Punjabi Samachar

Punjabi Samachar ਆਪਣੇ ਏਰੀਆ ਦੀਆਂ ਖਬਰਾਂ ਦੇਖਣ ਲਈ ਸਾਡਾ ਪੇਜ ਫ਼ਾਲੋ ਕਰੋ.. ਭਵਿੱਖ ਵਿੱਚ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਆਪਣੇ ਵੀਰ ਨੂੰ ਆਸ਼ੀਰਵਾਦ ਤੇ ਦੁਆਵਾਂ ਨਾਲ ਇਸੇ ਤਰਾਂ ਅੱਗੇ ਤੋਰਦੇ ਰਹੋ: ਧੰਨਵਾਦ
(1)

10/09/2026

9 ਸਤੰਬਰ 2026 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਨਿੱਜੀ ਆਊਟਸੋਰਸਿੰਗ ਏਜੰਸੀ ਰਾਹੀਂ PRTC ਵਿੱਚ ਲੱਗੇ ਮੁਲਾਜ਼ਮ ਸਿਰਫ਼ ਲੰਬੀ ਸੇਵਾ ਦੇ ਆਧਾਰ ’ਤੇ ਰੈਗੂਲਰ ਹੋਣ ਦਾ ਦਾਅਵਾ ਨਹੀਂ ਕਰ ਸਕਦੇ।
ਇਸ ਮਾਮਲੇ ਵਿੱਚ ਹਾਈ ਕੋਰਟ ਨੇ PRTC ਦੀਆਂ ਚਾਰ ਅਪੀਲਾਂ ਮਨਜ਼ੂਰ ਕਰਦਿਆਂ ਸਿੰਗਲ ਬੈਂਚ ਵੱਲੋਂ ਰੈਗੂਲਰ ਕਰਨ ਦਾ ਦਿੱਤਾ ਹੁਕਮ ਰੱਦ ਕਰ ਦਿੱਤਾ।

10/09/2026

ਮੋਗਾ ਫਿਰੋਜ਼ਪੁਰ ਰੋਡ ਤੇ ਜੁਗਾੜੂ ਰੇੜੀ ਕਾਰਨ ਫਿਰ ਵਾਪਰਿਆ ਸੜਕ ਹਾਦਸਾ...see more

ਆਮ ਆਦਮੀ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਦਾ ਸੁਪਰੀਮੋ ਫਿਰ ਤੋਂ ਚੁਣਿਆ ਗਿਆ।  ਕਮੈਂਟ ਬਾਕਸ ਵਿੱਚ ਦੱਸੋ...
10/09/2026

ਆਮ ਆਦਮੀ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਦਾ ਸੁਪਰੀਮੋ ਫਿਰ ਤੋਂ ਚੁਣਿਆ ਗਿਆ।
ਕਮੈਂਟ ਬਾਕਸ ਵਿੱਚ ਦੱਸੋ ਇਸ ਨਿਯੁਕਤੀ ਤੋਂ ਕੌਣ ਕੌਣ ਖੁਸ਼ ਹੈ ?

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋ ਆਂਗਣਵਾੜੀ ਵਰਕਰਾਂ ਨੂੰ ਐਸਡੀਐਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੱਢੇ ਗਏ ਨੋਟਿਸਾਂ ਦਾ ਦਿੱਤਾ ਜਵਾਬ (...
10/09/2026

