਕੀ ਟੀਮ ਨੂੰ ਬਹੁਤ-ਬਹੁਤ ਵਧਾਈਆਂ।🎉🏆👍 ...
07/09/2025

ਏਸ਼ੀਆ ਕੱਪ ਹਾਕੀ ਦੇ ਫਾਈਨਲ ਵਿੱਚ ਕੋਰੀਆ ਨੂੰ 4-1 ਨਾਲ ਹਰਾ ਕੇ ਚੈਂਪੀਅਨ ਦਾ ਖਿਤਾਬ ਜਿੱਤਣ ਲਈ ਭਾਰਤੀ ਹਾਕੀ ਟੀਮ ਨੂੰ ਬਹੁਤ-ਬਹੁਤ ਵਧਾਈਆਂ।🎉🏆👍

07/09/2025

ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਇਹ ਗੱਲ ਸਾਬਿਤ ਹੋ ਗਈ ਕਿ ਕੋਈ ਵੀ ਧਰਮ ਵੱਡਾ ਨਹੀਂ ਹੈ... ਵੱਡੀ ਹੈ ਤਾਂ ਬਸ ਇਨਸਾਨੀਅਤ ਦੀ ਭਾਵਨਾ। 💖🙏 #ਪੰਜਾਬ #ਪੰਜਾਬੀਅਤ #ਜਿੰਦਾਬਾਦ

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼  ਨੇ ਹੜ੍ਹਾਂ ਦੇ ਪਾਣੀ ਨੂੰ ਅੱਲ੍ਹਾ ਦੀ ਦਾਤਿ ਦੱਸਿਆ ਅਤੇ ਆਪਣੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਹੜ੍...
02/09/2025

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਹੜ੍ਹਾਂ ਦੇ ਪਾਣੀ ਨੂੰ ਅੱਲ੍ਹਾ ਦੀ ਦਾਤਿ ਦੱਸਿਆ ਅਤੇ ਆਪਣੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਹੜ੍ਹਾਂ ਦੇ ਪਾਣੀ ਨੂੰ ਬਾਲਟੀਆਂ, ਟੱਬ ਭਰ- ਭਰ ਸਾਂਭ ਲਓ ਔਖੇ ਵੇਲੇ ਕੰਮ ਆਵੇਗਾ ।।🇵🇰🤡🪣

#ਦੀ #ਲੋਕਾਂ #ਦੇ

ਰਾਤ ਪਈ ਤਾਂ ਕੀ ਹੋਇਆ, ਫੇਰ ਹੋਊ ਆਗਾਜ਼ਭੈੜਾ ਸੁਪਨਾ ਸਮਝ ਕੇ ਛੱਡ ਦੇ, ਉੱਠ ਪੰਜਾਬੀਆਂ ਜਾਗਨਵੇਂ ਸੂਰਜ ਦੀ ਨਵੀਂ ਸੁਬਾ ਨਾਲ, ਖਿੜ ਜਾਣਾ ਪੰਜਾਬ।।🙏...
31/08/2025

ਰਾਤ ਪਈ ਤਾਂ ਕੀ ਹੋਇਆ, ਫੇਰ ਹੋਊ ਆਗਾਜ਼
ਭੈੜਾ ਸੁਪਨਾ ਸਮਝ ਕੇ ਛੱਡ ਦੇ, ਉੱਠ ਪੰਜਾਬੀਆਂ ਜਾਗ
ਨਵੇਂ ਸੂਰਜ ਦੀ ਨਵੀਂ ਸੁਬਾ ਨਾਲ, ਖਿੜ ਜਾਣਾ ਪੰਜਾਬ।।
🙏🙏

ਵਿਆਹ ਦਾ ਕਾਰਡ ਕਰ ਸਕਦਾ ਹੈ ਤੁਹਾਡਾ ਬੈਂਕ ਖਾਤਾ ਖਾਲੀ। ਸਾਈਬਰ ਠੱਗਾਂ ਵੱਲੋਂ ਠੱਗੀ ਮਾਰਨ ਦਾ ਨਵਾਂ ਤਰੀਕਾ। APK ਫਾਈਲ ਦੇ ਰੂਪ ਚ ਤੁਹਾਡੇ ਵਟਸਐੱ...
29/11/2024

ਵਿਆਹ ਦਾ ਕਾਰਡ ਕਰ ਸਕਦਾ ਹੈ ਤੁਹਾਡਾ ਬੈਂਕ ਖਾਤਾ ਖਾਲੀ। ਸਾਈਬਰ ਠੱਗਾਂ ਵੱਲੋਂ ਠੱਗੀ ਮਾਰਨ ਦਾ ਨਵਾਂ ਤਰੀਕਾ।
APK ਫਾਈਲ ਦੇ ਰੂਪ ਚ ਤੁਹਾਡੇ ਵਟਸਐੱਪ ਤੇ ਭੇਜਦੇ ਨੇ ਵਿਆਹ ਦਾ ਕਾਰਡ ਅਤੇ ਕਾਰਡ ਖੋਲਦੇ ਹੀ ਤੁਹਾਡਾ ਫੋਨ ਕਰ ਲੈਂਦੇ ਨੇ ਹੈਕ।
ਸਾਵਧਾਨ ਰਹੋ ਅਤੇ ਜਾਣਕਾਰੀ ਸਾਂਝੀ ਕਰੋ।

ਯੂਪੀ ਦੇ ਬਰੇਲੀ 'ਚ ਅਧੂਰੇ ਪੁਲ ਤੋਂ ਨਦੀ 'ਚ ਡਿੱਗੀ ਕਾਰ, ਗੂਗਲ ਮੈਪਸ ਕਾਰਨ ਤਿੰਨ ਲੋਕਾਂ ਦੀ ਮੌਤ... ਇਸ ਖ਼ਬਰ ਤੋਂ ਸਿੱਖਣ ਨੂੰ ਮਿਲਦਾ ਕਿ ਟੈਕਨ...
28/11/2024

ਯੂਪੀ ਦੇ ਬਰੇਲੀ 'ਚ ਅਧੂਰੇ ਪੁਲ ਤੋਂ ਨਦੀ 'ਚ ਡਿੱਗੀ ਕਾਰ, ਗੂਗਲ ਮੈਪਸ ਕਾਰਨ ਤਿੰਨ ਲੋਕਾਂ ਦੀ ਮੌਤ... ਇਸ ਖ਼ਬਰ ਤੋਂ ਸਿੱਖਣ ਨੂੰ ਮਿਲਦਾ ਕਿ ਟੈਕਨੋਲੋਜੀ ਦੀ ਵਰਤੋਂ ਕਰੋ ਪਰ ਆਪਣੀਆਂ ਅੱਖਾਂ ਬੰਦ ਕਰਕੇ ਨਹੀਂ। ਰਾਤ ਸਮੇਂ ਸਫਰ ਕਰਦੇ ਸਮੇਂ ਕਦੇ ਵੀ ਸੁੰਨੇ ਰਸਤੇ ਤੇ ਨਾ ਚਲੋ ਹਮੇਸ਼ਾ ਜਿਆਦਾ ਆਵਾਜਾਈ ਵਾਲੇ ਰਸਤੇ ਰਾਹੀਂ ਸਫਰ ਕਰੋ।

Address

Amritsar
143001

Website

Alerts

Be the first to know and let us send you an email when APNA PUNJAB HOVE posts news and promotions. Your email address will not be used for any other purpose, and you can unsubscribe at any time.

Share