
12/08/2025
ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੇ,
ਬਾਦਲਕਿਆਂ ਦੀਆਂ ਅਕਾਸ਼ ਗੁੰਜਾਊ ਚੀਕਾਂ ਪੈ ਰਹੀਐਂ।
ਬਾਦਲਕਿਆਂ ਵੱਲੋਂ ਗ੍ਰੰਥ ਤੇ ਪੰਥ ਵਿਰੋਧੀ ਕਰਤੂਤਾਂ ਕਰ ਕਰ ਕੇ ਮਤ ਮਾਰੀ ਗਈ ਹੈ।ਬਾਦਲਕਿਆਂ ਦੇ ਚਮਚਿਉ, ਚਮਚੀ ਘਟ ਮਾਰੋ ਤੇ ਅਕਾਲੀ ਇਤਹਾਸ ਤੇ ਇਕ ਝਾਤ ਮਾਰੋ ਕਿ ਕਿਨ੍ਹੇ ਗੁਰੂ ਦੇ ਅਕਾਲੀ ਸਿੱਖ, ਤਖ਼ਤ ਸਹਿਬਾਨਾਂ ਦੇ ਜੱਥੇਦਾਰ ਵੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ।
ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਬਣਦੇ ਰਹੇ ਹਨ ——-ਪੰਜੋਲੀ ————————— —1—-ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਹੇ ਅਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਬਣੇ ਸਨ ।ਇਹਨਾ ਦੀ ਪ੍ਰਧਾਨਗੀ ਹੇਠ ਹੀ 20 ਅਤੇ 21 ਫਰਬਰੀ 1940 ਨੁੰ ਪਹਿਲੀ ਸਰਬਹਿੰਦ ਅਕਾਲੀ ਕਾਨਫਰੰਸ ਹੋਈ ਸੀ ——————————————2———ਜਥੇਦਾਰ ਗੁਰਮੁੱਖ ਸਿੰਘ ਮੁਸਾਫ਼ਰ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਨ ਬਾਅਦ ਵਿੱਚ ਰਾਜ ਸਭਾ ਦੇ ਮੈਂਬਰ ਬਣੇ । ਬਾਅਦ ਵਿੱਚ ਇਹ 1 ਨੰਬਵਰ 1966 ਨੁੰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ।—————————3——-ਜਥੇਦਾਰ ਉੱਧਮ ਸਿੰਘ ਨਾਗੋਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਹੇ ਬਾਅਦ ਵਿੱਚ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਵੀ ਰਹੇ ਸਨ ।—————————————4 ———ਜਥੇਦਾਰ ਅੱਛਰ ਸਿੰਘ ਜੀ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਵੀ ਰਹੇ ਅਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਵੀ ਬਣੇ । ਇਹਨਾ ਦੀ ਪ੍ਰਧਾਨਗੀ ਹੇਠ ਕਰਨਾਲ ਵਿਖੇ ਸਰਵਹਿੰਦ ਅਕਾਲੀ ਕਾਨਫਰੰਸ ਹੋਈ ।—————5———ਗਿਆਨੀ ਭੁੰਪਿਦਰ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੀ ਰਹੇ ਅਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਵੀ ਰਹੇ ਅਤੇ ਰਾਜ ਸਭਾ ਦੇ ਮੈਂਬਰ ਵੀ ਰਹੇ ।——————— —————————— 6———ਜਥੇਦਾਰ ਮੋਹਨ ਸਿੰਘ ਤੁੜ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਹੇ । ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਅਤੇ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ ।———————————————————7———ਸੰਤ ਹਰਚੰਦ ਸਿੰਘ ਜੀ ਲੌਗੌਵਾਲ ਪਹਿਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਬਣੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਵੀ ਬਣੇ। । ਐਮਰਜੈਸੀ ਅਤੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਵੀ ਰਹੇ ।