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋ ਆਂਗਣਵਾੜੀ ਵਰਕਰਾਂ ਨੂੰ ਐਸਡੀਐਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੱਢੇ ਗਏ ਨੋਟਿਸਾਂ ਦਾ ਦਿੱਤਾ ਜਵਾਬ
( ਪੰਜਾਬੀ ਸਮਾਚਾਰ)
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਲਾਕ ਪ੍ਰਧਾਨ ਸ੍ਰੀਮਤੀ ਸ਼ਿੰਦਰ ਪਾਲ ਕੌਰ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਤੇ ਡੀਸੀ ਦਫਤਰ ਸ੍ਰੀ ਮੁਕਤਸਰ ਮੁਕਤਸਰ ਸਾਹਿਬ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ l ਧਰਨੇ ਵਿੱਚ ਸੂਬਾ ਪ੍ਰਧਾਨ ਸ਼੍ਰੀਮਤੀ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਵੱਲੋਂ ਜੋ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ ਨਾ ਕਰਨ ਤੇ ਆਂਗਣਵਾੜੀ ਵਰਕਰਾਂ ਨੂੰ ਨੋਟਿਸ ਕੱਢੇ ਗਏ ਹਨ ਇਹ ਆਗਣਵਾੜੀ ਵਰਕਰਾਂ ਨਾਲ ਧੱਕਾ ਹੈ ਕਿਉਂਕਿ ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਨਾ ਲੈਣ ਦਾ ਨੋਟੀਫਕੇਸ਼ਨ ਮਹਿਕਮੇ ਵੱਲੋਂ ਜਾਰੀ ਕੀਤਾ ਹੋਇਆ ਹੈ ਪਰ ਐਸਡੀਐਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਸਬੰਧੀ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਧੱਕੇ ਨਾਲ ਲਗਾ ਦਿੱਤੀਆਂ ਤੇ ਬਲਾਕ ਕਮੇਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਕੇ ਆਂਗਣਵਾੜੀ ਵਰਕਰਾਂ ਇਹ ਡਿਊਟੀ ਨਹੀਂ ਕਰਨਗਈਆਂ ਕਿਉਂਕਿ ਆਂਗਣਵਾੜੀ ਵਰਕਰਾਂ ਤੋਂ ਹੋਰ ਮਹਿਕਮੇ ਦਾ ਕੰਮ ਨਹੀਂ ਲਿਆ ਜਾਵੇਗਾ ਮੰਗ ਪੱਤਰ ਦੇ ਨਾਲ ਨੋਟੀਫਿਕੇਸ਼ਨ ਦੀ ਕਾਪੀ ਵੀ ਦਿੱਤੀ ਗਈ ਪਰ ਐਸਡੀਐਮ ਸਾਹਿਬ ਵੱਲੋਂ ਮੰਗ ਪੱਤਰ ਤੇ ਕੋਈ ਗਾਰ ਨਹੀਂ ਕੀਤੀ ਗਈ 09/09/2026 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਲਾ ਦਿੱਤੀ ਗਈ ਤਾਂ ਸੀ ਡੀ ਪੀ ਓ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਕਿਸੇ ਸਬੰਧਤ ਸੁਪਰਵਾਈਜਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਦੇ ਸੁਨੇਹੇ ਲਾਏ ਗਏ ਉਹਨਾਂ ਨੂੰ ਇਹ ਫੂਡ ਸਪਲਾਈ ਇੰਸਪੈਕਟਰ ਵੱਲੋਂ ਵਾਰ ਵਾਰ ਫੋਨ ਕਰਕੇ ਆਂਗਣਵਾੜੀ ਵਰਕਰਾਂ ਨੂੰ ਪਰੇਸ਼ਾਨ ਕੀਤਾ ਗਿਆ l ਆਂਗਣਵਾੜੀ ਵਰਕਰਾਂ ਟਰੇਨਿੰਗ ਤੇ ਨਹੀਂ ਪਹੁੰਚੀਆਂ ਤਾਂ ਐਸਡੀਐਮ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ l ਉਹਨਾਂ ਕਿਹਾ ਕਿ ਇਹਨਾਂ ਗੱਲਾਂ ਦਾ ਜਥੇਬੰਦੇਕ ਵਿਰੋਧ ਕਰਦੀ ਹੈ ਹੋਰ ਮਹਿਕਮਾ ਆਂਗਣਵਾੜੀ ਵਰਕਰਾਂ ਤੋਂ ਧੱਕੇ ਨਾਲ ਕੰਮ ਨਹੀਂ ਲੈ ਸਕਦਾ l ਆਂਗਣਵਾੜੀ ਵਰਕਰਾਂ ਵੱਲੋਂ ਐਸਡੀਐਮ ਮੁਕਤਸਰ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਬਾਅਦ ਵਿੱਚ ਮੈਡਮ ਤਹਿਸੀਲਦਾਰ ਨੋਟਿਸਾਂ ਦਾ ਜਵਾਬ ਸੌਂਪਿਆ ਗਿਆ l ਧਰਨੇ ਵਿੱਚ ਕਿਰਨਪਾਲ ਕੌਰ, ਬਲਜਿੰਦਰ ਕੌਰ, ਗਗਨਦੀਪ ਕੌਰ ਮਾਂਗਟ ਕੇਰ, ਮਨਜੀਤ ਕੌਰ, ਨਰਿੰਦਰ ਕੌਰ, ਤਜਿੰਦਰ ਕੌਰ ਚਰਨਜੀਤ ਕੌਰ, ਸੁਖਵਿੰਦਰ ਕੌਰ,ਅੰਮ੍ਰਿਤ ਪਾਲ ਕੌਰ,ਮਲਕੀਤ ਕੌਰ, ਇੰਦਰਪਾਲ ਕੌਰ,ਵੀਰਪਾਲ ਕੌਰ,ਸਰਬਜੀਤ ਕੌਰ ਆਦਿ ਹਾਜ਼ਰ ਸਨ l

‘ਆਪ’ ਮਹਿਲਾ ਵਿੰਗ ਦੀਆਂ ਅਹੁਦੇਦਾਰਾਂ, ਵਲੰਟੀਅਰਾਂ ਅਤੇ ਵੱਡੀ ਗਿਣਤੀ ਵਿੱਚ ਆਮ ਔਰਤਾਂ ਨੇ ਸਮਰਾਲਾ ਵਿਖੇ ਇਕੱਠੇ ਹੋ ਕੇ ਪੁਤਲਾ ਫੂ/ਕ ਮੁਜ਼ਾਹਰਾ ਕ...
10/09/2026

‘ਆਪ’ ਮਹਿਲਾ ਵਿੰਗ ਦੀਆਂ ਅਹੁਦੇਦਾਰਾਂ, ਵਲੰਟੀਅਰਾਂ ਅਤੇ ਵੱਡੀ ਗਿਣਤੀ ਵਿੱਚ ਆਮ ਔਰਤਾਂ ਨੇ ਸਮਰਾਲਾ ਵਿਖੇ ਇਕੱਠੇ ਹੋ ਕੇ ਪੁਤਲਾ ਫੂ/ਕ ਮੁਜ਼ਾਹਰਾ ਕੀਤਾ ਅਤੇ ਦੋ/ਸ਼ੀ/ਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਇਹ ਸਿਰਫ਼ ਪੀੜਤ ਭੈਣ ਨੂੰ ਇਨਸਾਫ਼ ਦਿਵਾਉਣ ਦਾ ਮਸਲਾ ਨਹੀਂ, ਸਗੋਂ ਪੰਜਾਬ ਦੀ ਹਰ ਧੀ ਅਤੇ ਹਰ ਔਰਤ ਦੇ ਸਨਮਾਨ, ਸੁਰੱਖਿਆ ਅਤੇ ਹੱਕਾਂ ਦੀ ਰੱਖਿਆ ਦਾ ਮਸਲਾ ਹੈ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਰਕੀਟਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਸਖ਼ਤ ਨਿਗਰਾਨੀਐਸ.ਐਸ.ਪੀ. ਦੀ ਅਗਵਾਈ ਹੇਠ ਪੁਲਿਸ ਵੱਲੋਂ ਵਿਸ਼...
10/09/2026

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਰਕੀਟਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਸਖ਼ਤ ਨਿਗਰਾਨੀ
ਐਸ.ਐਸ.ਪੀ. ਦੀ ਅਗਵਾਈ ਹੇਠ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ
ਸ੍ਰੀ ਮੁਕਤਸਰ ਸਾਹਿਬ, ਅਭਿਮੰਨਿਊ ਰਾਣਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ, ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸ਼ੱਕੀ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਮੰਤਵ ਨਾਲ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਇਹ ਵਿਸ਼ੇਸ਼ ਮੁਹਿੰਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਚਲਾਈ ਗਈ। ਇਸ ਦੌਰਾਨ ਪੁਲਿਸ ਵੱਲੋਂ ਮਾਲਜ਼, ਮਾਰਕੀਟਾਂ, ਵਧੇਰੇ ਆਵਾਜਾਈ ਵਾਲੇ ਇਲਾਕਿਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਕੋਚਿੰਗ ਸੈਂਟਰਾਂ ਅਤੇ ਹੋਰ ਭੀੜ-ਭਾੜ ਵਾਲੀਆਂ ਜਨਤਕ ਥਾਵਾਂ ’ਤੇ ਵਿਸ਼ੇਸ਼ ਚੌਕਸੀ ਅਤੇ ਅਚਨਚੇਤ ਚੈਕਿੰਗ ਕੀਤੀ ਗਈ।
ਪੁਲਿਸ ਟੀਮਾਂ ਵੱਲੋਂ ਜਨਤਕ ਥਾਵਾਂ ’ਤੇ ਮੌਜੂਦ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕਰਕੇ ਉਨ੍ਹਾਂ ਦੀ ਪਛਾਣ ਅਤੇ ਤਸਦੀਕ ਕੀਤੀ ਗਈ। ਇਸ ਤੋਂ ਇਲਾਵਾ, ਸ਼ੱਕੀ ਵਿਅਕਤੀਆਂ ਦੇ ਪਿਛੋਕੜ ਅਤੇ ਪਹਿਲਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਲਈ PAIS ਐਪ ਦੀ ਵਰਤੋਂ ਕੀਤੀ ਗਈ।

ਲਗਦਾ ਗਿਦੜਬਾਹਾ ਤੋਂ ਦਾਅ ਲੱਗ ਸਕਦਾ ? ਅੱਜ ਹਲਕਾ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ਵਿੱਚ ਵਿਚਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨ...
09/09/2026

ਲਗਦਾ ਗਿਦੜਬਾਹਾ ਤੋਂ ਦਾਅ ਲੱਗ ਸਕਦਾ ?

ਅੱਜ ਹਲਕਾ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ਵਿੱਚ ਵਿਚਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ

09/09/2026

ਹੈ ਕੋਈ ਮੁਕਾਬਲਾ...see more

09/09/2026

ਪੰਜਾਬ ਚ ਬਿਜ਼ਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਆ, ਕੋਲਾ ਖ਼ਤਮ ਹੋ ਗਿਆ ਕਿ ਪਾਣੀ ? ਜਾਂ ਫ਼ਿਰ ਸਿੱਧੀ ਆਉਣ ਵਾਲੀ ਕੋਲੇ ਦੀ ਟਰੇਨ ਤਾਂ ਨਹੀਂ ਪੈਂਚਰ ਹੋ ਗਈ ?

🚜 ਭਾਰਤ ਦੀ ਨੰਬਰ-1 ਟਰੈਕਟਰ ਬ੍ਰਾਂਡ ਮਹਿੰਦਰਾ ਵੱਲੋਂ ਨਵਾਂ ਟਰੈਕਟਰ ਲਾਂਚ!ਮਹਿੰਦਰਾ ਨੇ ਕਿਸਾਨ ਭਰਾਵਾਂ ਲਈ ਆਪਣਾ ਨਵਾਂ ਟਰੈਕਟਰ ਪੇਸ਼ ਕੀਤਾ ਹੈ। ...
09/09/2026

🚜 ਭਾਰਤ ਦੀ ਨੰਬਰ-1 ਟਰੈਕਟਰ ਬ੍ਰਾਂਡ ਮਹਿੰਦਰਾ ਵੱਲੋਂ ਨਵਾਂ ਟਰੈਕਟਰ ਲਾਂਚ!
ਮਹਿੰਦਰਾ ਨੇ ਕਿਸਾਨ ਭਰਾਵਾਂ ਲਈ ਆਪਣਾ ਨਵਾਂ ਟਰੈਕਟਰ ਪੇਸ਼ ਕੀਤਾ ਹੈ। 💪🌾
ਤੁਸੀਂ ਇਹ ਨਵਾਂ ਟਰੈਕਟਰ ਵੇਖਿਆ?
ਤੁਹਾਨੂੰ ਇਹ ਕਿਵੇਂ ਦਾ ਲੱਗਿਆ? 👍
ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ।
ਤੁਹਾਡੇ ਮੁਤਾਬਕ ਇਸ ਟਰੈਕਟਰ ਦੀ ਲੁੱਕ, ਪਾਵਰ, ਫੀਚਰ ਤੇ ਕੀਮਤ ਕਿਹੋ ਜਿਹੀ ਹੋਣੀ ਚਾਹੀਦੀ ਹੈ?
🚜 ਕਿਸਾਨ ਦੀ ਪਸੰਦ — ਸਾਡੀ ਆਵਾਜ਼ 🌾

Address

Muktsar Road
Area

Telephone

+918556828313

Website

Alerts

Be the first to know and let us send you an email when Punjabi Samachar posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Samachar:

Shortcuts

Share